Friday 17 February 2017

ਬਾਬਾ ਗੁਰਬਚਨ ਸਿੰਘ ਮਾਨੋਚਾਹਲ ਬਾਰੇ ਦੂਸ਼ਣ

#ਬਾਬਾ_ਗੁਰਬਚਨ_ਸਿੰਘ_ਮਾਨੋਚਾਹਲ ਦੀ ਕਾਂਗਰਸੀਆਂ ਜਾਂ ਬੂਟਾ ਸਿੰਘ ਨਾਲ ਨੇੜਤਾ ਹੋਣ ਦਾ ਦੂਸ਼ਣ ਹੈ ।ਉਸ ਬਾਰੇ ਇਕ ਹੈਰਾਨੀਜਨਕ ਘਟਨਾ ਇਕ ਸਿੰਘ ਨੇ ਬਿਆਨ ਕੀਤੀ । ਉਸ ਅਨੁਸਾਰ ਇਕ ਖਾੜਕੂ ਸਿੰਘ ਦੇ ਰਾਂਹੀ ਹੀ ਪੱਟੀ ਦੇ ਨੇੜੇ ਵੱਸਦੇ ਇਕ ਪ੍ਰਸਿੱਧ ਨਗਰ ਦੇ ਪ੍ਰਭਾਵਸ਼ਾਲੀ ਕਾਂਗਰਸੀ ਪਰਿਵਾਰ ਦਾ ਸੁਨੇਹਾ ਮਿਲਿਆ ਕਿ ਬਾਬਾ ਜੀ ਕਿਸੇ ਵੇਲੇ ਸਾਡੇ ਗ੍ਰਹਿ ਵਿਖੇ ਚਰਨ ਪਾਉਣ....ਬਾਬਾ ਮਾਨੋਚਾਹਲ ਦਾ ਦੋ ਟੁੱਕ ਜਵਾਬ ਸੀ :
'' ਮੈਂ ਕਿਸੇ ਕੋਠੀ ਵਾਲੇ ਜਾਂ ਕਾਂਗਰਸੀਆਂ ਘਰ ਪੈਰ ਨਹੀਂ ਪਾਉਣਾ । ਹੁਣ ਹੀ ਮੇਰੇ ਤੇ ਬੂਟਾ ਸਿੰਘ ਨਾਲ ਸੰਬੰਧ ਹੋਣ ਦੇ ਦੋਸ਼ ਲੱਗ ਰਹੇ ਆ , ਪਰ ਹੁਣ ਮੈਂ ਹਿੱਕ ਤਾਣ ਕੇ ਗੁਰੂ ਗ੍ਰੰਥ ਸਾਹਿਬ ਦੀ ਹਜੂਰੀ ਵਿਚ ਸੋਂਹ ਤਾਂ ਖਾ ਸਕਦੈਂ , ਕਿ ਮੇਰੇ ਕਿਸੇ ਕਾਂਗਰਸੀ ਨਾਲ ਸੰਬੰਧ ਨਹੀਂ , ਪਰ ਜੇ ਮੈਂ ਕਿਸੇ ਕਾਂਗਰਸੀ ਦੇ ਘਰ ਜਾ ਕੇ ਰੋਟੀ ਖਾ ਲਈ ਤਾਂ ਫਿਰ ਮੇਰੇ ਪੱਲੇ ਭਲਾ ਕੀ ਰਹਿ ਜਾਊ ? ''
ਬਾਬਾ ਮਾਨੋਚਾਹਲ ਦੇ ਉਪਰੋਕਤ ਸ਼ਬਦ ਉਸਦੀ ਸੱਚਾਈ ਦੇ ਨਾਲ-ਨਾਲ ਗੁਰੂ ਤੇ ਨਿਸਚੇ ਨੂੰ ਵੀ ਪ੍ਰਗਟ ਕਰਦੇ ਹਨ ਬਾਬਾ ਮਾਨੋਚਾਹਲ ਦੀ ਨੇੜਤਾ ਦਾ ਨਿੱਘ ਮਾਣਨ ਵਾਲੇ ਇਕ ਹੋਰ ਸਿੰਘ ਨੇ ਮੈਨੂੰ ਇਕ ਦਰਦਨਾਕ ਘਟਨਾ ਸੁਣਾਈ । ਉਸ ਅਨੁਸਾਰ ਬਾਬਾ ਮਾਨੋਚਾਹਲ ਪਿੰਡ ਬ੍ਰਹਮਪੁਰੇ ਤੇ ਭੱਠਲ ਭਾਈ ਕੇ ਦੇ ਵਿਚਕਾਰ ਕਮਾਦਾਂ ਵਿਚ ਇਕ ਵਾਰ ਵਰਦੇ ਮੀਂਹ ਵਿਚ ਹੀ ਬੈਠੇ ਹੋਏ ਸਨ । ਉਸ ਅਨੁਸਾਰ ਜਦੋਂ ਮੈਂ ਜਾ ਕੇ ਵੇਖਿਆ ਤਾਂ ਉਨ੍ਹਾਂ ਨੇ ਆਪਣੇ ਉੱਪਰ ਇਕ ਪੱਲੀ ਤਾਣੀ ਹੋਈ ਸੀ , ਜਿਸ ਵਿਚੋਂ ਪਾਣੀ ਚੋਅ ਕੇ ਉਨ੍ਹਾਂ ਉੱਪਰ ਪੈ ਰਿਹਾ ਸੀ । ਬਾਬਾ ਮੈਨੂੰ ਵੇਖਦਿਆਂ ਹੀ ਹੱਸ ਪਿਆ ਤੇ ਬੋਲਿਆ :
'' ਆ ਬਈ ਸਿੰਘਾ ...ਆ ਜਾ...ਆ ਤੂੰ ਈ ਵੇਖ ਲਾ ਆਹ ਬੂਟਾ ਸਿੰਘ ਦੀ ਕੋਠੀ...। ''
ਭਰੇ ਹੋਏ ਮਨ ਨਾਲ ਮੈਂ ਸੋਚ ਰਿਹਾ ਸਾਂ ਧੰਨ ਸ੍ਰੀ ਬਾਬਾ ਗੁਰਬਚਨ ਸਿੰਘ ਮਾਨੋਚਾਹਲ,ਜੋ ਸੱਜਣਾ ਦੇ ਪੱਥਰ ਖਾ ਕੇ ਵੀ ਪੀੜਾ ਨੂੰ ਅੰਦਰੋ-ਅੰਦਰੀ ਦਬਾਅ ਕੇ ਹੱਸਦਾ ਰਿਹਾ । ਉਸ ਦੀ ਰੁਪੋਸ਼ ਜਿੰਦਗੀ ਦੇ ਆਖਰੀ ਦਿਨਾਂ ਵਿਚ ਸੱਚਮੁੱਚ ਹੀ ਉਸਨੂੰ ਆਪਣੇ ਘਰ ਚਰਨ ਪਾਉਣ ਦੀਆਂ ਬੇਨਤੀਆਂ ਕਰਨ ਵਾਲੇ ਆਮ ਲੋਕਾਂ ਨੇ ਆਪਣੇ ਘਰਾਂ ਦੇ ਦਰ ਉਸ ਲਈ ਬੰਦ ਕਰ ਲਏ , ਪਰ ਭੁੱਖਣ-ਭਾਣਾ ਹਨੇਰੀਆਂ ਗਲੀਆਂ ਵਿਚ ਉਹ ਆਪਣੀਆਂ ਪੀੜਾ ਨੂੰ ਮੁਸਕੁਰਾਹਟਾਂ ਹੇਠ ਦਬਾ ਕੇ , ਸਿਰ ਦਿੱਤਿਆਂ ਬਾਝ ਨਹੀ ਰਹਿਣਾ,ਧਰਮ...ਦੀ ਹੇਕ ਲਾਉਦਾ ਪੰਥ ਦੀਆਂ ਪੀੜਾ ਦੀ ਦਵਾ ਭਾਲਦਾ ਰਿਹਾ ।

No comments:

Post a Comment