Thursday 2 February 2017

ਪਰ ਅੱਜ ਕੀ ਹੋ ਰਿਹਾ ਹੈ ??

ਅਸੀ ਪੰਜਵੇਂ ਪਾਤਸ਼ਾਹ ਜੀ ਦੀ ਸ਼ਹੀਦੀ ਸ਼ਤਾਬਦੀ ਹੁਣੇ-ਹੁਣੇ ਸ੍ਰੀ ਤਰਨਤਾਰਨ ਸਾਹਿਬ ਵਿਖੇ ਮਨਾਈ ਹੈ ਓਥੇ ਬਾਦਲ ਜੁੰਡਲੀ ਦੇ ਵਿਸ਼ੇਸ਼ ਸੱਦੇ ਤੇ ਆਈ ਸੁਸ਼ਮਾ ਸ਼ਵਰਾਜ ਸਮੁੱਚੀ ਕੌਮ ਦੇ ਸਾਹਮਣੇ ਇਹ ਕਹਿ ਗਈ ਕਿ ਪੰਜਵੇਂ ਪਾਤਸ਼ਾਹ ਨੂੰ ਸ਼ਹੀਦ ਕਰਵਾਉਣ ਵਿੱਚ ਚੰਦੂ ਦਾ ਕੋਈ ਗੁਨਾਹ ਨਹੀ ਸੀ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਅਸੀਂ ਹਾਜ਼ਰ ਨਾਜ਼ਰ ਪ੍ਰਤੱਖ ਸਤਿਗੁਰੂ ਮੰਨਦੇ ਹਾਂ ਜਿਸ ਦੀ ਹਜੂਰੀ ਵਿੱਚ ਕਹੀ ਹੋਈ ਇਹ ਗੱਲ ਸੁਣ ਕੇ ਇਹਨਾਂ ਲੋਕਾਂ ਦੇ ਮੱਥੇ ਤੇ ਪਸੀਨਾ ਨਾ ਆਇਆ ਤੇ ਓੁਸਦੀ ਵਿਰੋਧਤਾ ਦੇ ੨ ਅੱਖਰ ਇਨ੍ਹਾਂ ਦੀ ਜੁਬਾਨ ਵਿੱਚੋ ਨਾ ਸਰੇ। ਕੀ ਜੇ ਛੇਵੇਂ ਪਾਤਸ਼ਾਹ ਸਰੀਰ ਕਰਕੇ ਤਖਤ ਤੇ ਸੁਭਾਇਮਾਨ ਹੁੰਦੇ ਤਾਂ ਕਿਸੇ ਸੁਸ਼ਮਾ ਵਰਗੀ ਜੁਰਅੱਤ ਸੀ ਕਿ ਓਹ ਇਹ ਗੱਲ ਕਹਿ ਦਿੰਦੀ? ਜੇ ਕਹਿ ਦਿੰਦੀ ਤਾਂ ਕੀ ਛੇਵੇਂ ਪਾਤਸ਼ਾਹ ਓਸਨੂੰ ਝਟਕਾਓੁਦੇਂ ਨਾ? ਕੀ ਚੰਦੂ ਦੇ ਨੱਕ ਵਿੱਚ ਨਕੇਲ ਛੇਵੇਂ ਪਾਤਸ਼ਾਹ ਜੀ ਨੇ ਬਿਨਾਂ ਕਾਰਨੋੰ ਹੀ ਪਾ ਕੇ ਓੁਸਨੂੰ ਦਿੱਲੀ ਤੇ ਲਾਹੌਰ ਦੀ ਗਲੀ ਗਲੀ ਵਿੱਚ ਫੇਰਿਆ? ਕੀ ਛੇਵੇਂ ਪਾਤਸ਼ਾਹ ਜੀ ਨੇ ਚੰਦੂ ਨੂੰ ਗਲਤ ਸਜ਼ਾ ਹੀ ਦੇ ਦਿੱਤੀ? ਪਰ ਅਸੀਂ ਇਹ ਕੁਝ ਸੁਣ ਕੇ ਵੀ ਪੰਥ ਦੀਆਂ ਗੂੁੰਜਾ ਦੇ ਨਾਹਰੇ ਮਾਰ ਰਹੇ ਹਾਂ।
ਸ੍ਰੀ ਅਕਾਲ ਤਖਤ ਸਾਹਿਬ ਜੀ ਦਾ ਸਥਾਪਨਾ ਦਿਵਸ ਅਸੀਂ ਬੜੀ ਧੂਮ ਧਾਮ ਨਾਮ ਮਨਾਇਆ ਪਰ ਓੁਸ ਮੰਜੀ ਸਾਹਿਬ ਦੀਵਾਨ ਹਾਲ ਸ੍ਰੀ ਅੰਮ੍ਰਿਤਸਰ ਸਾਹਿਬ ਦੀ ਸਟੇਜ ਤੇ " ਜਿਥੇ ਕਦੇ ਕੌਮ ਦਾ ਸ਼ੇਰ ਜਰਨੈਲ ਸਿੰਘ ਭਿੰਡਰਾਵਾਲਾ ਗਰਜਦਾ ਸੀ ਤਾਂ ਦਿੱਲੀ ਦੀਆਂ ਕੰਧਾਂ ਹਿਲ ਜਾਂਦੀਆਂ ਸਨ " ਓਸੇ ਹੀ ਬਾਦਲ ਦੀ ਜੁੰਡਲੀ ਦਾ ਸੱਦਿਆ ਹੋਇਆ ਕੁਲਦੀਪ ਨਈਅਰ ਸਿੱਖਾਂ ਨੁੂੰ ਨਸੀਅਤ ਕਰ ਰਿਹਾ ਹੈ ਕਿ ਸਿੱਖਾਂ ਨੁੂੰ 84 ਦਾ ਘੱਲੂਘਾਰਾ ਭੁੱਲ ਜਾਣਾ ਚਾਹੀਦਾ ਹੈ ਜੇ ਸੰਤ ਜਰਨੈਲ ਸਿੰਘ ਜੀ ਭਿੰਡਰਾਵਾਲੇ ਅੱਜ ਹੁੰਦੇ ਤਾਂ ਕੀ ਉਸਦੀ ਤਾਕਤ ਸੀ ਕਿ ਓਹ ਸਿੱਖਾਂ ਨੁੂੰ ਇੰਝ ਕਹਿ ਜਾਂਦਾ ਪਰ ਜੇ ਕਿਸੇ ਅਣਖੀ ਸਿੱਖ (ਸ: ਸਿਮਰਨਜੀਤ ਸਿੰਘ ਮਾਨ ਵਰਗੇ) ਨੇ ਓੁਸਦੀ ਵਿਰੋਧਤਾ ਕੀਤੀ ਤਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਰੱਖੀ (ਗੁੰਡਾ ਫੋਰਸ) ਜਿਸ ਨੁੂੰ ਓਹਨਾਂਣੇ ਟਾਸਕ ਫੋਰਸ ਦਾ ਨਾਂ ਦੇ ਰੱਖਿਆ ਹੈ ਓਹ ਸ: ਮਾਨ ਤੇ ਓਨਾ ਦੇ ਸਾਥੀਆਂ ਨਾਲ ਹੱਥੋ ਪਾਈ ਹੋ ਗਏ।ਭਾਵੇਂ ਕੁਝ ਅਖ਼ਬਾਰਾਂ ਨੇ ਇਸਦੀ ਨਿਖੇਧੀ ਕੀਤੀ ਪਰ ਜਦੋਂ ਕੋਈ ਕਿਸੇ ਦੇ ਘਰ ਅੱਗੇ ਆ ਕੇ ਵੰਗਾਰੇਗਾ ਤਾਂ ਓਥੇ ਇਹੋ ਜਿਹੇ ਹਾਲਾਤ ਬਨਣੇ ਸੁਭਾਵਿਕ ਹਨ। ਪਰ ਕੀ ਇਨ੍ਹਾਂ ਪੰਥ ਦੀਆਂ ਗੂੰਜਾਂ ਚਿਮਟਿਆ ਨਾਲ ਪਵਾਓਣ ਵਾਲਿਆਂ ਨੇ ਕੋਈ ਹਿਲਜੁਲ ਕੀਤੀ ? ਓਹ ਦਿਨ ਦੁੂਰ ਨਹੀ ਜਦੋਂ ਕੋਈ ਛੋਟੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਦਿਵਸ ਮੌਕੇ ਇਹ ਗੱਲ ਕਹਿ ਦੇਵੇਗਾ ਕਿ ਓਹਨਾਂ ਨੁੂੰ ਗ੍ਰਿਫਤਾਰ ਕਰਾਉਣ ਤੇ ਸ਼ਹੀਦ ਕਰਾਉਣ ਵਿੱਚ ਪਾਪੀ ਗੰਗੂ ਅਤੇ ਸੁੱਚੇ ਨੰਦ ਦਾ ਕੋਈ ਗੁਨਾਹ ਨਹੀ ਕਿ ਇਹ ਚਿਮਟਿਆਂ ਵਾਲੇ ਫੇਰ ਵੀ ਸਟੇਜਾਂ ਓੁਪਰੋਂ ਪੰਥ ਦੀਆਂ ਗੂੰਜਾਂ ਪਵਾਈ ਜਾਣਗੇ ? ਕੀ ਇਨ੍ਹਾ ਚਿਮਟਿਆ ਨਾਲ ਪੰਥ ਦੀਆ ਗੂੰਜਾਂ ਪਵਾਓੁਣ ਵਾਲਿਆਂ ਕੋਲੋਂ ਅਸੀਂ ਕਦੀ ਪੁੱਛਣ ਦੀ ਕੋਸ਼ਿਸ਼ ਕਰਾਂਗੇ ਕਿ ਜਿਥੇ ਤੁਹਾਡਾ ਦੀਵਾਨ ਲੱਗਦਾ ਹੈ ਤੁਸੀਂ ਖੁਦ ਸਟੇਜਾਂ ਉਪਰ ਕਹਿੰਦੇ ਹੋ ਕਿ ਫਲਾਣੇ ਥਾਂ ਤੇ ਇੰਨੀ ਸੰਗਤ ਇਕੱਠੀ ਹੋਈ ਫਲਾਣੇ ਥਾਂ ਤੇ ਇੰਨੇ ਕਿੱਲਿਆ ਵਿੱਚ ਲੱਗਾ ਪੰਡਾਲ ਵੀ ਛੋਟਾ ਪੈ ਗਿਆ ਕਿ ਇੰਨੀ ਸੰਗਤ ਤੁਹਾਡੇ ਨਾਲ ਹੋਣ ਦੇ ਬਾਵਜੂਦ ਤੁਸੀਂ ਇਨ੍ਹਾਂ ਕੌਮ ਵਿਰੋਧੀ ਗੱਲਾਂ ਕਰਨ ਵਾਲਿਆਂ ਦਾ ਕੋਈ ਨੋਟਿਸ ਲਿਆ ?
**ਮਨਿੰਦਰ ਕੌਰ**

No comments:

Post a Comment