Monday 20 March 2017

ਜਦੋ ਕੇਵਲ ਤਿੰਨ ਸਿੱਖਾਂ ਨੇ ਮੁਗਲਾਂ ਦੀ ਪੂਰੀ ਰੈਜਿਮੈਂਟ ਭਜਾ ਦਿੱਤੀ..... ਮਾਰਚ-1754

ਪੰਜਾਬ ਦੇ ਮੁਗਲ ਸੂਬੇਦਾਰਾਂ ਨਾਲ ਟਕਰਾਅ ਦੇ ਦੌਰਾਨ ਸਿੱਖਾਂ ਨੇ ਬੇਮਿਸਾਲ ਜਵਾਂਮਰਦੀ ਅਤੇ ਬਹਾਦਰੀ ਦਿਖਾਈ। ਕਿਸੇ ਵੀ ਕਿਸਮ ਦੇ ਬੁਰੇ ਹਾਲਾਤ ਨਾਲ ਨਜਿੱਠਣ ਲਈ ਜਿਵੇਂ ਸਿੱਖਾਂ ਨੇ ਇੱਕ ਨਿਪੁੰਨ ਜੰਗਬਾਜ਼ ਹੋਣ ਦਾ ਸਬੂਤ ਦਿੱਤਾ ਉਹ ਇਸ ਉਦਾਹਰਣ ਤੋਂ ਸਪੱਸ਼ਟ ਹੁੰਦਾ ਹੈ।
ਨਵੰਬਰ. 1753 ਵਿੱਚ ਮੀਰ ਮੰਨੂ ਦੀ ਮੌਤ ਹੋ ਗਈ। ਉਸ ਦੀ ਜਗ੍ਹਾ ਉਸਦੀ ਘਰਵਾਲੀ ਮੁਗਲਾਨੀ ਬੇਗ਼ਮ ਨੇ ਲਾਹੌਰ ਦਾ ਰਾਜ ਭਾਗ ਸੰਭਾਲਿਆ। ਦਿੱਲੀ ਦੀ ਹਕੂਮਤ ਪੰਜਾਬ ਦੇ ਮਸਲਿਆਂ ਦਾ ਪੂਰਾ ਧਿਆਨ ਨਹੀਂ ਕਰਦੀ ਸੀ। ਮੁਗਲਾਨੀ ਬੇਗ਼ਮ ਦੀ ਸਰਕਾਰ ਦੇ ਖਿਲਾਫ ਕਈ ਬਗ਼ਾਵਤਾਂ ਹੋਈਆਂ। ਸਿੱਖਾਂ ਨੇ ਹਰ ਜਗ੍ਹਾ ਉੱਧਮੂਲ ਮਚਾਇਆ ਹੋਇਆ ਸੀ। ਉਨ੍ਹਾਂ ਦਾ ਇੱਕ ਗੜ੍ਹ ਪੱਟੀ ਦਾ ਇਲਾਕਾ ਸੀ। ਮੁਗਲਾਨੀ ਬੇਗ਼ਮ ਨੇ ਤੁਰਕੀ ਮੂਲ ਦੇ ਇੱਕ ਜਮਾਦਾਰ ਕਾਸਿਮ ਖਾਂ ਨੂੰ ਪੱਟੀ ਦਾ ਦਰੋਗਾ ਬਣਾ ਦਿੱਤਾ। ਉਸ ਨੂੰ ਬਦਖਸ਼ਾਂ ਦੇ ਇਲਾਕੇ ਦੀਆਂ ਬਣੀਆਂ 300 ਛੋਟੀਆਂ ਬੰਦੂਕਾਂ, 100 ਤੁਰਕੀ ਘੋੜਸਵਾਰ, ਹਜ਼ਾਰਾਂ ਮੁਗਲ ਘੋੜਸਵਾਰ ਅਤੇ ਪਿਆਦੇ ਦੇ ਕੇ ਬਹੁਤ ਸਾਰਾ ਨਗਦ ਪੈਸਾ ਵੀ ਦਿੱਤਾ। ਤਮ੍ਹਸ ਖਾਨ ਮਿਸਕਿਨ ਜੋ ਕਾਸਿਮ ਖਾਨ ਦਾ ਕਮਾਂਡਰ ਸੀ, ਲਿਖਦਾ ਹੈ :-
"ਕਾਸਿਮ ਖਾਨ ਲਾਹੌਰ ਤੋਂ ਤੁਰਿਆ ਅਤੇ ਛੇ ਕਿਲੋਮੀਟਰ ਦੀ ਦੂਰੀ ਤੇ ਉਸ ਨੇ ਲਖਪਤ ਰਾਇ ਦੇ ਬਾਗ਼ ਵਿੱਚ ਟਿਕਾਣਾ ਕੀਤਾ। ਇੱਕ ਦਿਨ ਬਾਅਦ ਅਸੀਂ ਵੀ ਉਸ ਬਾਗ ਵਿੱਚ ਮਿਲ ਪਏ। ਉਸ ਨੇ ਸਾਡਾ ਨਿੱਘਾ ਸਵਾਗਤ ਕੀਤਾ ਅਤੇ ਸਾਨੂੰ ਸਾਰਿਆਂ ਨੂੰ ਮਹਿਮਾਨ ਨਿਵਾਜ਼ੀ ਵੱਜੋਂ ਰਾਤ ਨੂੰ ਨਾਚ ਗਾਣਾ ਦੇਖਣ ਲਈ ਸੋਨੇ ਦੇ ਦੋ ਦੋ ਸਿੱਕੇ ਦਿੱਤੇ। ਅਚਾਨਕ ਉਸੇ ਰਾਤ ਸਾਡੀ ਸਿੱਖਾਂ ਨਾਲ ਮੁੱਠਭੇੜ ਹੋ ਗਈ। ਲੋਕਾਂ ਨੇ ਕਾਸਿਮ ਖਾਂ ਨੂੰ, ਨੀਚ ਸਿੱਖਾਂ ਦਾ ਤਲਵਾਰ ਵਾਹ ਕੇ ਮੌਤ ਦੇ ਘਾਟ ਉਤਾਰ ਕੇ ਉਹਨਾ ਦਾ ਖੁਰਾ ਖੋਜ ਮਿਟਾ ਦੇਣ ਵਾਸਤੇ ਪਹਿਲ ਕਰਨ ਲਈ ਜ਼ਿਦ ਕੀਤੀ। ਪਰ ਕਾਸਿਮ ਖਾਂ ਨਹੀਂ ਮੰਨਿਆ। ਸ਼ਾਮ ਨੂੰ ਅਸੀਂ ਅਪਣੇ ਕੈਂਪ ਵਿੱਚ ਵਾਪਿਸ ਆ ਗਏ।
ਏਨੇ ਨੂੰ ਸਿੱਖ ਪਿਛਲੇ ਪਾਸਿਓਂ ਲੜਦੇ ਹੋਏ ਸਾਡੇ ਕੈਂਪ ਨੇੜੇ ਆਏ ਤੇ ਅਚਾਨਕ ਵਾਪਿਸ ਮੁੜ ਗਏ। ਅਸੀਂ ਸਾਰੀ ਰਾਤ ਭੰਬਲਭੂਸੇ ਵਿੱਚ ਕੱਟੀ। ਅਗਲੇ ਦਿਨ ਅਸੀਂ ਪੱਟੀ ਵੱਲ ਕੂਚ ਕੀਤਾ ਅਤੇ 36 ਕਿਲੋਮੀਟਰ ਦੂਰ ਤੇ ਦਮੋਦਰਾਂ ਨਾਮਕ ਮੁਗਲਾਂ ਦੇ ਪਿੰਡ ਵਿੱਚ ਟਿਕਾਣਾ ਕਰ ਲਿਆ। ਪਿੰਡ ਦਾ ਮੁਖੀਆ ਲੋਕਾਂ ਨੂੰ ਨਾਲ ਲੈ ਕੇ ਸਾਡਾ ਸਨਮਾਨ ਕਰਨ ਆਇਆ। ਅਸੀਂ ਉਹ ਸਾਰੇ ਗ੍ਰਿਫਤਾਰ ਕਰ ਲਏ ਅਤੇ ਉੱਥੋਂ ਦਾ ਕਿਲ੍ਹਾ ਪਿੰਡ ਸਮੇਤ ਲੁੱਟ ਲਿਆ। ਉਸ ਪਿੰਡ ਨੂੰ ਸਿੱਖਾਂ ਨਾਲ ਮਿਲੇ ਹੋਏ ਹੋਣ ਦੇ ਸ਼ੱਕ ਵਿੱਚ ਘੇਰਾ ਪਾਇਆ ਗਿਆ। ਅਸੀਂ ਉੱਥੇ ਇੱਕ ਮਹੀਨਾ ਰਹੇ ਅਤੇ ਕਿਸੇ ਵੀ ਔਰਤ ਜਾਂ ਬੱਚੇ ਨੂੰ ਰਿਹਾ ਨਹੀਂ ਕੀਤਾ ਗਿਆ। ਸਿੱਖ ਹਰ ਰੋਜ਼ ਸੁਭਾ ਸ਼ਾਮ ਸਾਡੇ ਨਾਲ ਲੜਦੇ ਅਤੇ ਵਾਪਿਸ ਜਾਂਦੇ ਰਹੇ। "
"ਕੁਝ ਦਿਨਾਂ ਪਿੱਛੋਂ ਕਾਸਿਮ ਖਾਂ ਨੇ ਆਪਣੇ ਭਰਾ ਆਲਮ ਬੇਗ਼ ਖਾਂ ਨੂੰ ਇੱਕ ਹਜ਼ਾਰ ਘੋੜ ਸਵਾਰ ਅਤੇ ਪਿਆਦੇ ਮੁਹੱਈਆ ਕਰ ਕੇ ਸਿੱਖਾਂ ਦੇ ਪਿੰਡ ਉੱਤੇ ਅਚਾਨਕ ਧਾਵਾ ਬੋਲਣ ਲਈ ਭੇਜਿਆ। ਸਿੱਖ ਅੱਗੋਂ ਤਿਆਰ ਬਰ ਤਿਆਰ ਮਿਲੇ ਅਤੇ ਲੜਾਈ ਸ਼ੁਰੂ ਹੋ ਗਈ। ਆਲਿਮ ਬੇਗ਼ ਨੇ ਆਪਣੇ ਆਪ ਨੂੰ ਸਿੱਖਾਂ ਦੀ ਟੱਕਰ ਨਾ ਸਹਾਰਦੇ ਹੋਏ ਤਿੰਨ ਸੌ ਪਿਆਦੇ ਮਰਵਾ ਕੇ ਮੈਦਾਨ ਛੱਡਣ ਦਾ ਫੈਸਲਾ ਕਰ ਲਿਆ। ਇਹ ਸੁਣ ਖੇ ਦਰੋਗਾ ਕਾਸਿਮ ਖਾਂ ਘੋੜੇ ਉੱਤੇ ਸਵਾਰ ਹੋ ਕੇ ਆਪ ਲੜਾਈ ਦੇ ਮੈਦਾਨ ਵੱਲ ਵਧਿਆ "।
ਮੈਂ ਵੀ ਛੇ ਕੁ ਕਿਲੋਮੀਟਰ ਤੇ ਦੋ ਘੋੜਸਵਾਰਾਂ ਨੂੰ ਨਾਲ ਲੈ ਕੇ ਉਸ ਨਾਲ ਜਾ ਮਿਲਿਆ। ਮੈਂ ਦੇਖਿਆ ਸਾਡੇ ਸਿਪਾਹੀ ਵਾਪਿਸ ਭੱਜੇ ਆ ਰਹੇ ਸਨ ਜਿਨ੍ਹਾਂ ਵਿੱਚ ਮੇਰੇ ਆਪਣੇ ਮੁਹੰਮਦ ਆਕਿਲ ਵਰਗੇ ਵੀ ਸਨ ਜਿਨ੍ਹਾਂ ਨੂੰ ਮੈਂ ਪੂਰੀ ਸੁਰੱਖਿਆ ਦੇ ਕੇ ਸਹੀ ਸਲਾਮਤ ਭੇਜਿਆ ਸੀ।"
ਅਸੀਂ ਹੋਰ ਅੱਗੇ ਵਧੇ ਤਾਂ ਕੀ ਦੇਖਿਆ ਕਿ ਕੇਵਲ ਤਿੰਨ ਸਿੱਖ ਸਾਡੇ ਸਿਪਾਹੀਆਂ ਨੂੰ ਅੱਗੇ ਲਾਈ ਆ ਰਹੇ ਸਨ। ਮੈਂ ਉਨ੍ਹਾਂ ਦੇ ਪਿੱਛੇ ਚਾਰ ਪੰਜ ਕਿਲੋਮੀਟਰ ਘੋੜਾ ਭਜਾਇਆ ਅਤੇ ਆਪਣੇ ਅਨੇਕਾਂ ਸਿਪਾਹੀ ਰਸਤੇ ਵਿੱਚ ਮਰੇ ਪਏ ਦੇਖੇ "।
ਏਥੇ ਸਿੱਖਾਂ ਨੇ 'ਸਵਾ ਲਾਖ ਸੇ ਏਕ ਲੜਾਊਂ ' ਵਾਲੀ ਪ੍ਰੰਪਰਾ ਪ੍ਰਤੱਖ ਕਰ ਕੇ ਦਿਖਾ ਦਿੱਤੀ।
-----------------------------

Wednesday 15 March 2017

ਸਿਦਕੀ ਸਿੱਖ ਯੌਧਾ ਸ਼ਹੀਦ ਅਕਾਲੀ ਫੂਲਾ ਸਿੰਘ (ਸ਼ਹੀਦੀ 14 ਮਾਰਚ 1823)

ਅਕਾਲੀ ਫੂਲਾ ਸਿੰਘ ਨਿਹੰਗ ਸਿੰਘ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਸਮੇਂ ਦੇ ਮਹਾਨ ਸਿੱਖ ਜਰਨੈਲ ਹੋਏ ਹਨ। ਅਕਾਲੀ ਫੂਲਾ ਸਿੰਘ ਦਾ ਜਨਮ ੧੭੬੦ ਈ: ਵਿੱਚ ਪਿਤਾ ਸ੍ਰ. ਈਸ਼ਰ ਸਿੰਘ ਤੇ ਮਾਤਾ ਹਰਿ ਕੌਰ ਦੇ ਘਰ ਪਿੰਡ ਸ਼ੀਹਾਂ ਜਿਲ੍ਹਾ ਸੰਗਰੂਰ ਵਿੱਚ ਹੋਇਆ। ਆਪ ਦੋ ਭਰਾ ਸਨ। ਸ੍ਰ. ਸੰਤ ਸਿੰਘ ਛੋਟਾ ਸੀ। ਬਚਪਨ ਤੋਂ ਕੁਝ ਸਮੇਂ (ਦੋ ਸਾਲ) ਬਾਅਦ ਹੀ ਆਪ ਦੇ ਪਿਤਾ ਸ੍ਰ. ਈਸ਼ਰ ਸਿੰਘ ਜਦ ੧੭੬੨ ਨੂੰ ਅਹਿਮਦ ਸ਼ਾਹ ਦੁਰਾਨੀ ਨੇ ਸਿੱਖਾਂ ਦਾ ਖੁਰਾ ਖੋਜ ਮਿਟਾਉਣ ਲਈ ਹੱਲਾ ਬੋਲਿਆ ਤਾਂ ਆਪ ਦੇ ਪਿਤਾ ਸ੍ਰ. ਈਸ਼ਰ ਸਿੰਘ ਦੀ ਨਿਸ਼ਾਨ ਵਾਲੀ ਮਿਸਲ ਨੇ ਵੱਧ ਚੜ੍ਹ ਕੇ ਵੈਰੀਆਂ ਦਾ ਟਾਕਰਾ ਕੀਤਾ। ਇਸੇ ਲੜਾਈ ਦੌਰਾਨ ਕਈ ਸਿੰਘ ਸ਼ਹੀਦ ਹੋ ਗਏ ਉਪਰੰਤ ਆਪ ਦੇ ਪਿਤਾ ਦੇ ਵੀ ਕਾਫੀ ਡੂੰਘਾ ਫੱਟ ਲੱਗਾ। ਇਸੇ ਦੌਰਾਨ ਆਪ ਨੂੰ ਪਿੰਡ ਪਹੁਚਾਇਆ ਗਿਆ। ਆਪ ਦੇ ਪਿਤਾ ਨੇ ਆਪ ਦੋਵਾਂ ਭਰਾਵਾਂ ਨੂੰ ਆਪਣੇ ਸੱਤਸੰਗੀ ਜਨ ਸ੍ਰ. ਨਰੈਣ ਸਿੰਘ ਦੇ ਹਵਾਲੇ ਕਰਕੇ, ਜ਼ਖਮਾਂ ਦੀ ਤਾਬ ਨਾ ਸਹਾਰਦੇ ਹੋਏ ਸ਼ਹੀਦ ਹੋ ਗਏ। ਬਾਬਾ ਨਰੈਣ ਸਿੰਘ ਨੇ ਦੋਵਾਂ ਭਰਾਵਾਂ ਨੂੰ ਧਾਰਮਿਕ ਵਿਦਿਆ, ਸ਼ਸਤਰ ਵਿਦਿਆ ਤੇ ਘੋੜ ਸਵਾਰੀ ਵਿੱਚ ਨਿਪੁੰਨ ਕਰ ਦਿੱਤਾ ਸੀ। ਉਸ ਸਮੇਂ ਆਪ ਦੀ ਉਮਰ ੧੪ ਸਾਲ ਸੀ ਕਿ ਆਪ ਦੀ ਮਾਤਾ ਪੌੜੀ ਤੋਂ ਡਿੱਗਣ ਕਾਰਣ ਰੱਬ ਨੂੰ ਪਿਆਰੀ ਹੋ ਗਈ। ਆਪਣੀ ਮਾਤਾ ਦੇ ਸਸਕਾਰ ਤੋਂ ਬਾਅਦ ਆਪ ਆਪਣਾ ਘਰ ਬਾਰ ਛੱਡ ਕੇ ਤੇ ਬਾਬਾ ਨਰੈਣ ਸਿੰਘ ਪਾਸੋਂ ਅੰਮ੍ਰਿਤ ਛੱਕ ਕੇ ਸ਼ਹੀਦਾਂ ਦੀ ਮਿਸਲ ਵਿੱਚ ਦਾਖਲ ਹੋ ਕੇ ਆਪ ਨੇ ਸਾਦਾ ਜੀਵਨ ਬਿਤਾਣਾ ਸ਼ੁਰੂ ਕਰ ਦਿੱਤਾ। ਆਪ ਨੇ ਅਨੰਦਪੁਰ ਸਾਹਬ ਵਿੱਚ ਧਰਮ ਖਾਤਰ ਕਈ ਲੜਾਈਆਂ ਲੜੀਆਂ।ਆਪ ਦਾ ਮਾਨ ਸਨਮਾਨ ਤੇ ਰੁੱਤਬਾ ਸਾਰੇ ਜਥੇ ਵਿੱਚ ਬਹੁਤ ਵੱਧ ਗਿਆ ਸੀ। ਜਦ ੧੮੦੦ ਈ: ਵਿੱਚ ਬਾਬਾ ਨਰੈਣ ਸਿੰਘ ਪਰਲੋਕ ਸੁਧਾਰ ਗਏ ਤਾਂ ਆਪ ਨੂੰ ਜਥੇ ਦਾ ਜਥੇਦਾਰ ਥਾਪਿਆ ਗਿਆ। ਫਿਰ ਅੰਮ੍ਰਿਤਸਰ ਸਾਹਬ ਦੇ ਗੁਰਦਆਰਿਆ ਦੀ ਸੇਵਾ ਸੰਭਾਲ ਲਈ ਆਪ ਅੰਮ੍ਰਿਤਸਰ ਸਾਹਬ ਆ ਗਏ। ਬੁਰਜ਼ ਅਕਾਲੀ ਫੁੂਲਾ ਸਿੰਘ ਵਿਖੇ ਆਪ ਨੇ ਆਪਣੀ ਰਿਹਾਇਸ਼ ਰੱਖੀ। ਜਦ ਮਹਾਰਾਜਾ ਰਣਜੀਤ ਸਿੰਘ ਨੇ ੧੮੦੧-੦੨ ਦਰਮਿਆਨ ਅੰਮ੍ਰਿਤਸਰ ਨੂੰ ਆਪਣੇ ਰਾਜ ਵਿੱਚ ਮਿਲਾਉਣ ਖਾਤਰ ਹਮਲਾ ਕੀਤਾ ਤਾਂ ਭੰਗੀ ਸਰਦਾਰਾਂ ਅਤੇ ਮਹਾਰਾਜਾ ਦੀ ਅਕਾਲੀ ਫੂਲਾ ਸਿੰਘ ਨੇ ਸੁਲ੍ਹਾ ਕਰਵਾ ਕੇ ਸਿੱਖਾਂ ਨੂੰ ਆਪਸ ਵਿੱਚ ਲੜਨੋਂ ਰੋਕਿਆ ਤੇ ਭੰਗੀ ਸਰਦਾਰਾਂ ਨੂੰ ਮਹਾਰਾਜੇ ਨੇ ਜਗੀਰ ਬਖਸ਼ ਦਿੱਤੀ। ਇਸ ਨਾਲ ਅੰਮ੍ਰਿਤਸਰ ਤੇ ਮਹਾਰਾਜਾ ਸਾਹਬ ਦਾ ਕਬਜਾ ਹੋ ਗਿਆ।ਮਹਾਰਾਜਾ ਸਾਹਬ ਨੇ ਦਰਬਾਰ ਸਾਹਬ ਦੇ ਟਹਿਲੇ ਲਈ ਬਹੁਤ ਸਾਰੀ ਮਾਇਆ ਅਰਦਾਸ ਕਰਾਈ। ਅਕਾਲੀ ਫੂਲਾ ਸਿੰਘ ਨੇ ਮਹਾਰਾਜਾ ਰਣਜੀਤ ਸਿੰਘ ਲਈ ਕਈ ਜੰਗਾਂ ਲੜੀਆਂ। ਕਸੂਰ ਦੀ ਜੰਗ ਦੌਰਾਨ ਅਕਾਲੀ ਫੂਲਾ ਸਿੰਘ ਨੇ ਆਪਣੀ ਬਹਾਦਰੀ ਦੇ ਐਸੇ ਜੋਹਰ ਵਿਖਾਏ ਕਿ ਮਹਾਰਾਜਾ ਰਣਜੀਤ ਸਿੰਘ ਅਸ਼-ਅਸ਼ ਕਰ ਉ ੱਠੇ। ਜਦ ਖਾਲਸਈ ਦਲ ਨੇ ਕਸੂਰ ਨੂੰ ਜਾ ਘੇਰਾ ਪਾਇਆ ਤਾਂ ਕੁਤਬਦੀਨ ਬਹੁਤ ਵੱਡੇ ਤੇ ਮਜਬੂਤ ਕਿਲੇ ਵਿੱਚ ਬੈਠਾ ਸੀ। ਅਕਾਲੀ ਫੂਲਾ ਸਿੰਘ ਨੇ ਤੋਪਾਂ ਬੀੜ ਕੇ ਗੋਲੇ ਵਰਸਾਏ। ਕੁਤਬਦੀਨ ਵੀ ਬੜੀ ਬਹਾਦਰੀ ਨਾਲ ਲੜਿਆ।ਉਸਨੇ ਲੜਾਈ ਨੂੰ ਕਈ ਦਿਨਾਂ ਤੱਕ ਲਮਕਾਈ ਰੱਖਿਆ। ਅੰਤ ਅਕਾਲੀ ਫੂਲਾ ਸਿੰਘ ਨੇ ਰਾਤੋ-ਰਾਤ ਕਿਲੇ ਦੀਆਂ ਦੀਵਾਰਾਂ ਹੇਠ ਸੁਰੰਗਾਂ ਲਗਾ ਕੇ ਬਾਰੂਦ ਭਰ ਦਿੱਤਾ ਤੇ ਦਿਨ ਚੜ੍ਹਨ ਤੋਂ ਪਹਿਲਾਂ ਹੀ ਬਾਰੂਦ ਨਾਲ ਕਿਲੇ ਦੀਆਂ ਦੀਵਾਰਾਂ ਨੂੰ ਉਡਾ ਦਿੱਤਾ। ਕਿਲੇ ਦੀਆਂ ਕੰਧਾਂ ਢਹਿ ਗਈਆ ਤਾਂ ਉਸੇ ਵਕਤ ਆਪ ਨੇ ਹਮਲਾ ਕਰਕੇ ਕਿਲੇ ਤੇ ਆਪਣਾ ਕਬਜ਼ਾ ਜਮਾ ਲਿਆ।ਕੁਤਬਦੀਨ ਨੂੰ ਫੜ ਕੇ ਮਹਾਰਾਜੇ ਦੇ ਪੇਸ਼ ਕੀਤਾ ਗਿਆ। ਕੁਤਬਦੀਨ ਦੀ ਅਰਜੋਈ ਤੇ ਮਹਾਰਾਜੇ ਨੇ ਉਸਦਾ ਗੁਨਾਹ ਬਖਸ਼ ਦਿੱਤਾ। ਅਕਾਲੀ ਫੂਲਾ ਸਿੰਘ ਆਪਣੀ ਗੱਲ ਕਹਿਣ ਵਿੱਚ ਬਹੁਤ ਦਲੇਰ ਸੀ। ਆਪ ਨੂੰ ਜਦ ਡੋਗਰਿਆ ਦੀਆਂ ਧੜੇਬੰਦੀਆਂ ਦੀ ਖਬਰ ਹੋਈ ਤਾਂ ਆਪ ਨੇ ਬੇਝਿੱਜਕ ਮਹਾਰਾਜੇ ਨੂੰ ਖਰੀਆਂ-ਖਰੀਆਂ ਸੁਣਾਈਆਂ। ਇੱਕ ਮਿਸਾਲ ਹੋਰ ਮਿਲਦੀ ਹੈ ਕਿ ਇੱਕ ਵਾਰ ਮਹਾਰਾਜੇ ਕੋਲੋਂ ਕੋਈ ਭੁੱਲ ਹੋ ਗਈ ਸੀ ਜਿਸ ਲਈ ਆਪ ਨੂੰ ਤਨਖਾਹੀਆ ਕਰਾਰ ਦਿੱਤਾ ਗਿਆ। ਬਾਵਜੂਦ ਇਸ ਦੇ ਮਹਾਰਾਜਾ ਰਣਜੀਤ ਸਿੰਘ ਹਰਿਮੰਦਰ ਸਾਹਬ ਜੀ ਦੇ ਦਰਸ਼ਨਾ ਨੂੰ ਆ ਰਹੇ ਸਨ। ਕਿਸੇ ਸਿੰਘ ਨੇ ਅਕਾਲੀ ਫੂਲਾ ਸਿੰਘ ਨੂੰ ਇਹ ਖਬਰ ਜਾ ਸੁਣਾਈ। ਅਕਾਲੀ ਜੀ ਅੱਖ ਦੇ ਫੋਰ ਵਿੱਚ ਨੰਗੀ ਤਲਵਾਰ ਲੈ ਕੇ ਦਰਸ਼ਨੀ ਡਿਊੜੀ ਅੱਗੇ ਜਾ ਖਲੋਤੇ ਤੇ ਮਹਾਰਾਜੇ ਨੂੰ ਅੰਦਰ ਨਹੀ ਜਾਣ ਦਿੱਤਾ। ਮਹਾਰਾਜਾ ਉਸੀ ਵਕਤ ਪਿਛਾਂਹ ਹੋ ਗਿਆ ਤੇ ਹੱਥ ਜੋੜ ਕੇ ਮਾਫੀ ਮੰਗੀ ਤੇ ਭੁੱਲ ਬਖਸ਼ਾਣ ਲਈ ਮਿੰਨਤ ਕੀਤੀ ਕਿ ਮੈਂ ਸਜ਼ਾ ਭੁਗਤਣ ਲਈ ਤਿਆਰ ਹਾਂ। ਇਹ ਨਿਰਧਾਰਿਤ ਹੋਇਆ ਕਿ ਸ਼੍ਰੀ ਅਕਾਲ ਤਖਤ ਸਾਹਬ ਦੇ ਸਾਹਮਣੇ ਇਮਲੀ ਦੇ ਬੂਟੇ ਨਾਲ ਮਹਾਰਾਜੇ ਦੀਆਂ ਮੁਸ਼ਕਾਂ ਕੱਸੀਆਂ ਜਾਣ ਤੇ ਸਰੀਰ ਤੇ ੨੧ ਕੋਰੜੇ ਲਾਏ ਜਾਣ। ਜਦ ਮਹਾਰਾਜਾ ਨਿਮਰਤਾ ਸਹਿਤ ਹੱਥ ਪਿੱਛੇ ਕਰਕੇ ਮੁਸ਼ਕਾਂ ਬੰਨਾਣ ਤੇ ਕੋਰੜੇ ਖਾਣ ਲਈ ਤਿਆਰ ਹੋ ਗਿਆ ਤਾਂ ਉਸੀ ਵਕਤ ਮਹਾਰਾਜੇ ਦੀ ਸਾਦਗੀ, ਨਿਮਰਤਾ ਤੇ ਗੁਰੂ ਘਰ ਪ੍ਰਤੀ ਸ਼ਰਧਾ ਵੇਖ ਕੇ ਸਾਰੀ ਸੰਗਤ ਦੇ ਨੇਤਰ ਜਲ ਨਾਲ ਭਰ ਆਏ। ਅਕਾਲੀ ਜੀ ਨੂੰ ਬੇਨਤੀ ਕੀਤੀ ਕਿ ਮਹਾਰਾਜਾ ਸਾਹਬ ਨੂੰ ਬਖਸ਼ ਦਿੱਤਾ ਜਾਏ। ਸੰਗਤ ਦੀ ਇਹ ਗੱਲ ਪ੍ਰਵਾਨ ਕੀਤੀ ਗਈ ਤੇ ਮਹਾਰਾਜਾ ਨੂੰ ਦੁਬਾਰਾ ਅੰਮ੍ਰਿਤ ਛਕਾ ਕੇ ਸ੍ਰੀ ਅਕਾਲ ਤਖਤ ਸਾਹਬ ਵੱਲੋਂ ਸਿਰੋਪਾ ਬਖਸ਼ ਕੇ ਦਰਸ਼ਨਾਂ ਲਈ ਅੰਦਰ ਜਾਣ ਦਿੱਤਾ।ਅੰਤ ੧੪ ਮਾਰਚ ੧੮੨੩ ਨੂੰ ਆਪ ਨੌਸ਼ਿਹਰੇ ਦੀ ਆਖਰੀ ਲੜਾਈ ਵਿੱਚ ਜਿੱਤ ਦਾ ਪਰਚਮ ਲਹਿਰਾ ਕੇ ਸ਼ਹੀਦੀ ਜਾਮ ਪੀ ਗਏ। ਇਹ ਲੜਾਈ ਵੀ ਬਾਕੀ ਲੜਾਈਆਂ ਦੀ ਤਰ੍ਹਾਂ ਆਪ ਦੀ ਸੂਰਬੀਰਤਾ ਕਰਕੇ ਜਿੱਤੀ ਜਾ ਸਕੀ ਸੀ।ਅਕਾਲੀ ਫੂਲਾ ਸਿੰਘ ਇੱਕ ਨਿਰਭੈਅ ਤੇ ਨਿਧੱੜਕ ਜੋਧੇ ਸਨ।

Saturday 4 March 2017

ਭੁਝੰਗੀ

ਕੀੲੇ ਭੁਝੰਗੀ ਛਾਂਟ ਪੰਜ, ਪੰਜੇ ਜਾਤ ਗਿਨਾੲੇ॥ ਪੰਜ ਭੁਝੰਗੀ ਲੲੇ ੳੁਠਾੲਿ - ਸ਼੍ਰੀ ਪੰਥ ਪ੍ਰਕਾਸ਼ ਗ੍ਰੰਥ

ਭੁਝੰਗੀ ਸ਼ਬਦ ਬਾਰੇ ਅੱਜ ਕੱਲ ਕੲੀਅਾਂ ਨੂੰ ਸ਼ੰਕਾ ਹੈ, ਸ਼ੰਕਾ ਕਰਦੇ ਨੇ, ਭੁਝੰਗੀ ਕਹਿੰਦੇ ਅਾ ਸੱਪ ਦੇ ਬੱਚੇ ਨੂੰ,ਫਨੀਅਰ ਨੂੰ, ਦੋ ਹੀ ਚੀਜਾਂ ਖਤਰਨਾਕ ਹੂੰਦੀਅਾਂ ਨੇ ੲਿਕ ਸੱਪ ੲਿਕ ਸ਼ੇਰ। ਜੋ ਸਿੰਘ ਸ਼ਬਦ ਨਾਮ ਨਾਲ ਜੋੜਿਅਾ ਹੈ ੲਿਹ ਸ਼ੇਰ ਦਾ ਵਾਚਕ ਹੈ। ਸਾਡੇ ਸਾਰਿਅਾ ਦੇ ਨਾਮ ਨਾਲ ਸਿੰਘ ਨਾਮ ਹੈ ੲਿਹ ਸ਼ੇਰ ਦਾ ਵਾਚਕ ਹੈ। ਤੇ ਦੂਸਰਾ ਸ਼ਬਦ ਹੈ ਭੁਝੰਗੀ। ਜਦੋ ਚਾਰ ਸ਼ਾਹਿਬਜ਼ਾਦੇ ਸ਼ਹੀਦ ਹੋੲੇ ਨੇ ਤੇ ਓਸ ਤੋ ਬਾਦ ਚਿੱਠੀ ਲਿਖੀ ਹੈ “ ਜ਼ਫਰਨਾਮਾ ”। ਹਜ਼ੂਰ ਨੇ ਲਿਖਿਅਾ ਹੈ ਕਿ, “ ਤੂੰ ੲੇਹ ਸਮਝਦਾ ਹੈ ਕਿ ਗੁਰੂ ਗੋਬਿੰਦ ਸਿੰਘ ਦੇ ਚਾਰ ਬੱਚੇ ਮਾਰੇ ਗੲੇ ਨੇ ਤੇ ਕਾਮ ਠੰਡਾ ਪੈ ਗੲਿਅਾ ਹੈ? ਨਹੀ! ਸਤਿਗੁਰਾਂ ਨੇ  ਜ਼ਫਰਨਾਮਾ ਵਿੱਚ ਲਿਖਿਅਾ , “ ਕਿ ਬਾਕੀ ਬਮਾਂਦਸਤ ਪੇਚੀਦਹ ਮਾਰ ”। ਪੇਚੀਦਹ ਹੁੰਦਾ ਕੁੰਡਲ ਪਾਕੇ ਤੇ ‘ਮਾਰ’ ਕਹਿੰਦੇ ਸੱਪ ਨੂੰ। ਫਾਰਸੀ ਵਿੱਚ ਵੀ ਤੇ ਪਸ਼ਤੋ ਵਿੱਚ ਵੀ ‘ਸੱਪ’ ਨੂੰ ‘ਮਾਰ’ ਕਹਿੰਦੇ। ਪੰਕਤੀ ਤੋ ਭਾਵ, ੲਿਹ ਜਿਹੜਾ ਮੇਰਾ ‘ਮਾਰ - ਸੱਪ’ ਫਣੀਅਰ ਖਾਲਸਾ ਜਿਓੰਦਾ ਹੈ ੲਿਹ ਤੇਰੇ ਅੱਗੇ ਅੰਗੀਅਾਰ ਵਿਛਾ ਦੇਗਾ ਤੇਰਾ ਨਾਸ਼ ਕਰ ਦੇਗਾ, ੲਿਹ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਬਚਨ ਸਣ। ੲਿਹ ‘ਭੁਝੰਗੀ’ ਸ਼ਬਦ ਪੰਥ ਵਿੱਚ ਸਿੰਘਾਂ ਵਾਸਤੇ, ਨੌਜਵਾਨਾ ਵਾਸਤੇ, ਸੂਰਮਿਅਾ ਵਾਸਤੇ, ਲਡਾਕਿਅਾ ਵਾਸਤੇ ਵਰਤਿਅਾ ਜਾਂਦਾ ਹੈ। ਜਿਵੇ ਫਣਿਅਰ ਨਾਗ ਫੁੰਕਾਰਾ ਮਾਰਕੇ ਹੀ ਕੰਮ ਫਤਿਹ ਕਰ ਦੇੰਦਾ ਹੈ ੲਿਹਦਾ ੲਿਹ ਗੁਰੂ ਕੇ ਸਿੰਘ ਭੁਝੰਗੀ ਹਣ । ੲਿਕ ਹੋਰ ਗੱਲ ਹੈ, ‘ਭੁਝੰਗੀ’ ਛੋਟੇ ਜੇ ਨੂੰ ਕਹਿੰਦੇ ਹਾ, ਜਿਵੇ ਸੱਪ ਦਾ ਬੱਚਾ ਹੁੰਦਾ ਛੋਟਾ ਸਪੋਲੀਅਾ ਜੇ ਡੰਗ ਦੇ ਤੇ ਕੋੲੀ ੲਿਲਾਜ ਨੀ ਕੋੲੀ ਮੰਤਰ ਨੀ ਚਲਦਾ, ਵੱਡੇ ਸੱਪ ਡੰਗੇ ਦਾ ੲਿਲਾਜ ਹੋ ਜਾਂਦਾ ਹੈ, ਵੱਡੇ ਸੱਪ ਡੰਗੇ ਤੇ ਬੱਚ ਸਕਦਾ ਹੈ ਪਰ ਛੋਟੇ ਤੇ ਡੰਗੇ ਤੋ ਨਹੀ ਬੱਚ ਸਕਦੇ। ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਕਹਿੰਦੇ ਜਿਹੜਾ ਮੇਰਾ ਛੋਟਾ ਪੁੱਤਰ ਹੈ ਖਾਲਸਾ, ੲਿਹਦੇ ਡੰਗ ਤੋ ਤੂੰ ਅੌਰੰਗਜ਼ੇਬ ਬਚ ਨੀ ਸਕੇਗਾ। ਸੋ ਓਸਤੋ ੲਿਹ ਭੁਝੰਗੀ ਸ਼ਬਦ ਖਾਲਸੇ ਲੲੀ ਵਰਤਿਅਾ ਜਾਂਦਾ ਹੈ। ਸਿੰਘਾ ਦੇ ਬੱਚੇ ਨੂੰ ਮੁੰਡਾ ਨੀ ਕਹਿੰਦੇ, ਮੁੰਡਾ ਦੇ ਮਤਲਬ ਹੈ ਜਿਹਦਾ ਸਿਰ ਮੂੰਹ ਮੁੰਡਿਅਾ ਹੋੲਿਅਾ ਵਾ। ਅੱਜ ਤੋ ੪੦-੫੦ ਸਾਲ ਪਹਿਲਾ ਤੱਕ ਜੇ ਅਾਪਾਂ ਕਿਸੇ ਦੇ ਬੱਚੇ ਨੂੰ ਮੂੰਡਾ ਕਹਿ ਦੇੰਦੇ ਸੀ ਤੇ ਬੱਚੇ ਦਾ ਪਿਓ ਲੱੜ ਪੈੰਦਾ ਸੀ ਕਿ ਮੇਰੇ ਬੱਚੇ ਨੂੰ ਮੁੰਡਾ ਨੀ ਕਹਿਣਾ, ‘ਭੁਝੰਗੀ’ ਕਹਿ। ਜੇ ਮੁੰਡਾ ਹੋ ਗੲਿਅਾ ਤੇ ਮੁੰਡੀਤ ਹੋ ਗੲਿਅਾ, ਹੁਣ ਅਾਪਾ ਮੁੰਡਾ ਕਹਿਣ ਲੱਗ ਪੲੇ ਅਾ ਤੇ ਸਾਰੇ ਹੀ ਮੁੰਡੀਤ ਹੋੲੀ ਜਾਂਦੇ ਅਾ। ਸੋ ਭੁਝੰਗੀ ਸ਼ਬਦ ਖਾਲਸੇ ਲੲੀ ਵਰਤਿਅਾ ਗੲਿਅਾ ਹੈ। ਅਤੇ ਕੁਝ ਕੁ ਪੰਥ ਵਿਰੋਧੀ ਪਰਚਾਰਕ ਜਿਹਨਾਂ ਨੂੰ ਖਾਲਸਾੲੀ ਜਾਹੋ ਜਲਾਲ ਬਾਰੇ ਕੋੲੀ ਗਿਅਾਨ ਨਹੀ ਅਾ ਤੇ ਪੰਥ ਵਿਚ ਹਮੇਸ਼ਾ ਵਖੇੜੇ ਪਾੲਿ ਰਖਦੇ ਅਾ ਤੇ ਓਹਨਾਂ ਵੱਲੋ ੲਿਹ ਵੀ ਗੱਲ ਪਰਚਾਰੀ ਜਾ ਰਹੀ ਹੈ ਕਿ ਭੁਝੰਗੀ ਸ਼ਬਦ ਖਾਲਸੇ ਨੂੰ ਨਹੀ ਵਰਤਨਾ ਚਾਹੀਦਾ। ਪਰ ਅਾਪਾ ਨੂੰ ਅਪਨੇ ਪਿਤਾ ਗੁਰੂ ਗੋਬਿੰਦ ਸਿਂਘ ਜੀ ਤੇ ਭਰੋਸਾ ਨਾ ਕੀ ੲਿਹਨਾ ਪੰਥ ਵਿਰੋਧੀ ਪਰਚਾਰਕਾ ਤੇ। ਫਿਰ ੳੁੱਠੋ ਸਿੰਘੋ-ਭੁਝੰਗੀਓ