Thursday 2 February 2017

ਸਿੱਖਾਂ ਦਾ ਅੰਗਰੇਜਾਂ ਨਾਲ ਯੁੱਧ

25 ਅਕਤੂਬਰ 1854 ਚ ਜਦੋਂ "ਚਾਰਜ ਓਫ ਲਾਈਟ ਬ੍ਰਿਗੇਡ" ਦੌਰਾਨ ਭੰਬਲ-ਭੂਸਾ ਪੈ ਗਿਆ ਤਾਂ ਲਾਰਡ ਲੂਕਣ ਨੇ ਕਿਹਾ "ਇਹ ਕਾਫੀ ਗੰਭੀਰ ਮਸਲਾ ਹੈ" , ਤਾਂ ਓੁਦੋਂ ਜਨਰਲ ਐਰੇ ਨੇ ਜਵਾਬ ਦਿੱਤਾ "ਇਹ ਚਿਲਿਆਂਵਾਲਾ ਦੇ ਸਾਹਮਣੇ ਕੁਛ ਵੀ ਨਹੀਂ"।

13 ਜਨਵਰੀ 1849 ਨੂੰ ਅੰਗਰੇਜ਼ਾਂ ਤੇ ਸਿੱਖਾਂ ਦਰਮਿਆਨ ਇਹ ਪਹਿਲੀ ਲੜਾਈ ਸੀ ਜਿਸ ਵਿਚ ਸਿੱਖ ਆਪਣੇ ਇਮਾਨਦਾਰ ਜਰਨੈਲ ਹੇਠਾਂ ਲੜੇ ਸਨ| ਇਸ ਤੋਂ ਪਹਿਲਾਂ ਸਾਰੀਆਂ ਲੜਾਈਆਂ ਗੱਦਾਰ ਤੇਜ ਸਿੰਘ ਤੇ ਲਾਲ ਸਿੰਘ ਹੇਠ ਲੜੀਆਂ ਸਨ।

ਇਹ ਲੜਾਈ ਇਸ ਲਈ ਖਾਸ ਸੀ ਕਿਓਂਕਿ ਸਿੱਖਾਂ ਨੇ ਅੰਗਰੇਜ਼ਾਂ ਦੀ ਉਹ ਛਿਤਰੌਲ ਕੀਤੀ ਸੀ ਜਿਹੜੀ ਪਹਿਲਾਂ ਕਦੇ ਵੀ ਨੀ ਸੀ ਹੋਈ। ਸਿੱਖਾਂ ਨੇ ਹਾਲਾਂਕਿ ਫਿਰੋਜ਼ਸ਼ਾਹ ਦੀ ਲੜਾਈ ਚ ਅੰਗਰੇਜ਼ ਨੂੰ ਮੈਦਾਨ ਚੋ ਹਰਾ ਕੇ ਭਜਾਇਆ ਸੀ ਪਰ ਇਸ ਲੜਾਈ ਚ ਭਜਾਉਣ ਦੇ ਨਾਲ ਨਾਲ ਅੰਗਰੇਜ਼ਾਂ ਦੇ 5-6 ਝੰਡੇ ਵੀ ਖ਼ੋਹ ਲਏ ਸਨ ਤੇ ਕੁਛ ਤੋਪਾਂ ਵੀ| ਦੁਨੀਆ ਚ ਪਹਿਲੀ ਵਾਰ ਅੰਗਰੇਜ਼ਾਂ ਤੋਂ ਕਿਸੇ ਨੇ ਓੁਹਨਾਂ ਦਾ ਝੰਡਾ ਤੇ ਸਮਾਨ ਖੋਹਿਆ ਸੀ|

ਸਿੱਖਾਂ ਨੇ ਸਰਦਾਰ ਸ਼ੇਰ ਸਿੰਘ ਅਟਾਰੀਵਾਲਾ ਦੀ ਕਮਾਂਡ ਹੇਠ 3000 ਦੇ ਕਰੀਬ ਅੰਗਰੇਜ਼ ਮਾਰ ਸੁੱਟੇ। ਇਸ ਜੰਗ ਚ ਬੇਹੱਦ ਇੱਜਤਦਾਰ ਤੇ ਰਸੂਖ ਵਾਲੀਆਂ ਬਟਾਲੀਅਨ ਜਿਵੇਂ ਮਲਕਾ ਦੀ 24ਵੀਂ ਪੈਦਲ ਬਟਾਲੀਅਨ ਤੇ 14ਵੀਂ ਡ੍ਰੈਗਨ ਰੈਜਮੈਂਟ ਦਾ ਸਫਾਇਆ ਹੋ ਗਿਆ ਤੇ ਉਹ ਮੈਦਾਨ ਚੋਂ ਭੱਜ ਉਠੀਆਂ। ਸਿੱਖਾਂ ਨੇ ਆਪਣੀਆਂ ਤੋਪਾਂ ਨਾਲ ਅੰਗਰੇਜ਼ ਭੁੰਨ ਸੁੱਟੇ ਤੇ ਬਾਰੂਦੀ ਸੁਰੰਗਾਂ ਨਾਲ ਤਰਥੱਲੀ ਮਚਾ ਦਿੱਤੀ। ਅੰਗਰੇਜ਼ਾਂ ਦੀ ਫੌਜ ਖਿੰਡ ਗਈ ਤੇ ਕਈ ਸਿੱਖਾਂ ਦੇ ਘੇਰੇ ਚ ਫੱਸ ਗਏ| ਰਾਤ ਨੂੰ ਵੀ ਸਿੱਖ ਗੋਲੀਬਾਰੀ ਕਰਦੇ ਰਹੇ| ਜਖਮੀ ਅੰਗਰੇਜ਼ ਦਰਦ ਕਾਰਨ ਚੀਕ- ਚਿਹਾੜਾ ਵੀ ਨੀ ਕਰ ਸਕਦੇ ਸਨ ਕਿਓਂੁਕਿ ਜਿਥੋਂ ਵੀ ਆਵਾਜ਼ ਆਉਂਦੀ ਤਾਂ ਸਿਖਾਂ ਦੀ ਟੋਪ ਦਾ ਗੋਲਾ ਅਗਲੇ ਹੀ ਪਲ ਓੁਥੇ ਆ ਡਿਗਦਾ ਤੇ ਸਾਰੇ ਉੱਡ ਜਾਂਦੇ |

ਲਾਰਡ ਗਫ ਵਰਗੇ ਜਿਹੜੇ ਨੈਪੋਲੀਅਨ ਨਾਲ ਲੜਦੇ ਰਹੇ ਸਨ ਤੇ ਜਿਹਨੇ ਮਰਾਠਿਆਂ ਦੀ ਛਿਤਰੌਲ ਕੀਤੀ ਸੀ | ਉਹ ਮੈਦਾਨ ਚ ਸਿੱਖਾਂ ਹੱਥੋਂ ਹਾਰ ਕੇ ਆਪਣੀ ਕਿਸਮਤ ਨੂੰ ਰੋ ਰਹੇ ਸਨ। ਇਸ ਲੜਾਈ ਦੀ ਖ਼ਬਰ ਇੰਗਲੈਂਡ ਪਹੁੰਚਦਿਆਂ ਹੀ ਹਾਹਾਕਾਰ ਮੱਚ ਗਈ ਤੇ ਗਫ ਨੂੰ ਲਾਹ ਕੇ ਓਹਦੇ ਥਾਂ ਤੇ ਘਮੰਡੀ ਸਰ ਚਾਰਲਸ ਨੇਪਿਅਰ ਨੂੰ ਭਾਰਤ ਭੇਜਣ ਦਾ ਹੁਕਮ ਹੋਇਆ|

ਸਿੱਖਾਂ ਵਲੋੰ ਬੰਦੀ ਬਣਾਏ ਗਏ 2 ਅੰਗ੍ਰੇਜ ਫੌਜੀ ਜਦੋਂ ਛੱਡੇ ਗਏ ਤਾਂ ਉਹਨਾਂ ਦੇ ਚਿਹਰਿਆਂ ਤੋਂ ਇੰਜ ਮਹਿਸੂਸ ਹੋ ਰਿਹਾ ਜਿਵੇਂ ਉਹ ਵਾਲਿਸ ਜਾਣਾ ਨਹੀਂ ਚਾਹੁੰਦੇ। ਉਹਨਾਂ ਨੂੰ ਰਾਜਕੁਮਾਰਾਂ ਵਾਂਗ ਰੱਖਿਆ ਗਿਆ ਸੀ। ਸ਼ੈਮਪੇਨੇ ਬਰਾਡੀਂ ਨਾਲ ਖਾਤਿਰਦਾਰੀ ਕੀਤੀ ਗਈ ਤੇ ਵਾਪਿਸ ਜਾਣ ਵੇਲੇ 10-10 ਰੁਪਏ ਵੀ ਦਿੱਤੇ ਗਏ। ਇਹ ਖਾਲਸੇ ਦੇ ਉਚੇ ਕਿਰਦਾਰ ਦੀ ਉਦਾਹਰਣ ਸੀ ਕਿ ਜਿਹਨਾਂ ਨੂੰ ਜੰਗ ਚ ਵੱਢ-ਟੁੱਕ ਰਹੇ ਸਨ, ਜੰਗ ਤੋਂ ਬਾਅਦ ਉਹਨਾਂ ਨਾਲ ਭਰਾਵਾਂ ਵਾਲਾ ਸਲੂਕ ਕੀਤਾ ਗਿਆ, ਦੁਸ਼ਮਣਾ ਵਾਲਾ ਨਹੀਂ।

No comments:

Post a Comment