Thursday 2 February 2017

ਪ੍ਰਧਾਨਗੀਆਂ ਨੂੰ ਸੇਵਾ ਸਮਝਣ ਵਾਲਾ ਯੋਧਾ ਸ਼ਹੀਦ ਭਾਈ ਅਮਰੀਕ ਸਿੰਘ ਜੀ

ਗੁਰੂ ਰਾਮ ਦਾਸ ਲੰਗਰ ਦੀ ਛੱਤ ਤੇ ਕੁੱਝ ਸੱਜਣ ਭਾਈ ਅਮਰੀਕ ਸਿੰਘ ਨਾਲ ਗੱਲਾਂ ਕਰ ਰਹੇ ਸਨ ਜਿਹਨਾ ਚੋਂ ਉਹਨਾ ਦੇ ਕਰੀਬੀ ਤੇ ਕੁੱਝ ਪਰਿਵਾਰਕ ਮੈਂਬਰ ਵੀ ਸਨ। ਇਹ ਸਾਰੇ ਭਾਈ ਸਾਹਿਬ ਜੀ ਨੂੰ ਕਹਿਣ ਲੱਗੇ ÷ਅਸੀਂ ਤੁਹਾਡੇ ਨਾ ਇਕ ਜਰੂਰੀ ਗੱਲ ਕਰਨੀ ਹੈ। ਭਾਈ ਸਾਬ ਜੀ ਕਹਿਣ ਲੱਗੇ ÷"ਦੱਸੋ ਕੀ ਗੱਲ ਹੈ"। ਤਾਂ ਉਹਨਾ ਸਾਰਿਆ ਆਖਿਆ ÷
"ਤੁਸੀ ਫੈਡਰੇਸ਼ਨ ਦੇ ਪ੍ਰਧਾਨ ਹੋ, ਇੱਕ ਗੱਲ ਦਾ ਖਾਸ ਧਿਆਨ ਰੱਖਣਾ ਕਿ ਬਾਕੀ ਸਾਰੀਆਂ ਫੈਡਰੇਸ਼ਨ ਦੀਆਂ ਇਕਾਈਆ ਦੀ ਪ੍ਰਧਾਨਗੀ ਜਿਸ ਨੂੰ ਮਰਜੀ ਦੇ ਦੇਵੋ , ਪਰ ਅੰਮਿਰਤਸਰ ਜਿਲੇ ਦੀ ਪ੍ਰਧਾਨਗੀ ਆਪਣੇ ਕਿਸੇ ਖਾਸ ਬੰਦੇ ਨੂੰ ਹੀ ਦੇਣੀ ਚਾਹੀਦੇ ਹੈ।
ਉਸ ਮੋਕੇ ਭਾਈ ਹਰਪਰੀਤ ਸਿੰਘ ਵਿਛੋਹਾ ਜਿਲਾ ਅੰਮਰਿਤਸਰ ਦੇ ਪ੍ਰਧਾਨਗੀ ਸਨ , ਜੋ ਕੇ ਭਾਈ ਹਰਮਿੰਦਰ ਸਿੰਘ ਜੋ ਸੰਧੂ ਦੇ ਨਜਦੀਕੀ ਸਾਥੀਆਂ ਚੋਂ ਸਨ ਅਤੇ ਉਸ ਨੂੰ ਬਦਲ ਕੇ ਭਾਈ ਕੇਵਲ ਸਿੰਘ ਭੂਰਾ ਕੋਹਨਾ ਨੂੰ ਪ੍ਰਧਾਨ ਬਣਾਉਣ ਲਈ ਭਾਈ ਅਮਰੀਕ ਸਿੰਘ ਨੂੰ ਮਨਾਇਆ ਜਾ ਰਿਹਾ ਸੀ ।
ਭਾਈ ਸਾਹੀਬ ਕੁੱਝ ਸਮਾਂ ਬੜੇ ਗੰਬੀਰ ਰਹੇ ਤੇ ਠਰੰਮੇਂ ਨਾਲ ਬੋਲੇ ,"ਮੇਰੇ ਭਰਾਵੋ !ਮੈਂ ਤੁਹਾਡੇ ਨਾਲ ਬਿਲਕੁਲ ਸਹਿਮਤ ਹਾਂ ਕਿ ਆਪਾਂ ਨੂੰ ਪ੍ਰਧਾਨ ਆਪਣਾ ਨਿੱਜੀ ਵਿਆਕਤੀ ਹੀ ਬਣਾਉਣਾ ਚਾਹੀਦਾ ਹੈ , ਤੇ ਆਪਾਂ ਫੈਡਰੇਸ਼ਨ ਦੇ ਬਾਕੀ ਸਾਰਿਆਂ ਆਗੂਆਂ ਦੀ ਮੀਟਿੰਗ ਸੱਜ ਜਿਲੇ ਦੀ ਪ੍ਰਧਾਨਗੀ ਆਪਣੇ ਖਾਸ ਵਿਅਕਤੀ ਲਈ ਝੋਲੀ ਅੱਡ ਕੇ ਮੰਗ ਲੈਂਦੇ ਹਾਂ।
ਇਹ ਸ਼ਬਦ ਕਹਿ ਕੇ ਭਾਈ ਸਾਹਿਬ ਨੇ ਉਹਨਾ ਸਾਰਿਆ ਵੱਲ ਬੜੇ ਧਿਆਨ ਨਾਲ ਦੇਖਿਆ । ਉਹ ਇਹ ਸੁਣ ਕੇ ਖੁਸ਼ ਹੋ ਗਏ ਸਨ । ਇਹੀ ਮੌਕਾ ਸੀ,ਜਦੋਂ ਭਾਈ ਸਾਹਿਬ ਨੇ ਆਪਣੀ ਗੱਲ ਇਹ ਕਹਿ ਕੇ ਖਤਮ ਕੀਤੀ ÷
"....ਆਪਾ ਨੂੰ ਤਾਂ ਜਿਲਾ ਅੰਮਰਿਤਸਰ ਦੀ ਪ੍ਰਧਾਨਗੀ ਚਾਹੀਦੀ ਆ ਨਾ? ਉਹ ਤਾਂ ਮੈਂ ਆਪਣੇ ਸਾਥੀਆ ਤੋਂ ਝੋਲੀ ਅੱਡ ਕੇ ਮੰਗ ਲਵਾਂਗਾ । ਪਰ ਜੋ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਦੀ ਕੌਮੁ ਪ੍ਰਧਾਨਗੀ ਹੈ ,ਉਹ ਆਪਾ ਕਿਸੇ ਹੋਰ ਗੁਰਮੁਖ ਨੂੰ ਸੌਂਪ ਦਿੰਦੇ ਹਾਂ"...
ਭਾਈ ਸਾਬ ਦੇ ਇਹ ਸ਼ਬਦ ਸੁਣ ਉਹ ਸਾਰੇ ਹੱਕੇ ਬੱਕੇ ਰਹਿ ਗਏ । ਹੁਣ ਭਾਈ ਸਾਬ ਨੇ ਕਿਹਾ "ਕੁਝ ਸ਼ਰਮ ਕਰੋ । ਵਰਕਰਾਂ ਨੇ ਤਾਂ ਸਾਨੂੰ ਸਮੁੱਚੀ ਫੈਡਰੇਸ਼ਨ ਦੀ ਪ੍ਰਧਾਨਗੀ ਦਿੱਤੀ ਹੈ ,ਉਸ ਨਾਰ ਸਾਨੂੰ ਰੱਜ ਨੀ ਆਇਆ ?ਉਹਨਾ ਦੇ ਧੰਨਵਾਦੀ ਤਾਂ ਕੀ ਹੋਣਾ ਸਗੋਂ ਇੱਕ ਜਿਲੇ ਦੀ ਪ੍ਰਧਾਨਗੀ ਮੰਗਦੇ ਓ ? ਮੈੰ ਫੈਡਰੇਸ਼ਨ ਦੇ ਅਹੁਦੇ ਤੋਂ ਸਵੇਰੇ ਈ ਅਸਤੀਫਾ ਦੇ ਦਿਨੇ ਹਾਂ ਤੁਹਾਨੂੰ ਤੁਹਾਡੀ ਪ੍ਰਧਾਨਗੀ ਮੁਬਾਰਕ !
ਇਹ ਸੁਣ ਕੇ ਸ਼ਰਮਿੰਦੇ ਹੋਏ ਸਾਰਿਆ ਨੇ ਮਾਫੀ ਮੰਗ ਕੇ ਭਾਈ ਸਾਹਿਬ ਤੋਂ ਭੁੱਲ ਬਖਸ਼ਾਈ ।
ਅਮਰ ਸ਼ਹੀਦ ਭਾਈ ਅਮਰੀਕ ਸਿੰਘ ਜੀ ਕਿੰਨੇ ਮਹਾਨ ਸਨ ਇਹ ਅੰਦਾਜਾ ਲਗਾਉਣਾ ਬੜਾ ਕਠਿਨ ਹੈ ,ਜਿਨਾ ਨੇ ਫੈਡਰੇਸ਼ਨ ਦੀ ਪ੍ਰਧਾਨਗੀ ਦੌਰਾਨ ਆਪਣੇ ਨਿੱਜੀ ਪਰਿਵਾਰ ਤੇ ਰਿਸ਼ਤੇਦਾਰਾ ਦੀ ਬਜਾਏ ਫੈਡਰੇਸ਼ਨ ਦੇ ਵਰਕਰਾ ਨੂੰ ਹੀ ਅਹੁਦੇ ਸਨਮਾਨ ਦੇ ਕੇ ਪੰਥ ਦੀ ਸੇਵਾ ਵਿੱਚ ਲਾਇਆ ।
ਭਾਈ ਸਾਬ ਦੀ ਉਹ ਫੈਸਲਾ ਇਤਹਾਸਕ ਸੀ ਜੋ ਅੱਜ ਦੇ ਪੰਥਕ ਆਗੂਆ ਨੂੰ ਤਾੜਨਾ ਕਰਦਾ ਹੈ ਕੇ ਪਰਿਵਾਰ ਵਾਦ ਖਤਮ ਕਰਕੇ ਪੰਥ ਦੀ ਚੜਦੀਕਲਾ ਲਈ ਕੰਮ ਕਰੋ ।
**ਸਰਦਾਰ ਪਰਗਟ ਸਿੰਘ**

No comments:

Post a Comment