Thursday 2 February 2017

ਸਰਦਾਰੋ, ਬੁੰਗਿਆਂ ਵਾਲਿਉ....

ਸਰਦਾਰੋ, ਬੁੰਗਿਆਂ ਵਾਲਿਉ , ਫਰਲਿਆਂ ਵਾਲਿਉ , ਨੇਜਿਆਂ ਵਾਲਿਉ , ਖੰਡਿਆ ਵਾਲਿਉ , ਤੁਹਾਡੇ ਰਾਜ ਵਾਰੇ ਬਹੁਤ ਸੋਹਣਾ ਲਿਖਿਆ ਕਿਸੇ ਵੀਰ ਨੇ 👇🏻👇🏻👇🏻👇🏻👇🏻👇🏻
ਇੱਕ ਵਾਰ #ਮਹਾਰਾਜਾ_ਰਣਜੀਤ_ਸਿੰਘ ਦੇ ਮਹੱਲ ਵਿੱਚ ਕੁੱਝ ਅੰਗਰੇਜ਼ ਮਹਿਮਾਨ ਠਹਿਰੇ ਹੋਏ ਸਨ । ਉਹ ਮਹਿਮਾਨ ਘਰ ਵਿੱਚ ਸੌੰ ਕੇ ਉੱਠੇ ਤਾਂ ਅਚਾਨਕ ਉਹਨਾਂ ਨੂੰ #ਗੋਲੀਅਾਂ ਚੱਲਣ ਦੀ ਆਵਾਜ਼ ਸੁਣੀ। ਉਹਨਾਂ ਨੇ ਮਹਾਰਾਜੇ ਤੱਕ ਪਹੁੰਚ ਕੀਤੀ ਕਿ ਇਹ ਰਾਜ ਮਹੱਲ ਵਿੱਚ ਗੋਲੀਅਾਂ ਕਿਉੰ ਚੱਲ ਰਹੀਆਂ ਹਨ ? ਜਦ #ਮਹਾਰਾਜੇ ਨੇ ਦੇਖਿਆਂ ਤਾਂ ਕੁੱਝ ਘੋੜਿਅਾਂ ਤੇ ਸਵਾਰ #ਨਿਹੰਗ_ਸਿੰਘ ਗੋਲੀਅਾਂ ਚਲਾ ਰਹੇ ਸਨ ਅਤੇ ਉਹਨਾਂ ਨੇ ਗੋਲੀਅਾਂ ਮਾਰ ਕੇ ਮਹੱਲ ਦਾ ਜੰਗਲਾ ਤੋੜ ਦਿੱਤਾ ਸੀ । ਮਹਾਰਾਜਾ #ਰਣਜੀਤ_ਸਿੰਘ ਉਹਨਾਂ ਨੂੰ ਦੇਖ ਕੇ ਖੁਸ਼ ਹੋ ਗਏ ਅਤੇ ਅੰਗਰੇਜ਼ਾਂ ਨੂੰ ਦੱਸਿਆ ਕੇ ਇਹ ਤਾਂ ਗੁਰੂ ਦੀਅਾਂ #ਲਾਡਲੀਆਂ_ਫੌਜਾਂ ਹਨ । ਇਹ ਪੁੱਛੇ ਜਾਣ ਤੇ ਕਿ ਇਹ ਇੱਥੇ ਕਿਉੰ ਆਏ ਅਤੇ ਗੋਲੀਆਂ ਕਿਉੰ ਚਲਾ ਰਹੇ ਹਨ ? ਤਾਂ ਮਹਾਰਾਜੇ ਨੇ ਜਵਾਬ ਦਿੱਤਾ ਕਿ ਇਹ ਸਿੰਘ #ਅੰਮ੍ਰਿਤਸਰ_ਸਾਹਿਬ ਤੋੰ ਆਏ ਹਨ ਅਤੇ ਸਾਲ ਵਿੱਚ ਕਈ ਵਾਰ ਆ ਕੇ ਇਸ ਤਰਾਂ ਹੀ ਗੋਲੀਅਾਂ ਚਲਾਉੰਦੇ ਹਨ । ਮੈਨੂੰ ਇਹ ਯਾਦ ਦਿਵਾਉਣ ਲਈ ਕਿ ਇਹ #ਰਾਜ ਮੇਰੀ ਕੋਈ ਨਿੱਜ਼ੀ ਜਾਇਦਾਦ ਨਹੀਂ ਬਲਕਿ #ਖਾਲਸਾ_ਪੰਥ ਦੀ ਵਸੀਅਤ ਹੈ ।ਇੱਕ #ਮਹਾਰਾਜੇ ਦੇ ਮੂੰਹ 'ਚੋੰ ਇਹ ਬੋਲ ਸੁਣ ਕੇ #ਅੰਗਰੇਜ਼ ਹੈਰਾਨ ਰਹਿ ਗਏ ।

No comments:

Post a Comment