Wednesday 15 February 2017

ਬਿਧੀਚੰਦ ਛੀਨਾ ਗੁਰੂ ਕਾ ਸੀਨਾ

ਲਹੌਰ ਦਾ ਇਕ ਸੋਦਾਗਰ ਕਰੋੜੀ ਮਲ ਗੁਰੂ ਹਰਗੋਬਿੰਦ ਸਾਹਿਬ ਨੂ ਭੇਟ ਕਰਨ ਲਈ ਬਹੁਤ ਹੀ ਖੂਬਸੂਰਤ ਤੇ ਉੱਚੀ ਨਸਲ ਦੇ ਦੋ ਘੋੜੇ *ਗੁਲਬਾਗ ਤੇ ਦਿਲਬਾਗ* ਗੁਰੂ ਸਾਹਿਬ ਪਾਸ ਲੈ ਚਲਿਆ ਸੀ
ਓਹਨਾ ਘੋੜਿਆਂ ਦੇ ਜੋੜੇ ਵਰਗਾ ਹੋਰ ਦੂਜਾ ਜੋੜ ਸੰਸਾਰ ਵਿਚ ਤਾਂ ਕੀ ਇੰਦਰ ਰਾਜੇ ਕੋਲ ਵੀ ਨਹੀ ਸੀ
ਰਾਹ ਜਾਂਦੇ ਨੂੰ ਲਹੋਰ ਦੇ ਸੂਬੇ ਕਾਸਮ ਬੇਗ ਦੀ ਬੇਈਮਾਨ ਨਜਰ ਘੋੜਿਆਂ ਤੇ ਪਈ ਅਤੇ ਓਹਨੇ ਕਰੋੜੀਏ ਸੋਦਾਗਰ ਤੋਂ ਓਹ ਘੋੜੇ ਧੱਕਾ ਕਰ ਕੇ ਬਹੁਤ ਹੀ ਕਮ ਕੀਮਤ ਤੇ ਖਰੀਦਣੇ ਚਾਹੇ
ਕਰੋੜੀਏ ਨੇ ਕਿਹਾ ਆਹ ਘੋੜੇ ਮੈ ਗੁਰੂ ਜੀ ਨੂ ਭੇਟ ਕਰਨ ਲਈ ਹੀ ਪਾਲ ਕੇ ਵਡੇ ਕੀਤੇ ਹਨ ਓਨਾ ਨੂੰ ਭੇਟ ਕਰਨ ਚਲਿਆਂ ਤੇ ਓਹਨਾ ਨੂੰ ਹੀ ਦਵਾ ਗਾ
ਇਹ ਸੁਣ ਕੇ ਗੁਰੂ ਘਰ ਪ੍ਰਤੀ ਈਰਖਾਲੂ ਕਾਸਮ ਬੇਗ ਸੜ ਮਚ ਗਿਆ ਤੇ ਕਰੋੜੀਏ ਤੋਂ ਘੋੜੇ ਖੋ ਲਏ ਤੇ ਅਪਣੇ ਸ਼ਾਹੀ ਤਬੇਲੇ ਚ ਬੰਨ੍ਹ ਲਏ
ਕਰੋੜੀਆ ਰੋਂਦਾ ਕੁਰਲਾਂਦਾ ਗੁਰੂ ਹਰਗੋਬਿੰਦ ਪਾਤਸ਼ਾਹ ਪਾਸ ਪੁਜਿਆ ਤੇ ਸਾਰੀ ਗਲ ਆਖ ਸੁਣਾਈ
ਮੀਰੀ ਪੀਰੀ ਦੇ ਮਾਲਕ ਸਤਿਗੁਰਾਂ ਨੇ ਰੌਂਦੇ ਨੂੰ ਹੌਂਸਲਾ ਦਿੰਦਿਆਂ ਕਿਹਾ ਕਿ ਭਾਈ ਤੇਰੇ ਘੋੜੇ ਅਸੀਂ ਉਦੋਂ ਹੀ ਪਰਵਾਣ ਕਰ ਲਏ ਸਨ ਜਦੋਂ ਦਾ ਤੂੰ ਸਾਨੂੰ ਭੇਟ ਕਰਨ ਦਾ ਨਿਸਚਾ ਕਰ ਕੇ ਤੁਰ ਪਿਆ ਸੀ
ਫਿਕਰ ਨਾ ਕਰ ਘੋੜੇ ਗੁਰੂ ਘਰ ਦੇ ਆ ਹੁਣ, ਗੁਰੂ ਘਰ ਪਹੁਚ ਹੀ ਜਾਣ ਗੇ
ਕੁਝ ਕੁ ਦਿਨ ਗੁਜਰੇ ਭਰੇ ਦਰਬਾਰ ਚ ਗੁਰੂ ਸਾਹਿਬ ਨੇ ਅਵਾਜਾ ਦਿੱਤਾ ਕਿ ਹੈ ਕੋਈ ਸਾਡਾ ਅਜੀਜ਼ ਸਿੱਖ ਜੋ ਲਹੌਰ ਦੇ ਤੁਰਕੇਸ਼੍ਵਰ ਤੋਂ ਘੋੜੇ ਛਡਾ ਸਾਨੂ ਲੈ ਦੇਵੇ??
ਭਾਈ ਬਿਧੀ ਚੰਦ ਜੀ ਉਠੇ ਤੇ ਕਹਿੰਦੇ ਮਾਹਰਾਜ ਸਿਰ ਤੇ ਹਥ ਧਰ ਥਾਪੜਾ ਦੇ ਦਓ ਲਹੌਰ ਦੇ ਸੂਬੇ ਤੋਂ ਘੋੜੇ ਕੀ ਸੁਰਗਾਂ ਦੇ ਰਾਜੇ ਇੰਦਰ ਤੋਂ ਓਹਦਾ ਐਰਾਵਤ ਹਾਥੀ ਖੋ ਲਿਆਵਾਂ ਭਗਵਾਨ ਸ਼ਿਵ ਤੋਂ ਓਹਦਾ ਤ੍ਰੀਸ਼ੂਲ ਖੋ ਲਿਆਵਾਂ
ਗੁਰੂ ਜੀ ਮੁਸਕੁਰਾਏ ਤੇ ਕਹਿੰਦੇ ਜਿਸ ਤਰਾਂ ਲੰਕਾ ਚ ਕੈਦ ਸੀਤਾ ਦੀ ਖਬਰ ਭਗਵਾਨ ਰਾਮ ਤਕ ਪਹੁਚਾਣ ਲਈ ਪਰਮੇਸ਼ਰ ਨੇ ਹਨੂਮਾਨ ਰਚਿਆ ਸੀ, ਦਿਲਬਾਗ ਦੇ ਗੁਲਬਾਗ ਨੂੰ ਤੁਰਕਾਂ ਪਾਸੋਂ ਲਿਆਉਣ ਲਈ ਬਿਧਾਤੇ ਨੇ ਤੁਹਾਨੂ ਰਚਿਆ ਹੈ
ਗੁਰੂ ਜੀ ਨੇ ਭਾਈ ਜੀ ਨੂੰ ਥਾਪੜਾ ਦੇ ਲਹੌਰ ਵਲ ਤੋਰਿਆ
ਸੋ ਅੱਗੇ ਜਿਸ ਪ੍ਰਕਾਰ ਭਾਈ ਜੀ ਨੇ ਇਕ ਇਕ ਕਰ ਕੇ ਘੋੜੇ ਛਡਾਏ ਉਹਦਾ ਇਤਹਾਸ ਖਾਸਾ ਲੰਮਾ ਤੇ ਦਿਲਚਸਪ ਹੈ
ਪੜ ਸੁਣ ਕੇ ਸਿੱਖਾਂ ਨੂ ਮਾਨੋ ਨਵਾਂ ਹੀ ਜੀਵਨ ਮਿਲਦਾ ਹੈ ਸਿਖੀ ਸਿਦਕ ਵਧਦਾ ਹੈ, ਚਾਹਵਾਨ ਸੱਜਣ ਤਵਾਰੀਖ ਖਾਲਸਾ ਚੋਂ ਵਿਸਥਾਰ ਨਾਲ ਪੜ੍ਹ ਸਕਦੇ ਹਨ (ਇਤਹਾਸ ਪਾ: ੬ਵੀਂ)
ਸੋ ਜਦੋ ਦੋਨੋ ਘੋੜੇ ਦਿਲਬਾਗ ਤੇ ਗੁਲਬਾਗ ਭਾਈ ਬਿਧੀਚੰਦ ਜੀ ਨੇ ਲਿਆ ਗੁਰੂ ਘਰ ਖਲਾਰੇ ਗੁਰੂ ਸਾਹਿਬ ਅਤਿਅੰਤ ਪ੍ਰਸੰਨ ਹੋਇ ਤੇ ਮੁਖੋਂ ਬੋਲੇ
*ਬਿਧੀਚੰਦ ਛੀਨਾ ਗੁਰੂ ਕਾ ਸੀਨਾ*
ਤੇ ਗਲ ਨਾਲ ਲਾ ਕੇ ਬੳਤ ਪਿਆਰ ਦਿੱਤਾ ਤੇ ਕਿਹਾ ਮੰਗੋ ਭਾਈ ਜੀ ਕੀ ਮੰਗਦੇ ਹੋ ਤੁਸਾਂ ਤੇ ਸਾਡਾ ਬਿਅਤ ਖੁਸ਼ਾ ਹੈ
ਸੋ ਉਦੋ ਭਾਈ ਸਾਹਿਬ ਜੀ ਨੇ ਕੋਈ ੧੪ ਲੋਕਾਂ ਦਾ ਰਾਜ ਨਹੀ ਮੰਗਿਆ ਕੋਈ ਪਾਤਸ਼ਾਹੀ ਨਹੀ ਮੰਗੀ ਸਗੋਂ ਓਹ ਵਰ ਮੰਗਿਆ ਜਿਸ ਵਰ ਕਾਰਣ ਅੱਜ ਤਕ ਭਾਈ ਬਿਧੀ ਚੰਦ ਜੀ ਦੇ ਨਾਮ ਤੋਂ ਪੰਥ *ਦਲ ਪੰਥ ਬਾਬਾ ਬਿਦੀ ਚੰਦ ਜੀ* ਚਲ ਰਿਹਾ ਹੈ
ਓਹ ਵਰ ਸੀ...
*ਸਤਿਗੁਰੂ ਦਾ ਅੰਗ ਸਾਧੂ ਦਾ ਸੰਗ ਨਾਮ ਦਾ ਰੰਗ ਤੇ ਨਿਸ਼ਚਾ ਅਭੰਗ ਸਦਾ ਬਣਿਆ ਰਹੇ*
ਇਹੀ ਵਰ ਕਾਰਣ ਅੱਜ ਤਕ ਦਲ ਬਾਬਾ ਬਿਧੀ ਚੰਦ ਜੀ ਵਿਖੇ ਇਕ ਤੋਂ ਇਕ ਚੜ ਕੇ ਮਾਹਪੁਰਸ਼ ਜਪੀਏ ਤਪੀਏ ਬਾਬਾ ਦਯਾ ਸਿੰਘ ਜੀ ਵਰਗੇ ਹੋਏ ਨੇ ਤੇ ਹੈਗੇ ਵੀ ਨੇ
ਘੋੜਿਆਂ ਦੀ ਸੇਵਾ ਤੋਂ ਵਰ ਮਿਲਿਆ ਸੀ, ਅੱਜ ਵੀ ਘੋੜਿਆਂ ਦੀ ਸੇਵਾ ਲਈ ਇਹ ਦਲ ਪੰਥ ਅਪਣਾ ਰੁਤਬਾ ਰਖਦਾ ਹੈ
ਇਕ ਤੋਂ ਇਕ ਯੋਧਾ ਘੋੜਾ ਹੈ ਬਿਧੀਚੰਦੀਆਂ ਪਾਸ
ਦਰਸ਼ਨ ਕਰ ਕੇ ਹੀ ਰੂਹ ਖੁਸ਼ ਹੁੰਦੀ ਹੈ...

No comments:

Post a Comment