Thursday 2 February 2017

ਉਹ ਜੰਗ ਛਿੜ ਪਈ ਜੋ ਹੋਣੀ ਈ ਸੀ ਜੋ ਅਟੱਲ ਸੀ

ਭਾਰਤੀ ਹਾਕਮਾਂ ਵਲੋਂ ਸਿੱਖੀ ਦੇ ਕੇਂਦਰ ਹਰਿਮੰਦਰ ਸਾਹਿਬ ਉੱਤੇ ਕੀਤੇ ਗਏ ਫੌਜੀ ਹਮਲੇ ਨੂੰ ਹਿੰਦ ਤੇ ਪੰਜਾਬ ਦੀ ਜੰਗ ਵੀ ਕਿਹਾ ਜਾਂਦਾ ਹੈ। ਪਰ ਇਸ ਦੀ ਇਨੀ ਕਿ ਵਿਆਖਿਆ ਹੀ ਸੰਪੂਰਨ ਨਹੀਂ ਹੈ। ਭੂਗੋਲਿਕ ਹੱਦਾ ਅੰਦਰਲੀਆ 2ਕੌਮਾਂ ਦੀ ਜੰਗ ਦੇ ਨਾਲ ਨਾਲ ਇਹ ਦੋ ਵਿਚਾਰਧਾਰਾਵਾਂ ਦੀ ਵੀ ਜੰਗ ਹੈ।
ਇੱਕ  ਵਿਚਾਰ ਧਾਰ ਜੋੰ ਇੰਦਰਾ ਗਾਂਦੀ ਦੇ ਰੂਪ ਚ ਕਹਿੰਦੀ ਹੈ ਬਰਾਹਮਣ ਤੋਂ ਬਿਨਾ ਹੋਰ ਕੋਈ ਮਨੁੱਖ ਅਖਵਾਉਣ ਦੇ ਹੱਕਦਾਰ ਨਹੀ । ਦੂਜੀ ਵਚਾਰ ਧਾਰਾ ਸੰਤ ਜਰਨੈਲ ਸਿੰਘ ਦੇ ਰੂਪ ਚ ਇਹ ਕਹਿੰਦੀ ਹੈ ਸਾਰੀ ਮਨੁੱਖਤਾ ਬਰਾਬਰ ਹੈ ਸਭ ਨੂੰ ਇਕੋ ਈ ਸਮਝਿਆ ਜਾਣਂ ਚਾਹੀਦਾ ਹੈ।÷
ਮਾਨਸ ਕੀ ਜਾਤ ਸਭੈ ਏਕੈ ਪਹਚਾਨਬੋ।।

ਉਹ ਵਿਚਾਰ ਧਾਰਾ ਜਿਹੜੀ ਜਾਤ ਪਾਤ ਦੇ ਨਾਂ ਤੇ ਆਪਣੇ ਆਪ ਨੂੰ ਉਚਾ ਸਮਝਣ ਵਾਲੀ ਇੰਦਰਾ ਨੂੰ ਫਿਟਕਾਰਾ ਪਾਉਂਦੀ ਕਹਿੰਦੀ ਹੈ÷
ਜਤਿ ਕਾ ਗਰਬੁ ਨ ਕਰਿ ਮੂਰਖ ਗਵਾਰਾ ।।
ਇਸੁ ਗਰਬ ਤੇ ਚਲਹਿ ਬਹੁਤ ਵਿਕਾਰਾ ।।

ਇਹ ਉਹੀ ਵਿਚਾਰਧਾਰਾ ਸੀ ਜਿਸ ਵਿਚਾਰਧਾਰਾ ਨੇ ਗੁਰੂ ਨਾਨਕ ਦੇ ਰੂਪ ਚ ਜਨਮ ਲਿਆ ਤੇ ਹਕੂਮਤਾ ਨਾਂ ਮੱਥਾ ਲਾਉਣ ਦੀ ਜਾਚ ਸਿਖਾਈ । ਇਸ ਲਈ ਇਹ ਵਿਚਾਰਧਾਰਕ ਟਕਰਾਅ ਸੀ ,ਟੱਕਰ ਹੋਣੀ ਅਟੱਲ ਸੀ ,ਇਹ ਹੋਣੀ ਹੀ ਸੀ । ਜੂਨ 1984 ਦੇ ਘਲੂਘਾਰੇ ਨੂੰ ਅਸੀਂ ਇਸਇ ਟਕਰਾਅ ਦੀ ਸਿਖਰ ਤੇ ਕਹਿ ਸਕਦੇ ਹਾਂ , ਸ਼ੁਰੂਆਤ ਨਹੀ। ਇਸ ਟਕਰਾਅ ਦੀ ਸ਼ੁਰੂਆਤ ਤਾਂ ਓਦੋਂ ਈ ਹੋ ਗਈ ਸੀ ਜਦੋਂ ਬਾਲ ਉਮਰੇ ਗੁਰੂ ਨਾਨਕ ਪਾਤਸ਼ਾਹ ਨੇ ਜਨੈਊ ਪੁਆਉਣ ਤੋਂ ਨਾਂਹ ਕਰਤੀ ਸੀ ਕਿ ਮੈਂ ਹਿੰਦੂ ਨਹੀ । ਇਹ ਟਕਰਾਅ ਤਾਂ ਓਦੋਂ ਹੀ ਅਰੰਭ ਹੋ ਗਿਆ ਸੀ ਜਦੋਂ ਗੁਰੂ ਨਾਨਕ ਸਾਹਿਬ ਨੂ 33ਕਰੋੜ ਦੇਵੀ ਦੇਵਤਿਆਂ ਨੂੰ ਨਕਾਰ ਉਹਨਾ ਦੇ ਬੁੱਤਾ ਨੂੰ ਵੀ ਨਕਾਰ ਤੇ ਤੁਰੇ ਫਿਰਦੇ ਬੁੱਤ ਬਰਾਹਮਣ ਨੂੰ ਵੀ ਨਕਾਰ ਦਿੱਤਾ ਸੀ। ਪਰ ਓਦੋਂ ਬਰਾਹਮਣੀ ਵਿਚਾਰਧਾਰਾ ਕੋਲ ਸੱਤਾ ਦੀ ਤਾਕਤ ਨਹੀ ਸੀ । ਫਿਰ ਵੀ ਬਰਾਹਮਣੀ ਮਤ ਦੇ ਪੈਰੋਕਾਰਾਂ ਤੇ ਪ੍ਤੀਨਿਧ ,ਮੁਗਲਾਂ ਤੋਂ ਲੈ ਕੇ ਅੰਗਰੇਜਾ ਤਕ ਹਰ ਹਕੂਮਤ ਨੂੰ ਸਿੱਖਾ ਵਿਰੁਧ ਵਰਤਣ ਦਾ ਯਤਨ ਕੀਤਾ । ਪਰ ਜਦੋਂ 1947 ਤੋਂ ਬਾਅਦ ਇੱਕ ਦੇਸ਼ ਦੀ ਸੱਤਾ  ਹੀ ਉਹਨਾ ਹੱਥ ਆ ਗਈ ,ਤਾਂ ਉਹਨਾ ਨੇ ਕਿਸੇ ਨਾ ਕਿਸੇ ਬਹਾਨੇ ਫੌਜ ਚੜਾ ਦਿੱਤੀ । ਇਸ ਮੌਕੇ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂਵਾਲਿਆਂ ਤੇ ਉਹਨਾ ਦੇ ਜਾਂਬਾਜ ਸਾਥੀਆ ਨੇ ਗੁਰਮਤਿ ਵਿਚਾਰਧਾਰ ਦੀ ਬਹੌਤ ਹੀ ਸੱਚੀ ਤੇ ਸੁਚੱਜੀ ਪ੍ਤੀਨਿਧਤਾ ਕਰਦੇ ਹੋਏ ਲਾਸਾਨੀ ਜੰਗ ਲੜੀ । ਬਰਾਹਮਣੀ ਮਤ ਦੀ ਪ੍ਤੀਨਿਧਾ ਕਰਦੇ ਹਾਕਮਾਂ ਅਤੇ ਉਹਨਾ ਦੀਆਂ ਫੌਜਾਂ ਨੇ ਪਾਵਨ ਪਰਕਰਮਾਂ ਦੇ  ਅੰਦਰ ਜੋ ਜੁਲਮ ਤੇ ਜੋ  'ਕੁਕਰਮ' ਕੀਤੇ,ਉਸ ਪਿਛਲੇ ਅੰਤਰੀਵ ਮੰਤਵ ਦੀ ਨਿਸ਼ਾਨਦੇਹੀ ਤਾਂ 'ਅਫਜਲ ਅਹਿਸਾਨ ਰੰਧਾਵਾ' ਨੇ ਪੰਜਾਬ ਦੀ ਪ੍ਤੀਨਿਧਤਾ ਕਰਦੇ ਹੋਏ ਵੀ ਇਹਨਾ ਸ਼ਬਦਾਂ ਵਿੱਚ ਕਰ ਦਿੱਤੀ ÷
"ਅੱਜ ਤਪਦੀ ਭੱਠੀ ਬਣ ਗਿਆ,ਮੇਰਾ ਸਗਲੇ ਵਾਲਾ ਪੈਰ।
ਅੱਜ ਵੈਰੀਆਂ ਕੱਢ ਵਿਖਾਲਿਆ ,ਹਾਏ ਪੰਜ ਸਦੀਆ ਦਾ ਵੈਰ ।

ਇੰਦਰਾ ਗਾਂਧੀ ਅਤੇ ਉਸ ਦੀ ਫੌਜ ਬਰਾਹਮਣੀ ਵਿਚਾਰਧਾਰਾ ਦੀ ਸਰਦਾਰੀ ਨੂੰ ਫੇਰ ਸਥਾਪਤ ਕਰਨ ਲਈ ਹਰਿਮੰਦਰ ਸਾਹਿਬ ਤੇ ਹਮਲਾਵਰ ਹੋਈ ਸੀ। ਤੇ ਜਿਹੜੇ ਗੁਰੂ ਵੱਲੋਂ ਨਿਰਧਾਰਤ ਖੰਡੇਧਾਰ ਮਾਰਗ ਤੇ ਨੰਗੇ ਪੈਰੀ ਚੱਲ ਕੇ ਸਰਦਾਰ ਬਣੇ ਸੀ। ਉਹਨਾ ਨੇ ਆਪਣੀ ਜਾਂਬਾਜੀ ਦੇ ਨਾਲ ਫਿਰ ਸਿੱਧ ਕਰ ਦਿੱਤਾ ਕੇ ਸਰਦਾਰੀ ਕੱਦੇ ਹਕੂਮਤਾ ਦੀ ਮੁਥਾਜ ਨੀ ਹੁੰਦੀ।
ਆਖਰ ਉਹ ਜੰਗ ਹੋਣੀ ਈ ਸੀ ਇਹ 2ਵਿਚਾਰਧਾਰਾਵਾਂ ਦੀ ਜੰਗ ਸੀ ਜੋ ਅੱਜ ਵੀ ਜਾਰੀ ਹੈ...
**ਸਰਦਾਰ ਪਰਗਟ ਸਿੰਘ**

No comments:

Post a Comment