Thursday 2 February 2017

ਜਦੋਂ ਦੋ ਜਰਨੈਲਾਂ ਦਾ ਮੇਲ ਹੋਇਆ....

________ #ਜਰਨੈਲਾਂ_ਦਾ_ਜਰਨੈਲ______
ਇਹ ਗੱਲ 1982 ਦੇ ਮੁੱਢਲੇ ਮਹੀਨਿਆਂ ਦੀ ਹੈ ।
ਉਹਨੀਂ ਦਿਨੀਂ #ਸੰਤਾਂ ਨੇ ਭਾਈ ਗੁਰਮੁਖ ਸਿੰਘ ਗੜਵਈ ਨੂੰ
ਸ.ਮਨਜੀਤ ਸਿੰਘ ਰਿਟਾ: ਥਾਣੇਦਾਰ ਦੀ ਫਸਲ ਦੀ ਸਾਂਭ -ਸੰਭਾਲ ਲਈ ਜਿਲ੍ਹਾ ਗੰਗਾਨਗਰ ਦੇ ਇੱਕ ਪਿੰਡ ਭੇਜਿਆ ਸੀ।ਇਸ ਲਈ ਮੈਂ(ਭਾਈ ਮੋਹਕਮ ਸਿੰਘ)ਗੁਰਮੁਖ ਸਿੰਘ ਗੜਵਈ ਦੀ ਗੈਰਹਾਜਰੀ 'ਚ ਉਹਨਾਂ ਦਿਨਾ ਵਿਚ ਸੰਤ ਮਹਾਪੁਰਸ਼ ਬਾਬਾ #ਜਰਨੈਲ_ਸਿੰਘ_ਜੀ_ਖਾਲਸਾ_ਭਿੰਡਰਾਂਵਾਲਿਆ ਦੀ ਜ਼ਲ ਪਾਣੀ ਆਦਿ ਦੀ ਸੇਵਾ ਨਿਭਾ ਰਿਹਾ ਸਾਂ।ਉਹ ਠੰਡ ਦੇ ਦਿਨ ਸਨ ,ਸੰਤ ਜੀ ਦਾ ਸਰੀਰ ਕੁਝ ਢਿੱਲਾ ਸੀ ਤੇ ਉਹ ਮਹਿਤੇ ਬਣੇ ਵਿਦਿਆਲੇ ਦੀ ਛੱਤ ਤੇ ਧੁੱਪੇ ਲੇਟੇ ਹੋਏ ਸਨ।ਮੈ ਸੇਵਾ ਲਈ ਉਹਨਾ ਦੇ ਕੋਲ ਹਾਜ਼ਰ ਸਾਂ।ਇਸ ਵੇਲੇ ਸੰਤਾਂ ਨੇ ਮੈਨੂੰ ਜ਼ਲ ਪਾਣੀ ਲੈਣ ਲਈ ਭੇਜਿਆ ।
ਮੈ ਜਿਓਂ ਹੀ ਪੌੜੀਆਂ ਉੱਤਰ ਕੇ ਥੱਲੇ ਗਿਆ ਤਾਂ ਮੈਨੂੰ ਹੇਠਾਂ ਛੇ ਕੁ ਫੁੱਟ ਦਾ ਇੱਕ ਰੋਹਬਦਾਰ ਅਧਖੜ ਉਮਰ ਦਾ ਸਿੱਖ ਜਿਸ ਨੇ ਦਾੜ੍ਹੀ ਬੰਨ੍ਹੀਂ ਹੋਈ ਸੀ ਓਥੇ ਬੇਚੈਨੀ ਵਿੱਚ ਚਹਿਲ ਕਦਮੀ ਕਰਦਾ ਦਿੱਸਿਆ।ਮੈ ਜਦੋਂ ਉਸ ਤੋਂ ਸੇਵਾ ਪੁੱਛੀ ਤਾਂ ਉਹਨੇ ਦੱਸਿਆ ਮੈਂ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂਵਾਲਿਆ ਨੂੰ ਮਿਲਣ ਲਈ ਆਇਆ ਹਾਂ ,ਪਰ ਹੇਠਲੇ ਸੇਵਾਦਾਰ ਥੋੜੀ ਉਡੀਕ ਕਰਨ ਲਈ ਕਹਿ ਰਹੇ ਨੇ।ਸੰਤਾਂ ਦੀ ਹਜ਼ੂਰੀ ਵਿੱਚ ਕਿਸੇ ਇਕੱਲੇ ਅਨਜਾਣ ਬੰਦੇ ਨੂੰ ਨਹੀ ਸੀ ਭੇਜਿਆ ਜਾਂਦਾ। ਇਸ ਲਈ ਮੈ ਉਸ ਛੇ ਫੁੱਟੇ ਸਿੱਖ ਨੂੰ ਥੋੜੀ ਦੇਰ ਰੁਕਣ ਲਈ ਕਹਿ ਕੇ ਸੰਤਾਂ ਲਈ ਜ਼ਲ ਪਾਣੀ ਦਾ ਪ੍ਰਬੰਧ ਕਰ ਕੇ ਤੇ ਸੰਤਾਂ ਦੀ ਆਗਿਆ ਨਾਲ ਉਸ ਅਜਨਬੀ ਨੂੰ ਨਾਲ ਲੈ ਕੇ ਸੰਤਾਂ ਦੇ ਕੋਲ ਪਹੁੰਚਿਆ।ਜਦੋਂ ਅਸੀ ਦੋਵੇਂ ਪੌੜੀਆਂ ਚੜ ਕੇ ਛੱਤ ਤੇ ਪੁੱਜੇ ਤਾਂ ਸੰਤ ਜੀ ਉਸੇ ਤਰਾਂ ਧੁੱਪੇ ਵਿਛੇ ਬਿਸਤਰੇ ਤੇ ਲੇਟੇ ਹੋਏ ਸਨ।ਉਹਨਾਂ ਅਜਨਬੀ ਵੱਲ ਸਰਸਰੀ ਨਜ਼ਰ ਮਾਰੀ ਤੇ ਮੁਸਕਰਾ ਕੇ ਕਹਿਣ ਲੱਗੇ:-
______""ਆ ਬਈ ਸਿੰਘਾਂ !ਆ ਗਿਆ ? ਮੈ ਤੈਨੂੰ ਬੜੇ ਚਿਰ ਤੋ ਉਡੀਕਦਾ ਸਾਂ ...।
ਉਹ ਅਜਨਬੀ ਥੋੜਾ ਹੈਰਾਨ ਹੋਇਆ ਤੇ ਫਿਰ ਇਕਦਮ ਹੀ ਸੰਤਾਂ ਦੇ ਪੈਰ ਛੂਹਣ ਲਈ ਅਹੁਲਿਆ ਪਰ ਸੰਤਾਂ ਨੇ ਅੱਗੋ ਹੀ ਬੋਚ ਕੇ ਉਸ ਨੂੰ ਕਲਾਵੇ ਵਿੱਚ ਲੈ ਲਿਆ ।ਅੱਖਾ ਭਰ ਕੇ ਉਹ ਅਜਨਬੀ ਕੇਵਲ ਏਨਾ ਹੀ ਬੋਲ ਸਕਿਆ:-
"ਤੁਹਾਡੇ ਦਰਸ਼ਨਾ ਦੀ ਮੇਰੀ ਵੀ ਬੜੇ ਚਿਰ ਤੋਂ ਤਾਂਘ ਸੀ ..ਮਹਾਪੁਰਸ਼ੋ ਅੱਜ ਹੀ ਸਬੱਬ ਬਣਿਐ..।"
ਉਸ ਅਜਨਬੀ ਨੇ ਲੱਕੜ ਦਾ ਇੱਕ ਪਰਸ ਵਾਂਗ ਬਣਿਆ ਛੋਟਾ ਜਿਹਾ ਕੇਸ ਸੰਤਾਂ ਨੂੰ ਪੇਸ਼ ਕਰਦਿਆ ਕਿਹਾ:-
ਇਹ ਆਪ ਜੀ ਲਈ ਇਕ ਭੇਂਟ..।
ਸੰਤਾਂ ਨੇ ਉਹ ਲੱਕੜ ਦਾ ਕੇਸ ਥੋੜ੍ਹਾ ਜਿਹਾ ਖੋਲ ਕੇ ਵੇਖਿਆ ਤੇ ਹੱਸਦੇ ਹੋਏ ਕਹਿਣ ਲੱਗੇ:-
ਇਹ ਤਾਂ ਤੁਹਾਡੇ ਵਰਗਿਆ ਦੇ ਕੰਮ ਦੀ ਚੀਜ਼ ਹੈ ਮੈਂ ਇਹ ਕੀ ਕਰਨੈ।
ਨਹੀ ਮਹਾਪੁਰਸ਼ੋ ਇਹ ਤੁਹਾਡੇ ਲਈ ਹੀ ਐ..।ਜਦੋਂ ਦੁਬਾਰਾ ਉਸ ਨੇ ਕਿਹਾ ਤਾ ਸੰਤਾਂ ਨੇ ਉਹ ਰੱਖ ਲਿਆ ਤੇ ਮੁਸਕਾਨ ਨਾਲ ਖੁਸ਼ੀ ਜ਼ਾਹਰ ਕੀਤੀ।
ਫਿਰ ਸੰਤ ਜੀ ਉਸ ਅਜਨਬੀ ਨਾਲ ਪੰਥਕ ਹਲਾਤਾ ਉੱਪਰ ਗੱਲਾਂ ਕਰਨ ਲੱਗ ਪਏ ਤੇ ਮੈਨੂੰ ਸੰਤਾਂ ਨੇ ਉਸ ਲਈ ਜ਼ਲ ਪਾਣੀ ਲਿਆਉਣ ਲਈ ਕਿਹਾ।ਮੈ ਆਲਾ ਦੁਆਲਾ ਵੇਖਾ ਕਿਉਂਕਿ ਇਸ ਤਰਾ ਸੰਤਾਂ ਕੋਲ ਇੱਕਲੇ ਕਿਸੇ ਅਜਨਬੀ ਨੂੰ ਛੱਡ ਕੇ ਜਾਣਾ ਠੀਕ ਨਹੀ ਸੀ ਸਮਝਿਆ ਜਾਂਦਾ। ਪਰ ਮੇਰੀ ਦੋਚਿੱਤੀ ਵੇਖ ਕੇ ਸੰਤ ਜੀ ਕਹਿਣ ਲੱਗੇ:-
ਜਾਹ ਜਾਹ ਲਿਆ ਜਲ ਪਾਣੀ ਕੋਈ ਨੀ ਇਹ ਆਪਣਾ ਹੀ ਐ।
ਹੁਕਮ ਮੰਨ ਕੇ ਮੈਂ ਹੇਠਾਂ ਗਿਆ ਤੇ ਉਸ ਸਿੰਘ ਲਈ ਜਲ ਪਾਣੀ ਦਾ ਪ੍ਰਬੰਧ ਕੀਤਾ।ਸੰਤ ਜੀ ਉਸ ਅਜਨਬੀ ਨਾਲ ਲੰਮਾ ਸਮਾ ਗੱਲਬਾਤ ਕਰਦੇ ਰਹੇ।
__(ਘੱਲੂਘਾਰਾ ਜੂਨ 1984 book)__
ਫਿਰ ਸੰਤਾਂ ਨੇ ਮੈਨੂੰ ਕਿਹਾ ਜਾਹ ਥੱਲੇ ਜਾ ਕੇ ਇਸ ਸਿੰਘ ਦੇ ਕਮਰੇ ਦਾ ਪ੍ਰਬੰਧ ਕਰ ਕੇ ਆ..।
ਹੁਕਮ ਮੰਨ ਕੇ ਮੈ ਹੇਠਾਂ ਗਿਆ ਤੇ ਇਕ ਕਮਰੇ ਦਾ ਪ੍ਰਬੰਧ ਕਰ ਕੇ ਵਾਪਸ ਪਰਤਿਆ।ਸੰਤਾਂ ਪੁੱਛਿਆ:-
ਕਿੱਥੇ ਕਮਰੇ ਦਾ ਪ੍ਰਬੰਧ ਕੀਤਾ ਈ?
ਮੈ ਦੱਸਿਆ ।
ਸੰਤ ਜੀ ਨੇ ਅਸਹਿਮਤੀ ਪ੍ਰਗਟ ਕਰਦੇ ਹੋਏ ਕਹਿਣ ਲੱਗੇ "ਹੇਠਾਂ ਜਿਹੜੇ ਦਰਸ਼ਨੀ ਡਿਓੜੀ ਵਿਚ ਕਮਰੇ ਆ ਉਹਨਾ ਚੋ ਇਕ ਕਮਰੇ ਦੀ ਚਾਬੀ ਭਾਈ ਸੁਜਾਨ ਸਿੰਘ(ਮਹਿਤੇ ਪ੍ਰਬੰਧਕ ਸੇਵਕ) ਤੋ ਲੈ ਕੇ ਆ।"
ਮੈਂ ਦੱਸਿਆ ਉਹ ਸਭ ਕਮਰੇ ਬੁੱਕ ਹਨ।
ਸੰਤ ਜੀ ਕਹਿਣ ਲੱਗੇ:-"ਐ ਕਰੋ ਗੁਰਮੁਖ ਸਿੰਘ ਗੜਵਈ ਵਾਲੇ ਕਮਰੇ ਦਾ ਜਿੰਦਰਾ ਤੋੜ ਕੇ ਇਹਨਾਂ ਨੂੰ ਦਿਓ ਇਹਨਾਂ ਹੁਣ ਇੱਥੇ ਹੀ ਰਹਿਣੈ।"
ਇਸੇ ਤਰਾਂ ਕੀਤਾ ਗਿਆ ।ਉਸ ਅਜਨਬੀ ਲਈ ਕਮਰਾਂ ਖੋਲ ਦਿੱਤਾ ਗਿਆ ਤੇ ਉਹ ਅਜਨਬੀ ਹੁਣ ਓਥੇ ਕਮਰੇ ਵਿਚ ਰਹਿਣ ਲੱਗ ਪਿਆ।
ਮੈਨੂੰ ਕਾਫੀ ਸਮੇਂ ਬਾਅਦ ਪਤਾ ਲੱਗਾ ਕਿ ਉਸ ਦਾ ਨਾਂ #ਜਨਰਲ_ਸੁਬੇਗ_ਸਿੰਘ ਹੈ ਜੋ ਬੰਗਲਾ ਦੇਸ਼ ਵਾਲੀ ਲੜਾਈ ਦਾ ਛੁਪਿਆ ਰੁਸਤਮ ਹੈ।ਸੰਤਾਂ ਨੂੰ ਲੱਕੜੀ ਦਾ ਜਿਹੜਾ ਕੇਸ ਉਸ ਨੇ ਭੇਟ ਕੀਤਾ ਸੀ ਉਸ ਵਿਚ ਵਿਦੇਸ਼ੀ ਪਿਸਟਲ ਸੀ, ਜਿਹੜਾ ਬੰਗਲਾ ਦੇਸ਼ ਦੀ ਅਜ਼ਾਦੀ ਤੋ ਪਿੱਛੋ ਓਥੋ ਦੀ ਸਰਕਾਰ ਵੱਲੋਂ ਇਨਾਮ ਵਜੋਂ ਜਨਰਲ ਸੁਬੇਗ ਸਿੰਘ ਨੂੰ ਭੇਂਟ ਕੀਤਾ ਗਿਆ ਸੀ।ਸਿੱਖ ਕੌਮ ਦੇ ਦੋ ਜਰਨੈਲਾਂ ਦੀ ਇਹ ਇਤਿਹਾਸਕ ਮਿਲਣੀ ਸੀ ਜਿਸ ਦਾ ਚਸ਼ਮਦੀਦ ਗਵਾਹ ਹੋਣ ਕਰ ਕੇ ਮੇਰੀ ਅਭੁੱਲ ਯਾਦ ਦਾ ਹਿੱਸਾ ਬਣ ਗਿਆ।
ਸੰਤਾਂ ਨਾਲ ਇਸ ਪਹਿਲੀ ਮੁਲਾਕਾਤ ਨਾਲ ਜਨਰਲ ਸੁਬੇਗ ਸਿੰਘ ਸੰਤਾਂ ਦਾ ਹੀ ਹੋ ਕੇ ਰਹਿ ਗਿਆ ।ਇਸ ਤੋਂ ਬਾਅਦ ਜੇਕਰ ਉਸ ਨੂ ਕਦੀ ਸੰਤਾਂ ਤੋ ਦੂਰ ਜਾਣਾ ਪਿਆ ਤਾ ਉਹ ਸੰਤਾਂ ਤੋ ਛੁੱਟੀ ਲੈ ਕੇ ਹੀ ਗਿਆ ।ਸੰਤਾਂ ਦੇ ਰਾਹੀਂ ਇਸ ਜਰਨੈਲ ਨੇ ਸਿੱਖ ਪੰਥ ਦੇ ਹਿੱਤਾਂ ਨਾਲ ਪਾਈ ਸਾਂਝ ਨੂੰ ਆਖਰੀ ਦਮ ਤਕ ਨਿਭਾਇਆ।

No comments:

Post a Comment