Thursday 2 February 2017

ਸ਼ਹੀਦ ਭਾਈ ਦਲਬੀਰ ਸਿੰਘ ਅਭਿਆਸੀ

ਭਾਈ ਦਲਬੀਰ ਸਿੰਘ ਅਭਿਆਸੀ ਦਾ ਪਹਿਲਾ ਜੀਵਨ ਕੋਈ ਵਧੀਆ ਨਹੀਂ ਸੀ ਤੇ ਉਹਨਾਂ ਵਿੱਚ ਆਮ ਮੁੰਡਿਆਂ-ਖੁੰਡਿਆਂ ਵਾਲੀਆਂ ਆਦਤਾਂ ਸਨ।ਇਕ ਵਾਰ ਉਹਨਾਂ ਮਗਰ ਮੁਕਤਸਰ ਵਿੱਚ ਪੁਲੀਸ ਲਗ ਗਈ।ਭਾਈ #ਦਲਬੀਰ_ਸਿੰਘ ਕੋਲ ਅਫੀਮ ਤੇ ਪਿਸਤੌਲ ਸੀ।ਪੁਲੀਸ ਤੋਂ ਬਚਣ ਲਈ ਉਹ ਮੁਕਤਸਰ ਗੁਰਦੁਆਰਾ ਸਾਹਿਬ ਦੀ ਪਰਕਰਮਾਂ ਵਿੱਚ ਜਾ ਵੜੇ।ਪਰਕਰਮਾਂ ਵਿੱਚ #ਸੰਤ_ਕਰਤਾਰ_ਸਿੰਘ ਜੀ ਖਾਲਸਾ ਕਥਾ ਕਰ ਰਹੇ ਸਨ।ਉਹਨਾਂ ਭਾਈ ਦਲਬੀਰ ਸਿੰਘ ਨੂੰ ਤਾੜ ਲਿਆ।ਉਹਨਾਂ ਭਾਈ #ਬਿਧੀ_ਚੰਦ ਦੀ ਚੋਰੀਆਂ ਕਰਨ ਤੇ ਬਾਅਦ ਵਿੱਚ ਗੁਰਸਿਖ ਬਣਨ ਦੀ ਸਾਖੀ ਛੇੜ ਦਿੱਤੀ।ਫੇਰ ਉਹਨਾਂ ਲੱਖੂ ਧਾੜਵੀ ਦੀ ਸਾਖੀ ਸੁਣਾਈ।ਭਾਈ ਦਲਬੀਰ ਸਿੰਘ ਨੂੰ ਲੱਗਿਆ ਕਿ ਸੰਤਾਂ ਨੇ ਮੈਨੂੰ ਪਛਾਣ ਲਿਆ ਹੈ।ਦੀਵਾਨ ਮਗਰੋਂ ਉਹ ਸੰਤਾਂ ਕੋਲ ਪੇਸ਼ ਹੋਇਆ ਤੇ ਜਥੇ ਨਾਲ ਰਹਿਣ ਦੀ ਗੱਲ ਕੀਤੀ।ਸਾਰਾ ਇਲਾਕਾ ਭਾਈ ਦਲਬੀਰ ਸਿੰਘ ਦੇ ਮਾੜੇ ਕੰਮਾਂ ਕਰਕੇ ਉਹਨਾਂ ਨੂੰ ਪਛਾਣਦਾ ਸੀ।ਸੰਤਾਂ ਨੇ #ਗੰਗਾਨਗਰ ਆ ਕੇ ਮਿਲਣ ਲਈ ਆਖਿਆ।ਭਾਈ ਦਲਬੀਰ ਸਿੰਘ ਛੇਤੀ ਹੀ ਗੰਗਾਨਗਰ ਜਾ ਕੇ ਜਥੇ ਵਿੱਚ ਸ਼ਾਮਲ ਹੋ ਗਏ ਤੇ ਸਾਰੇ ਮਾੜੇ ਧੰਦੇ ਤਿਆਗ ਦਿੱਤੇ।
ਭਾਈ ਦਲਬੀਰ ਸਿੰਘ #ਸਮਗਲਿੰਗ ਕਰਨ ਮੌਕੇ ਬਹੁਤ ਸਾਰੇ ਜਾਨਵਰਾਂ ਦੀਆਂ ਅਵਾਜਾਂ ਕੱਢਣੀਆਂ ਸਿੱਖ ਗਏ ਸਨ।ਉਹ ਜਥੇ ਵਿੱਚ ਰਹਿੰਦਿਆਂ ਅਕਸਰ ਹੀ ਜਾਨਵਰਾਂ ਦੀਆਂ ਅਵਾਜਾਂ ਕੱਢਦੇ ਰਹਿੰਦੇ ਸੀ।ਸੰਤ ਕਰਤਾਰ ਸਿੰਘ ਜੀ ਨੇ ਇਹ ਗੱਲ ਨੋਟ ਕਰ ਲਈ ।ਇਕ ਵਾਰ ਜਥਾ ਭਿਲਾਈ ਪਹੁੰਚਿਆ ਹੋਇਆ ਸੀ।ਸੰਤ ਜੀ ਭਾਈ ਦਲਬੀਰ ਸਿੰਘ ਨੂੰ ਆਖਣ ਲੱਗੇ ਕਿ ਉਹ ਸਾਰੇ ਜਾਨਵਰਾਂ ਦੀਆਂ ਅਵਾਜਾਂ ਕੱਢ ਕੇ ਸੁਨਾਵੇ ਤੇ #ਮੁਖਤਿਆਰ_ਸਿੰਘ_ਮੁਖੀ ਨੂੰ ਆਖਿਆ ਕਿ ਉਹ ਨਾਲ ਤਬਲਾ ਵਜਾਵੇ। ਭਾਈ ਦਲਬੀਰ ਸਿੰਘ ਸਾਰੇ ਜਥੇ ਦੇ ਸਾਹਮਣੇ ਕੁੱਤੇ, ਗਿੱਦੜ ਆਦਿ ਦੀਆਂ ਅਵਾਜਾਂ ਕੱਢਦੇ ਰਹੇ ਅਤੇ ਸੰਤਾਂ ਸਮੇਤ ਸਾਰੇ ਸਿੰਘ ਸੁਣਦੇ ਰਹੇ।ਬਾਅਦ ਵਿੱਚ ਸੰਤ ਜੀ ਆਖਣ ਲੱਗੇ ,"ਭਾਈ ਦਲਬੀਰ ਸਿੰਘ ਤੂੰ ਕੱਤੇ ,ਗਿੱਦੜ ਤੇ ਹੋਰ ਜਾਨਵਰਾਂ ਦੀਆਂ ਅਵਾਜਾਂ ਕੱਢਦਾ ਹੈ, ਮੈਂ ਤਾਂ ਤੈਨੂੰ ਸਿੰਘ ਬਣਾਇਆ ਸੀ।#ਅੰਮ੍ਰਿਤਧਾਰੀ ਹੋ ਕੇ ਸ਼ੇਰ ਬਣਕੇ ਫੇਰ ਹੋਰ ਜਾਨਵਰਾਂ ਦੀਆਂ ਬੋਲੀਆਂ ਬੋਲਣ ਵਾਲਾ ਆਦਮੀ ਮੈਨੂੰ ਪਸੰਦ ਨਹੀਂ।ਹੁਣ ਤੈਂ 6 ਮਹੀਨੇ ਮੈਥੋਂ ਬਿਨਾਂ ਕਿਸੇ ਹੋਰ ਨਾਲ ਬੋਲਣਾ ਨਹੀਂ ਤੇ ਹਰ ਰੋਜ਼ 101 #ਜਪੁਜੀ_ਸਾਹਿਬ ਦੇ ਪਾਠਾਂ ਦਾ ਅਭਿਆਸ ਕਰਨਾ ਹੈ।"
ਭਾਈ ਦਲਬੀਰ ਸਿੰਘ ਨੇ ਸੰਤਾਂ ਦੇ ਬਚਨਾਂ ਤੇ ਪਹਿਰਾ ਦਿੰਦਿਆ ਇਸ ਤਰੀਕੇ ਨਾਲ ਅਭਿਆਸ ਕੀਤਾ ਕਿ ਸਾਰੇ ਜਥੇ ਵਿੱਚ ਉਹਨਾਂ ਨੂੰ "#ਅਭਿਆਸੀ" ਆਖਿਆ ਜਾਣ ਲੱਗਾ। ਜਦੋਂ ਬਾਅਦ ਵਿੱਚ ਗੁਰਬਚਨੇ ਨਰਕਧਾਰੀ ਨੂੰ ਸੋਧਣ ਲਈ ਜਥਾ ਭੇਜਿਆ ਤਾਂ #ਸੰਤ_ਜਰਨੈਲ_ਸਿੰਘ ਜੀ ਨੇ ਭਾਈ ਦਲਬੀਰ ਸਿੰਘ ਦੀ ਅਗਵਾਈ ਹੇਠ ਹੀ ਸਿੰਘਾਂ ਨੂੰ ਭੇਜਿਆ ਸੀ।ਭਾਈ ਦਲਬੀਰ ਸਿੰਘ ਅਭਿਆਸੀ ਨੇ ਹੀ ਸੰਤਾਂ ਦੇ ਭਤੀਜੇ ਭਾਈ ਸਵਰਨ ਸਿੰਘ ਤੇ ਭਾਈ ਨਛੱਤਰ ਸਿੰਘ ਰੋਡੇ ਨਾਲ ਹੋ ਕੇ ਲਾਲਾ ਜਗਤ ਨਰਾਇਣ ਸੋਧਿਆ ਸੀ।#ਦਰਬਾਰ_ਸਾਹਿਬ ਤੇ ਹਮਲੇ ਸਮੇਂ ਸੰਤ ਜਰਨੈਲ ਸਿੰਘ ਜੀ ਨੇ ਭਾਈ ਦਲਬੀਰ ਸਿੰਘ ਨੂੰ ਬਾਹਰ ਚਲੇ ਜਾਣ ਲਈ ਕਿਹਾ ਸੀ , ਪਰ ਭਾਈ ਸਾਹਿਬ ਉੱਥੇ ਹੀ ਰਹੇ ਤੇ ਸ਼ਹਾਦਤ ਪ੍ਰਾਪਤ ਕੀਤੀ।ਸੰਤ ਜਰਨੈਲ ਸਿੰਘ ਜੀ ਕੋਲ ਉਸ ਸਮੇਂ ਬਹੁਤ ਸੂਰਮੇ ਸਨ ਜਿਹਨਾਂ ਦੀ ਤੁਲਣਾ ਨਹੀਂ ਕੀਤੀ ਜਾ ਸਕਦੀ ,ਪਰ ਭਾਈ ਦਲਬੀਰ ਸਿੰਘ ਅਜਿਹੇ ਸ਼ਕਸ ਸਨ ਜਿਹਨਾਂ ਤੋਂ ਸਾਰਾ ਜਥਾ ਭੈਅ ਖਾਂਦਾ ਸੀ । ਬਹੁਤ ਬੰਦਗੀ ਵਾਲੀ ਰੂਹ ਸਨ ਭਾਈ ਦਲਬੀਰ ਸਿੰਘ #ਅਭਿਆਸੀ ।🙏🙏

No comments:

Post a Comment