Saturday 11 February 2017

ਦੁਖੀ ਰਹਿਣ ਵਾਲੇ ਅਗਾਂਹਵਧੂ ਕਵੀਆਂ ਬਾਰੇ

" ਪੀੜਾਂ ਦਾ ਪਰਾਗਾ .....ਤੇ ਖੱਬਲ ਘਾਹ "

ਕਹਿੰਦਾ "ਭੱਠੀ ਵਾਲੀਏ ਚੰਬੇ ਦੀਏ ਡਾਲੀਏ ਪੀੜਾਂ ਦਾ ਪਰਾਗਾ ਭੁੰਨ ਦੇ , ਤੈਨੂੰ ਦਿਆਂ ਹੰਝੂਆਂ ਦਾ ਭਾੜਾ ਨੀ ਪੀੜਾਂ ਦਾ ਪਰਾਗਾ ਭੁੰਨ ਦੇ " ਇਹਨੂੰ ਕੋਈ ਪੁੱਛੇ ਬਈ ਕਿਹੜੀ ਗੱਲ ਦਾ ਦੁੱਖ ਆ ਤੈਨੂੰ ? ਕੀ ਤੇਰੇ ਪਰਿਵਾਰ ਨੂੰ ਚਰਖੜੀਆਂ ਤੇ ਚਾੜਤਾ ਜਾਂ ਦੇਗਾਂ ਚ ਉਬਾਲਤਾ ? ਜਾਂ ਤੇਰਾ ਟੱਬਰ ਮਾਰਤਾ ਪੁਲਸ ਨੇ ਮੁਕਾਬਲਾ ਬਣਾ ਕੇ ? ਕਿਹੜੀ ਗੱਲ ਕਰਕੇ ਇਨਾਂ ਦੁਖੀ ਆ ਤੂੰ ? ਰੱਬ ਨੇ ਤੈਨੂੰ ਚੰਗਾ ਭਲਾ ਸਰੀਰ ਦਿੱਤਾ, ਸੋਹਣੀ ਸੁਣੱਖੀ ਸ਼ਕਲ ਦਿੱਤੀ ਆ ਤੇ ਓਹਦਾ ਧਨਵਾਦ ਕਰਨ ਦੀ ਜਗਾ ਤੂੰ ਆਪਣੇ ਦੁਖੜੇ ਰੋਈ ਜਾਨਾਂ ਆ ਦਾਰੂ ਡੱਫ ਕੇ , ਨਾਲੇ ਇਹ ਦੱਸੀ ਬਈ ਭੱਠੀ ਵਾਲੀ ਤੇਰੇ ਹੰਝੂਆਂ ਦਾ ਕੀ ਕਰੂ ? ਓਹਦੇ ਪਰਿਵਾਰ ਦਾ ਢਿੱਡ ਭਰ ਜਾਊ ਤੇਰੇ ਹੰਝੂਆਂ ਨਾਲ ?

ਕਦੇ ਕਹਿੰਦਾ "ਮੈਂ ਕੰਡਿਆਲੀ ਥੋਹਰ ਵੇ ਸੱਜਣਾ ਉੱਗੀ ਵਿੱਚ ਉਜਾੜਾਂ " ਹੱਸਦੇ ਵੱਸਦੇ ਪੰਜਾਬ ਚ ਜੰਮ ਕੇ ਵੀ ਆਪਣੇ ਆਪ ਨੂੰ ਉਜਾੜ ਚ ਬੈਠਾ ਦੱਸ ਰਿਹਾ ਜ਼ਿੰਦਗੀ ਤੋਂ ਨਿਰਾਸ਼ ਕਵੀ , ਤੇ ਨਿਰਾਸ਼ਤਾ ਵੀ ਸਿਰਫ ਤੇ ਸਿਰਫ ਜਨਾਨੀਆਂ ਕਰਕੇ ਤੇ ਆਪਣੇ ਮੂਹੋਂ ਕਹਿੰਦਾ ਆ ਕੇ "ਸਾਨੂੰ ਲੱਖਾਂ ਦਾ ਤਨ ਮਿਲ ਗਿਆ ,ਪਰ ਇੱਕ ਦਾ ਮਨ ਵੀ ਨਾ ਮਿਲਿਆ ",ਇਹਨੂੰ ਕੋਈ ਪੁੱਛੇ ਕੇ ਦੱਸ ਕਿਹੜੀ ਕੁੜੀ ਤੇਰੇ ਵਰਗੇ ਜ਼ਿੰਦਗੀ ਤੋਂ ਨਿਰਾਸ਼ ਤੇ ਸ਼ਰਾਬੀ ਨੂੰ ਆਪਣਾ ਦਿਲ ਦੇਉਗੀ ?

ਕਦੇ ਕਹਿੰਦਾ ਆ "ਆਤਮ ਹੱਤਿਆ ਦੇ ਰਥ ਉੱਪਰ ਜੀ ਕਰਦਾ ਚੜ੍ਹ ਜਾਵਾਂ ਨੀ ......" ਤੇ ਫਿਰ ਕਹਿੰਦਾ "ਅਸਾਂ ਤੇ ਜੋਬਨ ਰੁੱਤੇ ਮਰਨਾ ......" ,ਕਰ ਲਓ ਗੱਲ , ਕਿਹੜੇ ਮਹਾਨ ਕਾਰਜ ਲਈ ਸ਼ਹੀਦੀ ਦੇਣ ਦੀ ਗੱਲ ਕਰ ਰਹੇ ਨੇ ਕਵੀ ਮਹਾਰਾਜ ? ਧਮਕੀ ਤਾਂ ਏਦਾਂ ਦਿੰਦਾ ਜਿਦਾਂ ਇਹਦੇ ਮਰਨ ਮਗਰੋਂ ਦੁਨੀਆਂ ਖੜ੍ਹ ਚੱਲੀ ਹੋਵੇ |

ਬਹੁਤੇ ਬੁੱਧੀਜੀਵੀਆਂ ਦੇ ਬਿਆਨ ਪੜ੍ਹੇ ਕੇ ਨੌਜਵਾਨਾਂ ਨੂੰ ਆਤਮ ਹੱਤਿਆ ਦਾ ਰਾਹ ਨਹੀਂ ਅਪਣਾਉਣਾ ਚਾਹੀਦਾ ,ਜ਼ਿੰਦਗੀ ਵਿੱਚ ਸੰਘਰਸ਼ ਕਰਨਾ ਚਾਹੀਦਾ ਆ , ਬਿਲਕੁਲ ਠੀਕ ਕਹਿ ਰਹੇ ਆ ਪਰ ਕੀ ਆਹ ਉੱਪਰ ਦਿਤੀਆਂ ਕਵਿਤਾਵਾਂ ਪੜ੍ਹ ਕੇ ਇਨਸਾਨ ਵਿੱਚ ਚੜ੍ਹਦੀ ਕਲਾ ਆਉਂਦੀ ਆ ਜਾਂ ਨਿਰਾਸ਼ਤਾ ? ਪੜ੍ਹਾਉਂਦੇ ਤਾਂ ਤੁਸੀਂ ਜ਼ਿੰਦਗੀ ਤੋਂ ਨਿਰਾਸ਼ ਹੋਣ ਵਾਲੀਆਂ ਗੱਲਾਂ ਆ ਤੇ ਆਸ ਕਰਦੇ ਆ ਕੇ ਨੌਜਵਾਨ ਚੜ੍ਹਦੀ ਕਲਾ ਚ ਰਹਿਣ ,ਕਿੰਨੇ ਕੁ ਅਕਲਮੰਦ ਇਨਸਾਨ ਹੋ ਤੁਸੀਂ ? ਗੁਰਬਾਣੀ ਦਾ ਫੁਰਮਾਨ ਹੈ " ਬੀਜੇ ਬਿਖੁ ਮੰਗੈ ਅੰਮ੍ਰਿਤੁ ਵੇਖਹੁ ਏਹੁ ਨਿਆਉ " ਮਤਲਬ ਕੇ ਜ਼ਹਿਰ ਬੀਜਕੇ ਅੰਮ੍ਰਿਤ ਦੀ ਆਸ ਨਹੀਂ ਰੱਖੀ ਜਾ ਸਕਦੀ ਗੁਰਬਾਣੀ ਹੋਰ ਉਦਾਹਰਣ ਦਿੰਦੀ ਹੈ " ਫਰੀਦਾ ਲੋੜੈ ਦਾਖ ਬਿਜਉਰੀਆਂ ਕਿਕਰਿ ਬੀਜੈ ਜਟੁ ॥ ਹੰਢੈ ਉਂਨ ਕਤਾਇਦਾ ਪੈਧਾ ਲੋੜੈ ਪਟੁ " ਮਤਲਬ ਕੇ ਕਿੱਕਰ ਬੀਜ ਕੇ ਦਾਖਾਂ ਨੀਂ ਮਿਲਦੀਆਂ ਤੇ ਸੂਤ ਕੱਤ ਕੇ ਰੇਸ਼ਮ ਦੀ ਆਸ ਰੱਖੀ ਬੈਠਾ ਆ !! ਇਹੀ ਮੂਰਖਤਾਈ ਸਾਡੇ ਬੁੱਧੂਜੀਵੀ ਕਰੀ ਜਾਂਦੇ ਆ , ਪੜ੍ਹਾਉਣਗੇ ਕਵਿਤਾਵਾਂ ਜ਼ਿੰਦਗੀ ਤੋਂ ਨਿਰਾਸ਼ ਹੋਣ ਵਾਲੀਆਂ ਤੇ ਆਸ ਕਰਨਗੇ ਕੇ ਨੌਜਵਾਨ ਚੜ੍ਹਦੀ ਕਲਾ ਚ ਰਹਿਣ |

ਓਹ ਅਗਾਂਹ ਵਧੂਓ , ਨੌਜਵਾਨਾਂ ਨੂੰ ਕਹਾਣੀਆਂ ਪੜ੍ਹਾਓ "ਖੱਬਲ ਘਾਹ " ਵਰਗੀਆਂ ਜਿਸ ਵਿੱਚ 1947 ਦੀ ਪੰਜਾਬ ਦੀ ਵੰਡ ਤੋਂ ਬਾਅਦ ਇੱਕ ਬਜ਼ੁਰਗ ਨੂੰ ਓਸਦਾ ਨਿਰਾਸ਼ ਹੋਇਆ ਨੌਜਵਾਨ ਪੁੱਤ ਕਹਿੰਦਾ ਆ ਕੇ ਬਾਪੂ ਸਾਡਾ ਤਾਂ ਸਭ ਕੁਛ ਤਬਾਹ ਹੋ ਗਿਆ ਤੇ ਅੱਗਿਓਂ ਬਜ਼ੁਰਗ ਕਹਿੰਦਾ ਕੇ "ਪੁੱਤ , ਖੱਬਲ ਘਾਹ ਦੇਖਿਆ ? ਜਿੱਥੇ ਮਰਜ਼ੀ ਪੁੱਟ ਕੇ ਸੁੱਟ ਦੇਈਏ ਓਥੇ ਈ ਜੜ੍ਹਾਂ ਲਾ ਲੈਂਦਾ ਆ ,ਅਸੀਂ ਪੰਜਾਬੀ ਵੀ ਖੱਬਲ ਘਾਹ ਵਰਗੇ ਈ ਹੁੰਨੇ ਆ ,ਜਿੱਥੇ ਮਰਜ਼ੀ ਪੁੱਟ ਕੇ ਸੁੱਟ ਦੇਣ, ਅਸੀਂ ਓਥੇ ਈ ਜੜ੍ਹਾਂ ਲਾ ਲੈਣੀਆਂ ਆ "

ਇਹਨਾਂ ਨੂੰ ਇਤਿਹਾਸ ਪੜ੍ਹਾਓ ਸਿੱਖਾਂ ਦਾ ਤਾਂਕਿ ਪਤਾ ਲੱਗੇ ਕਿਵੇਂ ਸਭ ਕੁਛ ਲੁੱਟ ਹੋਣ ਤੋਂ ਬਾਅਦ ਵੀ ਪੂਰੀ ਚੜ੍ਹਦੀ ਕਲਾ ਵਿੱਚ ਰਹਿੰਦੇ ਸਨ ਤੇ ਕਦੇ ਨਿਰਾਸ਼ਤਾ ਵਾਲੀ ਜ਼ਿੰਦਗੀ ਨਹੀਂ ਸਨ ਜਿਓੰਦੇ , ਪਰਿਵਾਰਾਂ ਦੇ ਪਰਿਵਾਰ ਸ਼ਹੀਦ ਹੋਣ ਤੋਂ ਬਾਅਦ ਵੀ ਚੜ੍ਹਦੀ ਕਲਾ ਵਿੱਚ ਹੀ ਰਹਿੰਦੇ ਸਨ , ਓਹ ਵੀ ਸਾਡੇ ਵਾਂਗ ਹੀ ਹੱਡ ਮਾਸ ਦੇ ਹੀ ਬਣੇ ਹੋਏ ਸਨ ,ਬੱਸ ਫ਼ਰਕ ਸੀ ਤਾਂ ਸਿਰਫ਼ ਸੋਚ ਦਾ ਤੇ ਪ੍ਰਮਾਤਮਾਂ ਤੇ ਭਰੋਸੇ ਦਾ , ਅੱਜ ਕੱਲ ਨਾਂ ਤਾਂ ਸਾਨੂੰ ਪ੍ਰਮਾਤਮਾਂ ਤੇ ਹੀ ਵਿਸ਼ਵਾਸ਼ ਹੈ ਤੇ ਨਾਂ ਹੀ ਆਪਣੇ ਆਪ ਤੇ ਜਿਸ ਕਰਕੇ ਜ਼ਿੰਦਗੀ ਵਿੱਚ ਮਾੜਾ ਮੋਟਾ ਉਤਰਾ ਚੜ੍ਹਾ ਵੀ ਸਾਨੂੰ ਹਲੂਣ ਕੇ ਰੱਖ ਦਿੰਦਾ ਹੈ , ਆਪਣੇ ਆਪ ਉੱਪਰ ਅਤੇ ਓਸ ਰੱਬ ਤੇ ਵਿਸ਼ਵਾਸ਼ ਕਰਨਾ ਸਿੱਖੋ ਨਾਂ ਕੇ ਓਹਦੀ ਹੋਂਦ ਤੋਂ ਮੁਨਕਰ ਹੋਣਾ, ਗੁਰਬਾਣੀ ਵਿੱਚ ਮਨਮੁੱਖ ਨੂੰ ਮੂਰਖ ਅੰਨਾ , ਆਤਮ ਹੱਤਿਆ ਕਰਨ ਵਾਲਾ ਤੇ ਦੁਨੀਆਂ ਖ਼ਤਮ ਕਰਨ ਵਾਲਾ ਜੱਲਾਦ ਕਿਹਾ ਗਿਆ ਹੈ "ਮਨਮੁਖਿ ਅੰਧੇ ਸੁਧਿ ਨ ਕਾਈ ॥ ਆਤਮ ਘਾਤੀ ਹੈ ਜਗਤ ਕਸਾਈ ||
ਜਦੋਂ ਇਨਸਾਨ ਕੋਲ ਦੁਨੀਆਂ ਦੇ ਸਾਰੇ ਸਹਾਰੇ ਖ਼ਤਮ ਹੋ ਜਾਣ ਤਾਂ ਪ੍ਰਮਾਤਮਾਂ ਨੂੰ ਮੰਨਣ ਵਾਲੇ ਕੋਲ ਪ੍ਰਮਾਤਮਾਂ ਦਾ ਸਹਾਰਾ ਹੁੰਦਾ ਹੈ ਜਿਸ ਦੇ ਆਸਰੇ ਓਹ ਸਾਰੀ ਦੁਨੀਆਂ ਨਾਲ ਲੜ੍ਹਨ ਦੀ ਤਾਕਤ ਰੱਖਦਾ ਹੈ ਪਰ ਨਾਸਤਿਕ ਓਸ ਵਕਤ ਆਪਣੇ ਗਲ ਰੱਸੀ ਪਾਕੇ ਜ਼ਿੰਦਗੀ ਦੀ ਜੰਗ ਹਾਰ ਜਾਂਦਾ ਹੈ |
ਪ੍ਰਮਾਤਮਾਂ ਨੇ ਸਭ ਨੂੰ ਸੋਹਣਾ ਸਰੀਰ ਤੇ ਦਿਮਾਗ ਦਿੱਤਾ ਹੈ ਇਸ ਕਰਕੇ ਓਹਦਾ " ਸ਼ੁਕਰਾਨਾ ਕਰਨਾ ਸਿੱਖੋ ,ਸ਼ਿਕਵਾ ਨੀ "

" ਦੁਖੀ ਆਤਮਾਵਾਂ ਤੋਂ ਦੂਰ ਰਹਿਣ ਵਾਲੇ ਬਾਬਾ ਜੀ "

No comments:

Post a Comment