Friday 17 February 2017

ਸਿੰਘਾ ਤੈਨੂੰ ਯਕੀਨ ਨਹੀਂ ਹੋ ਰਿਹਾ !!

                                  ✍ਸੌਖਾ ਨਹੀਂ ਬਣਿਆ ੲਿਹ ਜੂੜਾ ਸਿਰ ਤੇ ਸਿਰਫ ੲਿਸ ਤਰਾਂ ਉੱਪਰ ਨੂੰ ਕੇਸ ਕਰ ਬੰਨਣੇ ਹੀ ਜਾਲਮ ਦੇ ਹਿੱਕ ਤੇ ਬਰੂਦ ਬਣਗੇ, ਵੱਖਰੇ ਹਾਂ ਲੱਖਾਂ ਹੀ ਕੁਰਬਾਨੀਆਂ ਹਨ ਰਣ ਜਿੱਤੇ ਹੋਏ ਹਨ, ੲਿਨਸਾਫ ਖੁੱਦ ਕੀਤੇ ਹਨ ਮੰਗੇ ਨਹੀਂ, ਉਹ ਕੌਮ ਹਾਂ ਜਿਸ ਨੂੰ ਗੁਣਾਂ ਵਿੱਚ ਵੇਖਿਆ ਜਾਂਦਾ ਹੈ ਔਗੁਣਾ ਵਿੱਚ ਨਹੀਂ, ਛਾਤੀਆਂ ਦੀ ਮਿਣਤੀ ਤੋਪਾਂ ਦੇ ਗੋਲੇ ਕਰਦੇ ਹਨ, ਫਿਰ ਤਾਕਤ ਸੀ ਤਾਂ ਹੀ ਝੰਡੇ ਕਾਬਲ ਕੰਧਾਰ ਤੇ ਚੜਦੇ ਹਨ
 
ਯਕੀਨ ਕਰ ਸਿੰਘਾਂ ੲਿਹ ਤੇਰੀਆਂ ਪੁਰਾਤਨ ਉਦਹਾਰਣਾ ਹਨ !
1857 ਵਿੱਚ ਸਿੱਖ ਰਾਜ ਦਾ ਹੱਥੋਂ ਜਾਣਾ ਤੇਰੇ ਲਈ ਲਲਕਾਰ ਸੀ  ਕਿਉ ਯਕੀਨ ਨਹੀਂ ਤੈਨੂੰ ੲਿਸ ਗੱਲ ਦਾ ਕੇ ਗੋਰਿਆਂ ਨਾਲ ਸਮੁੱਚਾ ਸੰਘਰਸ਼ ਸਿੱਖ ਰਾਜ ਨੂੰ ਵਾਪਸ ਲੈਣ ਲਈ ਹੀ ਸੀ ਨਾਂ ਕੇ ਹਿੰਦੁਸਤਾਨ ਦੀ ਗੁਲਾਮੀ ਕਰਨਾ
 ਸਿੰਘਾਂ ਤੈਨੂੰ ਕਿਉ ਨਹੀਂ ਲਗਦਾ ਕੇ  ਸਿਰਫ ੲਿੱਕ ਭਗਤ ਸਿੰਘ ਦਾ ਆਰੀਆ ਸਮਾਜੀ ਹੋਣਾ ਸਮੁੱਚੇ ਸਿੱਖ ਸੰਘਰਸ਼ ਨੂੰ ਹਿੰਦੋਸਤਾਨ ਦੀ ਝੋਲੀ ਵਿੱਚ ਪਾ ਗੁਲਾਮ ਕਰ ਦਿੰਦਾ ਹੈ  (ਸੋਚੀ ਵੀਰ ਮੈਰਾ )
 20 ਅਗਸਤ 1944 ਨੂੰ ਕਾਂਗਰਸ ਨੂੰ ਸਿੱਖਾਂ ਵੱਲੋਂ ਮਤਾ ਕੇ ਅਸੀ ਪੰਜਾਬ ਅਜ਼ਾਦ ਚਹੁੰਦੇ ਸੀ  ਕੀ ੲਿਸ ਤੌ ਬਾਅਦ ਬ੍ਰਹਮਣ ਨਹਿਰੂ ਤੇ ਉਸਦੀ ਜੁੰਡਲ਼ੀ ਨੇ ਬ੍ਰਹਮਣ ਸਿੱਖਾਂ ਨੂੰ ਖਰੀਦ ਸਮੁੱਚੀ ਕੌਮ ਖੁੱਡੇ ਲਾਇਨ ਲਾਕੇ ਧੌਖੇ ਨਾਲ ਪੰਜਾਬ ਦੀ ਬਲੀ ਨਹੀਂ ਦਿੱਤੀ
 ਸਿੰਘਾਂ ਥੌੜੀ ਜਿਹੀ ਝਾਤ ਮਾਰ 1947 ਵਿੱਚ ਪਾਕਿਸਤਾਨ ਦੀ ਵੰਡ ਸਿਰਫ ਪੰਜਾਬ ਦੀ ਵੰਡ ਹੈ ਜੋ ਨਹਿਰੂ ਹਿੰਦੂ ਸ਼ਤਰੰਜ ਦੀ ਖੇਡ ਦਾ ੲਿੱਕ ਪਹਿਲੂ ਹੈ ਜਿਸ ਨੇ ਸਮੁੱਚੇ ਸਿੱਖ ੲਿਤਿਹਾਸ ਨੂੰ ਟੋਟੇ ਟੋਟੇ ਕਰ ਦਿੱਤਾ ਸਾਡੀ ਰਾਜ ਦੀ ਗੱਲ ਨੂੰ ਹਮੇਸ਼ਾ ਲਈ ਦਬਾਅ ਦਿੱਤਾ, ਮੁਸਲਮਾਨ ਬਹੁ ਗਿਣਤੀ ਸੀ ਦੇਸ਼ ਉਹਨਾਂ ਨੂੰ ਤੇ ਦੇ ਦਿੱਤਾ ਪਰ 1857 ਤੱਕ ਅਸਲੀ ਰਾਜ ਦੇ ਹੱਕਦਾਰਾਂ ਦੇ ਮੂੰਹ ਵਿੱਚ ਭਾਰਤ ਮਾਤਾ ਦੀ ਜੈ ਪਾ ਕੇ ਸਮੁੱਚੀ ਸਿੱਖ ਕੌਮ ਦੀ ਬਲੀ ਚਾੜ੍ਹ ਦਿੱਤੀ ਗਈ
 ਕੀ ਤੁਸੀ ੲਿਸ ਗੱਲ ਨੂੰ ਅਜੇ ਵੀ ਧੌਖਾ ਨਹੀਂ ਸਮਝਦੇ ਕੇ ਪੰਜਾਬੀ ਸੂਬਾ ਰਾਜ ਦੇ ਅਧਾਰ ਤੇ ਮਿਲਣਾ ਚਾਹੀਦਾ ਸੀ ? ਤੁਹਾਨੂੰ ਨਹੀਂ ਲਗਦਾ ਫਿਰ ਨਹਿਰੂ ਵਲੌ ਕਹਿਣਾ, " ਮੈਰੇ ਜਿਉਂਦੇ ਜੀਅ ਪੰਜਾਬ ਨਹੀਂ ਬਣੇਗਾ " ਫਿਰ ਨਲੂਏ ਦੇ ਵਾਰਸਾਂ ਨੂੰ ਭਾਰਤ ਦੀ ਗੁਲਾਮੀ ਵਿੱਚ ੲਿੱਕ ਨਿੱਕੀ ਜਿਹੀ ਸੂਬੀ ਦਿੱਤੀ ਗਈ ੳਿਹ ਵੀ ਹਜ਼ਾਰਾਂ ਕੁਰਬਾਨੀਆਂ ਦੇਣ ਤੌ ਬਾਅਦ
 ਦੱਸੋ ਕੀ ਜਿਹਨਾਂ ਨੂੰ ਅੱਜ ਪੰਥ ਮੰਨਦੇ ਹੋ ਬਾਦਲ ਜਾਂ ਹੋਰ ਕਾਲੀ ੲਿਹਨਾਂ ਸਮੁੱਚਾ ਪੰਥ ਜੇਲ੍ਹਾ ਵਿੱਚ ਸੁਟਾ ਖੁੱਦ ਲੀਡਰੀ ਸਾਂਭ ਉਸ ਮਹਾਨ ਅਕਾਲੀ ਲਹਿਰ ਦਾ ਅੱਜ ਖ਼ਾਤਮਾ ਨਹੀਂ ਕਰ ਦਿੱਤਾ
   ਫਿਰ ੲਿਹ ਪੰਥ ਕਿਵੇ ਹੋ ਗਏ ੲਿਹ ਤੇ ਪੰਥ ਨਾਲ ਧੌਖਾ ਬ੍ਰਹਮਣ ਦੀ ਸ਼ਿਹ ਤੇ ਹੋਇਆ ।।
 ਤੁਹਾਨੂੰ ਕਿਉ ਨਹੀਂ ਲਗਦਾ ਭਾਰਤ ਦਾ ਏਜੰਡਾ ਸਿਰਫ ਸਿੱਖਾਂ ਨੂੰ ਗੁਲਾਮ ਕਰਨਾ ਜਾਂ ਫਿਰ ਖਤਮ ਕਰਨਾ 
1: 1978 ਤੌ ਲੈ ਜੋ ਪੰਜਾਬ ਦਾ ਨਿਰੰਕਾਰੀਆਂ ਨੂੰ ਸ਼ਹਿ ਦੇ ਕੇ ਪੰਜਾਬ ਦਾ ਮਹੌਲ ਬਣਾਇਆ
2: ਸਿੱਖਾਂ ਦੀ ਜਗ੍ਹਾ ਜਗ੍ਹਾ ਬੇਹੁਰਮਤੀ ਕਰਨੀ ਧੀਆਂ ਭੈਣਾ ਨੂੰ ਥਾਣਿਆ ਵਿੱਚ ਲਿਜਾ ਜ਼ਲੀਲ ਕਰਨਾ, ਗੁਰੂ ਗ੍ਰੰਥ ਸਾਹਿਬ ਦੀਆਂ ਬੇਅਦਬੀਆਂ ਕਰਨੀਆਂ, ਝੂਠੇ ਕੇਸ ਪਾਉਣੇ, ਸਿੱਖਾਂ ਦੇ ਕਾਤਲ ਨਿਰੰਕਾਰੀ ਲਾਣੇ ਨੂੰ ਸਰਕਾਰੀ ਸ਼ਹਿ ਅਤੇ ਪੁਲਿਸ ਵਾਲਿਆਂ ਨੂੰ ਤਰੱਕੀਆਂ ਦੇ ਸਿੱਖਾਂ ਦੇ ਕਤਲ ਕਰਾਉਣੇ
3: ਅਨੰਦਪੁਰ ਸਾਹਿਬ ਦਾ ਮਤਾ ਜੋ ਸਿਰਫ ਸਿੱਖਾਂ ਦੇ ਹੱਕ ਨਹੀਂ ਹਰ ਭਾਰਤੀ ਦੇ ਹੱਕਾਂ ਦਾ ਮਤਾ ਸੀ ਨੂੰ ਠੁਕਰਾ ਦਰਬਾਰ ਸਾਹਿਬ ਤੇ ਹਮਲਾ ਕਰ ਹਜ਼ਾਰਾਂ ਸਿੰਘਾਂ ਤੇ ਕੌਮੀ ਜਰਨੈਲਾਂ ਨੂੰ ਸ਼ਹੀਦ ਕਰ ਦੇਣਾ, ਟੈਂਕ ਤੋਪਾਂ ਜਹਾਜ਼ਾਂ ਨਾਲ ਹਮਲੇ ਕਰਨੇ ਕੀ ਕੋਈ ਮੁੱਲਖ ਆਪਣੇ ਵਸ਼ਿੰਦਿਆਂ ਜਿਹਨਾਂ ਨੇ ਕੁਰਬਾਨੀਆਂ ਦੇ ਕੇ ਉਸ ਮੁੱਲਖ ਨੂੰ ਖੜਾ ਕੀਤਾ ਹੋਵੇ ਉਹਨਾਂ ਤੇ ੲਿਸ ਤਰਾਂ ਦੇ ਉਪਰੇਸ਼ਨ ਕਰਦਾ ਹੈ ?
4: 1999 ਤੱਕ ਬੇਕਸੂਰ ਨੌਜਵਾਨਾ ਨੂੰ ਚੁੱਕ ਚੁੱਕ ਤਸੀਹੇ ਦੇਣੇ ਝੂਠੇ ਮੁਕਾਬਲੇ ਧੀਆਂ ਭੈਣਾ ਬੱਚਿਆ ਬਜੁਰਗਾਂ ਨੂੰ ਵੀ ਨਾਂਅ ਬਖ਼ਸ਼ਣਾ
5: ਦਿੱਲੀ, ਕਾਨਪੁਰ, ਹੌਦ ਚਿੱਲੜ੍ਹ, ਤੇ ਹੋਰ ੲਿਲਾਕਿਆ ਵਿੱਚ ਵੱਖ ਵੱਖ ਜਗ੍ਹਾ ਪਰਿਵਾਰਾਂ ਦੇ ਪਰਿਵਾਰ ਜਿਉਂਦੇ ਸਾੜ ਦੇਣੇ ਤੇ ਕੋਈ ੲਿਨਸਾਫ ਨਹੀ ੲਿਨਸਾਫ ਮੰਗਣ ਵਾਲਿਆ ਦੇ ਵੀ ਜ਼ਹਿਰ ਦੇ ਟੀਕੇ ਲਗਵਾ ਦਿੱਤੇ
 ਉੱਪਰ ਦਿੱਤਾ 5 ਪੁਆਇੰਟਾ ਵਿੱਚ ਤੇ ਕੁੱਝ ਵੀ ਨਹੀਂ 12 ਸਾਲ ਕਹਿਰ ਹੈ ਜੋ ਸਿੱਧਾ ਕੀਤਾ ਅਤੇ ਜੁਲ੍ਹਮ ਕਰਨ ਵਾਲੇ ਵਹਿਸ਼ੀ ਅਫਸਰ ਬਹਾਦਰੀ ਐਵਾਰਡਾ ਨਾਲ ਨਿਵਾਜੇ ਗਏ, ਬੇਅੰਤੇ ਬੁੱਚੜ ਵਰਗਿਆਂ ਦੇ ਬੁੱਤ ਦੇਆਬੇ ਵਿੱਚ ਸਿੱਖ ਕੌਮ ਦੀ ਹਿੱਕ ਤੇ ਲਾਏ ਗਏ ਹਨ
 ਤੁਹਾਨੂੰ ਯਕੀਨ ਨਹੀਂ ਹੋਣਾ, ਐਮਰਜੈਸੀਂ ਦੇ ਦੌਰਾਨ ਹਜ਼ਾਰਾਂ ਨੌਂ ਜਵਾਨਾਂ ਨੂੰ ਚੁੱਕ ਚੁੱਕ ਖੱਸੀ ਕਰ ਦਿੱਤਾ ਗਿਆ, ਪਿੰਡਾਂ ਦੀਆਂ ਸੂਚੀਆਂ ਤਹਿਸੀਲ ਦਾਰਾ ਅਤੇ ਪਿੰਡਾਂ ਵਿੱਚ ਅਣਵਿਆਹੇ ਨੌਜਵਾਨਾਂ ਦੀ ਸੂਚੀ ਲੰਬੜਦਾਰਾਂ ਤੌ ਬਣਵਾਈ ਜਾਂਦੀ ਸੀ ੲਿਹ ਪਾਰਟ ਵੀ ਬਹੁਤ ਦੁੱਖ ਭਰਿਆ ਹੈ, ੲਿਸ ਸੰਬੰਧੀ ਕਿਸੇ ਦਿਨ ਵੀਡੀਉ ਵਿੱਚ ਵੀ ਗੱਲ ਕਰਾਂਗੇ
 ਤੁਸੀ ਯਕੀਨ ਨਹੀਂ ਕਰਨਾ ਅੱਜ 2017 ਤੱਕ ਤੁਸੀ ਨੌਜਵਾਨ ਮੁੰਡੇ ਕੁੜੀਆਂ ਰੰਗੀਨ ਸੁਪਨਿਆ ਵਿੱਚ ਭਿੱਜਿਆਂ ਦੀ ਤੁਹਾਡੀ ੳਿਹ ਨਸਲਕੁਸ਼ੀ ਚੱਲ ਰਹੀ ਹੈ ਕਿਵੇ ਟਾਰਗਿਟ ਕੀਤਾ ਜਾ ਰਿਹਾ ਹੈ ਜਿਵੇਂ:: ਐਯੂਕੇਸ਼ਨ, ਸਰੀਰਕ, ਸੋਚ, ਧਾਰਮਿਕ, ਖੇਤੀ-ਬਾੜੀ , ਪਾਣੀ, ਰੋਜ਼ਗਾਰ, ਆਲਾਦੁਆਲਾ, ਭਾਈਚਾਰਾ , ਗੁਰਦੂਆਰੇ, ਵਿੱਦਿਅਕ ਸੰਸਥਾਵਾਂ, ਧੀਆਂ ਭੈਣਾਂ, ਪਰਿਵਾਰਕ ਰਿਸ਼ਤੇ , ਰਾਜਨੀਤਿਕ ਸੂਝ , ਤੁਹਾਡਾ ਮੀਡੀਆ, ਪਸ਼ੂ ਮਾਲ ਡੰਗਰ, ਆਦਿਕ ਜੇਕਰ ੲਿਸ ਸਭ ਕੁੱਝ ਵਾਰੇ ਸੋਚਦਾ ਹਾਂ ਯਕੀਨ ਮੰਨਿਉ ਤੁਹਾਨੂੰ ਆਪਣੀਆਂ ਹੀ ਲਾਸ਼ਾ ਦੇ ਢੇਰ ਤੇ ਭੰਗੜੇ ਪਾਉਂਦੇ ਫੋਕੀਆਂ ਬੜਕਾਂ ਮਾਰਦੇ ਵੇਖ ੲਿਸ ਜਾਫੀ ਸਿੰਘ ਦੀਆਂ ਤਾਂ ਧਾਹਾਂ ਨਿਕਲ ਜਾਂਦੀਆਂ ਹਨ, ੲਿਸ ਹਰ ੲਿੱਕ ਵਿਸ਼ੇ ਨੂੰ ਟਟੋਲ ਕੇ ਵਿਸਥਾਰ ਨਾਲ ਲਿਖਣ ਲੱਗਾਂ ਤੇ ੲਿੱਕ ਬੁੱਕ ਲਿਖ ਦੇਵਾਂਗਾ ਪਰ ਫਿਰ ਮੈਨੂੰ ਅਫ਼ਸੋਸ ਹੈ ਪੜ੍ਹਨ ਵਾਲੀ ਮਾਨਸਿਕਤਾ ਵੀ ਗਵਾ ਚੁੱਕੇ ਹਾਂ ਉਹ ਕੋਸ਼ਿਸ਼ ਵੀ ਵਿਅਰਥ ਹਨ ਹਜ਼ਾਰਾਂ ਬੁੱਕਾਂ ਰੁਲਦੀਆਂ ਪਈਆਂ ਤੁਸੀ ਹੱਥ ਵੀ ਨਹੀਂ ਲਾਉਣਾ ਚਹੁੰਦੇ
                                  ਅੰਤ ਵਿੱਚ ਗੱਲ ਨੂੰ ਵਿਚਕਾਰ ਹੀ ਰੱਖਦਿਆ ਇੰਨ੍ਹਾ ਹੀ ਕਹਾਂਗਾ ਵੀਰੋ ਤੇ ਭੈਣੋ ਕਿਸੇ ਤੌ ਆਸ ਨਾਂਅ ਰੱਖੋ ੲਿਸਤੌ ਪਹਿਲਾਂ ਕੇ ਕੰਕਾਲ ਬਣ ਜਾਉ ਆਪਣੀ ਖੁਦੀ ਨੂੰ ਪਛਾਣੋ ਯਕੀਨ ਕਰੋ ਜੋ ਹੋ ਰਿਹਾ ਉਸ ਤੇ ਅੱਖਾਂ ਮੀਚ ਛੁਟਕਾਰੇ ਨਹੀਂ ਹੋਣੇ, ੲਿਹ ਗੱਲ ਮੰਨ੍ਹਦਾ ਕੇ ੲਿਤਿਹਾਸ ਤੁਹਾਡੀ ਗਿਣਤੀ ਸੂਰਮਿਆ ਵਿੱਚ ਕਰਦਾ ਹੈ ਪਰ ਵਰਤਮਾਨ ਵਿੱਚ ਹਾਰੇ ਹੋਏ ਖੜ੍ਹੇ ਹੋ ਭਵਿੱਖ ਤੌ ਜਾਣੂ ਨਹੀਂ ਹੋ ਫਿਕਰਮੰਦ ਨਹੀਂ ਹੋ ਜੀ, ਜਿਹੜੀਆਂ ਕੌਮਾਂ ਸਿਰਫ ੲਿਤਿਹਾਸ ਦੇ ਯੋਧਿਆਂ ਦੇ ਡਗਮੱਜੇ ਮਾਰਨ ਵਿੱਚ ਯਕੀਨ ਰੱਖਣ ਤੇ ਖੁੱਦ ਆਲਸੀ ਤੇ ਨਿਕੰਮੀਆਂ ਹੋ ਜਾਣ ਉਹ ਖਤਮ ਹੋ ਜਾਇਆ ਕਰਦੀਆਂ ਅਤੇ ਭਵਿੱਖਕਾਲ ਵਿੱਚ ਉਹ ਭੂਤਕਾਲ ਹੀ ਬਣ ਕੇ ਰਹਿ ਜਾਂਦੀਆਂ ਹਨ, ਉੱਠੋ ਜਾਗੋ ਨੀਂਦਰਾਂ ਤਿਆਗ ਦਿਉ ਚੋਰ ਲੁੱਟ ਕੇ ਘਰ ਨੂੰ ਲੈ ਗਏ ਹਨ ਆਪਣਾ ਲੁੱਟਿਆ ਮਾਲ ਵਾਪਸ ਲੈ ਕੇ ਆਉਣਾ ਪਵੇਗਾ ਹੁਣ ਤੇ ਸੌਣ ਲਈ ਥੱਲੇ ਚਟਾਈ ਵੀ ਨਹੀਂ ਰਹੀ ।।
Davinder singh
ਅਜਾਦ ਸੋਚ

No comments:

Post a Comment