Thursday 2 February 2017

ਸਿੱਖਾਂ ਨੂੰ ਬਾਣੀ ਨਾਲੋਂ ਤੋੜ ਦਿੱਤਾ ਗਿਆ

ਸਤਿਗੁਰਾਂ ਦੀ ਬਖਸ਼ੀ ਹੋੲੀ ਫਤਿਹ ਪਰਵਾਣ ਕਰਣਾ ਜੀ
ਵਾਹਿਗੁਰੁ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ
ਸਤਿਗੁਰੂ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਤੋ ਲੈਕੇ ਸਾਹਿਬ-ੲੇ-ਕਮਾਲ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਤੱਕ ੲਿਹੀ ੳੁਪਦੇਸ਼ ਮਿਲਿਅਾ ਕਿ ਬਾਣੀ ਪੜ੍ਹੋ।
ਫਿਰ ਅੰਮ੍ਰਿਤ ਛਕਾਓਣ ਵੇਲੇ ਖਾਲਸੇ ਨੂੰ ੳੁਪਦੇਸ਼ ਮਿਲਦਾ ਹੈ ਕਿ ਬਾਣੀ ਨਿੱਤ ਪੜ੍ਹਣੀ ਅਾ ਤੇ ਨੇਮ ਬਣਾ ਲੈਣਾ ਵਾ ਤੇ ੲਿਹ ਸਾਨੂੰ ਨਿਤਨੇਮ ਮਿਲ ਗਿਅਾ।
ਨਿਤਨੇਮ ਵਿੱਚ ਅੰਮ੍ਰਿਤਵੇਲੇ ਦੀਅਾਂ ਬਾਣੀਅਾ, ਸੋਦਰ ਰਹਿਰਾਸ ਅਤੇ ਬਿਰਾਜਣ ਵੇਲੇ ਕੀਰਤਨ ਸੋਹਿਲਾ ਹੈ ਜੋ ਖਾਲਸੇ ਦਾ ਰੋਜ ਦਾ ਨੇਮ ਹੈ ਮਤਲਬ ਕਿ ਨਿੱਤਨੇਮ ਹੈ।
ਪਰ ਜੀਵੇ ਕੲੀ ਚੀਜਾਂ ਪੰਥ ਵਿੱਚੋ ਅਲੋਪ ਹੋ ਰਹੀਅਾਂ ਨੇ ਓਹਵੇ ਖਾਲਸੇ ਦੇ ਅੰਮ੍ਰਿਤਵੇਲੇ ਦੇ ਨਿੱਤਨੇਮ ਵਿੱਚੋ ਬਾਣੀਅਾਂ ਵੀ ਅਲੋਪ ਹੋ ਗੲੀਅਾਂ।
ਸਤਿਗੁਰਾਂ ਦੇ ਸਮੇ ਤੇ ਖਾਲਸੇ ਨੂੰ ੳੁੋਪਦੇਸ਼ ਮਿਲਿਅਾ ਸੀ ਕੇ ਦਿਨ ਦਾ ਦਸਵੰਦ ਬਾਣੀ ਪੜ੍ਹਣ ਵਿੱਚ ਦੇਣਾ ਹੈ ਜੋ ਕਿ ਪੁਰਾਤਨ ਸਿੱਖ ਘੱਟ ਤੋ ਘੱਟ ੨.੩੦ ਘੰਟੇ ਦਿੰਦੇ ਸੀ। ਅੰਮ੍ਰਿਤਵੇਲੇ ਦੀਅਾ ਬਾਣੀਅਾਂ ਸਣ, “ ਸ਼੍ਰੀ ਜੱਪ ਜੀ ਸਾਹਿਬ, ਸ਼੍ਰੀ ਜਾਪ ਸਾਹਿਬ, ਸ਼ਬਦ ਹਜ਼ਾਰੇ, ਸ਼ਬਦ ਹਜ਼ਾਰੇ ਪਾ੧੦, ਸ੍ਵੈਯੇ(ਸ੍ਰਾਵਗ), ਸ੍ਵੈਯੇ(ਦੀਨਨ), ੩੩ ਸ੍ਵੈਯੇ, ੧੬ ਸ੍ਵੈਯੇ(ਕਲਕੀ ਅਵਤਾਰ), ਸ੍ਵੈਯੇ(ਖਾਲਸਾ ਮਹਿਮਾ), ਸ਼ਸ਼ਤ੍ਰਨਾਮ ਮਾਲਾ, ਚੰਡੀ ਦੀ ਵਾਰ, ਸਲੋਕ ਮ:੯, ਸ਼੍ਰੀ ਸਮਪੂਰਨ ਚੋਪੲੀ ਸਾਹਿਬ, ਅਾਸਾ ਜੀ ਕੀ ਵਾਰ, ਸ਼੍ਰੀ ਅਕਾਲ ੳੁਸਤਤਿ ਸਾਹਿਬ, ਤੇ ਸਬ ਤੋ ਅਖੀਰ ਵਿੱਚ ਸ਼੍ਰੀ ਅਨੰਦ ਸਾਹਿਬ”।
ਤੇ ਜੀਵੇ ਜੀਵੇ ਸਿੰਘ ਪੰਥ ਵਿੱਚ ਸਮਾ ਬਤੀਤ ਕਰਦੇ ਤੇ ਸਿੰਘਾਂ ਦਾ ਨਿੱਤਨੇਮ ਪੰਜ ਗ੍ਰੰਥੀ ਤੇ ਦਸ ਗ੍ਰੰਥੀ ਦਾ ਹੋ ਜਾਂਦਾ ਸੀ। ਤੇ ੲਿਹਨਾਂ ਬਾਣੀਅਾ ਤੋ ਅਲਾਵਾ ਜਿੰਨੀ ਹੋਰ ਜਿਅਾਦਾ ਬਾਣੀ ਪੜ੍ਹ ਲਓ ਓਹਨਾ ਚੰਗਾ ਹੈ। ੲਿਹ ਹੂੰਦਾ ਸੀ ਖਾਲਸੇ ਦਾ ਨਿੱਤਨੇਮ। ਤੇ ਨਾਲ ੲਿਕ ਬਚਨ ਹੋੲਿਅਾ ਸੀ ਕੇ ਜਦ ਖਾਲਸੇ ਤੇ ਕੋੲੀ ਮੋਰਚਾ ਅਾ ਜਾਵੇ ਭੀੜ ਪੈ ਜਾਵੇ ਤੇ ਸਮਾ ਘੱਟ ਹੋਵੇ ਤੇ ਨਵੇ ਅਭਿਅਾਸੀ ਸਿੱਖਾਂ ਨੂੰ ਘੱਟ ਤੋ ਘੱਟ ੫ ਬਾਣੀਅਾ(ਜੱਪ,ਜਾਪ,ਸ੍ਵੈਯੇ(ਸ੍ਰਾਵਗ),ਚੌਪੲੀ,ਤੇ, ਅਨੰਦ ਸਾਹਿਬ) ੲਿਹ ਜਰੂਰੀ ਬਾਣੀਅਾ ਸਣ ਤੇ ਬਾਕੀ ਸਿੰਘਾਂ ਲੲੀ ਜੋ ੳੁਪਰ ਲਿਖਿਅਾ ਬਾਣੀਅਾ ਹੈ ਓਹ ਕਰਣੀਅਾਂ।
ਫਿਰ ਹੌਲੀ ਹੌਲੀ ਪਤਾ ਨਹੀ ਪੰਥ ਵਿੱਚ ੲਿਹ ਗੱਲ ਕੀਥੋ ਪਰਚਲਿਤ ਹੋ ਗੲੀ ਕੇ ਅੰਮ੍ਰਿਤ ਵੇਲੇ ਦੀਅਾਂ ਸਿਰਫ ੫ ਬਾਣੀਅਾਂ ਹਣ।ੲਿਹ ਖੇਡ ਅੰਗ੍ਰੇਜਾਂ ਨਾਲ ਮਿਲ ਕੇ ਕੁਝ ਗੱਦਾਰਾ ਨੇ ਕੀਤੀ ਸੀ ਜਦ ਓਹਨਾਂ ਨੂੰ ਪਤਾ ਲੱਗਾ ਕਿ ਖਾਲਸੇ ਨੂੰ ਮਰਣ ਮਿੱਟਣ ਦਾ ਜ਼ਜ਼ਬਾ ਬਾਣੀ ਪੜ੍ਹਣ ਨਾਲ ਅਾੳੰਦਾ ਹੈ।
ਤੇ ਸਿੱਖਾਂ ਨੂੰ ਬਾਣੀ ਨਾਲੋ ਤੋੜੋ ੲਿਹਨਾ ਵਿੱਚੋ ਬਾਣੀ ਘੱਟ ਤੋ ਘੱਟ ਕਰਾਓ ਤੇ ਓਹਨਾ ਨੂੰ ੲਿਹ ੫ ਬਾਣੀਅਾਂ ਵਾਲੀ ਗੱਲ ਸੂਝੀ ਜਿਸ ਕਾਰਣ ਪੰਥ ਵਿੱਚ ੲਿਹ ਗੱਲ ਪ੍ਰਚਲਿਤ ਹੋੲੀ ਕਿ ੫ ਬਾਣੀਅਾ ਪੜ੍ਹਣੀਅਾ ਅੰਮ੍ਰਿਤ ਵੇਲੇ।
ਪਰ ਖਾਲਸੇ ਦੀਅਾ ਅਸਲੀ ਪੰਥਕ ਜੱਥੇਬੰਦੀਅਾਂ, ਟੱਕਸਾਲਾ ਤੇ ਤਖਤਾਂ ਨੇ ੲਿਹ ਗੱਲ ਨਾ ਮੰਨੀ ਨਾ ਹੀ ੲਿਸ ਗੱਲ ਨੂੰ ਵਧਾਵਾ ਦਿੱਤਾ। ੲਿਹਨਾਂ ਜੱਥੇਬੰਦੀਅਾਂ ਵਿੱਚ ਤੇ ਤਖਤ ਸ਼੍ਰੀ ਹਜ਼ੂਰ ਸਾਹਿਬ ਵਿਖੇ ਅੱਜ ਵੀ ਅੰਮ੍ਰਿਤਵੇਲੇ ਦੀਅਾ ਬਾਣੀਅਾ ਵਿੱਚ ਘੱਟ ਤੋ ਘੱਟ ੲਿਹ ੧੩ ਬਾਣੀਅਾਂ ਪੜ੍ਹਣ ਦਾ ਹੁਕਮ ਹੈ। ਪਰ ਹੁਣ ਹੱਦ ਹੋ ਗੲੀ ਕੲੀ ਨਿੱਤਨੇਮ ਦੀਅਾਂ ਪੋਥੀਅਾ ਮਿਲ ਰਹੀਅਾਂ ਹਣ ਜਿਸ ਵਿੱਚ ੲਿਹ ਲਿਖਿਅਾ ਮਿਲਦਾ ਹੈ ਕਿ ਅੰਮ੍ਰਿਤਵੇਲੇ ਦੀਅਾਂ ੩ ਬਾਣੀਅਾਂ ਨੇ(ਜੱਪ,ਜਾਪ,ਸ੍ਵੈਯੇ) ਕਿਓਕੀ ਅਨੰਦ ਤੇ ਚੌਪੲੀ ਰਹਿਰਾਸ ਸਾਹਿਬ ਵਿੱਚ ਅਾ ਜਾਂਦੀਅਾ ਹਣ ਤਾ ਸਵੇਰੇ ਪੜ੍ਹਣ ਦੀ ਲੋੜ ਨਹੀ।
ਓਹਨਾਂ ਮੂਰਖਾਂ ਨੂੰ ੲਿਹ ਪੂੱਛੋ ਸਵੇਰੇ ਲੰਗਰ ਛੱਕ ਲੈੰਦੇ ਹੋ ਫਿਰ ਸ਼ਾਮ ਨੂੰ ਨਾ ਛਕਿਅਾ ਕਰੋ ਕਿਓਕੀ ੲਿਕ ਵਾਰ ਛੱਕ ਲਿਅਾ ਸਵੇਰੇ। ੲਿਹਨਾ ਨੇ ਜੋ ਭੋਲੇ ਭਾਲੇ ਸਿੱਖੀ ਤੋ ਘੱਟ ਜਾਣੂੰ ਸਿੱਖਾ ਨੂੰ ੲਿਹ ਗਲਤ ਰਾਹੇ ਪਾ ਰਹੇ ਨੇ ਗਲਤ ਗੱਲਾ ਦੱਸ ਕੇ। ਤੇ ਅਪਨੇ ਅਾਪ ਬਣੇ ਪਰਚਾਰਕਾਂ ਨੂੰ ੲਿਸ ਚੀਜ ਬਾਰੇ ਕੋੲੀ ਗਿਅਾਨ ਨਹੀ ਅਾ। ਦੂਸਰੀ ਗੱਲ ਕਿ ਜੇ ਸੰਗਤ ਨੂੰ ਜਿਅਾਦਾ ਬਾਣੀਅਾ ਦੱਸੀਅਾਂ ਸੰਗਤ ਸਾਡੇ ਨਾਲੋ ਟੁੱਟ ਜਾੳੁਗੀ ਤੇ ਮਾੲਿਅਾ ਘੱਟ ਜਾੲੇਗੀ ੲਿਸ ਕਰਕੇ ਕੲੀ ਸੰਤ ਗਿਅਾਨੀ ਅਪਨੀ ਸੰਗਤ ਨੂੰ ਜਿਅਾਦਾ ਨਿਤਨੇਮ ਲੲੀ ਨਹੀ ਕਹਿੰਦੇ।
ਸੰਗਤ ਘੱਟ ਬਾਣੀ ਪੜ੍ਹੇਗੀ ਤੇ ਓਸ ਡੇਰੇ ਨਾਲ ਜੁੜੇਗੀ ਜਿਅਾਦਾ ਬਾਣੀ ਪੜ੍ਹੇਗੀ ਵਿਚਾਰੇਗੀ ਤੇ ਗੁਰੂ ਨਾਲ ਜੁੜੇਗੀ। ਅਸੀ ਹਮੇਸ਼ਾ ਕਹਿਨੇ ਅਾ ਸਿੱਖੀ ਖੰਡਿਓ ਤੀੱਖੀ ਤੇ ਕੀ ੫ ਬਾਣੀਅਾ ਪੜ੍ਹਣ ਨਾਲ ਖੰਡੇ
ਦੀ ਧਾਰ ਤੇ ਚੱਲ ਗੲੇ ਅਸੀ? ਅਸੀ ਸਿੱਖੀ ਨੂੰ ਬਹੁਤ ਸੌਖਾ ਬਣਾਓਣਾ ਚਾਹੁੰਦੇ ਅਾ ਅਪਨੇ ਅਨੂਸਾਰ, ਪਰ ਨਹੀ, ਜੇ ਕਰ ਸਿੱਖੀ ਖੰਡਿਓ ਤੀੱਖੀ ਅਾ ਫਿਰ ਅਸੂਲ ਵੀ ਤੀੱਖੇ ਤੇ ਕਠਿਣ ਹੋਣਗੇ ੲਿਹ ਸ਼ਪ੍‍ਸ਼ਟ ਅਾ। ਤੇ ੲਿਹਦੇ ਨਾਲ ਸਾਡਾ ਨਿਤਨੇਮ ਵੀ ਪੁਰਾਤਨ ਮਰਿਅਾਦਾ ਵਾਲਾ ਹੋਣਾ ਚਾਹੀਦਾ ਨਾ ਕਿ ਅਪਨੇ ਅਨੂਸਾਰ ਸਰਲ।
ਖਾਲਸਾ ਜੀ ਸਾਨੂੰ ਲੋੜ ਅਾ ੲਿਹਨਾਂ ਨਵੀਅਾ ਚਲੀਅਾ ਮਰਿਅਾਦਾ ੳੁਰਫ ਚਾਲਾਂ ਤੋ ਬਚਣ ਦੀ ਅਤੇ ੲਿਸ ਦਾ ੲਿਹੇ ੲਿੱਕ ਹੱਲ ਅਾ ਕਿ ਅਸੀ ਪੁਰਾਤਨ ਸਮੇ ਵਿੱਚ ਬਖਸ਼ੀ ਨਿਤਨੇਮ ਮਰਿਅਾਦਾ ਅਨੂਸਾਰ ਨਿਤਨੇਮ ਕਰੀੲੇ ਤੇ ਅਪਨਾ ਜੀਵਨ ਪੁਰਾਤਨ ਤੇ ਅਸਲੀ ਰਹੁ ਰੀਤਾ ਮਰਿਅਾਦਾ ਨਾਲ ਚਲੀਅੇ ਅਤੇ ੲਿਸ ਚੀਜ਼ ਦਾ ਅੱਗੇ ਵੀ ਪਰਚਾਰ ਕਰੀੲੇ।
ਭੂਲ ਚੂਕ ਦੀ ਮੁਅਾਫੀ

No comments:

Post a Comment