Thursday 2 February 2017

ਸ੍ਰੀ ਦਸਮ ਗਰੰਥ ਸਾਹਿਬ ਜੀ ਦੇ ਵਿਰੋਧ ਦਾ ਸੱਚ -ਸ. ਅਤਿੰਦਰ ਪਾਲ ਸਿੰਘ ਅਕਾਲੀ

ਸਾਹਿਬ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਨੇ, ਜੋ ਡੰਕੇ ਦੀ ਚੋਟ ਨਾਲ ਸੱਚ ਦਾ ਪਸਾਰਾ ਸ਼ੁਰੂ ਕੀਤਾ, ਉਸ ਹੀ ਨੂੰ ਅੱਗੇ ਤੋਰਦੇ, ਸਾਹਿਬ ਕਲਗੀਧਰ ਪਾਤਸ਼ਾਹ ਗਰੀਬ ਨਿਵਾਜ਼ ਜੀ ਨੇ ਖਾਲਸਾ ਪੰਥ ਦੀ ਸਾਜਨਾ ਕਰ ਕੇ ਸੰਸਾਰ ਦਾ ਸੱਭ ਤੋਂ ਵੱਡਾ ਇਨਕਲਾਬ ਸਿਰਜਿਆ। ਮੁੱਢ ਤੋਂ ਹੀ, ਹੁਕਮਰਾਨ ਤਾਕਤਾਂ, ਸਾਹਿਬਾਂ ਦੇ ਪੰਥ ਦੇ ਵਿਰੋਧ ਵਿੱਚ, ਪੂਰਾ ਤਾਣ ਲਗਾਉਂਦੀਆਂ ਰਹੀਆਂ, ਜਿਸ ਦੇ ਕਾਰਨ ਮੁੱਖ ਤੌਰ ਤੇ ਜ਼ੁਲਮ ਦਾ ਵਿਰੋਧ ਅਤੇ ਸਾਂਝੀਵਾਲਤਾ ਦਾ ਸੱਦਾ ਰਹੇ। ਸਾਹਿਬਾਂ ਨੇ ਹਰ ਪ੍ਰਾਣੀ ਮਾਤਰ ਨੂੰ ਬਰਾਬਰ ਦਾ ਹੱਕ ਦੇ ਦਿੱਤਾ, ਜਿਸ ਇਸਤਰੀ ਨੂੰ ਮੰਨੂ ਨੇ, ਪੈਰ ਦੀ ਜੁੱਤੀ ਕਿਹਾ, ਉਸ ਨੂੰ ਖਾਲਸੇ ਦੀ ਮਾਤਾ ਦਾ ਖਿਤਾਬ ਦੇ ਦਿੱਤਾ, ਡਰ ਦੇ ਸਾਏ ਵਿੱਚ ਜੀਣ ਵਾਲਿਆਂ ਨੂੰ ਚੰਡੀ ਦੇ ਆਸ਼ਿਕ ਬਣਾ, ਮਜਲੂਮਾਂ ਦੀ ਰੱਖਿਆ ਕਰਣ ਵਾਲੇ ਬਣਾ ਦਿੱਤਾ। ਸਾਹਿਬਾਂ ਨੇ ਆਪ ਕਿਹਾ ਕਿ ਦਸਮ ਮੈਂ ਰਚਿਆ, ਧਰਮ ਯੁੱਧ ਦਾ ਚਾਅ ਪੈਦਾ ਕਰਣ ਲਈ। ਖਾਲਸੇ ਦੇ ਦੋ ਪੱਖ ਰਹੇ, ਇੱਕ “ਸੰਤ” ਦਾ, ਇੱਕ “ਸਿਪਾਹੀ” ਦਾ। ਹੁਣ ਸੰਤ ਤਾਂ ਭਗਤੀ ਕਰਦੇ, ਸੰਸਾਰਕ ਰੁਚੀ ਨਾ ਲੈਦੇਂ, ਸੋ, ਹਕੂਮਤ ਨੂੰ ਕੀ ਸਮੱਸਿਆ? ਸਮੱਸਿਆ ਦੀ ਜੜ੍ਹ? ਖਾਲਸੇ ਦਾ ਰਣ ਤੱਤੇ ਜੂਝਣਾ ਤੇ ਮਜਲੂਮਾਂ ਲਈ ਲੜ੍ਹਣਾ, ਭਾਵ ਕਿ “ਸਿਪਾਹੀ” ਪੱਖ ਤੋਂ। ਕੁੱਝ ਗੱਲਾਂ ਬਹੁਤ ਧਿਆਨ ਦੇਣ ਯੋਗ ਹਨ, ਪਹਿਲੀ ਇਹ ਕਿ ਸਾਹਿਬਾਂ ਨੇ ਦਸਮ ਦੀ ਬਾਣੀ, ਆਖਿਰ ਅਲੱਗ ਤੌਰ ਤੇ ਕਿਉਂ ਲਿਖੀ? ਬੀੜ੍ਹ ਸਾਹਿਬ ਅੰਦਰ ਕਿਉਂ ਨਾ ਦਰਜ ਕੀਤੀ? ਕਾਰਣ? ਕਿਉਂਕਿ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ, ਸਾਰੀ ਮਨੁੱਖਤਾ ਦੇ ਹੀ ਗੁਰੂ ਹਨ, ਸਿਸ਼ਯ ਉਹ ਜੋ ਗੁਰੂ ਦਾ ਹੁਕਮ ਮੰਨੇ, ਜੇਕਰ ਦਸਮ ਦੀ ਬਾਣੀ ਵੀ ਨਾਲ ਰਚ ਦਿੱਤੀ ਜਾਂਦੀ, ਤਾਂ ਯਕੀਨਨ ਤੌਰ ਤੇ ਬਾਕੀ ਦੇ ਧਰਮ ਤੇ ਮੱਤ ਮਨਫੀ ਹੋ ਜਾਂਦੇ, ਸਾਹਿਬਾਂ ਨੂੰ ਗੁਰੂ ਨਾ ਮੰਨ ਸਕਦੇ, ਸੋ ਸਾਹਿਬ ਕਲਗੀਧਰ ਨੇ ਦੋਨੋਂ ਕਾਜ ਕੀਤੇ, ਇੱਕ ਤਾਂ ਇਹ ਕਿ ਸਾਂਝੀਵਾਲਤਾ ਦਾ ਨਾਅਰਾ ਬੁਲੰਦ ਕੀਤਾ ਤੇ ਦੂਜਾ ਖਾਲਸਾ ਰੱਚ ਦਿੱਤਾ, ਭਾਵ ਜਿਸ ਨੇ ਖਾਲਸਾ ਬਣਣਾ, ਉਹ ਮੰਨੇ ਦਸਮ ਦੀ ਬਾਣੀ, ਤੇ ਹਰ ਮੱਤ ਦਾ ਇਨਸਾਨ ਬਾਣੀ ਤੋਂ ਸੇਧ ਲੈ ਸਕੇ। ਦੂਜਾ ਕਾਰਣ ਇਹ ਕਿ, ਮੁੱਖ ਗੱਲ ਹੈ ਭਗਤੀ, ਫਿਰ ਹੈ ਸ਼ਕਤੀ, ਬਿਨਾਂ ਭਗਤੀ ਵਾਲੀ ਸ਼ਕਤੀ ਜੁਲਮ ਈ ਕਰਦੀ ਏ, ਪਰ ਭਗਤੀ ਤੋਂ ਮਾਰਗਦਰਸ਼ਨ ਲੈਣ ਵਾਲੀ ਸ਼ਕਤੀ, ਉਪਕਾਰ ਦਾ ਸਾਧਨ ਬਣਦੀ ਹੈ। ਇਸ ਕਰਕੇ ਸਾਹਿਬ ਗੁਰੂ ਗ੍ਰੰਥ ਸਾਹਿਬ ਗੁਰੂ ਹਨ, ਦਸਮ ਗ੍ਰੰਥ ਨਹੀਂ, ਪਰ ਦਸਮ ਨੂੰ ਨਖੇੜ੍ਹ ਨੇ, ਕੋਈ ਸਿੰਘ ਨਹੀਂ ਕਹਾ ਸਕਦਾ, ਜਿਸ ਨੇ “ਸਿੰਘ” ਬਣਣਾ, ਉਹ ਤਾਂ ਫਿਰ ਦਸਮ ਮੰਨ ਕੇ ਹੀ ਬਣ ਸਕਦਾ। ਇੱਕ ਹੋਰ ਧਿਆਨ ਦੇਣ ਯੋਗ ਗੱਲ੍ਹ, ਆਖਿਰ ਨਿਤਨੇਮ ਦੀਆਂ ਬਾਣੀਆਂ ਦੀ ਤਰਤੀਬ ਇਹ ਕਿਉਂ? ਪਹਿਲਾਂ, ਜਪੁ ਜੀ, ਸਾਹਿਬ ਗੁਰੂ ਗ੍ਰੰਥ ਸਾਹਿਬ ਦੀ ਬਾਣੀ, ਫਿਰ ਤਿੰਨ ਬਾਣੀਆਂ ਦਸਮ ਦੀਆਂ, ਫਿਰ ਸਾਹਿਬਾਂ ਦੀ ਬਾਣੀ (ਅਨੰਦ ਸਾਹਿਬ)? ਕਿਉਂ? ਇਹ ਇਸ ਲਈ ਕਿ ਬਾਣੀ ਦੇ ਕਾਲਵੇ ਅੰਦਰ ਦਸਮ ਦੀ ਬਾਣੀ, ਪਹਿਲਾਂ ਸੰਤ ਫਿਰ ਸਿਪਾਹੀ, ਪਹਿਲਾਂ ਭਗਤੀ ਫਿਰ ਸ਼ਕਤੀ, ਪਹਿਲਾਂ ਨਿਮਰਤਾ ਫਿਰ ਰੋਹ, ਉਠੇ ਯੁੱਧ ਦਾ ਚਾਅ, ਪਰ ਧਰਮ ਯੁੱਧ ਦਾ। ਦਸਮ ਦਾ ਵਿਰੋਧ ਇੱਕ ਬਹੁਤ ਗੰਭੀਰ ਸਾਜਿਸ਼ ਹੈ, ਤਾਂ ਕਿ ਸਿੱਖਾਂ ਦਾ “ਸਿਪਾਹੀ” ਪੱਖ ਖਤਮ ਕੀਤਾ ਜਾ ਸਕੇ। ਸੰਤ ਤੋਂ ਕਿਸੇ ਨੂੰ ਕੋਈ ਸਮੱਸਿਆ ਨਹੀਂ, ਜੇ ਤਾਂ ਤੁਸੀਂ ਚੱਪ ਕਰ ਜੁੱਤੀਆਂ ਖਾਈ ਜਾਓ ਤੇ ਗਲਾਂ ‘ਚ ਟਾਇਰ ਪਵਾ ਪਵਾ ਮੱਚੀ ਜਾਓ, ਸਰਕਾਰ ਨੂੰ ਕੀ? ਸਮੱਸਿਆ ਤਾਂ ਉਦੋਂ ਬਣਦੀ ਏ ਜਦੋਂ ਤੁਸੀਂ ਹਕੂਮਤ ਦੀਆਂ ਜੜ੍ਹਾਂ ਹਿਲਾ ਦਿੰਦੇ ਓ, ਤੁਹਾਡੇ ਤਖਤ ਤੇ ਚੜ੍ਹ ਆਈ ਫੌਜ਼ ਦੀ ਭੂਤਨੀ ਭੁੱਲਾ ਦਿੰਨੇ ਓ, ਤੁਸੀਂ ਗੱਲ੍ਹ ਕਰਦੇ ਓ, ਇੰਨਸਾਫ ਦੀ, ਹੱਕਾਂ ਦੀ ਅਤੇ ਖੜ੍ਹਦੇ ਓ ਮਜਲੂਮਾਂ ਦੇ ਮੋਢੇ ਨਾਲ ਮੋਢਾ ਲਾ ਕੇ…. ਇਹੋ ਹੀ ਹਕੂਮਤ ਚਾਹੁੰਦੀ ਨਹੀਂ… ਬਸ ਇਹ ਹੀ ਕਾਰਨ ਨੇ ਇੰਨੇ ਵਿਰੋਧ ਦਾ, ਕਿਉਂਕਿ, ਧਰਮ ਯੁੱਧ ਲਈ ਤੁਹਾਨੂੰ ਕਲਗੀਧਰ ਪਾਤਸ਼ਾਹ ਦੀ ਬਾਣੀ ਹੀ ਤਿਆਰ ਕਰਦੀ ਏ, ਇਹੋ ਬਾਣੀ ਸਾਰਾਗੜ੍ਹੀ ‘ਚ 21ਈਆਂ ਨੂੰ 10000 ਨਾਲ ਲੜ੍ਹਾ ਦਿੰਦੀ ਦੇ, ਇਹੋ ਬਾਣੀ ਜਿੰਦੇ-ਸੁੱਖੇ, ਸਤਵੰਤ-ਬਿਅੰਤ, ਬੋਤਾ ਸਿੰਘ-ਗਰਜਾ ਸਿੰਘ ਪੈਦਾ ਕਰਦੀ ਏ। ਯਕੀਨ ਜਾਣੋ ਜੋ ਵੀ ਤੁਹਾਨੂੰ ਦਸਮ ਵਿਰੁਧ ਗੱਲ੍ਹਾਂ ਸੁਣਾਉਂਦਾ, ਉਹ ਜਾਣੇ ਅਣਜਾਣੇ, ਸਿੱਧੇ ਅਸਿੱਧੇ ਤੌਰ ਤੇ, ਉਸ ਸਾਜਿਸ਼ ਦਾ ਹਿੱਸਾ ਏ, ਜੋ ਤੁਹਾਨੂੰ ਸ਼ਸਤਰਹੀਣ ਕਰ, ਕੁਲੀਨਾਂ ਦੀ ਤਰ੍ਹਾਂ ਜਿਉਣ ਲਈ ਮਜਬੂਰ ਕਰਣਾ ਚਾਹੁੰਦੇ ਨੇ… ਸਾਹਿਬ ਕਲਗੀਧਰ ਤੇ ਭਰੋਸਾ ਰੱਖੋ, ਸੰਕਾ ਰਹਿਤ ਹੋ ਕੇ “ਦਸਮ” ਦੀ ਬਾਣੀ ਪੜ੍ਹੋ,

No comments:

Post a Comment