Thursday 2 February 2017

ਦੀਪਾ ਹੇਰਾਂ ਵਾਲਾ ਤੇ ਬੜਾਪਿੰਡ ਦੇ ਰੂਹਪੋਸ਼ ਦੀਆਂ ਦਿੱਲਚਸਪ ਯਾਦਾਂ

ਅਜੇ ਮੇਰਾ ਸੁਭਾਅ ਗਰਮ ਤੇ ਦੀਪੇ ਦਾ ਸੁਭਾਅ ਬਹੁਤ ਥੰਡਾ ਤੇ ਨਿੱਘਾ ਸੀ,ਜਦੋ ਮੈ ਕਦੇ ਦੀਪੇ ਨਾਲ ਨਰਾਜ਼ ਤੇ ਗੇੱਸੇ ਹੋ ਜਾਣਾ ਤਾਂ ਦੀਪਾ ਨੇ ਮੈਨੂ ਕਲਾਵੇ ਵਿੱਚ ਲੈ ਕੇ ਮਨਾ ਲੈਣਾ.---ਮੱਖਣ ਸਿੰਘ ਗਿੱਲ

ਉੱਚ ਚੋਟੀ ਦੇ ਜੁਝਾਰੂ ਸੂਰਮੇ ਵੀਰ ਕੁਲਵੀਰ ਸਿੰਘ ਬੜਾਪਿੰਡ ਦੀਆਂ ਤਰੀਕਾਂ ਤੇ ਜਾਣ ਕਰਕੇ ਦਾਸ (ਮੱਖਣ ਸਿੰਘ ਗਿੱਲ )ਮੇਰਾ ਬਹੁਤ ਪਿਆਰ ਪੈਗਿਆ ਤੇ ਜਦੋ ਕਿਤੇ ਜਾਣਾ ਤਾ ਮੈ ਬੜਾਪਿੰਡ ਵੀਰ ਦਾ ਮੂਡ ਦੇਖ ਕੇ ਵੀਰ ਦੀਪਾ ਹੇਰਾਂ ਵਾਲਾ ਵਾਰੇ ਪੁੱਛਣਾਂ ਕਿੳੁ ਕਿ ਭਾਜੀ ਬੜਾਪਿੰਡ ਸੰਘਰਸ਼ ਵਾਰੇ ਤੇ ਆਪਣੇ ਕਾਰਨਾਮਿਆਂ ਵਾਰੇ ਕਦੇ ਨਹੀ ਸੀ ਦੱਸਦੇ ,ਪਰ ਮੈਨੂ ਚਾਅ ਬਹੁਤ ਹੁੰਦਾ ਸੀ ਤੇ ਮੈ ਕਦੇ-ਕਦੇ ਪੁੱਛ ਲੈਣਾ ੲਿੱਕ ਵਾਰ ਕਿਹਾ ਭਾਜੀ ਮੈਨੂੰ ਦੀਪੇ ਵਾਰੇ ਜਰੂਰ ਦੱਸੋ ,
ਤਾਂ ੲਿੱਕ ਵਾਰ ਮੈ ਵੀਰ ਦੀਪਾ ਹੇਰਾਂ ਵਾਲੇ ਵਾਰੇ ਬੜਾਪਿੰਡ ਭਾਜੀ ਨੂੰ ਪੁੱਛਿਆ ਤਾਂ ੳੁਹਨਾ ਨੇ ਲੰਬਾ ਜਿਹਾ ਹੌਕਾ ਲੈ ਕੇ ਤੇ ਦੋ ਮਿੰਟ ਦੀ ਚੁੱਪ ਤੋ ਬਾਅਦ ਦੱਸਿਆ ਕਿ ਦੀਪੇ ਵੱਰਗਾ ਸਾਥੀ ਨਹੀ ਮਿਲਣਾ. ਅਜੇ ਮੇਰਾ ਸੁਭਾਅ ਥੋੜਾ ਗਰਮ ਸੀ, ਪਰ ਦੀਪੇ ਦਾ ਸੁਭਾਅ ਬਹੁਤ ਥੰਡਾ ਤੇ ਨਿੱਘਾ ਸੀ, ਜਦੋ ਮੈ ਦੀਪੇ ਨੂੰ ਕੁੱਝ ਕਹਿ ਦਿੰਦਾ ਸੀ ਜਾ ਕੀਤੇ ਮੈ ਗਰਮ ਹੋ ਕਿ ਗੁੱਸੇ ਜਾ ਨਰਾਜ਼ ਹੋ ਜਾਂਦਾ ਸੀ ਤਾ ਦੀਪਾ ਮੈਨੂੰ ਆਪਣੇ ਕਲਾਵੇ ਵਿੱਚ ਲੈ ਕੇ ਮਨਾ ਕਿ ਹੀ ਹੱਟਦਾ ਸੀ, ੳੁਹਨੂ ਕਦੇ ਗੁਸਾ ਨਹੀ ਸੀ ਆਉਦਾ.ਤੇ ਦੀਪਾ ਦਲੇਰ ਬਹੁਤ ਸੀ.ਉਹਨੂੰ ਪਤਾ ਹੀ ਨਹੀ ਸੀ ਕਿ ਡਰ ਕਿਸ ਚੀਜ਼ ਦਾ ਨਾਮ ਹੈ. ਪੁਲਿੱਸ ਵਾਲਿਆਂ ਨੂੰ ਚੈਲਿੰਜ ਕਰਕੇ ਕਹਿੰਦਾ ਸੀ ਮੈ ੲਿਸ ਰੱਸਤੇ ਤੋ ਜਾਣਾ ਹੈ ਜੇ ਹਿੰਮਤ ਹੈ ਤਾ ਫੱੜ ਲਿੳੁ,

ੲਿੱਕ ਵਾਰ ਮੈ (ਬੜਾਪਿੰਡ) ਤੇ ਦੀਪਾ ਰਾਤ ਨੂੰ ਦੋਵੇ ਕਮਾਦ ਵਿੱਚ ਬੈਠੇ ਸੀ ਤੇ ਠੰਡ ਵੀ ਬਹੁਤ ਸੀ.ਤੇ ਮੈਨੂੰ ਬੁਖਾਰ ਵੀ ਬਹੁਤ ਚੱੜਿਆ ਸੀ.ਕਿ ਮੈ ਤੁਰ ਨਹੀ ਸੀ ਸੱਕਦਾ,ਹੁਣ ਰਾਤ ਨੂੰ ਡਾਕਟਰ ਕੋਲੋ ਵੀ ਜਾ ਨਹੀ ਸੱਕਦੇ
ਤੇ ਸਾਨੂੰ ਪੁਲਿੱਸ ਨੇ ਘੇਰਾ ਪਾ ਲਿਆ ਤੇ ਦੀਪੇ ਨੇ ਕੀ ਕੀਤਾ ਮੇਰਾ ਜੋਰ ਦੇਣੀ ਗੁੱਟ ਫੱੜ ਲਿਆ ਤੇ ਮੈਨੂੰ ਖੇਤਾਂ ਵਿੱਚ ਦੌੜਦਾ ਖਿੱਚਦਾ ਲੈ ਗਿਆ.ਤੇ ਮੇਰੀ ਬੁਖਾਰ ਨਾਲ ਬੱਸ ਹੋਈ ਸੀ, ਤੇ ਜਦੋ ਮੈ ਹੋਲੀ ਹੋਵਾਂ ਦੀਪਾ ਫਿਰ ਮੈਨੂੰ ਗੁੱਟ ਤੋ ਘੁੱਟ ਕੇ ਫੱੜ ਕੇ ਖਿੱਚ ਲਿਆ ਕਰੇ,ਅਸੀ ਸਾਰੀ ਰਾਤ ਦੌੜਦੇ ਰਹੇ ਤੇ ਵਾਹਿਗੁਰੂ ਨੇ ਐਸੀ ਕ੍ਰਿਪਾ ਕੀਤੀ ਕਿ ਜਦੋ ਸਵੇਰਾ ਹੋੲਿਆ ਤਾਂ ਮੇਰਾ ਬੁਖਾਰ ਵੀ ਠੀਕ ਹੋਗਿਆ ਤੇ ਅਸੀ ਪੁਲਿੱਸ ਦੇ ਘੇਰੇ ਵਿੱਚੋ ਵੀ ਬੱਚ ਗਏ,ਤੇ ਫਿਰ ਅਸੀ ਬਹੁਤ ਹੱਸੇ ਤੇ ਫਿਰ ਅਸੀ ਵਾਹਿਗੁਰੂ ਸੱਚੇਪਾਤਿਸ਼ਾਹ ਦਾ ਸ਼ੁਕਰਾਨਾ ਕੀਤਾ,
ਜੇ ਦੀਪਾ ਮੈਨੂੰ ਨਾਂ ਲੈ ਕੇ ਜਾਂਦਾ ਤਾ ਮੈ ਅੱਜ ਮੈ ਬੱਚਣਾ ਨਹੀ ਸੀ, ਦੀਪੇ ਵੱਰਗਾ ਭਰਾ ਤੇ ਯਾਰ ਕਦੇ ਮਿੱਲਣਾ ਨਹੀ,
ਯਾਦ ਰਹੇ ਕਿ ਦੀਪਾ ਹੇਰਾਂ ਵਾਲਾ ਤੇ ਬੜਾਪਿੰਡ ਧੋਵੈ ਭਰਾਵਾਂ ਵੱਰਗੇ ਯਾਰ ਸੀ ਤੇ ਦੋਵੇ ਹੀ ਹੱਦ ਤੋ ਵੱਧ ਦਲੇਰ ਤੇ ਗਦਾਰਾ.ਮੁੱਖਬਰਾਂ ਤੇ ਪੁਲਿੱਸ ਟਾੳੂਟਾ ਦੀ ਹਿੱਕ ਤੇ ਚੱੜ ਕੇ ਠੋਕਣ ਦੀਆਂ ੲਿਲਾਕੇ ਦੇ ਸੱਥਾ ਵਿੱਚ ਅੱਜ ਵੀ ਗੱਲਾਂ ਆਮ ਹੀ ਹੁੰਦੀਆ ਹਨ,---ਮੱਖਣ ਸਿੰਘ ਗਿੱਲ

No comments:

Post a Comment