Thursday 2 February 2017

ਅੰਮ੍ਰਿਤ ਦੀ ਪ੍ਰੰਪਰਾ ਤੇ ਕਿੰਤੂ

ੴ ਵਾਹਿਗੁਰੂ ਜੀ ਕੀ ਫਤਹਿ॥
ਇਹ ਸਿੱਖ ਇਤਿਹਾਸ ਅੰਦਰ ਪਹਿਲੀ ਵਾਰ ਹੋਇਆ ਹੈ ਕਿ ਸਿੱਖੀ ਦਾ ਭੇਖ ਬਣਾ ਕੇ ਕਿਸੇ ਨੇ ਅੰਮ੍ਰਿਤ ਦੀ ਪ੍ਰੰਪਰਾ ਤੇ ਕਿੰਤੂ ਕੀਤਾ ਹੈ। ਇਹ ਵੀ ਸਿੱਖ ਕੌਮ ਦੀ ਤ੍ਰਾਸਦੀ ਹੀ ਹੈ ਕਿ ਆਪਣੇ ਆਪ ਕੌਮ ਦਾ ਰੌਸ਼ਨ-ਜਮੀਰ ਅਤੇ ਰੌਸ਼ਨ ਦਿਮਾਗ ਸਮਝਣ ਵਾਲੇ ਵੀਰ ਜਿਨ੍ਹਾਂ ਨੇ ਅਜਿਹੇ ਹਮਲਿਆਂ ਤੋਂ ਕੌਮ ਦੀ ਰਾਖੀ ਕਰਨੀ ਸੀ, ਉਹ ਆਪ ਹੀ ਕੁਰਾਹੇ ਪੈ ਗਏ ਹਨ। ਸਿੱਖ ਇਤਿਹਾਸ ਇਸ ਸੰਬੰਧੀ ਕੀ ਲਿਖੇਗਾ।
ਜਦੋਂ ਅਸੀਂ ਸ. ਗੁਰਮੁਖ ਸਿੰਘ ਵਾਲਿਆਂ ਦੀ ਲਿਖੀ ਕਿਤਾਬ ਭਾਈ ਜੈਤਾ ਜੀ - ਜੀਵਨ ਤੇ ਰਚਨਾ ਐਡੀਸ਼ਨ 1994 ਪੜ੍ਹਦੇ ਹਾਂ। ਇਸ ਵਿਚ ਡਾ. ਗੁਰਮੁਖ ਸਿੰਘ ਜੀ ਨੇ ਭਾਈ ਜੈਤਾ ਜੀ ਦੇ ਫਰੀਦਕੋਟ ਵਿਖੇ ਪਏ ਹੱਥ-ਲਿਖਤ ਖਰੜੇ ਦੇ ਹਵਾਲੇ ਦਿੱਤੇ ਹਨ। ਭਾਈ ਜੈਤਾ ਜੀ ਗੁਰੂ ਘਰ ਦੇ ਉਹ ਸਿਦਕਵਾਨ ਸਿੱਖ ਹੋਏ ਹਨ, ਜਿਨ੍ਹਾਂ ਨੇ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਸੀਸ ਦਿੱਲੀ ਤੋਂ ਅਨੰਦਪੁਰ ਸਾਹਿਬ ਲਿਆਂਦਾ।ਬਾਅਦ ਵਿਚ ਭਾਈ ਜੈਤਾ ਜੀ ਅੰਮ੍ਰਿਤ ਛਕ ਕੇ ਭਾਈ ਜੀਵਨ ਸਿੰਘ ਬਣੇ।
ਭਾਈ ਜੀਵਨ ਸਿੰਘ ਜੀ, ਸ੍ਰੀ ਗੁਰੂ ਗੋਬਿੰਦ ਜੀ ਨਾਲ ਕਾਫੀ ਸਮਾਂ ਰਹੇ। ਆਪ ਜੀ ਨੇ ਗੁਰੂ ਤੇਗ ਬਹਾਦਰ ਸਾਹਿਬ ਦਾ ਸ਼ਹੀਦੀ ਸਾਕਾ, 1699 ਈ. ਦੀ ਵਿਸਾਖੀ, ਅੰਮ੍ਰਿਤ ਤਿਆਰ ਕਰਨ ਅਤੇ ਛਕਾਉਣ ਦੀ ਵਿਧੀ, ਰਹਿਤਾਂ ਆਦਿ ਬਾਰੇ ਅੱਖੀਂ ਡਿੱਠਾ ਹਾਲ ਬਾਰੇ ਇਹ ਸਤਰਾਂ ਵਿਚ ਲਿਖੀਆਂ ਹਨ:
ਸਵੈਯਾ:-
ਤਿਹ ਭਿ ਸਤਿਗੁਰ ਬਾਹਿਂ ਪਕਰ ਕਰ ਤੰਬੂ ਭੀਤਰ ਲੈ ਕਰ ਜਾਯੋ।
ਈਵ ਹੀ ਸਤਿਗੁਰ ਪਾਂਚ ਸਿਖਨ ਕਉ ਤੰਬੂ ਮਹਿਂ ਲੇ ਜਾਤ ਸੁਹਾਯੋ।
ਕੇਤੀ ਬਾਰ ਭਈ ਸਤਿਗੁਰ ਤਉ ਪੁਨ ਤੰਬੂ ਤੇ ਬਾਹਰ ਨ ਆਯੋ।
ਖੁਸਰ ਮੁਸਰ ਸਿਖਨ ਮਹਿਂ ਹੋਇਹੈ ਪਾਂਚਹੁੰ ਕੋ ਗੁਰ ਮਾਰ ਮੁਕਾਯੋ ॥58॥
ਸਵੈਯਾ:-
ਧੀਰੈ ਧੀਰੈ ਨਿਕਸਨ ਲਾਗੈ ਜਿਹ ਸਿਖ ਕਾਚਾ ਨਾਮ ਧਰਾਯੋ।
ਕਿਛ ਕਿਛ ਬੈਠ ਰਹਯੋ ਨਹਿਂ ਗਮਨੇ ਕਿਵ ਗੁਰ ਘਰ ਮਹਿਂ ਮਾਨ ਰਹਾਯੋ।
ਕਿਛ ਪੂਰੈ ਪ੍ਰੇਮੀ ਪਦ-ਪੰਕਜ ਬੈਠ ਰਹਯੋ ਨਹਿਂ ਬਾਰੀ ਆਯੋ।
ਅਬ ਕੀ ਬਾਰ ਸੁ ਮੰਚ ਸੁਹਾਏ ਪਾਂਚ ਸਿਖਨ ਕਉ ਸਿੰਘ ਸਜਾਯੋ ॥59॥
ਸਵੈਯਾ:-
ਬੀਚ ਸਭਾ ਮਹਿਂ ਬੈਠਿ ਕੇ ਸਤਿਗੁਰ ਰਹਿਤ ਕੁਰਹਿਤ ਸਬਹਿ ਸਮਝਾਯੋ।
ਤੇਜ ਲਿਲਾਟ ਨਿਹਾਰ ਸਿੰਘਨ ਕੇ ਸਿਖ ਦੁਚਿਤੇ ਅਤਿ ਖੁਣਸਾਯੋ।
ਪੁਨ ਕੈਸੇ ਸਿਖ ਜੀਵਤ ਭਏਂ ਹੈਂ ਸਬਹਿਨ ਕੈ ਮਨ ਅਤਿ ਭਰਮਾਯੋ।
ਸਰਧਾਹੀਨ ਭਏ ਅਤਿ ਬੌਨੇ ਗੁਰ ਮਹਿਮਾ ਕੋ ਭੇਦ ਨਾ ਪਾਯੋ ॥60॥
ਸਵੈਯਾ:-
ਪਾਂਚ ਬਡੇ ਪ੍ਰਭ ਕੈ ਦਰ ਹੈਂ, ਅਰ ਪਾਂਚ ਕਾ ਮਾਨ ਹੈ
ਗੁਰਦਰਬਾਰੇ ਕ੍ਰਿਪਾਨ ਕੜਾ ਕਛ ਕੰਕਤ ਕਰ ਦੀਨਹਿਂ ਨਿਸਚੈ ਪਾਂਚ ਕਕਾਰੇ।
ਪਾਂਚ ਕਕਾਰ ਦੀਏ ਗੁਰ ਨੇ ਪੁੰਜ ਪਾਂਚ ਕਾ ਪਾਂਚ ਵਿਕਾਰਨ ਮਾਰੇ।
ਭੇਦ ਕੋਇ ਗੋਪ ਨਹਿ ਇਨ ਮਹਿੰ ਪ੍ਰਭ ਕੇ ਚਿੰਨ ਪਾਂਚ ਪ੍ਰਭੂ ਅਤਿ ਪਿਆਰੇ॥110॥
ਅੰਮ੍ਰਿਤ-ਬਿਧਿ
ਸਵੈਯਾ:-
ਆਇਂ ਜਬਹਿ ਅੰਮ੍ਰਿਤ ਅਭਿਲਾਖੀ ਪਾਂਚ ਸੁ ਸਿੰਘਨ ਚਯਨ ਕਰੀਜੈ।
ਸਕੇਸ ਕਰਹਿਂ ਇਸਨਾਨ ਸਬਹਿ ਜਨ ਨਿਰਮਲ ਸਵਛ ਪੁਸਾਕ ਪਹਿਰੀਜੈ।
ਨਿਰਮਲ ਕੰਬਰ ਦੇਹੁ ਬਿਛਾਈ ਸਬ ਤਿਸ ਕੰਬਰ ਆਸਨ ਕੀਜੈ।
ਕੰਬਰ ਊਪਰ ਰਾਖ ਲੋਹ ਪਾਤਰ ਪਾਤਰ ਮਹਿ ਸਬ ਨਦਰਿ ਟਿਕੀਜੈ ॥111॥
ਸਵੈਯਾ:-
ਪਾਂਚ ਕਕਾਰ ਸੰਪੂਰਣ ਦੇਖਿ ਕੈ ਯਾਚਕ ਸਿਖਹਿ ਸੰਮੁਖ ਬੈਠੀਜੈ।
ਜਲੋ ਬਤਾਸੇ ਲੋਹ ਪਾਤਰ ਮਹਿਂ ਡਾਰਿ ਕੈ ਛਹਿ ਸਿਖ ਆਸਨ ਬੀਰ ਲਵੀਜੈ।
ਹਾਥ ਪ੍ਰਥਮ ਸਿੰਘ ਖੰਡੇ ਕਉ ਲੇਕਰ ਜਲੋ ਪਤਾਸੋ ਕਉ ਖੂਬ ਮਿਲੀਜੈ।
ਜਪੁ ਕੋ ਪਾਠ ਕਰਹਿ ਸੰਗ ਤਿਹ ਸਿਖ ਪਾਤਰਿ ਦੂਸਰ ਹਾਥ ਧੀਰਜੈ ॥112॥
ਸਵੈਯਾ:-
ਪਾਚਹੁੰ ਮਹਿ ਚਾਰ ਸੂ ਹੋਵਹਿਂ ਅਵਰ ਜੋਇ ਪਾਤਰ ਊਪਰ ਹਾਥ ਰਖੀਜੈ।
ਆਪਨ ਆਪਨ ਬਾਰ ਯੇ ਪਾਂਚਹੁੰ ਪਾਂਚ ਹੀ ਬਾਣੀ ਕੋ ਪਾਠ ਪੜ੍ਹੀਜੈ।
ਜਪੁ ਜਾਪ ਸਵੈਯੇ ਚੌਪਈ ਅਨੰਦ ਕੋ ਪਾਠ ਸੋਂ ਪਾਹੁਲ ਤਿਆਰ ਕਰੀਜੈ।
ਪਾਂਓ ਚੁਲੇ ਮੁਖ ਪਾਵਹਿ ਸੁ ਯਾਜਕ ਏਤ ਹੀ ਨੇਤਰ ਕੇਸ ਪਵੀਜੈ ॥113॥
ਸਵੈਯਾ:-
ਪ੍ਰਤਿ ਏਕ ਚੁਲੇ ਸੰਗ ਯਾਚਕ ਮੁਖ ਤੇ ਵਾਹਿਗੁਰੂ ਕੀ ਫਤਿਹਿ ਗਜਾਵੈ।
ਯਾਚਕ ਸਿੰਘ ਜੋ ਅਵਰ ਭਿ ਹੋਇ ਅੰਮ੍ਰਿਤ ਏਕੁ ਹੀ ਪਾਤਰ ਪਾਵੈ।
ਰਹਿਤ ਕੁਰਹਿਤ ਬਤਾਇ ਕੈ ਸਬਹਿਨ ਅਰਦਾਸ ਕਰਹਿ ਪ੍ਰਸਾਦਿ ਦਵਾਵੈ।
ਪੁਨ ਸਬ ਏਕੁ ਹੀ ਬਰਤਨ ਮਾਹਿਂ ਏਕਠਿ ਖਾਨ ਔ ਪਾਨ ਕਰਾਵੈ ॥114॥
ਜੇਕਰ ਇਹੋ ਜਿਹੀਆਂ ਢੁੱਚਰਾਂ ਨਾ ਕਰਦੇ ਤਾਂ ਸ਼ਾਇਦ ਇਹੋ ਜਿਹੇ ਇਤਿਹਾਸਕ ਹਵਾਲੇ ਕਦੀਂ ਸਾਹਮਣੇ ਵੀ ਨਾ ਆਉਂਦੇ, ਇਸ ਲਈ ਧੰਨਵਾਦੀ ਹੋਣਾ ਚਾਹੀਦਾ ਹੈ। ਇਸ ਕਰਕੇ ਤਾਂ ਸਿਆਣੇ ਕਹਿੰਦੇ ਹਨ ਕਿ ਲੱਲੂ ਕਰੇ ਵਲੱਲੀਆਂ ਰੱਬ ਸਿੱਧੀਆਂ ਪਾਵੈ।
-ਡਾ ਅਨੋਖ ਸਿੰਘ, ਬਠਿੰਡਾ।

No comments:

Post a Comment