Thursday 2 February 2017

੧੮ਵੀਂ ਸਦੀ ਸਿੱਖਾਂ ਲਈ ਯਮਰਾਜ ਦਾ ਰੂਪ ਧਾਰ ਕੇ ਆਈ

੧੮ਵੀਂ ਸਦੀ ਸਿੱਖਾਂ ਲਈ ਯਮਰਾਜ ਦਾ ਰੂਪ ਧਾਰ ਕੇ ਆਈ ਸੀ... ਸਭ ਪਾਸੇ ਕਤਲੇਆਮ ਈ ਕਤਲੇਆਮ ਸੀ... ਸਿੰਘਾਂ ਦੀਆਂ ਲਾਸ਼ਾਂ ਥਾਂ-ਥਾਂ ਰੁਲਦੀਆਂ ਪਈਆਂ ਸਨ ... ਕੇਸ-ਦਾਹੜੀ, ਦਸਤਾਰ ਸਿੱਖਾਂ ਦੀ ਜਾਨ ਲਈ ਦੁਸ਼ਮਣ ਬਣ ਚੁੱਕੇ ਸੀ, ਪਰ ਸਿੱਖਾਂ ਨੇ ਫੇਰ ਬੀ ਸਿਦਕ ਨੀ ਸੀ ਹਾਰਿਆ..... ਸਾਬ ਲਾ ਲਉ ਕਿ ਅੱਜ ਅਸੀਂ ਦੋ ਕਮਰੇ ਖੜੇ ਕਰਨੇ ਹੋਣ ਤਾਂ ਸਾਰੀ ਉਮਰ ਦੀ ਕਮਾਈ ਲੱਗ ਜਾਂਦੀ ਐ ... ਉਦੋਂ ਸਿੱਖ ਵਾਰ -ਵਾਰ ਵੱਸਦੇ ,ਵਾਰ -ਵਾਰ ਉਜੜਦੇ ਰਹੇ..... ੧੯੮੪ ਵਿੱਚ ਜਾਂ ਅੱਜ ਆਮ ਸਿੱਖਾਂ ਦੇ ਕਤਲ ਪਹਿਲੀ ਵਾਰ ਨੀ ਹੋਏ ....ਮੁਗਲ ਹਕੂਮਤ ਨੇ ਹੁਕਮ ਦਿੱਤੇ ਸੀ ਕਿ ਬਾਬਾ ਬੰਦਾ ਸਿੰਘ ਬਹਾਦਰ ਦਾ ਸਾਥ ਦੇਣ ਆਲੇ ਤੇ ਮੁਗਲਾਂ ਵਿੱਰੁਧ ਸਿਰ ਚੁੱਕਣ ਆਲੇ ਸਿੱਖਾਂ ਨੂੰ ਚਰੀਂ ਆਗੂ ਵੱਢ ਸੁੱਟੋ .... ਆਪਣੇ ਬਾਦਸ਼ਾਹ ਦੇ ਹੁਕਮ ਵਜਾਉਣ ਲਈ ਜਝਾਰੂ ਸਿੰਘਾਂ ਦੇ ਨਾਲ-ਨਾਲ , ਪਿੰਡਾਂ ਚ ਬੈਠੇ ਆਮ ਸਿੱਖਾਂ ਦੇ ਸਿਰ ਵੀ ਲਾਹੌਰ ਨੂੰ ਜਾਣ ਲੱਗ ਪਏ ਸੀ...ਪਰ ਸਿੱਖ ਰੱਬ ਦਾ ਭਾਣਾ ਮੰਨ ਕੇ ਸ਼ਾਤ ਰਹੇ.... (ਐਵੇਂ ਨਾ ਰੋਇਆ ਕਰੋ, ੧੯੯੧ ਚ ਕੇਂਦਰ ਸਰਕਾਰ ਨੇ ਮਾਸੂਮ ਬੇਕਸੂਰ ਸਿੱਖ ਨੌਜਵਾਨਾਂ ਦੇ ਮੁਕਾਬਲੇ ਬਣਾਏ , ਇਹ ਕੁਸ਼ ਹਰ ਕੌਮ ਨਾਲ ਹੋਇਆ , ਸਿੱਖਾਂ ਨਾਲ ਤਾਂ ਮੁੱਢ ਤੋੰ ਈ ਹੁੰਦੀ ਆਈ ਆ ) ਸਿੰਘ ਚੜਦੀ ਕਲਾ ਚ ਅਕਸਰ ਗੁਣ ਗਣਉਂਦੇ ਰਹੇ
ਮੀਰ ਮੰਨੂੰ ਸਾਡੀ ਦਾਤਰੀ, ਅਸੀਂ ਮਨੂੰ ਦੇ ਸੋਏ..,
ਜਿਉਂ-ਜਿਉਂ ਮਨੂੰ ਵੱਢਦਾ, ਅਸੀਂ ਦੂਣ-ਸਵਾਣੇ ਹੋਏ...,
੧੯੮੪ ਚ ਸਿੱਖ ਕਤਲੇਆਮ ਪਹਿਲੀ ਵਾਰ ਨੀ ਹੋਇਆ ਸੀ, ਵੱਡਾ-ਛੋਟਾ ਘੱਲੂਘਾਰੇ ੧੮ਵੀਂ ਸਦੀ ਚ ਝੁੱਲ ਚੱੁਕੇ ਆ , ਫਰਕ ਇਹ ਆ ਕਿ ਬਸ ਉਦੋਂ ਸਿੱਖਾਂ ਨੇ ਦਿੱਲੀ ਤਖਤ ਅਗੇ ਹੱਥ ਅੱਡ ਕੇ ਫਰਿਆਦ ਨੀ ਕੀਤੀ ਸੀ ਕਿ ਸਾਨੂੰ ਇਨਸਾਫ ਦਉ, ਸਾਡੇ ਤੇ ਰਹਿਮ ਕਰੋ .... ਬਲਕਿ ਖੁਦ ਛੋਲਿਆਂ ਦੀਆਂ ਮੁੱਠਾਂ ਖਾ ਕੇ ਘੋੜਿਆਂ ਨੂੰ ਘਾਹ ਖਵਾ ਖਵਾ ਤਗੜੇ ਰੱਖਿਆ, ਤਲਵਾਰਾਂ ਦੀਆਂ ਧਾਰਾਂ ਪੱਥਰਾਂ ਤੇ ਘਸਾ ਘਸਾ ਇੰਨੀਆਂ ਤਿੱਖੀਆਂ ਕੀਤੀਆਂ ਜਿਮੇਂ ਅਸਮਾਨ ਤੇ ਧਰਤੀ ਨੂੰ ਚੀਰਨਾ ਹੋਵੇ... ਤਲਵਾਰਾਂ ਚ ਨਿਕਲਦੀ ਲਿਸ਼ਕੋਰ ਮਘਦੇ ਸੂਰਜ ਨੂੰ ਵੀ ਮੂੰਹ ਮੋੜਨ ਲਈ ਮਜਬੂਰ ਕਰ ਦਿੰਦੀ ਸੀ, ਨੋਕ ਤੋਂ ਮੁੱਠ ਤੱਕ ਵੰਹਿਦੇ ਲਹੂ ਦੀ ਧਾਰ ਸੁਹਾਗਣਾਂ ਦੇ ਚੀਰ ਚ ਭਰੇ ਸੰਧੂਰ ਦਾ ਭੁਲੇਖਾ ਪਾਉਂਦੀ ਸੀ ...ਪਹਾੜਾਂ , ਜੰਗਲਾਂ ਚ ਬੈਠੇ ਸਿੱਖਾਂ ਕੋਲ ਵਾਹਿਗੁਰੂ ਦੇ ਨਾਮ ਤੋਂ ਬਿਨਾ ਹੋਰ ਕੱਖ ਵੀ ਨੀ ਸੀ, ਫੇਰ ਬੀ ਉਨਾਂ ਦੇ ਹੌਂਸਲੇ ਦਿੱਲੀ ਤਖਤ ਨੂੰ ਹਿਲਾ ਰਹੇ ਸੀ, ਉਜੜੇ ਸਿੰਘਾਂ ਦੀਆਂ ਦਹਾੜਾਂ ਨੇ ਹਕੂਮਤਾਂ ਦੀਆਂ ਨੀਂਦਾ ਉਡਾ ਰੱਖੀਆਂ ਸੀ --
੧੭੦੭ ਚ ਔਰੰਗਜੇਬ ਦੇ ਮਰਨ ਤੋਂ ਬਹਾਦਰ ਸ਼ਾਹ ਦਿੱਲੀ ਤਖਤ ਦਾ ਬਾਦਸ਼ਾਹ ਤਾਂ ਐਲਾਨਿਆ ਗਿਆ ਸੀ, ਪਰ ਇੱਕ ਦਿਨ ਵੀ ਉਹਨੂੰ ਦਿੱਲੀ ਤਖਤ ਤੇ ਬੈਠਣਾ ਨਸੀਬ ਨਾ ਹੋਇਆ , ਦੱਖਣ ਚ ਆਪਣੇ ਭਰਾ ਕਾਮਬਖਸ਼ ਦੀ ਬਗਾਵਤ ਦਬਾਉਣ ਤੋੰ ਬਾਅਦ ਸੋਚਦਾ ਸੀ ਕਿ ਰਾਜਸਥਾਨ ਦੇ ਰਾਜਪੂਤਾਂ ਨੂੰ ਵੀ ਹਰਾ ਕੇ ਦਿੱਲੀ ਜਾ ਕੇ ਸੱੁਖ ਦਾ ਸਾਹ ਲਊਗਾ , ਪਰ ਪੰਜਾਬ ਚ ਮੁੱਠੀ ਭਰ ਸਿੰਘਾਂ ਦੀਆਂ ਨਿੱਤ ਦੀਆਂ ਖਬਰਾਂ ਸੁਣ ਕੇ ਉਹਦਾ ਮਨ ਦਹਿਲ਼ ਗਿਆ , ਰਾਜਪੂਤਾਂ ਨਾਲ ਸੰਧੀ ਕਰ ਉਨਾਂ ਦੀਆਂ ਫੌਜਾ ਤੇ ਦਿੱਲੀ ਤੋਂ ਹੋਰ ਸ਼ਾਹੀ ਫੌਜ ਮੰਗਵਾ ਕੇ ਪੰਜਾਬ ਉਪੜਿਆ ,ਡਰ ਸੀ ਕਿ ਕਿਤੇ ਇਹ ਕਾਫਰ ਪੰਜਾਬ ਚ ਆਪਣਾ ਸਿੱਕਾ ਨਾ ਜਮਾ ਜਾਣ, ੧੭੧੦ ਤੋੰ ਲੈ ਕੇ ੧੭੧੨ ਤੱਕ ਦੋ ਸਾਲ ਸਿੰਘਾਂ ਨੂੰ ਦਬਾਉਣ ਲਈ ਪੰਜਾਬ ਦੀ ਧੂੜ ਫੱਕਦਾ ਰਿਹਾ , ਜਦ ਬੀ ਗੁਰੂ ਦੇ ਸਿੰਘਾਂ ਨਾਲ ਦਿੱਲੀ ਫੌਜ ਦਾ ਪੇਚਾ ਪੈਂਦਾ , ਗਿਣਤੀ ਦੇ ਸਿੰਘ ਲੱਖਾਂ ਦੀ ਫੌਜ ਦੇ ਨਾਸੀਂ ਧੂੰਆਂ ਲਿਆ ਦਿੰਦੇ .... ੧੭੧੨ ਚ ਬਹਾਦਰ ਸ਼ਾਹ ਸਿੰਘਾਂ ਤੋਂ ਹਾਰ ਮੰਨ ਕੇ ਦਿੱਲੀ ਤਖਤ ਤੇ ਚੈਨ ਨਾਲ ਬੈਠਣ ਦਾ ਸੁਪਨਾ ਲੈ ਕੇ ਲਾਹੌਰ ਚ ਈ ਦਮ ਤੋੜ ਗਿਆ....
ਗੱਲ ਬਸ ਇਹ ਆ ਕਿ ਉਦੋਂ ਪਿੰਡਾਂ ਚ ਵਸਦੇ ਸਿੱਖਾਂ ਨੇ ਆਪਣੇ ਤੇ ਹੋ ਰਹੇ ਜੁਲਮਾਂ ਦੇ ਦੋਸ਼ ਹਕੂਮਤ ਨਾਲ ਲੜ ਰਹੇ ਸਿੰਘਾਂ ਤੇ ਨੀ ਥੋਪੇ ਸੀ .... ਤੇ ਨਾ ਹੀ ਕਿਸੇ ਦੂਜੀ ਤਾਕਤ ਅੱਗੇ ਜਾ ਕੇ ਰਹਿਮ ਦੀ ਭੀਖ ਮੰਗੀ ਸੀ .... ਆਪਣੇ ਬੇਕਸੂਰ ਧੀਆਂ-ਪੁੱਤ ਕਤਲ ਕਰਵਾ ਕੇ ਵੀ ਲੜ ਰਹੇ ਸਿੰਘਾਂ ਦੀ ਹਰ ਤਰਾਂ ਨਾਲ ਮਦਦ ਕਰਦੇ ਸੀ ...
ਗੱਦਾਰਾਂ ਦੀ ਉਦੋਂ ਬੀ ਕਮੀ ਨਈ ਸੀ... ਭਾਈ ਬਿਨੋਦ ਸਿੰਘ, ਕਾਹਨ ਸਿੰਘ , ਪਟਿਆਲਾ, ਨਾਭਾ ਦੀਆਂ ਰਿਆਸਤਾਂ ਦੇ ਸਿੱਖ ਰਾਜਿਆਂ ਨੇ ਬਾਦਲਾਂ , ਕੈਪਟਨਾਂ ਆਗੂ ਦਿੱਲੀ ਦੀ ਲਾਲਾਂ ਚੱਟਣ ਚ ਕੋਈ ਕਸਰ ਨੀ ਸੀ ਛੱਡੀ , ਪਰ ਸਿੰਘਾਂ ਨੇ ਇਨਾਂ ਦੀ ਪਰਵਾਹ ਸੀ ਕੀਤੀ , ਧਿਆਨ ਆਕਾਲਪੁਰਖ ਵੱਲ ਰੱਖਿਆ , ਦਿਲਾਂ ਚ ਸਬਰ ਪਾਲ਼ਿਆ .... ਘੋੜਿਆਂ ਦੀਆਂ ਭਾਜਾਂ ਤੋਂ ਜਿਆਦਾ ਸਿੰਘਾਂ ਦੀਆਂ ਰਗਾਂ ਚ ਸਿਰਫ ਖੂਨ ਦੇ ਨਾਲ ਜਨੂੰਨ ਦੌੜਦਾ ਸੀ ... ਤੇ ਸਿਰਾਂ ਤੇ ਸਿਰਫ ਇੱਕ ਭੂਤ-ਸਵਾਰ ਸੀ-ਖਾਲਸਾ ਰਾਜ ਦੀ ਪ੍ਰਾਪਤੀ

No comments:

Post a Comment