Wednesday 22 February 2017

ਅਸ਼ਟਭੁਜਾ ਗੱਜਗਾਹ ਸ਼ਸਤਰ

ਅਸ਼ਟਭੁਜਾ ਗੱਜਗਾਹ
ਇਹ ਮਹਾ ਸ਼ਸਤਰ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦਾ ਜੰਗੀ ਨਿਸ਼ਾਨ ਸੀ। ਅਕਾਲ ਪੁਰਖ ਜੀ ਦੀ ਸ਼ਕਤੀ ਅਤੇ ਸੱਤਾ ਦਾ ਪ੍ਰਤੀਕ ਇਸ ਸ਼ਸਤਰ ਨਾਲ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਹਜੂਰੀ ਨਿਸ਼ਾਨ ਝੁਲਾਏ ਜਾਂਦੇ ਸਨ।
ਜਿਸ ਤਰਾਂ ਅੱਜ ਕੱਲ ਨਿਸ਼ਾਨ ਸਾਹਿਬ ਉੱਤੇ ਖੰਡਾ ਜਾਂ ਬਰਛਾ ਲਾਇਆ ਜਾਂਦਾ ਹੈ , ਗੁਰੂ ਸਾਹਿਬ ਦੇ ਨਿਸ਼ਾਨ ਸਾਹਿਬ ਉੱਤੇ ਇਹ ਸ਼ਸਤਰ ਲਗਦਾ ਸੀ।
ਹਜੂਰ ਸਾਹਿਬ ਦੀ ਪਵਿੱਤਰ ਧਰਤੀ ਉੱਤੇ ਜਦੋਂ ਗੁਰੂ ਸਾਹਿਬ ਨੇ ਆਪਣੀ ਲੀਲਾ ਸੰਕੋਚੀ ਤਾਂ ਇਹ ਸ਼ਸਤਰ ਨੂੰ ਗੁਰੂ ਸਾਹਿਬ ਦੇ ਬਾਕੀ ਸ਼ਸਤਰਾਂ ਦੇ ਨਾਲ ਹੀ ਸਜਾਇਆ ਗਿਆ। ਅੰਗੀਠਾ ਸਾਹਿਬ ਉੱਤੇ ਜੋ ਸ਼ਸਤਰ ਪ੍ਰਕਾਸ਼ ਹਨ , ਓਹਨਾਂ ਵਿਚੋਂ ਸਭ ਤੋ ਸ਼ਿਰੋਮਣੀ ਅਸਥਾਨ ਇਸ ਸ਼ਸਤਰ ਦਾ ਹੈ। ਕਿਓਂਕਿ ਇਹ ਸ਼ਸਤਰ ਅਕਾਲ ਪੁਰਖ ਵਾਹਿਗੁਰੂ ਜੀ ਦੀ ਸੱਤਾ ਅਤੇ ਹੁਕਮ ਦਾ ਪ੍ਰਤੀਕ ਹੈ।
ਇਹ ਆਮ ਪ੍ਰਚੱਲਤ ਹੈ ਕਿ ਇਹ ਸ਼ਸਤਰ ਨੂੰ ਬਾਬਾ ਮਹਾਕਾਲ ਸਿੰਘ ਜੀ ਆਪਣੇ ਸੀਸ ਤੇ ਸਜਾਉਂਦੇ ਸਨ। ਇਹ ਬਾਬਾ ਮਹਾਕਾਲ ਸਿੰਘ ਕੌਣ ਸਨ ?
ਇਸ ਇਤਿਹਾਸ ਪਿਛੇ ਤਥ ਇਹ ਹੈ ਕਿ ਜਦੋਂ ਗੁਰੂ ਸਾਹਿਬ ਨੇ ਨਿਸ਼ਾਨ ਸਾਹਿਬ ਦਾ ਪ੍ਰਤੀਕ ਫਰਲਾ ਬਾਬਾ ਉਦੈ ਸਿੰਘ ਅਤੇ ਬਾਬਾ ਆਲਮ ਸਿੰਘ ਜੀ ਦੇ ਦੁਮਾਲਿਆਂ ਉਪਰ ਸਜਾਇਆ (ਗੁਰੂ ਕੀਆਂ ਸਾਖੀਆਂ ਪੁਸਤਕ ਦੇਖੋ) , ਅਤੇ ਬਚਨ ਕੀਤਾ ਕਿ ਹੁਣ ਇਹ ਨਿਸ਼ਾਨ ਓਦੋਂ ਹੀ ਡਿੱਗ ਸਕਦਾ ਹੈ ਜਦੋਂ ਤੁਹਾਡੇ ਸੀਸ ਉਤਰ ਜਾਣਗੇ ਤਾਂ ਓਸੇ ਤਰਾਂ ਨਿਸ਼ਾਨ ਸਾਹਿਬ ਉਤਲੇ ਸ਼ਸਤਰ ਦੇ ਪ੍ਰਤੀਕ ਵਜੋਂ ਸਿੰਘ ਇਹ ਸ਼ਸਤਰ ਨੂੰ ਪੂਰਨ ਸਤਕਾਰ ਨਾਲ ਸੀਸ ਦੇ ਉਪਰ ਹੀ ਰਖਦੇ ਸਨ। ਓਹ ਮਹਾਕਾਲ ਸਿੰਘ ਕੋਈ ਹੋਰ ਨਹੀ , ਬਾਬਾ ਉਦੈ ਸਿੰਘ ਜੀ ਸਨ ਕਿਓਂਕਿ ਸਭ ਤੋਂ ਪਹਿਲਾ ਫਰਲਾ ਬਾਬਾ ਫਤਿਹ ਸਿੰਘ ਜੀ ਦੇ ਹਥੀਂ ਬਾਬਾ ਉਦੈ ਸਿੰਘ ਜੀ ਨੂੰ ਹੀ ਮਿਲਿਆ ਸੀ। ਫਰਲਾਧਾਰੀ ਸਿੰਘ ਨੂੰ ਮਹਾਕਾਲ ਹੀ ਕਹਿੰਦੇ ਹਨ। ਓਹਨਾਂ ਤੋਂ ਬਾਅਦ ਨਿਸ਼ਾਨਚੀ ਸਿੰਘ ਦੀ ਸੇਵਾ ਭਾਈ ਮਾਨ ਸਿੰਘ ਜੀ ਨੇ ਕੀਤੀ ਅਤੇ ਆਪ ਸਦਾ ਹੀ ਅਸ਼ਟਭੁਜਾ ਨਿਸ਼ਾਨ ਸਾਹਿਬ ਨੂੰ ਗੁਰੂ ਸਾਹਿਬ ਦੇ ਸਾਹਮਣੇ ਲੈਕੇ ਤੁਰਦੇ।
ਅੱਜ ਜੋ ਨਿਹੰਗ ਸਿੰਘ ਫਰਲਾ ਸਜਾਉਂਦੇ ਹਨ , ਇਹ ਨਿਸ਼ਾਨ ਸਾਹਿਬ ਦਾ ਪ੍ਰਤੀਕ ਹੈ।
ਜੋ ਚੰਦ - ਖੰਡਾ ਦੁਮਾਲੇ ਉੱਤੇ ਸਜਾਇਆ ਜਾਂਦਾ ਹੈ , ਓਹ ਅਸ਼ਟਭੁਜਾ ਨਿਸ਼ਾਨ ਦਾ ਹੀ ਛੋਟਾ ਰੂਪ ਹੈ। ਪੁਰਾਤਨ ਸਮੇਂ ਅਤੇ ਅੱਜ ਦੇ ਸਮੇਂ ਵੀ ਕਈ ਨਿਹੰਗ ਸਿੰਘ ਪੂਰਾ ਅਸ਼ਟਭੁਜਾ ਗੱਜਗਾਹ ਸੀਸ ਉੱਤੇ ਸਜਾਉਂਦੇ ਹਨ।
ਹੁਣ ਕੁਛ ਲੋਕਾਂ ਦੇ ਸ਼ੰਕਿਆ ਦੇ ਜਵਾਬ -
ਕਈ ਲੋਕ ਅਗਿਆਨਤਾ ਵੱਸ ਜਾਂ ਮੂਰਖਤਾ ਵੱਸ ਜਾਣਬੁਝ ਕੇ ਅਸ਼ਟਭੁਜਾ ਨੂੰ ਤ੍ਰਿਸ਼ੂਲ ਕਹਿੰਦੇ ਹਨ ਅਤੇ ਹਿੰਦੁਵਾਦ ਅਤੇ ਬਾਹਮਣਵਾਦ ਦਾ ਰੌਲਾ ਪਾਉਂਦੇ ਹਨ। ਇਹਨਾਂ ਲੋਕਾ ਨੂੰ ਮੈਂ ਬਸ ਏਨਾ ਕਹਿਣਾ ਚਾਹੁੰਦਾ ਹਾਂ , ਕੇ ਕਿਓਂ ਮਸ਼ੀਨ-ਗਨ ਨੂੰ ਪਿਸਟਲ ਕਹਿਕੇ ਆਪਣੀ ਅਕਲ ਦਾ ਜਨਾਜ਼ਾ ਕਢ ਰਹੇ ਹੋ ?
ਤ੍ਰਿਸ਼ੂਲ ਦਾ ਅਰਥ ਹੈ - ਤਿੰਨ ਸੂਲਾਂ ਵਾਲਾ , ਤਿੰਨ ਮੂੰਹ ਵਾਲਾ ਸ਼ਸਤਰ।
ਅਸ਼ਟ ਭੁਜਾ ਦਾ ਅਰਥ ਹੈ ਅਠ ਸੂਲਾਂ ਵਾਲਾ , ਅਠ ਮੂੰਹ ਵਾਲਾ ਸ਼ਸਤਰ।
ਥੋੜੀ ਜਹੀ ਭਾਸ਼ਾ ਦੀ ਸਮਝ , ਅਤੇ ਥੋੜੀ ਜਹੀ ਸ਼ਸਤਰਾਂ ਦੀ ਸਮਝ ਰਖੋ। ਸ਼ਸਤਰ ਵਿਗਿਆਨ ਪੜ ਲੋ। ਆਪੇ ਸਮਝ ਆ ਜਾਵੇਗੀ।
ਦੂਜੀ ਗਲ ਸ਼ਸਤਰ ਦੀ ਕੋਈ ਜਾਤ ਨਹੀ ਹੁੰਦੀ। ਕਿਰਪਾਨ ਹਿੰਦੂ ਵੀ ਵਰਤਦੇ ਸਨ ਅਤੇ ਸਿਖ ਵੀ। ਤੀਰ-ਕਮਾਨ ਰਾਮ ਚੰਦਰ ਅਤੇ ਅਰਜਨ ਨੇ ਵੀ ਚਲਾਇਆ ਅਤੇ ਗੁਰੂ ਗੋਬਿੰਦ ਸਿੰਘ ਜੀ ਨੇ ਵੀ ਚਲਾਇਆ। ਚੱਕਰ ਕ੍ਰਿਸ਼ਨ ਨੇ ਵੀ ਚਲਾਇਆ ਅਤੇ ਚੱਕਰ ਕਲਗੀਧਰ ਪਿਤਾ ਅਤੇ ਓਹਨਾਂ ਦੀਆਂ ਲਾਡਲੀਆਂ ਫੌਜਾਂ ਨੇ ਵੀ ਜੰਗ ਦੇ ਮੈਦਾਨ ਵਿਚ ਵਰਤਿਆ। ਬਰਛੇ , ਗੁਰਜਾਂ , ਸ਼ਮਸ਼ੀਰਾਂ, ਖੰਜਰ ਇਹ ਸਭ ਗੁਰੂ ਸਾਹਿਬ ਨੇ ਵੀ ਵਰਤੇ ਅਤੇ ਹਿੰਦੁਆਂ -ਮੁਸਲਮਾਨਾਂ ਨੇ ਵੀ। ਜੇ ਅੱਜ ਹਿੰਦੂਸਤਾਨ ਦੀ ਫੌਜ ਟੈੰਕ ਰਖਦੀ ਹੈ ਤਾਂ ਕੱਲ ਨੂੰ ਤੁਸੀਂ ਕਹੋਗੇ ਕਿ ਸਿਖਾਂ ਨੂੰ ਟੈੰਕ ਨਹੀ ਰਖਣੇ ਚਾਹੀਦੇ ? ਕੀ ਸਿਖਾਂ ਨੂੰ ਕਾਮਰੇਡ ਦੀ ਬਣਾਈ ਹੋਈ ਕਲਾਸ਼ਨਿਕੋਵ ਨਹੀ ਰਖਣੀ ਚਾਹੀਦੀ ? ਆਪਣੀ ਅਕਲ ਦੇ ਪਰਦੇ ਖੋਲੋ।
ਤੀਜੀ ਗੱਲ , ਕੁਛ ਲੋਕ ਕਹਿੰਦੇ ਹਨ ਜੀ ਇਹ ਸ਼ਸਤਰ ਤਾਂ ਹਜੂਰ ਸਾਹਿਬ ਹੁਣੇ ਹੁਣੇ ਆਇਆ ਪਹਿਲਾਂ ਤਾ ਅਸੀਂ ਦੇਖਿਆ ਨਹੀ।
ਹੁਣ ਜੇ ਤੁਸੀਂ ਪਿਆਰ ਸਤਕਾਰ ਨਾਲ ਕਦੇ ਸ਼ਸਤਰਾਂ ਦੇ ਦਰਸ਼ਨ ਨਹੀ ਕੀਤੇ ਤਾਂ ਕਸੂਰ ਕਿਦਾ ਹੈ ? ਜਾਓ , ਜਾਕੇ ਕਾਹਨ ਸਿੰਘ ਨਾਭਾ ਰਚਿਤ ਮਹਾਨ ਕੋਸ਼ ਦੇਖੋ। ਅਸ਼ਟਭੁਜਾ ਦੇ ਨਾਮ ਥੱਲੇ ਪੜੋ ਕੀ ਲਿਖਿਆ ਹੋਇਆ ਹੈ। ਇਹ ਮਹਾਨ ਕੋਸ਼ ਕਾਹਨ ਸਿੰਘ ਨਾਭਾ ਨੇ 1913 ਵਿਚ ਲਿਖਿਆ ਸੀ। ਓਸ ਸਮੇਂ ਵੀ ਇਹ ਸ਼ਸਤਰ ਓਥੇ ਹੀ ਸੀ। ਕਾਹਨ ਸਿੰਘ ਨਾਭਾ ਦੇ ਮਹਾਨ ਕੋਸ਼ ਦਾ ਹਵਾਲਾ ਤਾਂ ਦਿੱਤਾ ਹੈ ਤਾਕਿ ਮੂਰਖਾਂ ਨੂੰ ਪਤਾ ਲੱਗ ਸਕੇ ਕਿ ਇਹ ਗੁਰੂ ਸਾਹਿਬ ਦਾ ਜੰਗੀ ਨਿਸ਼ਾਨ ਸਾਹਿਬ ਓਦੋਂ ਵੀ ਹਜੂਰ ਸ਼ਿਬ ਸੁਸ਼ੋਭਿਤ ਸੀ।
ਧੰਨ ਧੰਨ ਅਕਾਲ ਪੁਰਖ ਜੀ
ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ।
ਧੰਨ ਧੰਨ ਗੁਰੂ ਸਾਹਿਬ ਦੇ ਅਕਾਲੀ ਨਿਸ਼ਾਨ।
#ਵਾਹਿਗੁਰੂ

No comments:

Post a Comment