Thursday 2 February 2017

ਜੰਗ ਛਿੜਨ ਤੋਂ ਪਹਿਲਾ

25 ਮਈ 1984 ਦਰਬਾਰ ਸਾਹਿਬ ਚ ਸੰਤਾ ਨੇ ਸਾਰੇ ਸਿੰਘਾ ਆਪਣੇ ਕੋਲ ਸੱਧਿਆ । ਹੁਕਮ ਸੁਣ ਸਾਰੇ ਸਿੰਘ ਹੋਲੀ ਹੋਲੀ ਸੰਤਾ ਦੀ ਰਹਾਇਸ਼ ਜੋ ਕੇ ਅਕਾਲ ਤਖਤ ਸਾਹਿਬ ਦੇ ਨਾਲ ਜੁੜਵੀ ਸੀ ਉਸ ਕੋਲ ਆਣ ਇਕੱਠੇ ਹੋਏ ।ਸਾਰੇ ਸਿੰਘ ਇੱਕ ਦੁਜੇ ਵੱਲ ਸਵਾਲੀਆ ਨਜਰਾਂ ਨਾਲ ਦੇਖ ਰਹੇ ਸਨ । ਹਰ ਕੋਈ ਜਾਨਣਾ ਚੁਹੁੰਦਾ ਸੀ ਕੇ ਆਖਿਰ ਸੰਤਾ ਕਿਓ ਬੁਲਾਇਆ ਸਭ ਨੂੰ । ਆਖਰ ਇਹ ਚੁੱਪ ਸੰਤਾ ਦੇ ਸੰਬੋਧਨ ਕਰਨ ਨਾ ਟੁੱਟੀ ।
ਇਸ ਇਤਹਾਸਕ ਤਕਰੀਰ ਦੇ ਅਰੰਭ ਵਿੱਚ ਸੰਤਾ ਗਲ ਚ ਪੱਲਾ ਪਾ ਬੜੀ ਨਿਮਰਤਾ ਨਾਲ ਸੰਤਾ ਨੇ ਜਥੇ ਦੇ ਸਿੰਘਾ ਵੱਲੋ ਦਿੱਤੇ ਸਹਿਯੋਗ ਲਈ ਧੰਨਵਾਦ ਕੀਤਾ ਤੇ ਫਿਰ ਕਹਿਣ ਲੱਗੇ÷
"ਮੇਰਾ ਰੋਮ -ਰੋਮ ਤੁਹਾਡਾ ਕਰਜਾਈ ਹੈ ਤੇ ਮੇਰੇ ਚ ਏਨੀ ਸਮਰੱਥਾ ਨਈ ਕਿ ਮੈਂ ਤੁਹਾਡਾ ਕਰਜ ਉਤਾਰ ਸਕਾਂ । ਇਸ ਲਈ ਸਭ ਸਿੰਘਾ ਨੂੰ ਬੇਨਤੀ ਹੈ ਕਿ ਮੈਨੂੰ ਇਸ ਕਰਜੇ ਤੋਂ ਮੁਕਤ ਕਰ ਦੇਣਾ । ਮੇਰੇ ਸੁਭਾਅ ਕੁਝ ਗਰਮ ਐ ਜਿਸ ਕਾਰਨ ਹੋ ਸਕਦਾ ਕਿ ਕਈ ਭਰਾਵਾਂ ਦਾ ਹਿਰਦਾ ਮੈਥੋਂ ਦੁਖਿਆ ਹੋਵੇ ,ਇਸ ਲਈ ਮੈਂ ਦੋਵੇਂ ਹੱਥ ਜੋੜ ਤੁਹਾਡੇ ਕੋਲੋਂ ਮਾਫੀ ਮੰਗਦੈ"....।
ਕੁੱਝ ਦੇਰ ਚੁੱਪ ਰਹਿਣ ਪਿੱਛੋ ਸੰਤ ਗੰਬੀਰਤਾ ਨਾਲ ਕਹਿਣ ਲੱਗੇ ÷
"ਜੇਕਰ ਕੋਈ ਸਿੰਘ ਛੁੱਟੀ ਲੈ ਕੇ ਘਰ ਜਾਣਾ ਚਾਹੁੰਦਾ ਤਾਂ ਖੁਸ਼ੀ ਨਾਲ ਜਾ ਸਕਦਾ , ਮੈਨੂੰ ਇਸ ਦੀ ਖੁਸ਼ੀ ਹੋਵੇਗੀ । ਮੈਂ ਤਾਂ ਅਮਰੀਕ ਸਿੰਘ ਨੂੰ ਵੀ ਕਹਿ ਰਿਹੈਂ ਕਿ ਉਹ ਚਲਾ ਜਾਵੇ ਪਰ ਉਹ ਮੰਨਦਾ ਨੀਂ...।"
ਸੰਤਾ ਨੇ ਸਵਾਲੀਆ ਨਜਰਾਂ ਨਾਲ ਸਾਰੇ ਸਿੰਘਾ ਵੱਲ ਵੇਖਿਆ,ਪਰ ਕਿਸੇ ਨੇ ਛੁੱਟੀ ਲੈਣ ਲਈ ਹਾਮੀ ਨਾ ਭਰੀ।
ਫਿਰ ਭਾਈ ਸੁਜਾਣ ਸਿੰਘ ਮਨਾਵਾ ਨੂੰ ਕਹਿਣ ਲੱਗੇ ÷
"ਸਰਬਾਲਿਆ!( ਭਾਈ ਸੁਜਾਣ ਸਿੰਘ ਨੂੰ ਮਖੌਲ ਨਾ ਸਰਬਾਲਾ ਕਹਿ ਕੇ ਬੁਲਾਉਂਦੇ ਸੀ)ਡਾਇਰੀ ਖੋਲ ਕਿ ਕਿਸ ਕਿਸ ਸਿੰਘ ਕੋਲ ਕੀ ਕੀ ਹਥਿਆਰ ਐ ?
ਸੁਜਾਣ ਸਿੰਘ ਡਾਇਰੀ ਖੋਲ ਕੇ ਇੱਕ ਇੱਕ ਸਿੰਘ ਦਾ ਨਾਮ ਬੋਲਦਾ ਤੇ ਸਿੰਘ ਨਾਮ ਨਾ ਖੜੇ ਹੁੰਦੇ ਤੇ ਹਥਿਆਰ ਦਿਖੌਂਦੇ । ਚੈਕਿੰਗ ਪਿਛੋ ਸੰਤਾ ਕਿਹਾ ਕੇ ਜੇ ਕਿਸੇ ਸਿੰਘ ਨੂੰ ਹੋਰ ਹੱਥਿਆਰ ਚਾਹੀਦਾ ਹੋਵੇ ਲੈ ਸਕਦਾ ਹੈ।
ਇਸ ਉਪਰੰਤ ਹਾਸੇ ਮਜਾਕ ਦਾ ਮਹੌਲ ਬਣਿਆ ਰਿਹਾ
ਫਿਰ ਸੰਤਾ ਦੇ ਉਹ ਬੋਲ ਅੱਜ ਵੀ ਮੇਰੇ ਕੰਨਾ ਚ ਗੂੰਜ ਰਹੇ ਨੇ ਉਹਨਾ ਕਿਹਾ ÷
"ਅੱਜ ਸਾਡੇ ਚਾਰ_ਚੁਫੇਰੇ ਸਿੱਖਾਂ ਦੇ ਖੂਨ ਦੇ ਤਿਹਾਏ ਲੋਕ ਸਿੱਖਾ ਦਾ ਖੂਨ ਪੀਣਾ ਚਹੁੰਦੇ ਨੇ ,ਪਰੈੱਸ ਵੀ ਸਹੀ ਰੋਲ ਨਹੀ ਨਿਭਾ ਰਹੀ ,ਅਦਾਲਤਾਂ ਵੀ ਗੂੰਗੀਆ ਬੋਲੀਆ ਹੋ ਗਈਆ ਹਨ । ਲੋਕਤੰਤਰ ਕੁੱਝ ਕੁ ਲੋਕਾ ਦੀ ਮੁੱਠੀ ਵਿੱਚ ਕੈਦ ਹੋ ਕੇ ਰਹਿ ਗਿਆ ਹੈ । ਸਾਡੇ ਅਕਾਲੀ ਭਰਾ ਵੀ ਸਿੱਖਾਂ ਦੇ ਗੌਰਵਮਈ ਪਿਛੋਕੜ ਨੂੰ ਭੁਲਾਈ ਬੈਠੇ ਹਨ ,ਸਿੱਖਾਂ ਦਾ ਭਵਿੱਖ ਬੜਾ ਦੁੱਖਦਾਈ ਦਿਸ ਰਿਹਾ ਹੈ ....ਤੇ ਅੱਜ ਜਿੱਥੇ ਅਸੀਂ ਖਲੌਤੇ ਹਾਂ ਸਾਡੇ ਸਾਹਮਣੇ 2 ਰਾਹ ਨੇ ,ਜਾਂ ਤਾਂ ਸਿਰ ਸੁੱਟ ਟੇ ਪਿਛਲੇ ਗੌਰਵਮਈ ਇਤਿਹਾਸ ਤੇ ਸਿੱਖ ਪੰਥ ਦੇ ਭਵਿੱਖ ਨੂੰ ਪਿੱਠ ਦੇ ਦੇਈਏ ,ਤੇ ਜਾਂ ਫਿਰ ਚਮਕੌਰ ਦੀ ਕੱਚੀ ਗੜੀ ਦੇ ਇਤਿਹਾਸ ਨੂੰ ਦੁਹਰਾ ਕੇ ਸਿੱਖ ਵਿਰੋਧੀ ਜਾਲਮਾਂ ਦੇ ਦੰਦ ਖੱਟੇ ਕਲ ਦੇਈਏ ।ਮੈਂ ਫਿਰ ਸਿੰਘਾ ਨੂੰ ਬੇਨਤੀ ਕਰਦਾ ਹਾਂ ਕਿ ਅਜੇ ਵੀ ਜੇਕਰ ਕੋਈ ਜਾਣਾ ਚਾਹੇ ਬੇਸ਼ੱਕ ਚੱਲਾ ਜਾਵੇ ,ਮੈਂ ਖੁੱਸ਼ ਹੋ ਕੇ ਉਸ ਨੂੰ ਵਿਦਾ ਕਰਾਂਗਾਂ । ਇਹ ਕੰਮ ਵੀ ਕੋਈ ਮਾੜਾ ਨਹੀ ਹੋਵੇਗਾ ...
"ਸਾਧ ਨੇ ਤਾਂ ਹੁਣ ਡੇਰਾ ਲਾ ਲਿਆ ਹੁਣ ਜਾਂ ਤਾਂ ਟਾਂਡਿਆ ਵਾਲੀ ਰਹੋ ਜਾਂ ਭਾਂਡਿਆਂ ਵਾਲੀ।"
ਪਰ ਉਸ ਮੌਕੇ ਕੋਈ ਵੀ ਸਿੰਘ ਛੁੱਟੀ ਲਈ ਤਿਆਰ ਨਾ ਹੋਇਆ ।
ਫਿਰ ਸੰਤਾ ਨੇ ਭਾਈ ਗੁਰਮੁੱਖ ਸਿੰਘ ਘੜਵਈ ਤੋਂ ਸਿਰੋਪੇ ਮੰਗਵਾਏ । ਇਕੱਲੇ -ਇਕੱਲੇ ਸਿੰਘ ਨੂੰ ਆਪਣੇ ਹੱਥੀ ਬਖਸ਼ਿਸ਼ ਕੀਤੇ ਹਰਕੇ ਸਿੰਘ ਨੂੰ ਜਜਬਾਤੀ ਢੰਗ ਨਾਲ ਗਲਵਕੜੀ ਚ ਲੈ ਪਿਆਰ ਕਰਦੇ ਰਹੇ । ਉਸ ਮੌਕੇ ਦੇ ਮਹੌਲ ਨੂੰ ਸ਼ਬਦਾ ਚ ਲਿੱਖਣਾ ਕਠਿਨ ਹੈ ।
**ਸਰਦਾਰ ਪਰਗਟ ਸਿੰਘ**

No comments:

Post a Comment