Thursday 2 February 2017

ਦੁਮਾਲਾ/ ਬੂੰਗਾ / ਕੇਸਕੀ ਦੀ ਮਰਿਅਾਦਾ

ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ
ਖਾਲਸਾ ਜੀ ਸਤਿਗੁਰੂ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਨੇ ਖਾਲਸੇ ਨੂੰ ਜੋ ਕਕਾਰ ਬਖਸ਼ੇ ਓਹਣਾਂ ਵਿੱਚੋ ੲਿਕ ਕੇਸ ਨੇ। ਤੇ ਕੇਸਾ ਦੇ ਨਾਲ ਖਾਲਸੇ ਨੂੰ ਦੁਮਾਲਾ ਬਖਸ਼ਿਅਾ। ਜੋ ਅਾਦਿ ਕਾਲ ਤੋ ਖਾਲਸਾ ਸੀਸ ਤੇ ਤਾਜ ਸਜਾੳੰਦਾ ਅਾ ਰਿਹਾ ਹੈ ਤੇ ਅੱਗੇ ਵੀ ਸਜਾੳੰਦਾ ਰਹੇਗਾ। ਅੱਜ ਕੱਲ ਕੲੀ ਸਿੰਘ ਸਿੰਘਣੀਅਾ ਦੁਮਾਲਾ ਸਜਾੳੰਦੇ ਨੇ ਪਰ ਮੁਅਾਫ ਕਰਣਾ ਮਰਿਅਾਦਾ ਤੋ ਅਨਜਾਣ ਨੇ। ਦੁਮਾਲਾ ਦੀ ਅਪਨੀ ੲਿਕ ਮਰਿਅਾਦਾ ਹੈ ਜਿਸ ਬਾਰੇ ਕੲੀ ਨਵੇ ਸੱਜੇ ਸਿੰਘਾਂ ਨੂੰ ਤੇ ਬੀਬੀਅਾ ਨੂੰ ਨਹੀ ਪਤਾ। ਕਲ ਮੈ ੲਿਕ ਵਿਡੀਓ ਦੇਖੀ ਸੀ ਜਿਸ ਵਿੱਚ ੲਿਕ ਬੀਬੀ ਦੁਮਾਲਾ ਸਜਾਓਣਾ ਸਿਖਾ ਰਹੀ ਸੀ ਤੇ ਬੜਾ ਦੁਖ ਲਗਾ ਦੇਖ ਕੇ ਕਿ ੲਿਸ ਬੀਬੀ ਨੂੰ ੲਿਹ ਨਹੀ ਪਤਾ ਕਿ ਕੇਸਕੀ/ਬੂੰਗਾ ਸਿਰਫ ਤੇ ਸਿਰਫ ਅਕਾਲੀ(ਨੀਲਾ) ਰੰਗ ਦਾ ਹੀ ਹੂੰਦਾ ਹੈ,ਤੇ ੳੁਸ ਬੀਬੀ ਨੇ ਚਿੱਤੇ ਰੰਗ ਦਾ ਬੂੰਗਾ ਝੁਲਾਓਣਾ ਸਿਖਾ ਰਹੀ ਸੀ। ਖਾਲਸਾ ਜੀ ਬੂੰਗਾ/ਕੇਸਕੀ ਸਿਰਫ ਤੇ ਸਿਰਫ ਅਕਾਲੀ(ਨੀਲਾ) ਰੰਗ ਦਾ ਹੀ ਪਰਵਾਨ ਅਾ ਹੋਰ ਕੋੲੀ ਰੰਗ ਨਹੀ। ਦੁਮਾਲਾ ਅਾਸਣ ਤੇ ਬੈਠ ਕੇ ਸਜੲਓਣ ਦੀ ਮਰਿਅਾਦਾ ਹੈ, ਬਿਨਾ ਚੁਗਲ (ਸ਼ੀਸ਼ਾ) ਦੇ, ਖੜ੍ਹੇ ਹੋ ਕੇ ਨਹੀ ਸਜਾਓਣਾ ਤਾ ਕਿ ਦੁਮਾਲਾ/ਕੇਸਕੀ ਕਛਿਹਰੇ ਨੂੰ ਨਾ ਲਗੇ। ਦੁਮਾਲਾ ਸਜਾਓਣ ਵੇਲੇ ਗੋਡੇ ਤੇ ਮੋਡੇ ਕੱਜੇ ਹੋਣੇ ਚਾਹੀਦੇ ਨੇ ਨੰਗੇ ਨਹੀ ਹੋਣੇ ਚਾਹੀਦੇ। ਕੇਸੀ ੲਿਸ਼ਨਾਨ ਵੇਲੇ ਕੇਸਕੀ ਨੂੰ ਕਮਰਕੱਸੇ ਕਰ ਲੈਣਾ ਅਪਨੇ ਅਾਪ ਤੋ ਦੂਰ ਨਹੀ ਕਰਣਾ। ੲਿਸ਼ਨਾਨਾ ਕਰਣ ਵੇਲੇ ਕਛਿਹਰਾ ਦੁਮਾਲੇ ਤੋ ੳੁਚਾ ਨਹੀ ਟੰਗਣਾ। ਕੇਸ ਹਰੇ ਕਰਣ ਵੇਲੇ (ਸੁਕਾਓਣ ਵੇਲੇ) ਕੇਸਕੀ ਨਾਲ ਕੇਸ ਢੱਕ ਕੇ ਰੱਖਣੇ, ਨੰਗੇ ਸਿਰ/ਕੇਸ ਨਹੀ ਰਹਿਣਾ
ਨਾਗੇ ਕੇਸ ਨਾ ਕਬਹੂੰ ਦਿਸ ਹੀ - ਰਹਿਤਨਾਮਾ ਭਾੲੀ ਚੳੁਪਾ ਸਿੰਘ ਜੀ
ਦੁਮਾਲੇ ਵਿੱਚ ਦੋ ਕੰਘੇ ਰੱਖਣੇ । ਟੁਟਿਅਾ ਹੋੲਿਅਾ ਕੰਘਾ ਨਹੀ ਰੱਖਣਾ। ਦਿਨ ਵਿਚ ਦੋ ਵਾਰ ਦੁਮਾਲਾ ਝੁਲਾਓਣਾ, ੳੁਤੇ ਲਿਖੀ ਮਰਿਅਾਦਾ ਅਨੂਸਾਰ। ਜਿਨਾਂ ਸਮਾ ਦੁਮਾਲਾ ਝੁਲਾਓਣਾ ਓਹਨਾ ਸਮਾ ਬਾਣੀ ਦਾ ਜਾਪ ਕਰਣਾ ਮੂਲਨੰਤਰ ਯਾ ਗੁਰਮੰਤਰ ਦਾ ਜਾਪ ਕਰਣਾ। ਤੇ ਸਮਤਪਤੀ ਤੇ ਸਲੋਕ ਦੁਮਾਲੇ ਦਾ ਪੜ੍ਹ ਕੇ ਅਰਦਾਸ ਕਰਕੇ ੳੁਠਣਾ।

No comments:

Post a Comment