Tuesday 7 February 2017

ਕੌਣ ਸੀ ਛੱਲਾ ..? ਕੀ ਕਹਾਣੀ ਸੀ ਛੱਲੇ ਦੀ ..?

ਕੌਣ ਸੀ ਛੱਲਾ? .. ਕੀ ਕਹਾਣੀ ਸੀ ਛੱਲੇ ਦੀ ..? ਗੁਰਦਾਸ ਮਾਨ
ਤੇ ਛੱਲਾ ਜਿਸ ਨੂੰ
ਤਕਰੀਬਨ-ਤਕਰੀਬਨ ਸਾਰੇ ਕਲਾਕਾਰਾਂ ਨੇ ਗਇਆ ਹੈਉਸ
ਛੱਲੇ ਦੀ ਦੁੱਖ
ਭਰੀ ਦਾਸਤਾਨ ਸ਼ਾਇਦ ਤੁਸੀਂ ਨਾ ਸੁਣੀ ਹੋਵੇ ...
ਪੰਜਾਬੀਆਂ ਦੀ ਛੱਲੇ ਨਾਲ
ਦਿਲੀਂ ਸਾਂਝ ਹੈ ਸਾਇਦ ਹੀ ਕੋਈ ਅਜਿਹਾ ਪੰਜਾਬੀ ਹੋਵੇ
ਜਿਸਨੇ
ਆਪਣੀ ਜਿੰਦਗੀ (ਲਾਈਫ) ਚ 'ਕਦੇ ਛੱਲਾ ਨਾ ਗੁਣਗੁਨਾਇਆ
ਹੋਵੇ | ਪਰ ਬਹੁਤ ਘੱਟ
ਲੋਕ ਹੋਣਗੇ ਜਿਨ੍ਹਾਂ ਨੂੰ ਛੱਲੇ ਦੇ ਪਿਛੋੜਕ ਬਾਰੇ
ਪਤਾ ਹੋਵੇਗਾ .... ... ਕੌਣ ਸੀ ਇਹ
ਛੱਲਾ ?? .. ਕੀ ਕਹਾਣੀ ਸੀ ਛੱਲੇ ਦੀ .. ??? "ਛੱਲਾ" ਇਕ
ਪਿਓ ਪੁੱਤ ਦੀ ਦਾਸਤਾਨ
ਹੈ | ਜੱਲਾ ਨਾਂ ਦਾ ਇੱਕ ਮਲਾਹ ਹਰੀਕੇ ਪੱਤਣ ਦਾ ਰਹਿਣ
ਵਾਲਾ ਸੀ ਜਿਸ ਨੂੰ ਰੱਬ
ਨੇ ਇੱਕ ਪੁੱਤਰ ਨਾਲ ਨਿਵਾਜਿਆ ਸੀ | ਜੱਲੇ ਮਲਾਹ ਨੇ
ਉਸਦਾ ਨਾਮ ਛੱਲਾ ਰੱਖਿਆ
ਸੀ | ਇੱਕੋ ਇੱਕ ਪੁੱਤਰ ਹੋਣ ਕਰਕੇ ਜੱਲੇ ਨੇ ਉਸਨੂੰ ਬੜੇ
ਲਾਡਾਂ (cuddle) ਨਾਲ
ਪਾਲਿਆ | ਜਦ ਛੱਲਾ ਛੋਟਾਸੀ ਤਾਂ ਉਸਦੀ ਮਾਂ ਮਰ ਗਈ |
ਜੱਲਾ ਮਲਾਹ
(Boatman) ਉਸ ਨੂੰ ਆਪਣੇ ਨਾਲ ਕੰਮ ਤੇ ਲੈ ਜਾਂਦਾ | ਇੱਕ
ਦਿਨ ਛੱਲੇ ਨੂੰ ਨਾਲ
ਲੈ ਕੇ ਜਦ ਜੱਲਾ ਮਲਾਹ ਕੰਮ ਤੇ ਗਿਆ ਤਾਂ ਜੱਲੇ ਮਲਾਹ
ਦੀ ਸਿਹਤ ਖਰਾਬ ਹੋ
ਗਈ ਅਤੇ ਉਸਨੇ ਸਵਾਰੀਆਂ ਨੂੰ ਬੇੜੀ (ਬੇੜੀ) 'ਚ ਬਿਠਾਕੇ
ਦੂਸਰੀ ਪਾਰ ਲਿਜਾਣ
ਤੋਂ ਇਨਕਾਰ ਕਰ ਦਿੱਤਾ | ਸਵਾਰੀਆਂ ਕਹਿਣ ਲੱਗੀਆਂ ਕੇ
ਆਪਣੇ ਪੁੱਤ ਨੂੰ ਕਹਿ ਦੇ
ਉਹ ਸਾਨੂੰ ਦੁਸਰੇ ਪਾਸੇ ਛੱਡ ਆਵੇਗਾ |
ਪਹਿਲਾਂ ਤਾਂ ਜੱਲਾ ਮੰਨਿਆ ਨਹੀ ਪਰ
ਸਾਰਿਆਂ ਦੇ ਜੋਰ ਪਾਉਣ ਤੇ ਜੱਲੇ ਮਲਾਹ ਨੇ ਛੱਲੇ ਨੂੰ
ਬੇੜੀ ਲਿਜਾਣ ਲਈ
ਕਹਿ ਦਿੱਤਾ ਸਾਰੇ ਬੇੜੀ ਚ 'ਸਵਾਰ ਹੋਕੇ ਦਰਿਆ' ਚ ਚਲੇ
ਗਏ |
ਛੱਲਾ ਚਲਾ ਤਾਂ ਗਿਆਲੇਕਿਨ ਕਦੇ ਵਾਪਿਸ
ਨਹੀ ਮੁੜਿਆ | ਸਤਲੁਜ ਤੇ ਬਿਆਸ
'' ਚ ਪਾਣੀ ਬਹੁਤ ਚੜ ਗਿਆ ਸਾਰਿਆਂ ਨੂੰ ਰੋੜ ਕੇ ਆਪਣੇ
ਨਾਲ ਲੈ ਗਿਆ | ਜੱਲੇ
ਮਲਾਹ ਨੂੰ ਉਡੀਕਦੇ -ਉਡੀਕਦੇ ਨੂੰ ਦਿਨ ਢਲ ਗਿਆ | ਪਿੰਡ
ਵਾਲੇ ਵੀ ਆ ਗਏ
ਅਤੇ ਛੱਲੇ ਨੂੰ ਲੱਭਣ ਲੱਗ ਗਏ ਕਈ ਦਿਨਾ ਤੱਕ ਲੱਭਦੇ ਰਹੇ
ਪਰਛੱਲਾ ਨਾ ਮਿਲਿਆ
| ਪੁੱਤ ਦੇ ਵਿਛੋੜੇ ਵਿਚ ਜੱਲਾ ਮਲਾਹ ਪਾਗਲ ਹੋ ਗਿਆ | ਓਹ
ਨਦੀ ਕਿਨਾਰੇ
ਗਾਉਂਦਾ ਫਿਰਦਾ ਰਹਿੰਦਾ ... "" ਛੱਲਾ ਮੁੜਕੇ
ਨਹੀ ਆਇਆ,
ਰੋਣਾ ਉਮਰਾਂ ਦਾ ਪਾਇਆ, ਮੱਲਿਆ ਮੁਲਕ (ਦੇਸ਼)
ਪਰਾਇਆ ... .ਜਦ ਜੱਲੇ
ਮਲਾਹ ਨੂੰ ਛੱਲੇ ਦੀ ਮਾਂ ਚੇਤੇ ਆਉਂਦੀ ਤਾਂ ਉਹ
ਸੋਚਦਾ ਕਿ ਕਾਸ਼ ਉਹ
ਜਿਉਂਦੀ ਹੁੰਦੀ ਤਾਂ ਮੈਂ ਆਪਣੇ ਛੱਲੇ ਨੂੰ ਨਾਲ ਨਹੀ ਸੀ ਲੈ ਕੇ
ਆਉਣਾ ਅਤੇ
ਮੇਰਾ ਪੁੱਤ ਅੱਜ ਜਿੰਦਾ ਹੋਣਾ ਸੀ ਤੇ ਉਹ ਰੋਂਦਾ-
ਰੋਂਦਾ ਗਾਉਣ ਲੱਗ ਜਾਂਦਾ ,, "" ਗੱਲ
ਸੁਣ ਛੱਲਿਆ ਕਾਵਾਂ, ਮਾਵਾਂ ਠੰਡੀਆਂ
ਛਾਵਾਂ ...... "ਜੱਲਾ ਪਾਣੀ ਚ 'ਹੱਥ ਮਾਰਦਾ ਤੇ
ਲੋਕ ਪੁੱਛਦੇ ਕਿ ਜੱਲਿਆ ਕੀ ਲੱਭਦਾ ਏਂ ...?
ਤਾਂ ਜੱਲਾ ਕਹਿੰਦਾ ... "" ਛੱਲਾ ਨੌ-ਨੌ
ਖੇਵੇ, ਪੁੱਤਰ ਮਿੱਠੜੇ ਮੇਵੇ, ਅੱਲਾ (ਪਰਮੇਸ਼ੁਰ ਨੇ) ਸਭ ਨੂੰ ਦੇਵੇ ... .ਰਾਤ ਹੋ
ਜਾਂਦੀ ਤਾਂ ਲੋਕ ਕਹਿੰਦੇ ਜੱਲਿਆ ਘਰ ਨੂੰ
ਚਲਾ ਜਾ ਤਾਂ ਜੱਲਾ ਕਹਿੰਦਾ ਹੈ "" ਛੱਲਾ ਬੇੜੀ ਦਾ ਪੂਰ
ਏ, ਵਤਨ ਮਾਹੀਏ ਦਾ ਦੂਰ
ਏ, ਜਾਣਾ ਪਹਿਲੇ ਪੂਰ ਏ ......... 'ਇਸ ਤਰਾਂ ਜੱਲਾ ਮਲਾਹ
ਆਪਣੇ ਪੁੱਤ ਦੀ ਯਾਦ
ਚ 'ਅਪਣੀ ਜਿੰਦਗੀ ਗੁਜ਼ਾਰਦਾ ਰਿਹਾ | ਫਿਰ ਉਹ
ਹਰੀਕੇ ਤੋਂ ਗੁਜਰਾਤ
(ਪਾਕਿਸਤਾਨ) ਚਲਾ ਗਿਆ | ਅਪਣੀਜਿੰਦਗੀ ਦੇ ਕੁੱਝ
ਸਾਲ ਜੱਲੇ ਨੇ ਗੁਜਰਾਤ ਚ '
ਬਿਤਾਉਣ ਤੋਂ ਬਆਦ ਉਸਦੀ ਮੌਤ ਹੋ ਗਈ | ਅੱਜ ਵੀ ਗੁਜਰਾਤ
(ਪਾਕਿਸਤਾਨ) ਚ
ਉਸਦੀ ਸਮਾਧੀ ਬਣੀ ਹੋਈ ਹੈ ..

No comments:

Post a Comment