Thursday 2 February 2017

ਅਖੌਤੀ ਵਿਦਵਾਨ ਲਾਹਨਤ ਦੇ ਕਾਬਿਲ ਨੇ

ਅਸਲ ਵਿਚ ਅੱਜ ਕੱਲ ਦੇ ਬਹੁਤੇ ਸਿਖ ਅਕਾਲ ਤਖ਼ਤ ਨੂੰ ਸਮਰਪਿਤ ਨਹੀ ਰਹੇ । ਵਫਾਦਾਰੀਆਂ ਵਿਕ ਗਈਆਂ । ਅਖੌਤੀ ਵਿਦਵਾਨ ਸਿਖ ਧਰਮ ਦਾ ਸਾਰਾ ਸਾਹਿਤ ਹੀ ਰੱਦ ਕਰੀ ਜਾ ਰਹੇ ਨੇ । ਜਿਸ ਸਾਹਿਤ ਵਿਚ ਕਿਸੇ ਹਿੰਦੂ ਦੇਵੀ ਦੇਵਤੇ ਦਾ ਨਾਮ ਆ ਗਿਆ...ਉਹੀ ਰੱਦ ਕਰ ਮਾਰਿਆ । ਗੁਰੂ ਗਰੰਥ ਸਾਹਿਬ ਨੂੰ ਪ੍ਰਵਾਨ ਕਰਨਾ ਇਨ੍ਹਾਂ ਦੀ ਮਜਬੂਰੀ ਹੈ, ਨਹੀ ਤਾਂ ਉਸ ਨੂੰ ਰੱਦ ਕਰਨ ਲਗੇ ਮਿੰਟ ਨਾ ਲਾਉਣ ਇਹ , ਅਖੇ ਦਸਮ ਗ੍ਰੰਥ ਕਿਸੇ ਰਾਮ ਸ਼ਾਮ ਨੇ ਲਿਖਿਆ, ਰਹਿਤ ਨਾਮੇ ਮਹੰਤਾਂ ਨੇ ਲਿਖੇ, ਭਾਈ ਸੰਤੋਖ ਸਿੰਘ ਤੇ ਸੰਤ ਸਿੰਘ ਮਸਕੀਨ ਨਿਰਮਲੇ ਸਨ, ਭਾਈ ਵੀਰ ਸਿੰਘ ਕੋਈ ਵਿਦਵਾਨ ਨਹੀ ਸੀ, ਭਾਈ ਮਨੀ ਸਿੰਘ ਵਾਲੀ ਚਿਠੀ ਨਕਲੀ ਹੈ, .......ਪਹਿਲਾਂ ਗਿਆਨੀ ਦਿਤ ਸਿੰਘ ਨੂੰ ਮਾਨਤਾ ਦਿੰਦੇ ਰਹੇ...ਪਰ ਜਦੋਂ ਪਤਾ ਲਗਾ ਕਿ ਗਿਆਨੀ ਜੀ ਨੇ ਦੁਰਗਾ ਪ੍ਰਬੋਧ ਨਾਮ ਦੀ ਕਿਤਾਬ ਦਸਮ ਗ੍ਰੰਥ ਦੇ ਹਿਤ ਚ ਲਿਖੀ ਹੈ ਤਾਂ ਉਸ ਦੇ ਵੀ ਖਿਲਾਫ ਹੋ ਗਏ । ਉਹ ਭਲਿਓ ਮਾਣਸੋ ਗਿਆਨੀ ਦਿਤ ਸਿੰਘ ਹੀ ਮਿਸ਼ਨਰੀ ਸੋਚ ਦੇ ਮੋਢੀ ਸਨ, ਤੇ ਤੁਸੀਂ ਉਹਨਾਂ ਦੀ ਮਿਟੀ ਪਲੀਤ ਕਰ ਰਹੇ ਹੋ ...ਸ਼ਰਮ ਆਉਣੀ ਚਾਹੀਦੀ ਤੁਹਾਨੂੰ। ਗਿਆਨੀ ਦਿਤ ਸਿੰਘ ਜੀ ਉਹ ਹਸਤੀ ਸਨ ਜਿਨ੍ਹਾਂ ਨੇ ਵੇਦਾਂ ਦੇ ਗਿਆਤਾ ਤੇ ਸੰਸਕ੍ਰਿਤ ਦੇ ਪੰਡਿਤ ਆਰੀਆ ਸਮਾਜ ਦੇ ਮੋਢੀ ਸਵਾਮੀ ਦਯਾ ਨੰਦ ਨੂੰ ਿਵਚਾਰ ਚਰਚਾ ਵਿਚ ਪਛਾੜਿਆ ਸੀ ।

No comments:

Post a Comment