Tuesday 5 September 2017

ਬੁੱਚੜ ਬੇਅੰਤੇ ਦਾ ਸੋਧਾ

ਬੁੱਚੜ ਬੇਅੰਤਾ 25 ਫਰਵਰੀ 1992 ਨੂੰ ਪੰਜਾਬ ਦਾ ਮੁਖ ਮੰਤਰੀ ਬਣ ਬੈਠਾ।
ਪੰਜਾਬ ਦਾ ਮੁਖਮੰਤਰੀ ਬਣਨ ਤੋਂ ਬਾਦ ਬੇਅੰਤ ਸਿੰਘ ਸਿਖ ਨੌਜਵਾਨੀ ਤੇ ਇਕ ਕਹਿਰ ਬਣ ਕੇ ਟੁਟ ਪਇਆ।ਓਸ ਨੇ ਕਮੀਨੇ ਨੇ ਘਰ ਦੇ ਘਰ ਉਜਾੜ ਕੇ ਰਖ ਦਿਤੇ ਤੇ ਇਸਦਾ ਸਾਥ ਦੇਣ ਨੂੰ ਏਹ੍ਮ ਰੋਲ ਅਦਾ ਕਰਨ ਵਾਲਿਆਂ ਵਿਚ ਸਨ ਕੇ ਪੀ ਏਸ ਗਿੱਲ, ਸੁਮੇਧ ਸੈਨੀ, ਅਜੀਤ ਸਿੰਘ ਸੰਧੂ, ਇਜਹਾਰ ਆਲਮ, ਅਤੇ ਨਿਹੰਗ ਸਿੰਘ ਦੇ ਬਣੇ ਹੇਠ ਲੁਕਿਆ ਭਾਰਤ ਸਰਕਾਰ ਦਾ ਕੁੱਤਾ ਅਜੀਤ ਪੂਹਲਾ।
ਬੇਅੰਤੇ ਨੇ ਐਨਾਂ ਆਪਣੇ ਕੁਤਿਆਂ ਨੂੰ ਪੂਰੀ ਖੁਲ ਦੇ ਦਿਤੀ ਤੇ ਭਾਰਤੀ ਫੋਰਸਾਂ ਭੂਖੇ ਹੋਏ ਭੇੜੀਏ ਵਾਂਗ ਗੁਰੂ ਪਿਤਾ ਕਲਗੀਧਰ ਜੀ ਦੇ ਲਾਏ ਸਿਖੀ ਦੇ ਬੂਟੇ ਦੇ ਛੋਟੇ ਛੋਟੇ ਬਚਿਆਂ ਤੋਂ ਲੈ ਕੇ 35 ਸਾਲ ਤਕ ਦੇ ਮੁੰਡੇ ਘਰੋਂ ਚੂਕ ਲੈ ਜਾਂਦੇ ਤਾਂ ਕੋਈ ਪਤਾ ਨੀ ਲਗਣ ਦਿਤਾ ਜਾਂਦਾ ਕੀ ਓਹ ਕਿਥੇ ਗੁਆਚ ਗਏ ਹਨ।
ਕੋਈ ਘਰ ਐਸਾ ਨਾ ਰਹਿਆ ਜਿਸ ਘਰ ਕੋਈ ਪੁਤ ਦੀ ਲਾਸ਼ ਨਾ ਰਖੀ ਹੋਵੇ, ਫਰ੍ਜ਼ੀ ਮੁਕਾਬਲੇ ਬਣਾ ਬਣਾ ਕੇ ਪਾਣੀ ਸਿਰ ਤੋਂ ਉਪਰ ਹੁੰਦਾ ਜਾ ਰਿਹਾ ਸੀ।ਹਰ ਰੋਜ ਅਖਬਾਰਾਂ ਵਿਚ 8-10 ਸਿਖ ਜਵਾਨ ਕਤਲ ਹੁੰਦੇ ਵੇਖੇ ਜਾਂਦੇ ।
ਜੋ ਪੰਜਾਬ ਕਲ ਤਕ ਚੋਨੇ ਤੇ ਕਣਕ ਦੀਆਂ ਫਸਲਾਂ ਨਾਲ ਲਹਿਰਾਉਂਦਾ ਸੀ ਅੱਜ ਓਹ ਪੰਜਾਬ ਦੇ ਖੇਤਾਂ ਸੜਕਾਂ ਗਲੀਆਂ ਵਿਚ ਲਾਸ਼ਾਂ ਵਿਖਰੀਆਂ ਨਜਰ ਆਉਂਦਿਆ ਸਨ ।
ਇਉਂ ਲਗਦੇ ਜਿਵੇਂ ਲਾਸ਼ਾਂ ਦਾ ਹਾੜ ਆ ਗਇਆ ਹੋਵੇ।
ਕਹਿੰਦੇ ਹਨ ਕੀ ਓਸਦੇ ਘਰ ਦੇਰ ਹੈ ਪਰ ਅੰਧੇਰ ਨਹੀ ਹੈ ਅਖੀਰ ਓਸ ਦੁਨੀਆਂ ਦੇ ਮਾਲਿਕ ਨੂੰ ਆਪਣੇ ਸਾਜੇ ਏਸ ਪੰਥ ਕੌਮ ਤੇ ਤਰਸ ਆ ਹੀ ਗਇਆ ਤੇ ਜ਼ੁਲਮ ਦੀ ਆਂਧੀ ਨੂੰ ਠੱਲ ਪਾਉਣ ਲਈ ਗੁਰੂ ਦੇ ਲਾਡਲੇ ਸਿੰਘਾਂ ਨੇ ਜਥੇਦਾਰ ਭਾਈ ਵਧਾਵਾ ਸਿੰਘ ਜੀ ਬੱਬਰ, ਭਾਈ ਮਹਿਲ ਸਿੰਘ ਜੀ ਬੱਬਰ , ਅਤੇ ਭਾਈ#ਜਗਤਾਰ_ਸਿੰਘ ਹਵਾਰਾ ਜੀ ਨਵੰਬਰ 1984 ਦੇ ਮਹੀਨੇ ਪਾਕਿਸਤਾਨ ਦੇ ਲਾਹੌਰ ਵਿਖੇ ਏਸ ਜ਼ੁਲਮ ਤੋਂ ਨਿਜਾਤ ਪਾਉਣ ਲਈ ਇਕ ਗੁਪਤ ਮੀਟਿੰਗ ਰਖੀ ਓਸ ਮੀਟਿੰਗ ਚ ਭਾਈ ਵਧਾਵਾ ਸਿੰਘ ਜੀ ਬਹੁਤ ਦੁਖੀ ਸਨ। ਦੁਖੀ ਹੋਣਾ ਹੀ ਸੀ ਇਕ ਨਹੀ ਦੋ ਨਹੀ ਤਿਨ ਨਹੀ ਏਸ ਜ਼ਾਲਿਮ ਨੇ ਹਜ਼ਾਰਾਂ ਦੀ ਗਿਣਤੀ ਚ ਸਿਖ ਕਤਲ ਕਰ ਦਿਤੇ ਹਨ ਅਤੇ ਅਸੀਂ ਕੀ ਕੀਤਾ ? ਭਾਈ ਵਧਾਵਾ ਜੀ ਆਪਣੇ ਸਾਥੀ ਸਿੰਘਾਂ ਨੂੰ ਕਹਿ ਰਿਹੇ ਸਨ |
''ਜਦ ਤੋਂ ਇਹ ਕਮੀਨਾਂ ਬੇਅੰਤਾ ਪੰਜਾਬ ਦੀ ਸਤਾ ਤੇ ਕਾਬਿਜ਼ ਹੋਇਆ ਹੈ ਇਸ ਨੇ ਪੰਜਾਬ ਦੇ ਹਰ ਵਿਹੜੇ ਨੂੰ ਸਖਣਾ ਕਰ ਦਿਤਾ ਹੈ। ਪੰਜਾਬ ਦੀ ਕੋਈ ਥਾਂ ਖਾਲੀ ਨਹੀ ਜਿਥੇ ਕਿਸੇ ਬੇ ਕਸੂਰ ਦਾ ਲਹੁ ਨਾ ਡੁਲਿਆ ਹੋਵੇ।" ਭਾਈ ਮਹਲ ਸਿੰਘ ਜੀ ਨੇ ਆਪਣੇ ਵਿਚਾਰ ਰਖੇ ਓਸ ਮੀਟਿੰਗ ਚ ।
ਇਹ ਸਬ ਸੁਣ ਕੇ #ਭਾਈ_ਜਗਤਾਰ_ਸਿੰਘ_ਜੀ_ਹਵਾਰਾ ਉਠ ਖੜੋਤੇ ਤੇ ਗਰਜ ਕੇ ਬੋਲੇ "ਜਦ ਤਕ ਇਹ ਬੇਅੰਤਾ ਜਿਉਂਦਾ ਰਹੁਗਾਂ ਨਾ ਤਾਂ ਇਹ ਕਤਲੇਆਮ ਰੁਕਣ ਵਾਲਾ ਹੈ ਅਤੇ ਨਾ ਹੀ ਖਾਲਿਸਤਾਨ ਦਾ ਸੁਪਨਾ ਪੂਰਾ ਹੋਣ ਵਾਲਾ ਹੈ।ਮੈਂ ਇਸ ਹਤਿਆਰੇ ਨੂੰ ਮਾਰਨ ਲਈ ਤਿਆਰ ਹਾਂ ਚਾਹੇ ਮੈਨੂੰ ਹੀ ਕਿਉਂ ਨਾ ਮਰਨਾ ਪਵੇ।"
ਬੇਅੰਤ ਸਿੰਘ ਨੂੰ ਸੋਧਾ ਲਾਉਣ ਦੀ ਤਿਆਰੀ ਲਈ ਭਾਈ ਜਗਤਾਰ ਸਿੰਘ ਭਾਰਤ ਵਾਪਸ ਆ ਗਿਆ ਅਤੇ ਭਾਈ ਹਵਾਰਾ ਜੀ ਨੇ ਭਾਈ ਦਿਲਾਵਰ ਸਿੰਘ ਜੀ ਅਤੇ ਭਾਈ #ਬਲਵੰਤ_ਸਿੰਘ_ਜੀ_ਰਾਜੋਆਣਾ ਨਾਲ ਮਿਲੇ ਇਹ ਦੋਵੇਂ ਪੰਜਾਬ ਪੁਲਿਸ ਦੇ ਅਧਿਕਾਰੀ ਸਨ।ਭਾਈ ਹਵਾਰਾ ਨੂੰ ਮਿਸ਼ਨ ਕਾਮਯਾਬ ਹੁੰਦਾ ਨਜਰ ਆ ਰਿਹਾ ਸੀ ।ਇਹ ਦੋਵੇ ਪੁਲਿਸ ਦੇ ਜਵਾਨ ਸਨ ਅਤੇ ਐਨਾਂ ਨੂੰ ਸਬ ਕੋਈ ਜਾਣਦਾ ਸੀ। ਇਹ ਪਟਿਆਲਾ ਗੁਰੂ ਨਾਨਕ ਕਲੋਨੀ ਵਿਖੇ ਰਹਿੰਦੇ ਸੀ ।
ਭਾਈ ਦਿਲਾਵਰ ਸਿੰਘ ਜੀ ਦੇ ਇਕ ਖਾਸ ਮਿਤਰ ਭਾਈ ਲਖਵਿੰਦਰ ਸਿੰਘ ਜੀ ਲਖਾ ਵੀ ਸਨ । ਭਾਈ ਦਿਲਾਵਰ ਸਿੰਘ ਜੀ ਨੂੰ ਪੁਲਿਸ ਚੋ ਨਿਲੰਬਤ ਕੀਤਾ ਹੋਇਆ ਸੀ ।ਭਾਈ ਲਖਾ ਜੀ ਚੰਡੀਗੜ ਵਿਖੇ ਬੀ ਪੀ ਏਲ ਚ ਕਮ ਕਰਨ ਵਾਲੇ ਇਕ ਮਿਤਰ ਇੰਜੀਨੀਅਰ ਭਾਈ ਗੁਰਮੀਤ ਸਿੰਘ ਜੀ ਨੂੰ ਭਾਈ ਦਿਲਾਵਰ ਸਿੰਘ ਨਾਲ ਮਿਲਾਇਆ।
ਭਾਈ ਗੁਰਮੀਤ ਸਿੰਘ ਜੀ ਇੰਜੀਨੀਅਰ ਜੀ ਬੱਬਰ ਖਾਲਸਾ ਦੇ ਇਕ ਬਹੁਤ ਵੱਡੇ ਖਾੜਕੂ ਭਾਈ ਜਗਤਾਰ ਸਿੰਘ ਤਾਰਾ ਜੀ ਨਾਲ ਚੰਗੇ ਰਿਸ਼ਤੇ ਸਨ।ਇਹ ਹਮੇਸ਼ਾਂ ਉਤਰ ਪ੍ਰਦੇਸ਼ ਦੇ ਰਾਤੋਲੀ ਵਿਖੇ ਇਕ ਕਿਰਾਰ ਦੇ ਮਕਾਨ ਚ ਰਹਿੰਦੇ ਸਨ ਜੋ ਭਾਰਤੀ ਸੁਰਖਿਆ ਰਡਾਰ ਚੋ ਬਾਹਰ ਸੀ ।ਇਥੇ ਹੀ ਸਿੰਘ ਭਾਈ#ਪਰਮਜੀਤ_ਸਿੰਘ_ਜੀ_ਭਿਓਰਾ ਅਤੇ ਭਾਈ ਸ਼ਮਸ਼ੇਰ ਸਿੰਘ ਸ਼ੇਰੇ ਨੂੰ ਵੀ ਮਿਲੇ ਭਾਈ ਸ਼ੇਰਾ ਇਕ ਟ੍ਰਕ ਡਰਾਇਵਰ ਸਨ ।
ਇਹ ਸਾਰੇ ਸਿੰਘ ਰਾਤੋਲੀ ਦੇ ਓਸ ਮਕਾਨ ਚ ਇਕ ਮੀਟਿੰਗ ਲਈ ਇਕਠੇ ਹੋਏ ਤੇ ਬੇਅੰਤੇ ਬੁਚੜ ਦੇ ਮਿਸ਼ਨ ਨੂੰ ਅਮਲੀ ਜਾਮਾ ਪਹਿਨਾਇਆ ਜਾ ਸਕੇ।
ਅਗਸਤ 1995 ਭਾਈ ਹਵਾਰਾ ਜੀ ਨੂੰ ਇਕ ਸੁਨੇਹਾ ਮਿਲਿਆ ਆਪ ਜੀ ਦੇ ਕਹਿਣ ਅਨੁਸਾਰ ਭਾਈ ਵਧਾਵਾ ਸਿੰਘ ਜੀ ਅਤੇ ਭਾਈ ਮਹਲ ਸਿੰਘ ਜੀ ਬੱਬਰ ਦੀ ਦੇਖ ਰੇਖ ਹੇਠ ਅਜਨਾਲਾ ਦੇ ਨੇੜੇ ਆਪ ਜੀ ਦੇ ਮਿਸ਼ਨ ਲਈ ਸਮਾਨ ਭੇਜ ਦਿਤਾ ਗਇਆ ਹੈ ।
ਜਿਵੇ ਹੀ ਭਾਈ ਹਵਾਰਾ ਜੀ ਨੂੰ ਸੁਨੇਹਾ ਮਿਲਿਆ 10 ਅਗਸਤ 1995 ਨੂੰ ਅਤੇ ਭਾਈ ਸ਼ੇਰਾ ਜੀ ਅਜਨਾਲਾ ਤੋਂ ਪੈਸੇ ਅਤੇ ਆਰ ਦੀ ਏਕਸ ਇਕ ਬੇਗ ਚ ਪਾ ਕੇ ਟ੍ਰਕ ਦੇ ਟੂਲ ਬਾਕਸ ਵਿਚ ਰਖ ਕੇ ਪਟਿਆਲਾ ਨੂੰ ਵਾਪਸ ਚਲ ਪਾਏ ।ਪਟਿਆਲਾ ਪਹੁੰਚ ਕੇ ਇਕ ਬੇਗ ਭਾਈ ਸ਼ੇਰਾ ਜੀ ਦੇ ਘਰ ਰਖਿਆ ਗਇਆ ਅਤੇ ਇਕ ਬੇਗ ਭਾਈ ਹਵਾਰਾ ਜੀ ਦੇ ਮਿਤਰ ਦੇ ਘਰ , ਏਸ ਮਿਸ਼ਨ ਨੂੰ ਪੂਰਾ ਕਰਨ ਲਈ ਸਿੰਘਾਂ ਕੋਲ ਸਾਰਾ ਸਮਾਨ ਹਾਸਿਲ ਹੋ ਚੁਕਿਆ ਸੀ ।
ਹੁਣ ਅਸਲ ਗਲ ਸ਼ੁਰੂ ਹੁੰਦੀ ਹੈ ਭਾਈ ਹਵਾਰਾ ਜੀ ਨੂੰ ਬੁਚੜ ਬੇਅੰਤੇ ਨੂੰ ਸੋਧਾ ਲਾਉਣ ਲਈ ਇਕ ਮਨੁਖਾ ਬੰਬ ਦੀ ਲੋੜ ਸੀ ।ਪਰ ਬੰਬ ਕੋਣ ਬਣੇ ?ਏਸ ਹਮਲੇ ਵਾਸਤੇ ਕੋਣ ਤਿਆਰ ਹੋਵੇਗਾ ਬਹੁਤ ਮੁਸ਼ਕਿਲ ਕਮ ਸੀ , ਸੋਚਾਂ ਵਿਚ ਡੂਬੇ ਭਾਈ ਹਵਾਰਾ ਜੀ ਆਪਣੇ ਮਨ ਵਿਚ ਅਨੇਕਾਂ ਵਿਚਾਰ ਕਰਦੇ ਹਨ ਜੇ ਕੋਈ ਨਾਂ ਮਿਲਿਆ ਤਾਂ ਮੈਂ ਹੀ ਮਨੁਖਾ ਬੰਬ ਬਣ ਕੇ ਬੇਅੰਤੇ ਦਾ ਖਾਤਮਾ ਕਰ ਦੇਵਾਂਗਾ।
ਖਾਲਸਾ ਜੀ ਇਹ ਕੋਈ ਕਹਾਨੀ ਨਹੀ ਹੈ ਇਹ ਇਕ ਹਕੀਕਤ ਹੈ ਗੁਰੂ ਦੇ ਓਹ ਲਾਡਲੇ ਸੁਰਮੇ ਹਲੇ ਵੀ ਜੇਲਾਂ ਵਿਚ ਹਨ ਜੋ ਕੀ ਕੋਟ ਵਲੋਂ ਦਿਤੀ ਸਜ਼ਾ ਭੁਗਤ ਚੁਕਨ ਦੇ ਵਾਵਜੂਦ ਭਾਰਤ ਸਰਕਾਰ ਰਿਹਾ ਨਹੀ ਕਰਨਾ ਚਾਹੁੰਦੀ।
ਏਸ ਮਿਸ਼ਨ ਲਈ ਕੀ ਬੇਅੰਤੇ ਦਾ ਸੋਹੇਲੇ ਕਿਵੇਂ ਪੜਿਆ ਜਾਵੇ ਸਾਰੇ ਸਿੰਘ ਰਾਤੋਲੀ ਦੇ ਓਸ ਕਿਰਾਏ ਦੇ ਮਕਾਨ ਵਿਖੇ ਮਿਲੇ ਅਤੇ ਆਪਣੇ ਵਿਚਰ ਰਖੇ ।
ਭਾਈ ਹਵਾਰਾ ਜੀ :- ਮੇਰੇ ਵੀਰੋ ਇਸ ਦੁਸ਼ਟ ਬੇਅੰਤੇ ਦਾ ਸੋਹੇਲਾ ਪੜਨ ਲਈ ਇਕ ਮਨੁਖਾ ਬੰਬ ਦੀ ਲੋੜ ਹੈ ਇਸ ਤੋਂ ਬਿਨਾਂ ਮਿਸ਼ਨ ਹਾਸਿਲ ਨਹੀ ਹੋ ਸਕਦਾ।ਗਲ ਕਰਦਿਆਂ ਭਾਈ ਹਵਾਰਾ ਜੀ ਸਾਰੇ ਸਿੰਘਾਂ ਦੇ ਚੇਹਰੇ ਵੀ ਪੜ ਰਿਹੇ ਸਨ ਅਤੇ ਸਵਾਲ ਕੀਤਾ ।
ਅਚਾਨਕ ਹੀ ਭਾਈ ਦਿਲਾਵਰ ਸਿੰਘ ਖੜ ਗਏ ਤੇ ਕਿਹਾ :- ਮੈਂ ਮਨੁਖਾ ਬੰਬ ਬਣ ਜਾਵਾਂਗਾ ਤੇ ਦੁਸ਼ਟ ਨੂੰ ਉੜਾ ਦੇਵਾਂਗਾ ।
ਭਾਈ ਦਿਲਾਵਰ ਸਿੰਘ ਜੀ ਦੇ ਮੂਹੋਂ ਇਹ ਬੋਲ ਸੁਨ ਕੇ ਕੇ ਸਾਰੇ ਓਨਾਂ ਵਲ ਵੇਖ ਲਗੇ ।
''ਨਹੀ ਮੈਂ ਮਨੁਖਾ ਬੰਬ ਹੋਵਾਂਗਾ '' ਭਾਈ ਬਲਵੰਤ ਸਿੰਘ ਜੀ ਰਾਜੋਆਣਾ ਜੀ ਇਕ ਦਮ ਕਹਿ ਉਠੇ ।
ਭਾਈ ਦਿਲਾਵਰ ਸਿੰਘ ਜੀ :- ਕੋਈ ਗਲ ਨੀ ਵੀਰੇ ਮੈਂ ਪਹਿਲਾਂ ਬੰਬ ਹੋਵਾਂਗਾ |ਪਰ ਭਾਈ #ਰਾਜੋਆਣਾਜੀ ਫਿਰ ਕਹਿਣ ਲਗੇ ਨਹੀ ਮੈਂ ਹੀ ਮਨੁਖਾ ਬੰਬ ਹੋਵਾਂਗਾ ।
ਇਕ ਮਿੰਟ ਰੁਕੋ ਕੁਝ ਦੇਰ ਚੁਪ ਰਹਿਣ ਤੋਂ ਬਾਦ ਭਾਈ ਹਵਾਰਾ ਜੀ ਬੋਲੇ ਮੈਂ ਇਕ ਗਲ ਕਹਿਣਾ ਭੁਲ ਗਇਆ ਕੀ ਜੋ ਮਨੁਖਾ ਬੰਬ ਬ੍ਨੁਗਾ ਓਸਦੇ ਖੁਦ ਦੇ ਵੀ ਟੁਕੜੇ ਟੁਕੜੇ ਹੋ ਜਾਵਣਗੇ ਆਪਣੇ ਆਪ ਨੂੰ ਪਹਿਲਾਂ ਹੀ ਸ਼ਹੀਦ ਹੋਇਆ ਜਾਨ ਲੇਣਾ ਹੋਵੇਗਾ
ਕੋਈ ਗਲ ਨੀ ਵੀਰੇ ਮੈਂ ਹੀ ਇਹ ਬੰਬ ਬ੍ਨੁਗਾ ਭਾਈ ਦਿਲਾਵਰ ਸਿੰਘ ਜੀ ਧੜੱਲੇ ਨਾਲ ਕਹਿਣ ਲਗੇ ।ਨਹੀ ਵੀਰ ਦਿਲਾਵਰ ਸਿੰਘ ਮੈਂ ਹੀ ਮਨੁਖਾ ਬੰਬ ਹੋਵਾਂਗਾ ਭਾਈ ਰਾਜੋਆਣਾ ਜੀ ਚਾਹੁੰਦੇ ਸਨ ਕੀ ਬੁਚੜ ਬੇਅੰਤੇ ਨੂੰ ਮੈਂ ਹੀ ਸਜ਼ਾ ਦੇਵਾਂ ।ਪਰ ਭਾਈ ਦਿਲਾਵਰ ਸਿੰਘ ਜੀ ਨੇ ਸਾਫ਼ ਕਰ ਦਿਤਾ ਕੀ ਪਹਿਲਾਂ ਮੈਂ ਖੜਾ ਹੋਇਆ ਸੀ ਇਹ ਸੇਵਾ ਨਿਵਾਉਣ ਲਈ ਏਸ ਲਈ ਪਹਿਲਾ ਹਕ ਮੇਰਾ ਹੀ ਬਣਦਾ ਹੈ।
ਭਾਈ ਹਵਾਰਾ ਜੀ ਐਨਾਂ ਦੋਵਾਂ ਸਿੰਘਾਂ ਨੂੰ ਆਪਣਾ ਆਪਣਾ ਹਕ ਜਮਾਉਦੀਆਂ ਨੂੰ ਵੇਖ ਕੇ ਇਕ ਗੇਹਰੀ ਸੋਚ ਵਿਚ ਚਲੇ ਗਏ ਹੁਣ ਓਨਾਂ ਨੂੰ ਬੇ ਕਸੂਰ ਸਿਖਾਂ ਦੇ ਕਾਤਿਲ ਬੁਚੜ ਨੂੰ ਖਤਮ ਕਰਨ ਦਾ ਮਿਸ਼ਨ ਪੂਰਾ ਹੁੰਦਾ ਦਿਖ ਰਿਹਾ ਸੀ ।ਭਾਈ ਹਵਾਰਾ ਜੀ ਨੂੰ ਬੇਅੰਤਾ ਜਮੀਨ ਤੇ ਵਿਖਰਿਆ ਹੋਇਆ ਨਜਰ ਆ ਰਿਹਾ ਸੀ ਹੁਣ ਸਿਖਾਂ ਦੇ ਦੁਖਾਂ ਦਾ ਅੰਤ ਨੇੜੇ ਸੀ ਹੁਣ ਮਾਵਾਂ ਦੀਆਂ ਕੁਖਾਂ ਨਹੀ ਉਜੜਨਗਿਆਂ ਬਸ ਬਹੁਤ ਹੋ ਗਇਆ ਜ਼ੁਲਮ ਹੁਣ ਬਸ ਦਿਨ ਨੇੜੇ ਹੀ ਹਨ ਏਸ ਪਾਪੀ ਦੇ ।
ਭਾਈ ਦਿਲਾਵਰ ਸਿੰਘ ਜੀ ਅਤੇ ਭਾਈ ਰਾਜੋਆਣਾ ਜੀ ਨੂੰ ਤਿਆਰੀ ਲਈ ਭੇਜ ਦਿਤਾ ਗਇਆ ਅਤੇ ਬੰਬ ਬੇਲਟ ਦਾ ਕਮ ਭਾਈ ਇੰਜੀਨੀਅਰ ਨੂੰ ਸੋਂਪ ਦਿਤਾ ਗਇਆ ।
ਹੁਣ ਪਿਛੇ ਰਹਿ ਗਏ ਸਿੰਘ ਭਾਈ ਹਵਾਰਾ ਜੀ ਭਾਈ ਭਿਓਰਾ ਜੀ ਅਤੇ ਭਾਈ ਤਾਰਾ ਜੀ ਆਪਸ ਚ ਵਿਚਾਰ ਕਰ ਰਿਹੇ ਸਨ, ਹੁਣ ਏਸ ਜ਼ੁਲਮ ਦਾ ਖਾਤਮਾ ਹੋ ਜਵੇਗਾ ਇਸਦੇ ਲਈ ਹੁਣ ਇਕ ਏਮਬੇਸਡਰ ਕਾਰ ਦੀ ਲੋੜ ਹੈ ਭਾਈ #ਜਗਤਾਰ_ਸਿੰਘ_ਤਾਰਾ ਜੀ ਨੇ ਫੋਰਨ ਕਿਹਾ ਚਲੋ ਖਰੀਦਣ ਕਿਸੇ ਪੁਰਾਣੇ ਡੀਲਰ ਤੋਂ ।ਭਾਈ ਹਵਾਰਾ ਜੀ ਤਿਆਰ ਹੋ ਗਏ ਕਾਰ ਦਿੱਲੀ ਤੋਂ ਖਰੀਦੀ ਜਾਏ ਤੇ ਕਮ ਕਰਵਾ ਕੇ ਰੰਗ ਰੋਗਨ ਵੀ ਕਰਵਾ ਲਇਆ ਜਾਏ ਤਾਕੀ ਕਾਰ ਇਕ ਵੀ ਆਈ ਪੀ ਦੀ ਹੀ ਲਗਣੀ ਚਾਹੀਦੀ ਹੈ, ਹੈ ਥੋੜਾ ਮੁਸ਼ਕਿਲ ਕਮ ਪਰ ਕਰਨਾ ਹੈ ।ਚਲੋ ਦਿੱਲੀ ਦੇਰ ਨੀ ਕਰਨੀ ਦੇਰ ਤਾਂ ਵਿਨਾਸ਼ ਦੀ ਮਾਂ ਹੁੰਦੀ ਇਸਦੇ ਨਾਲ ਹੀ ਭਾਈ ਹਵਾਰਾ ਜੀ ਮੁਸ੍ਕੁਰਾ ਵੀ ਦਿਤੇ ਸਨ ।
ਭਾਈ ਹਵਾਰਾ ਜੀ, ਭਾਈ ਤਾਰਾ ਜੀ ਅਤੇ ਭਾਈ ਭਿਓਰਾ ਜੀ ਬਿਨਾ ਦੇਰ ਕੀਤਿਆ ਹੀ 20 ਅਗਸਤ 1995 ਨੂੰ ਇਕ ਮੋਟਰ ਸਾਇਕਲ ਤੇ ਦਿੱਲੀ ਚਲੇ ਗਏ। ਸਿੰਘਾਂ ਨੇ ਲੋਕਲ ਅਖਬਾਰਾਂ ਚੋਣ ਵੇਖਣ ਲਈ ਕੁਝ ਅਖਬਾਰ ਖਰੀਦ ਲਾਏ ।ਲੇਹਂਦੀ ਦਿੱਲੀ ਕਿਸੇ ਫੋਜੀ ਕੋਲ ਇਕ ਅਮ੍ਬੇਸਡਰ ਕਾਰ ਦਾ ਇਸ਼ਤਿਹਾਰ ਹਿੰਦੁਸਤਾਨ ਟਾਈਮਜ਼ ਚ ਦਿਤਾ ਹੋਇਆ ਸੀ ਅਤੇ ਓਸਦਾ ਨਾਂ ਸੁਭਾਸ਼ ਦੱਤਾ ਲਿਖਿਆ ਸੀ , ਸਿੰਘ ਫੋਰਨ ਓਸ ਪਾਸੇ ਚਲੇ ਗਏ ।
ਸਿੰਘਾਂ ਜਾ ਕੇ ਸੁਭਾਸ਼ ਦੱਤਾ ਨੂੰ ਅਖਬਾਰ ਚ ਦਿਤਾ ਇਸ਼ਤਿਹਾਰ ਦਸਿਆ ਤੇ ਕਾਰ ਨਾ ਡੀ ਬੀ ਏ 9598 ਦੇ ਓਹ 32000 ਰੁਪੇ ਮੰਗ ਰਿਹਾ ਸੀ ।ਸਿੰਘਾਂ ਨੇ ਕਾਰ ਨੂੰ ਵੇਖਿਆ ਤੇ ਥੋੜਾ ਜਿਹਾ ਰੜਕਾ ਕੀਤਾ ਅਖੀਰ ਸਿੰਘ ਵੀ ੩੨੦੦੦ ਰੁਪੇ ਮਨ ਗਏ ਤੇ ਦੂਜੇ ਦਿਨ ਆਉਣ ਨੂੰ ਕਹਿ ਦਿਤਾ।
ਦੂਜੇ ਦਿਨ ਭਾਈ ਹਵਾਰਾ ਅਤੇ ਭਾਈ ਭਿਓਰਾ ਜੀ ਸੁਭਾਸ਼ ਦੱਤਾ ਦੇ ਘਰ ਚਲੇ ਗਏ ਅਤੇ 32000 ਰੁਪੇ ਦੇ ਕੇ ਕਾਰ ਖਰੀਦ ਲਈ
।ਭਾਈ ਤਾਰਾ ਜੀ ਦੇ ਭਾਈ ਦੇ ਘਰ ਥੋੜਾ ਰੁਕ ਕੇ ਆਰਾਮ ਕੀਤਾ ਭਾਈ ਨੂੰ ਦਸਿਆ ਕੀ ਕਾਰ ਭਾਈ ਤਾਰਾ ਲਈ ਖਰੀਦੀ ਹੈ, ਆਰਾਮ ਕਰਨ ਤੋਂ ਬਾਦ ਭਾਈ ਹਵਾਰਾ ਜੀ ਅਤੇ ਭਾਈ ਭਿਓਰਾ ਜੀ ਵਾਪਸ ਪੰਜਾਬ ਆ ਗਏ ਜਦ ਕੀ ਭਾਈ ਤਾਰਾ ਕੀ ਕਾਰ ਸਮੇਤ ਭਾਈ ਦੇ ਘਰ ਹੀ ਰਹੇ।
ਅਗਲੇ ਦਿਨ ਤਾਰਾ ਜੀ ਭਾਈ ਲਖਵਿੰਦਰ ਸਿੰਘ ਜੀ ਲਖਾ ਨੂੰ ਕਾਰ ਬਾਰੇ ਦਸਿਆ ਕੀ ਇਹ ਕਾਰ ਬੇਅੰਤੇ ਨੂੰ ਮਾਰਨ ਲਈ ਖਰੀਦੀ ਹੈ ਹੁਣ ਇਹ ਕਾਰ ਦਾ ਕਮ ਕਰਵਾਉਣਾ ਹੈ ਰੰਗ ਸਬ ਕੁਝ ਇਕ ਵੀ ਆਈ ਪੀ ਨਜਰ ਆਉਣੀ ਚਾਹੀਦੀ ਹੈ |
ਭਾਈ ਲਖਾ ਜੀ ਨੇ ਫੋਰਨ ਹਾਂ ਕਰ ਦਿਤੀ ਤੇ ਇਕ ਜਾਨਕਰ ਜੋ ਵੀ ਆਈ ਪੀ ਕਾਰਾਂ ਦੀ ਮੁਰਾਮਤ ਕਰਦਾ ਸੀ ਓਸ ਕੋਲ ਜਾਂ ਦੀ ਤਿਆਰਿਕਰ ਲਈ |
ਭਾਈ ਤਾਰਾ ਜੀ ਅਤੇ ਭਾਈ ਲਖਾ ਜੀ ਕੁਝ ਹੀ ਸਮੇ ਚ ਮ੍ਕੇਨਿਕ ਕੋਲ ਪਹੁੰਚ ਗਏ ਅਤੇ ਮ੍ਕੇਨਿਕ ਨੂੰ ਸਾਰਾ ਕਮ ਸਮਝਾ ਦਿਤਾ ਅਤੇ ਪੁਛਿਆ ਕਿਨਾਂ ਸਮਾ ਲ੍ਗੁਗਾ | ਸਾਰਾ ਕੁਝ ਵੇਖਣ ਤੋਂ ਬਾਦ ਮ੍ਕੇਨਿਕ ਨੇ ਚਾਰ ਦਿਨ ਬਾਦ ਆਉਣ ਨੂੰ ਕਿਹਾ |
ਸਿੰਘਾਂ ਨੇ ਮ੍ਕੇਨਿਕ ਨੂੰ ਸਮਝਾ ਦਿਤਾ ਕੀ ਕੋਈ ਕਮੀ ਨਾ ਰਿਹੇ ਗੱਡੀ ਵੀ ਆਈ ਪੀ ਦੀ ਹੈ ਕੋਈ ਸ਼ਿਕਾਇਤ ਦਾ ਮੋਕਾ ਨਾ ਮਿਲੇ |
ਠੀਕ ਚਾਰ ਦਿਨ ਬਾਦ ਭਾਈ ਤਾਰਾ ਜੀ ਅਤੇ ਲਖਾ ਜੀ ਮ੍ਕੇਨਿਕ ਕੋਲ ਪਹੁੰਚ ਗਏ ਕਾਰ ਤਾਂ ਵਾਕਿਆ ਹੀ ਵੀ ਆਈ ਪੀ ਹੀ ਲਗਦੀ ਸੀ |ਸਿੰਘ ਕਾਰ ਨੂ ਲੇਕੇ ਚੰਡੀਹੜ ਲੈ ਆਏ |
ਦੂਜੇ ਦਿਨ ਭਾਈ ਤਾਰਾ ਜੀ ਨੂੰ ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋਂ ਭਾਈ ਭਿਓਰਾ ਨੂੰ ਲਿਆਉਣ ਲਈ ਭਾਈ ਹਵਾਰਾ ਜੀ ਦਾ ਗੁਪਤ ਸੁਨੇਹਾ ਮਿਲਿਆ |ਜਦ ਸਿੰਘ ਓਥੇ ਪਹੁੰਚੇ ਤਾਂ ਭਾਈ ਹਵਾਰਾ ਤੋਂ ਇਕ ਹੋਰ ਸੁਨੇਹਾ ਗੁਰਦਵਾਰਾ ਦੁਖ ਨਿਵਾਰਨ ਆਉਣ ਲਈ ਮਿਲਿਆ ਭਾਈ ਹਵਾਰਾ ਜੀ ਦਾ |
ਭਾਈ ਤਾਰਾ ਜੀ ਅਤੇ ਭਾਈ ਭਿਓਰਾ ਜੀ ਗੁਰੂਦਵਾਰਾ ਪੁੱਜੇ ਤਾਂ ਓਥੇ ਭਾਈ ਹਵਾਰਾ ਜੀ ਅਤੇ ਭਾਈ ਰਾਜੋਆਣਾ ਜੀ ਅਤੇ ਭਾਈ ਦਿਲਾਵਰ ਸਿੰਘ ਜੀ ਇੰਤਜ਼ਾਰ ਕਰਦੇ ਮਿਲੇ |ਏਥੋਂ ਪੰਜੇ ਸਿੰਘ ਪਿੰਡ ਕੁਰਾਲੀ ਨੂੰ ਚਲ ਪਾਏ ਤੇ ਕੁਰਾਲੀ ਤੋਂ ਭਾਈ ਨਸੀਬ ਸਿੰਘ ਜੀ ਦੇ ਘਰੋਂ ਰਿਮੋਟ ਕੰਟ੍ਰੋਲ ਬੰਬ ਵਗੇਰਾ ਲੈ ਕੇ ਮੋਹਾਲੀ ਨੂੰ ਚਲ ਪਾਏ |
੩੦ਅਗ੍ਸ੍ਤ ੧੯੯੫ ਦਾ ਦਿਨ ਭਾਈ ਦਿਲਾਵਰ ਸਿੰਘ ਜੀ ਮਨੁਖਾ ਬੰਬ ਬਣਨ ਨੂੰ ਤਿਆਰ ਸਨ |ਵੀ ਆਈ ਪੀ ਇਕ ਅਮ੍ਬੇਸਡਰ ਕਾਰ ਵੀ ਤਿਆਰ ਕੀਤੀ ਗਈ ਸੀ ਨਾਲ ਹੀ ਪੁਲਿਸ ਦੀ ਵਰਦੀ ਅਤੇ ਰਿਮੋਟ ਕੰਟ੍ਰੋਲ ਨਾਲ ਚਲ ਵਾਲੀ ਆਰ ਡੀ ਏਕਸ ਬੇਲਟ ਵੀ ਤਿਆਰ ਹੋ ਚੁਕੀ ਸੀ |ਬੇਅੰਤ ਸਿੰਘ ਦਾ ਸੋਹੇਲਾ ਪੜਨ ਨੂੰ ਸਬ ਤਿਆਰ ਸਨ |
ਸਾਰੇ ਸਿੰਘ ਚੰਡੀਗੜ ਚ ਸੀਗੇ |ਬਸ ਹੁਨ 30 ਅਗਸਤ 1995 ਦਾ ਬੇਅੰਤ ਸਿੰਘ ਦਾ ਇੰਤਜ਼ਾਰ ਸੀ ਜੋ ਹਾਲੀ ਚੰਡੀਗੜ ਚ ਨਹੀ ਸੀ ਆਇਆ ਹੋਇਆ ਅਗਲੇ ਦਿਨ ਤੇ ਪੂਰੀ ਟੀਮ ਚਰਚਾ ਕਰ ਰਹੀ ਸੀ ਕੋਈ ਗਲਤੀ ਦੀ ਗੁੰਜਾਇਸ਼ ਨਹੀ ਰਹਿਣ ਦਿਤੀ ਜਾ ਰਹੀ |
ਪਰ ਭਾਈ ਦਿਲਾਵਰ ਸਿੰਘ ਜੀ ਅਤੇ ਭਾਈ ਬਲਵੰਤ ਸਿੰਘ ਰਾਜੋਆਣਾ ਜੀ ਹਾਲੇ ਵੀ ਮਨੁਖਾ ਬੰਬ ਲਈ ਤਕਰਾਰ ਕਰ ਰਿਹੇ ਸਨ, ਦੋਵਾਂ ਵਿਚ ਜਿੱਦ ਬਣੀ ਹੋਈ ਸੀ ਭਾਈ ਦਿਲਾਵਰ ਸਿੰਘ ਜੀ ਵੀ ਨਹੀ ਸੀ ਹਟ ਰਿਹੇ ਤੇ ਭਾਈ ਰਾਜੋਆਣਾ ਜੀ ਵੀ |
ਦੋਵੇ ਸਿੰਘਾਂ ਦੀ ਜਿੱਦ ਨੂੰ ਵੇਖਦਿਆਂ ਭਾਈ ਹਵਾਰਾ ਜੀ ਨੇ ਇਕ ਲਾਟਰੀ ਪਾਉਣ ਦਾ ਫੈਸਲਾ ਕੀਤਾ ਵੇਖਦੇ ਹਾਂ ਜਿਸਦਾ ਨਾਂ ਆਵੇਗਾ ਓਹੀ ਬੁਚੜ ਬੇਅੰਤੇ ਨੂੰ ਸੋਧੇਗਾ |
ਦੋਵੇਂ ਸਿੰਘ ਰਾਜ਼ੀ ਹੋ ਗਏ ਦੋਨਾਂ ਦੇ ਨਾਂ ਇਕ ਇਕ ਪਰਚੀ ਲਿਖੀ ਗਈ ਅਤੇ ਦੋਵੇਂ ਖਾਲਸੇ ਗੁਰੂ ਪਿਤਾ ਪਾਸ ਅਰਦਾਸ ਕਰ ਰਿਹੇ ਹਨ ਆਪਣੇ ਆਪਣੇ ਨਾਂ ਨਿਕਲਣ ਦੀ |
ਵਾਹ ਵਾਹ ਮਾਂ ਜਮਨ ਵਾਲੀਏ ਧਨ ਹਨ ਤੇਰੇ ਲਾਲ ਜੋ ਮੋਤ ਨੂੰ ਵੀ ਆਪਣੇ ਹਕ ਨਿਤਰਨ ਲਈ ਸਚੇ ਪਾਤਸ਼ਾਹ ਜੀ ਪਾਸ ਅਰਦਾਸ ਕਰਦੇ ਹਨ |
ਅਰਦਾਸ ਤੋਂ ਬਾਦ ਜਦ ਪਰਚਿਆਂ ਜਮੀਨ ਤੇ ਸੁਟੀਆਂ ਇਕ ਪਰਚੀ ਚੁਕੀ ਗਈ ਤੇ ਭਾਈ ਦਿਲਾਵਰ ਸਿੰਘ ਜੀ ਦਾ ਨਾਂ ਆਇਆ ਵੇਖ ਭਾਈ ਦਿਲਾਵਰ ਸਿੰਘ ਜੀ ਖੁਸ਼ੀ ਵਿਚ ਇਉਂ ਉਛਲੇ ਜਿਵੇਂ ਦੁਨੀਆਂ ਦਾ ਸਾਰਾ ਖ਼ਜ਼ਾਨਾ ਵੀ ਏਸ ਬੇਸ਼ ਕੀਮਤੀ ਖਜਾਨੇ ਤੋ ਘਟ ਹੋਵੇ |
ਭਾਈ ਹਵਾਰਾ ਜੀ :- ਚਿੰਤਾ ਨਾ ਕਰ ਵੀਰੇ ਹਾਲੀ ਕੇ ਪੀ ਏਸ ਗਿੱਲ, ਭਜਨ ਲਾਲ, ਅਤੇ ਰਾਵ ਜਿਉਂਦੇ ਹਨ ਓਨਾਂ ਦਾ ਵੀ ਸੋਹੇਲਾ ਪੜਨਾ ਹੈ ਕੀ ਪਤਾ ਓਨਾਂ ਦੇ ਸੋਹੇਲਾ ਪੜਨ ਦੀ ਪਰਚੀ ਤੇਰੀ ਹੀ ਨਿਕਲ ਆਵੈ ਭਾਈ ਹਵਾਰਾ ਜੀ ਨੇ ਭਾਈ ਰਾਜੋਆਣਾ ਜੀ ਨੂੰ ਦਿਲਾਸਾ ਦਿਤਾ |ਭਾਈ ਦਿਲਾਵਰ ਸਿੰਘ ਜੀ ਨੇ ਆਪਣੇ ਕਰੀਬੀ ਰਿਸ਼ਤੇਦਾਰਾਂ ਘਰ ਪਰਿਵਾਰ ਵਾਲਿਆਂ ਨੂੰ ਫੋਨ ਕੀਤਾ ਤੇ ਕਿਹਾ ਕਲ ਪੰਜਾਬ ਚ ਕੁਝ ਬਹੁਤ ਬਡਾ ਹੋਣੇ ਜਾ ਰਿਹਾ ਹੈ ਮੈਂ ਰੂਪੋਸ਼ ਹੋਣੇ ਜਾ ਰਿਹਾ ਹਾਂ ਮੇਰੀ ਫਿਕਰ ਨਾ ਕਰਨਾ ਅਤੇ ਫਤਹਿ ਬੁਲਾ ਦਿਤੀ |
31 ਅਗਸਤ 1995 ਨੂੰ ਬੇਅੰਤ ਸਿੰਘ ਦੀ ਵੀ ਆਈ ਪੀ ਕਾਰ ਚੰਡੀਗੜ ਸੇਕ੍ਟ੍ਰੇਟ ਪਹੁੰਚੀ ਕਾਰ ਦੇ ਦਰਵਾਜੇ ਖੁਲੇ ਪਹਿਲਾਂ ਸੀ ਆਰ ਪੀ ਏਫ਼ ਦਾ ਕਮਾਂਡੋ ਬਾਹਰ ਆਇਆ ਤੇ ਫੇਰ ਬੇਅੰਤਾ ਬੁਚੜ ਅਤੇ ਸੇਕ੍ਟ੍ਰੇਟ ਅੰਦਰ ਚਲਾ ਗਇਆ |ਸਾਰੇ ਪਾਸੇ ਸੁਰਖਿਆ ਬਲ ਤੈਨਾਤ ਸੀ ਓਨਾਂ ਬੇਅੰਤ ਸਿੰਘ ਨੂੰ ਸਲਾਮ ਠੋਕੀ ਸਮਾ ਦੋਪਹਿਰ ੧ . ੩੦ ਸੀ ਭਾਈ ਤਾਰਾ ਜੀ ਅਤੇ ਭਾਈ ਭਿਓਰਾ ਜੀ ਪਹਿਲਾਂ ਹੀ ਬੇਅੰਤ ਸਿੰਘ ਦੇ ਪਹੁੰਚਣ ਤੋਂ ਮੋਜੁਸ ਸਨ ਜਦ ਕੀ ਬੇਅੰਤ ਸਿੰਘ ਇਕ ਘੰਟੇ ਦੀ ਦੇਰੀ ਤੋਂ ਆਇਆ ਸੀ |ਓਧਰ ਦਿੱਲੀ ਤੋਂ ਖਰੀਦੀ ਕਾਰ ਚ ਬੈਠੇ ਭਾਈ ਦਿਲਾਵਰ ਸਿੰਘ ਜੀ ਅਤੇ ਭਾਈ ਇੰਜੀਨੀਅਰ ਜੀ ਦੇ ਘਰ ਤੋਂ ਚਲ ਪਾਏ ਭਾਈ ਦਿਲਾਵਰ ਸਿੰਘ ਨੇ ਪੁਛਿਆ ਬੇਅੰਤਾ ਸੇਕ੍ਟ੍ਰੇਟ ਪਹੁੰਚ ਗਇਆ ਹੈ ?
ਹਾਂ ਪਹੁੰਚ ਗਇਆ ਹੈ ਭਾਈ ਤਾਰਾ ਜੀ ਨੇ ਜਵਾਵ ਦਿਤਾ ਇਹ ਸੁਨ ਕੇ ਭਾਈ ਦਿਲਾਵਰ ਸਿੰਘ ਜੀ ਦੀ ਖੁਸ਼ੀ ਦਾ ਪਾਰਾਵਾਰ ਨਾ ਰਿਹਾ ਬਹੁਤ ਚੰਗਾ ਵੀਰੇ ਇਹ ਅੱਜ ਘਰ ਵਾਪਸ ਨੀ ਜਾਵੇਗਾ |
ਅਜ ਇਹ ਕਾੰਗ੍ਰੇਸ ਦਾ ਪਿਆਰਾ ਟੱਟੂ ਘਰ ਨੀ ਪਹੁੰਚ ਸ੍ਕੁਗਾ ਅੱਜ ਮੇਰੇ ਤੋਂ ਕੋਈ ਨੀ ਬਚਾ ਸਕਦਾ ਇਸ ਨੂੰ ਅੱਜ ਸੂਰਜ ਡੁਬਨ ਤੋਂ ਪਹਿਲਾਂ ਆਪਣੀਆਂ TV ਤੇ ਇਸਦੇ ਮਰਨੇ ਦੀ ਖਬਰ ਹੋਵੇਗੀ ਭਾਈ ਦਿਲਾਵਰ ਸਿੰਘ ਜੀ ਇਹ ਬੋਲਦਿਆ ਹੋਈਆਂ ਖੁਦ ਨੂੰ ਆਰ ਡੀ ਏਕਸ ਵਾਲੀ ਬੇਲਟ ਬਣ ਦਿਤੀ ਅਤੇ ਇਸਨੂੰ ਬਣਨ ਦੀ ਮਦਦ ਭਾਈ ਗੁਰਮੀਤ ਸਿੰਘ ਜੀ ਇੰਜੀਨੀਅਰ ਨੇ ਕੀਤੀ ।
ਬੇਲਟ ਬਣਨ ਤੋਂ ਬਾਦ ਭਾਈ ਦਿਲਾਵਰ ਸਿੰਘ ਜੀ ਦੇ ਚੇਹਰੇ ਤੇ ਕੋਈ ਖੋਫ਼ ਵਾਲੇ ਭਾਵ ਨਹੀ ਸਨ ਕੋਈ ਪਛਤਾਵਾ ਨਹੀ ਸੀ , ਪੁਲਿਸ ਦੀ ਵਰਦੀ ਚ ਭਾਈ ਸਾਹਿਬ ਜੀ ਬਹੁਤ ਸਿਹਨੇ ਜਚ ਰਿਹੇ ਸੀ ਭਾਈ ਗੁਰਮੀਤ ਸਿੰਘ ਜੀ ਇੰਜੀਨੀਅਰ ਦੇ ਘਰ ਤੋਂ ਜਾਂ ਤੋਂ ਪਹਿਲਾ ਅਰਦਾਸ ਕੀਤੀ ਫੇਰ ਜੇ ਕਰ ਛਡਿਆ '''ਬੋਲੇ ਸੋ ਨਿਹਾਲ .....ਸਤਿ ਸ੍ਰੀ ਅਕਾਲ ..|
ਜੇਕਾਰੇ ਨਾਲ ਸਾਰਾ ਘਰ ਹਿਲ ਗਇਆ ਓਹ ਇਕ ਸਿੰਘ ਦੀ ਗਰਜ ਸੀ ਅੱਜ ਸਿੰਘ ਸ਼ਿਕਾਰ ਤੇ ਜਾ ਰਿਹਾ ਸੀ ਤੇ ਸ਼ੇਰ ਸ਼ਿਕਾਰ ਤੇ ਜਾਨ ਤੋਂ ਪਹਿਲਾਂ ਗਰਜਦੇ ਹੀ ਹਨ |
ਭਾਈ ਦਿਲਾਵਰ ਸਿੰਘ ਜੀ ਬਾਹਰ ਆਏ ਤੇ ਬਾਹਰ ਖੜੀ ਕਾਰ ਦੀ ਡ੍ਰਾਇਵਿੰਗ ਸੀਟ ਤੇ ਬੈਠ ਗਏ ਅਤੇ ਸਿੰਘਾਂ ਵਲ ਵੇਖਿਆ ਤੇ ਕਾਰ ਆਹਿਸ੍ਤਾ ਆਹਿਸ੍ਤਾ ਪਿਛੇ ਰਿਹੇ ਸਿੰਘਾਂ ਦੀਆਂ ਅਖਾਂ ਤੋਂ ਦੁਰ ਹੁੰਦੀ ਗਈ |
ਸੇਕ੍ਟ੍ਰੇਟ ਦੇ ਵਰਾਂਡੇ ਚ ਸਾਰੀਆਂ ਵੀ ਆਈ ਪੀ ਕਾਰਾਂ ਹੀ ਖੜੀਆਂ ਸਨ ਨਵੇਂ ਨਵੇਂ ਮਾਡਲ ਸਨ ਸਾਰੇ ਜੇਡ ਸੁਰਖਿਆ ਬਹੁਤ ਸਖਤ ਭਾਈ ਦਿਲਾਵਰ ਸਿੰਘ ਜੀ ਨੇ ਓਨਾਂ ਨੂੰ ਕੋਈ ਪਤਾ ਨਾ ਲਗਣ ਦਿਤਾ ਗਇਆ।
ਬੇਅੰਤ ਘਰ ਜਾਨ ਨੂੰ ਸੇਕ੍ਟ੍ਰੇਟ ਚੋਣ ਬਾਹਰ ਨਿਕਲਿਆ ਸਮਾ ਸ਼ਾਮ ਦੇ ੫ ਵਜ ਰਿਹੇ ਸਨ ਸਾਰੇ ਸੁਰਖਿਆ ਦਸਤੇ ਨੇ ਬੇਅੰਤੇ ਨੂੰ ਘੇਰੇ ਚ ਲੈ ਲਇਆ ਅਤੇ ਓਸਦੀ ਕਾਰ ਤਕ ਲੈ ਗਏ |ਓਨਾਂ ਨੂੰ ਲਗਦਾ ਸੀ ਕੀ ਮੋਤ ਜਿਵੇਂ ਨੇੜੇ ਹੀ ਹੋਵੇ ਇਸੇ ਕਰਕੇ ਸੁਰਖਿਆ ਵਿਚ ਕੋਤਾਹੀ ਨਹੀ ਕੀਤਾ ਜਾ ਰਹੀ ਸੀ , ਠੀਕ ਓਸੇ ਵੇਲੇ ਇਕ ਚਿੱਟੀ ਰੰਗ ਦੀ ਅਮ੍ਬੇਸਡਰ ਕਾਰ ਸੇਕ੍ਟ੍ਰੇਟ ਚ ਦਾਖਿਲ ਹੋਈ ਅਤੇ ਬੇਅੰਤ ਸਿੰਘ ਦੀ ਕਾਰ ਨੇੜੇ ਖੜ ਗਈ ਕਿਸੇ ਨੇ ਭਾਈ ਦਿਲਾਵਰ ਸਿੰਘ ਜੀ ਨੂੰ ਨਹੀ ਰੋਕਿਆ ।ਭਾਈ ਦਿਲਾਵਰ ਸਿੰਘ ਜੀ ਓਸ ਵੇਲੇ ਪੁਲਿਸ ਦੀ ਵਰਦੀ ਚ ਸਨ ਸ਼ਕ ਦੀ ਕੋਈ ਗੁੰਜਾਇਸ਼ ਨਹੀ ਸੀ ।
ਭਾਈ ਦਿਲਾਵਰ ਸਿੰਘ ਜੀ ਦੇ ਸਾਮਨੇ ਹੋ ਓਸਦਾ ਮੁਖ ਨਿਸ਼ਾਨਾ ਆ ਰਿਹਾ ਸੀ ਬੇਅੰਤਾ ਆਪਣੀ ਕਾਰ ਚ ਬੈਠਣ ਨੂੰ ਜਾ ਰਿਹਾ ਸੀ ਦੂਜੇ ਪਾਸੇ ਭਾਈ ਦਿਲਾਵਰ ਸਿੰਘ ਜੀ ਵੀ ਆਪਣੀ ਕਾਰ ਤੋਂ ਬਾਹਰ ਨਿਕਲ ਕੇ ਬੇਅੰਤੇ ਵਲ ਨੂੰ ਵਧ ਰਿਹੇ ਸਨ ,ਭਾਈ ਦਿਲਾਵਰ ਸਿੰਘ ਜੀ ਪੁਲਿਸ ਵਰਦੀ ਦਾ ਫਾਇਦਾ ਲਇਆ ਜਦ ਕੀ ਬੇਅੰਤੇ ਦੇ ਸੁਰਖਿਆ ਗਾਰਡ ਬੇਅੰਤ ਸਿੰਘ ਦੀ ਚੋਕਸੀ ਵਰਤ ਰਿਹੇ ਸਨ ਭਾਈ ਦਿਲਾਵਰ ਸਿੰਘ ਜੀ ਨੇ ਫਾਇਦਾ ਲੈਂਦੀਆਂ ਬੇਅੰਤੇ ਦੀ ਸੁਰਖੀਆਂ ਦਸਤੇ ਵਿਚ ਜਾ ਸ਼ਾਮਿਲ ਹੋ ਗਏ ।
ਬੇਅੰਤਾ ਬੁਚੜ ਜਿਉਂ ਆਪਣੀ ਕਾਰ ਚ ਬੈਠਾ ਅਤੇ ਡਰਾਇਵਰ ਨੇ ਇੰਜਨ ਸਟਾਰਟ ਕਰ ਦਿਤਾ, ਇਕ ਕਮਾਂਡੋ ਨੇ ਭਾਈ ਦਿਲਾਵਰ ਸਿੰਘ ਜੀ ਨੂੰ ਬੇਅੰਤੇ ਦੀ ਕਾਰ ਵਲ ਨੂੰ ਜਾਂਦੇ ਹੋਏ ਨੂੰ ਵੇਖ ਕੇ ਕਿਹਾ ਇਨੂੰ ਰੋਕੋ ਜੋਰ ਨਾਲ ਕੁਰਲਾਇਆ ਇਨੂੰ ਫੜੋ ਕੋਣ ਹੋ ਫੜੋ ..........
ਪਰ ਓਸ ਵੇਲੇ ਬਹੁਤ ਦੇਰ ਹੋ ਚੁਕੀ ਸੀ ਛੇਤੀ ਹੀ ਭਾਈ ਦਿਲਾਵਰ ਸਿੰਘ ਜੀ ਪਾਪੀ ਦੇ ਨੇੜੇ ਹੋ ਚੁਕੇ ਸਨ ਅਤੇ ਆਪਣੀ ਬੇਲਟ ਦਾ ਰਿਮੋਟ ਕੰਟ੍ਰੋਲ ਬਟਨ ਦਵਾ ਦਿਤਾ ...........
ਕਾਰ ਦੇ ਪਰਖਚੇ ਹਵਾ ਚ ਉਡ ਰਿਹੇ ਸਨ ਧਮਾਕਾ ਐਨਾਂ ਜਬਰ੍ਦਸ੍ਤ ਸੀ ਕੀ ਸਾਰਾ ਦਾ ਸਾਰਾ ਸੇਕ੍ਟ੍ਰੇਟ ਹਿਲਾ ਕੇ ਰਖ ਦਿਤਾ। ਆਸੇ ਪਾਸੇ ਦੇ ਮਕਾਨਾ ਦੀਆਂ ਖਿੜਕਿਆਂ ਦੇ ਸ਼ੀਸ਼ੇ ਟੁਟ ਗਏ ਸਾਰੇ ਪਾਸੇ ਖੂਨ ਹੀ ਖੂਨ ਵਿਖਰਿਆ ਹੋਇਆ ਸੀ , ਆਰ ਡੀ ਏਕਸ ਨਾਲ ਧੁਆਂ ਛਾਇਆ ਹੋਇਆ ਸੀ ਪਾਪੀ ਬੁਚੜ ਪੁਰਜਾ ਪੁਰਜਾ ਵਿਖਰ ਗਇਆ ਸੀ ।
ਅਜ ਇਕ ਸੁਰਮੇ ਨੇ ਹੋਰ ਮਾਵਾਂ ਦੀਆਂ ਕੁਖਾਂ ਸੁਨੀਆਂ ਹੋਣ ਤੋਂ ਬਚਾ ਗਇਆ ਸੀ ਓਹ ਗੁਰੂ ਦਾ ਲਾਡਲਾ ਅਜ ਹੋਰ ਬੁਡੇ ਬਾਪੂਆਂ ਦਾ ਸ਼ਾਹਰਾ ਖੋਹਣ ਵਾਲੇ ਪਾਪੀ ਨੂੰ ਓਸਦੇ ਪਾਪ ਦੀ ਸਜ਼ਾ ਦੇ ਗਇਆ ਆਪ ਓਹ ਕੁਰਬਾਨ ਹੋ ਗਇਆ ਪਰ ਸਿਖਾਂ ਦੇ ਹੋਰ ਘਰ ਉਜੜਨ ਤੋਂ ਬਚਾ ਗਇਆ ।
ਅਸਲ ਹਰ ਸਿਖ ਦੇ ਘਰ ਭਾਈ ਸਾਹਿਬ ਜੀ ਦੀ ਤਸਵੀਰ ਹੋਣੀ ਲਾਜ਼ਮੀ ਚਾਹੀਦੀ ਹੈ ਤਾਕੀ ਆਉਣ ਵਾਲਿਆਂ ਨਸਲਾਂ ਨੂੰ ਪਤਾ ਲਗਦਾ ਰਿਹੇ ਕੀ ਸਾਡੇ ਸਿਰ ਤੇ ਸਜੀ ਦਸਤਾਰ ਦਾ ਇਹ ਰਾਖਾ ਆਪਾ ਵਾਰ ਗਇਆ ।

Saturday 26 August 2017

ਸ਼ਿਵ ਸ਼ਬਦ ਬਾਰੇ ਪਾਏ ਜਾਂਦੇ ਭਰਮ ਭੁਲੇਖਿਆਂ ਬਾਰੇ ਵਿਚਾਰ - ਅਜਮੇਰ ਸਿੰਘ ਰੰਧਾਵਾ

ਸਿਵ ___
ਕੀ ਇਹ ਗੱਲਾਂ ਕੋਈ ਬਾਮਣ ਜਾ ਸ਼ਿਵ ਜੀ ਦਾ ਪੁਜਾਰੀ ਲਿਖੇਗਾ ?
1- ਦੇਵੀ ਦੇਵਾ ਪੂਜੀਐ ਭਾਈ ਕਿਆ ਮਾਗਉ ਕਿਆ ਦੇਹਿ ’ (ਸੋਰਠਿ ਗੁਰੂ ਗ੍ਰੰਥ ਸਾਹਿਬ – ਅੰਗ੬੩੭)
ਦੇਵੀ ਦੇਵਤਿਆਂ ਬਾਰੇ ਗੁਰਬਾਣੀ ਵਿੱਚ ਲਿਖਿਆ ਹੈ ‘ਦੇਵੀਆਂ ਦੇ ਦੇਵਤਿਆਂ ਦੀ ਪੂਜਾ ਕਰ ਕੇ, ਬੰਦਾ ਇਨ੍ਹਾਂ ਪਾਸੋਂ ਕੀ ਮੰਗ ਸਕਦਾ ਹੈ ਅਤੇ ਉਹ ਉਨ੍ਹਾਂ ਨੂੰ ਕੀ ਦੇ ਸਕਦੇ ਹਨ?
ਭਾਈ ਗੁਰਦਾਸ ਜੀ  ਲਿਖਦੇ ਹਨ ;
2- ਸਿਵ ਰੂਪੀ ਕਰਤਾ ਪੁਰਖ ਚਲੇ ਨਾਹੀਂ ਧਰਤ ਚਲਾਈ : Shiva roopee kuruthaa purukh chulae naahee dhhuruth chulaaee: Only the Shiva Roopa Kartaa Purakh is Permanent; the earth, the material world, is transitory (Bhai Gurdaas, Vaar: 1, Pauree: 42).
3- ਸ੍ਵੈਯਾ 
ਆਦਿ ਅਪਾਰ ਅਲੇਖ ਅਨੰਤ ਅਕਾਲ ਅਭੇਖ ਅਲਖ ਅਨਾਸਾ 
ਕੈ ਸਿਵ ਸਕਤ ਦਏ ਸ੍ਰੁਤਿ ਚਾਰ ਰਜੋ ਤਮ ਸਤ ਤਿਹੂੰ ਪੁਰ ਬਾਸਾ 
ਦਿਉਸ ਨਿਸਾ ਸਸਿ ਸੂਰ ਕੈ ਦੀਪਕ ਸ੍ਰਿਸਟਿ ਰਚੀ ਪੰਚ ਤਤ ਪ੍ਰਕਾਸਾ 
ਬੈਰ ਬਢਾਇ ਲਰਾਇ ਸੁਰਾਸੁਰ ਆਪਹਿ ਦੇਖਤ ਬੈਠ ਤਮਾਸਾ ॥੧॥
ਅਰਥ:-ਉਹ ਅਕਾਲ ਪੁਰਖ ਸਭ ਦਾ ਮੂਲ ਹੈ, ਉਸ ਦਾ ਪਾਰ ਨਹੀਂ ਪਾਇਆ ਜਾ ਸਕਦਾ। ਉਹ ਲੇਖੇ ਤੋਂ ਬਾਹਰ ਤੇ ਅੰਤ ਰਹਿਤ ਹੈ। ਉਸ ਨੂੰ ਕਾਲ ਨਹੀਂ ਵਿਆਪਦਾ, ਉਸ ਦਾ ਕੋਈ ਭੇਖ ਪਹਿਰਾਵਾ ਨਹੀਂ ਉਹ ਨਾ ਲਖੇ ਜਾਣ ਵਾਲਾ ਤੇ ਨਾਸ਼ ਰਹਿਤ ਹੈ। ਉਹ ਕਲਿਆਣਸਰੂਪ ਪ੍ਰਭੂ ਨੇ ਆਪਣੀ ਸ਼ਕਤੀ ਨਾਲ ਚਾਰ ਵੇਦ ਬਣਾਏ ਸਨ ਤੇ ਉਹ ਰਜੋ, ਤਮੋ ਤੇ ਸਤੋ ਤਿੰਨਾਂ ਗੁਣਾਂ ਤੇ ਤਿੰਨਾਂ ਲੋਕਾਂ ਅਕਾਸ਼, ਪਤਾਲ ਤੇ ਮਾਤ ਲੋਕ ਵਿਚ ਨਿਵਾਸ ਕਰਦਾ ਹੈ । ਉਸ ਨੇ ਦਿਨ ਤੇ ਰਾਤ ਨੂੰ ਚਾਨਣਾ ਕਰਨ ਲਈ ਚੰਦ੍ਰਮਾਂ ਤੇ ਸੂਰਜ ਦੋ ਦੀਵੇ ਬਣਾਏ ਹਨ ਤੇ ਪੰਜਾਂ ਤੱਤਾਂ ਦਾ ਪ੍ਰਕਾਸ਼ ਕਰਕੇ ਸ਼ਾਰੀ ਸਿ੍ਰਸ਼ਟੀ ਦੇ ਜੀਵਾਂ ਦੀ ਰਚਨਾਂ ਕੀਤੀ ਹੈ। ਉਹ ਪ੍ਰਭੂ ਦੇਵਤਿਆ ਤੇ ਦੈਂਤਾ ਦੇ ਮਨਾਂ ਵਿਚ ਵੈਰ ਭਾਵਨਾਂ ਪੈਂਦਾ ਕਰਕੇ ਉਹਨਾਂ ਨੂੰ ਲੜਾਉਂਦਾ ਹੈ ਤੇ ਆਪ ਆਪਣੇ ਆਸਨ ਤੇ ਬੈਠਕੇ ਇਹ ਜਗਤ ਤਮਾਸ਼ਾ ਵੇਖਦਾ ਹੈ ॥੧॥
ਸ੍ਰੀ ਦਸਮ ਗ੍ਰੰਥ ਸਾਹਿਬ ਜੀ
4- ਏਕ ਸਿਵ ਭਏਏਕ ਗਏਏਕ ਫੇਰ ਭਏਰਾਮਚੰਦ੍ਰ ਕ੍ਰਿਸਨ ਕੇ ਅਵਤਾਰ ਭੀ ਅਨੇਕ ਹੈਂ  
ਬ੍ਰਹਮਾ ਅਰੁ ਬਿਸਨ ਕੇਤੇਬੇਦ  ਪੁਰਾਨ ਕੇਤੇਸਿੰਮ੍ਰਿਤਿ ਸਮੂਹਨ ਕੈ ਹੁਇ ਹੁਇ ਬਿਤਏ ਹੈਂ  
ਮੋਨਦੀ ਮਦਾਰ ਕੇਤੇਅਸੁਨੀ ਕੁਮਾਰ ਕੇਤੇਅੰਸਾ ਅਵਤਾਰ ਕੇਤੇ ਕਾਲ ਬਸ ਭਏ ਹੈਂ  
ਪੀਰ  ਪਿਕਾਂਬਰ ਕੇਤੇਗਨੇ  ਪਰਤ ਏਤੇਭੂਮ ਹੀ ਤੇ ਹੁਇ ਕੈ ਫੇਰਿ ਭੂਮਿ ਹੀ ਮਿਲਏ ਹੈਂ ॥੭॥੭੭॥
ਸ੍ਰੀ ਦਸਮ ਗ੍ਰੰਥ
ਅਰਥ: ਇਕ ਸ਼ਿਵ ਪੈਦਾ ਹੋਏ, ਤੇ ਓਹ ਵੀ ਮੌਤ ਵੱਸ ਹੋ ਗਏ , ਇਕ ਫਿਰ ਹੋਏ (ਉਹ ਵੀ ਚਲੇ ਗਏ), ਰਾਮ ਚੰਦਰ, ਕ੍ਰਿਸ਼ਨ ਵਰਗੇ ਅਵਤਾਰ ਵੀ ਅਨੇਕਾ ਹੋਏ। ਕਿਤਨੇ ਹੀ ਬ੍ਰਹਮਾ ਅਤੇ ਵਿਸ਼ਨੂ (ਹੋਏ), ਕਿਤਨੇ ਹੀ ਵੇਦ ਅਤੇ ਪੁਰਾਨ (ਹੋਏ), ਅਤੇ ਸਿਮ੍ਰਿਤੀਆਂ ਦੇ ਸਮੂਹ ਹੋ ਹੋ ਕੇ ਬੀਤ ਗਏ ਹਨ। ਕਿਤਨੇ ਹੀ (ਧਰਮ ਹੀ ਰਖਿਆ ਕਰਨ ਵਾਲੇ) ਮੁਆਵਨੁਦੀਨ ਅਤੇ ਮਦਾਰ (ਸ਼ੇਖ ਬਦੀਹੁਦੀਨ ਕਨੋਜੀ ਵਰਗੇ ਵਰਗੇ ਦਰਵੇਸ਼), ਕਿਤਨੇ ਹੀ ਅਸ਼੍ਵਨੀ ਕਮਰ, ਕਿਤਨੇ ਹੀ ਅੰਸ਼-ਅਵਤਾਰ (ਇਸ ਸੰਸਾਰ ਵਿਚ ਆ ਕੇ) ਕਾਲ ਵਸ ਹੋ ਗਏ ਹਨ। ਕਿਤਨੇ ਹੀ ਪੀਰ ਅਤੇ ਪੈਗੰਬਰ (ਹੋਏ ਹਨ, ਜੋ) ਇਤਨੇ ਹਨ ਕਿ ਗਿਣੇ ਨਹੀ ਜਾ ਸਕਦੇ, ਉਹ (ਸਾਰੇ) ਮਿੱਟੀ ਉਤੇ ਪੈਦਾ ਹੋ ਕੇ ਫਿਰ ਮਿੱਟੀ ਵਿਚ ਹੀ ਸਮਾ ਗਏ ਹਨ॥੭੭॥
5-ਦਸ ਮਿਰਗੀ ਸਹਜੇ ਬੰਧਿ ਆਨੀ 
ਪਾਂਚ ਮਿਰਗ ਬੇਧੇ ਸਿਵ ਕੀ ਬਾਨੀ ॥੧॥
ਸੰਤਸੰਗਿ ਲੇ ਚੜਿਓ ਸਿਕਾਰ 
ਮ੍ਰਿਗ ਪਕਰੇ ਬਿਨੁ ਘੋਰ ਹਥੀਆਰ ॥੧॥ ਰਹਾਉ 
ਅੰਗ 1136
6-ਸੁਰਗ ਪਇਆਲ ਮਿਰਤ ਭੂਅ ਮੰਡਲ ਸਰਬ ਸਮਾਨੋ ਏਕੈ ਓਹੀ 
ਸਿਵ ਸਿਵ ਕਰਤ ਸਗਲ ਕਰ ਜੋਰਹਿ ਸਰਬ ਮਇਆ ਠਾਕੁਰ ਤੇਰੀ ਦੋਹੀ ॥੧॥ 
ਅੰਗ 207
7- ਆਪੇ ਸਿਵ ਸੰਕਰ ਮਹੇਸਾ ਆਪੇ ਗੁਰਮੁਖਿ ਅਕਥ ਕਹਾਣੀ 
ਆਪੇ ਜੋਗੀ ਆਪੇ ਭੋਗੀ ਆਪੇ ਸੰਨਿਆਸੀ ਫਿਰੈ ਬਿਬਾਣੀ  
ਅੰਗ 553
8- ਜੈ ਜੈ ਕਾਰੁ ਜਾਸੁ ਜਗ ਅੰਦਰਿ ਮੰਦਰਿ ਭਾਗੁ ਜੁਗਤਿ ਸਿਵ ਰਹਤਾ  
ਅੰਗ 1407
ਅਗਰ ਦਸਮੇਸ਼ ਜੀ ਸ਼ਿਵ ਜੀ ਦੇ ਪੁਜਾਰੀ ਹੁੰਦੇ ਤਾਂ:_
9- ਕਾਹੇ ਕੋ ਏਸ ਮਹੇਸਹਿ ਭਾਖਤ ਕਾਹਿ ਦਿਜੇਸ ਕੋ ਏਸ ਬਖਾਨਯੋ॥
(ਕਿਸ ਕਰਕੇ ਸ਼ਿਵ ਜੀ ਨੂੰ ਜਾਂ ਬ੍ਰਹਮਾਂ ਨੂੰ ਪ੍ਰਮਾਤਮਾਂ ਮੰਨਦੇ ਹੋ? )
ਖੋਜ ਰਹੇ ਸ਼ਿਵ ਸੇ ਜਿਹ ਅੰਤ ਅਨੰਤ ਕਹਿਓ ਥਕਿ ਅੰਤ ਨ ਪਾਯੋ॥
(ਸ਼ਿਵ ਜੀ ਵਰਗੇ ਅਨੇਕਾਂ ਉਸਦਾ ਅੰਤ ਨਹੀਂ ਪਾ ਸਕੇ।ਥੱਕ ਕੇ ਉਸਨੂੰ ਅਨੰਤ ਕਹਿੰਦੇ ਹਨ)
10- “ਅਉਰ ਕਹਾਂ ਭਯੋ ਜਉ ਜਗਦੀਸ਼ ਬਿਨਾਂ ਸੁ ਗਨੇਸ਼ ਮਹੇਸ਼ ਮਨਾਯੋ॥
(ਕਿਹੜੀ ਗੱਲੋਂ ਪ੍ਰਮਾਤਮਾਂ ਤੋਂ ਬਿਨਾਂ ਗਨੇਸ਼ ਤੇ ਮਹੇਸ਼ ਨੂੰ ਧਿਆਉਂਦੇ ਹੋ? )
ਜਾਹਿ ਸਿਵਾਦਿਕ ਬ੍ਰਹਮ ਨਿਮਿਯੋ ਸੁ ਸਦਾ ਅਪੁਨੇ ਚਿਤ ਬੀਚ ਬਿਚਾਰਯੋ॥
(ਜਿਸਨੇ ਸਿਵ ਜੀ ਤੇ ਬ੍ਰਹਮਾ ਨੂੰ ਪੈਦਾ ਕੀਤਾ ਹੈ ਉਸਦਾ ਧਿਆਨ ਮਨ ਵਿਚ ਰੱਖੋ)
11- “ਕ੍ਰੋਧੀ ਹ੍ਵੈ ਰੁਦ੍ਰ ਗਰੇ ਰੁੰਡ ਮਾਲ ਕਉ ਡਾਰਿ ਕੈ ਬੈਠੇ ਹੈ ਡਿੰਭ ਜਨਾਈ॥
(ਸ਼ਿਵ ਜੀ ਕ੍ਰੋਧੀ ਹੋਕੇ ਸਿਰਾਂ ਦੀ ਮਾਲਾ ਗਲ ਵਿਚ ਪਾਕੇ ਪਾਖੰਡ ਕਰਨ ਲਈ ਬੈਠਾ ਹੈ)
” ਜਾਂ ਇਹ ਭੀ ਕਿਸੇ ਸ਼ਿਵ ਜੀ ਦੇ ਪੁਜਾਰੀ ਦੀ ਲਿਖਤ ਹੈ? ਇਸਤੋਂ ਸਪਸ਼ਟ ਦਿਖਾਈ ਦਿੰਦਾ ਹੈ, ਕਿ ਇੰਨ੍ਹਾਂ ਗੁਰਮਤਿ ਤੋਂ ਸੱਖਣੀਆਂ ਰੂਹਾਂ ਨੇ ਭੁੱਲ ਕੇ ਭੀ ਕਦੇ ਗੁਰੂ ਗ੍ਰੰਥ ਸਾਹਿਬ ਜੀ, ਦਸਮ ਗ੍ਰੰਥ ਸਾਹਿਬ ਜਾਂ ਵਾਰਾਂ ਭਾਈ ਗੁਰਦਾਸ ਜੀ ਦੇ ਦਰਸ਼ਨ ਨਹੀਂ ਕੀਤੇ; ਅਗਰ ਕੀਤੇ ਹੁੰਦੇ ਤਾਂ ਅੱਜ ਇੰਨ੍ਹਾਂ ਨੂੰ ਆਪਣਾ ਸਮਾਂ ਤੇ ਸਰਮਾਇਆ ਬਚਾ ਕੇ ਇਸ ਤਰ੍ਹਾਂ ਦੀ ਨਿਮੋਸ਼ੀ ਦਾ ਸਾਹਮਣਾ ਨਾ ਕਰਨਾ ਪੈਂਦਾ।
12- “ਖ਼ਸਮ ਦੁਸ਼ਮਨੀ ਗਰ ਹਜ਼ਾਰ ਆਵੁਰਦ।
 ਯਕ ਮੂਇ ਰਾ ਆਜ਼ਾਰ ਆਵੁਰਦ।
ਖ਼ਸਮ ਰਾ ਚੁ ਕੋਰ  ਕੁਨਦ ਵਕਤਿ ਕਾਰ।
ਚਸ਼ਮ ਰਾ ਬਕੋਰ  ਕੁਨਦ ਵਕਤਕਾਰ।
ਯਤੀਮਾਂ ਬਿਰੂੰ ਬੁਰਦ ਬੇਜ਼ਖ਼ਮਿ ਖ਼ਾਰ।
ਜ਼ਿ ਪੈਮਾਂਨ ਬੈਰੂ ਬੁਰਦ ਬੇ ਅਜ਼ਾਰ।
 “Zafarnamah, Dasam Granth Sahib”
ਹੁਣ ਵੇਖੋਇਹਨਾ ਦਸਮ ਪਿਤਾ ਜੀ ਦੀ ਬਾਣੀ ਦੇ ਵਿਰੋਧੀਆਂ ਨੇ ਇਸ ਸਬਦ ਤੇ ਵੀ ਕਿੰਤੂ ਕੀਤਾ ਹੈ : 
ਇਸ ਸਬਦ ਵਿਚ ਲਿਖੇ ਸ਼ਿਵਾ ਤੋਂ ਵੀ ਭਰਮ ਖਾਂਦੇ ਨੇ ਕਿ ਗੁਰੂ ਜੀ ਸ਼ਿਵ ਜੀ ਤੋ ਬਰ ਮੰਗਦੇ ਨੇ ਜਦਕਿ ਇਹਨਾ ਮੂਰਖਾਂ ਨੂ ਇਹ ਨਹੀਂ ਪਤਾ ਕਿ ਚੌਪਈ ਸਾਹਿਬ ਵਿਚ ਗੁਰੂ ਜੀ ਨੇ ਇਹ ਸਾਫ਼ ਕਾਰ ਦਿੱਤਾ ਕਿ ਸ਼ਿਵਾ – ਅਕਾਲ ਪੁਰਖ ਹੈ ਨਾ ਕਿ ਸ਼ਿਵ ਜੀ ਮਹਾਰਾਜ !ਓਹਨਾ ਲਿਖਿਆ ਹੈ—
13-ਮਹਾਦੇਵ ਕੋ ਕਹਿਤ ਸਦਾ ਸ਼ਿਵ !!
ਨਿਰੰਕਾਰ ਕਾ ਚੀਨਤ ਨਹੀ ਭਿਵ !!
ਮਤਲਬ ਕਿ ਲੋਕੀ ਸ਼ਿਵ ਜੀ ਨੂ ਰੱਬ (ਅਕਾਲ ਪੁਰਖ) ਮੰਨੀ ਜਾ ਰਹੇ ਨੇ, ਕੀ ਇਹਨਾ ਨੂ ਅਕਾਲ ਪੁਰਖ ਦਾ ਰੰਚ ਮਾਤਰ ਭੀ ਡਰ ਨਹੀ ਹੈ?
14- ਧਯਾਨ ਲਗਾਇ ਠਗਿਓ ਸਭ ਲੋਗਨ ਸੀਸ ਜਟਾ ਨਖ ਹਾਥ ਬਢਾਏ  ਲਾਇ ਬਿਭੂਤ ਫਿਰਯੋ ਮੁਖਊਪਰਿ ਦੇਵ ਅਦੇਵ ਸਭੈ ਡਹਕਾਏ 
You are deceiving people by wearing matted locks on the head extending the nails in the hands in the hands and practicing false trance; smearing the ashes on your face, you are wandering, while deceiving all the gods and goddesses;
ਦੇਖੋ ਗੁਰੂ ਸਾਹਿਬ ਕੀ ਕਹ ਰਹੇ ਨੇ ਕੇ ਸ਼ਿਵਜੀ ਵੀ ਪਖੰਡ ਕਰ ਰਿਹਾ ਹੈ , ਆਪਣੀਆਂ ਜਤਾਵਾ ਬਣਾ ਲਾਈਆਂ , ਸਵਾਹ ਮਲ ਲਈ ਸਰੀਰ ਤੇਤੇ ਝੂਠਾ ਧਿਆਨ ਲਗਾ ਕੇ ਦੇਵੀ ਦੇਵਤਿਆਂ ਸਮੇਤ ਆਮ ਲੋਕਾਂ ਨਾਲ ਠਗੀ ਮਾਰਰਿਹਾ ਹੈ। 
15- ਖਿਆਲ ਪਾਤਿਸ਼ਾਹੀ ੧੦॥
ਮਿਤ੍ਰ ਪਿਆਰੇ ਨੂੰ ਹਾਲ ਮੁਰੀਦਾਂ ਦਾ ਕਹਿਣਾ  ਤੁਧੁ ਬਿਨੁ ਰੋਗੁ ਰਜਾਈਆਂ ਦਾ ਓਢਣ ਨਾਗ ਨਿਵਾਸਾਂ ਦੇ ਰਹਿਣਾ॥ਸੂਲ ਸੁਰਾਹੀ ਖੰਜਰੁ ਪਿਆਲਾ ਬਿੰਗ ਕਸਾਈਆਂ ਦਾ ਸਹਿਣਾ  ਯਾਰੜੇ ਦਾ ਸਾਨੂੰ ਸੱਥਰੁ ਚੰਗਾ ਭੱਠ ਖੇੜਿਆਂਦਾ ਰਹਿਣਾ  ੧॥ ੧॥ ੬॥
ਦਸਮ ਗ੍ਰੰਥ ਬਾਣੀ ਬਿਉਰਾ ਦੇ ਲੇਖਕ ਭਾ. ਭਗਵੰਤ ਸਿੰਘ (ਹਰੀ ਜੀ) ਸੰਪਾਦਕ ਡਾ. ਰਤਨ ਸਿੰਘ ਜੱਗੀ, ਪ੍ਰਕਾਸ਼ਕ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਪੰਨਾ ੬ ਤੇ ਇਸ ਨੂੰ ਖਿਆਲ ਪਾਤਸ਼ਾਹ ੧੦ ਲਿਖਿਆ ਹੈ। “ਖਿਆਲ” ਗਾਇਕੀ ਦੀ ਸ਼ੈਲੀ ਹੈ ਜੋ ਕਿ ਮੁਗਲ ਕਾਲ ਵੇਲੇ ਇਸ ਦੇਸ਼ ਵਿਚ ਆਈ ਹੈ ਅਤੇ ਇਸ ਵਿਚ ਵਰਤੇ ਗਏ ਅਲੰਕਾਰਾਂ ਨੂੰ “ਉਦਾਤ ਅਲੰਕਾਰ” ਦਾ ਨਾਉਂ ਦਿੱਤਾ ਹੈ ਅਤੇ ਇਹੀ ਸਿਰਲੇਖ ਇਸ ਦਾ ਸ਼੍ਰੀ ਦਸਮ ਗ੍ਰੰਥ ਸਾਹਿਬ ਵਿਚ ਹੈ। ਅਜਿਹੇ ਕਾਵਿਕ ਅਲੰਕਾਰ ਗੁਰਬਾਣੀ ਵਿਚ ਅਨੇਕ ਥਾਈਂ ਦਰਜ ਹਨ: –
*ਏਕ ਬੂੰਦ ਭਰ ਤਨੁ ਮਨੁ ਦੇਵਉ ਜੋ ਮਦ ਦੇਇ ਕਲਾਲੀ ਰੇ॥ ਅੰਗ ੯੬੬
ਅਰਥ: ਜਿਹੜਾ ਕੋਈ ਐਸੇ ਮੱਟੀ ਦੀ ਇਕ ਬੂੰਦ ਭਰ ਸ਼ਰਾਬ ਮੈਨੂੰ ਦੇ ਦੇਵੇ ਮੈਂ ਉਸ ਨੂੰ ਆਪਣਾ ਤਨ ਅਤੇ ਮਨ ਅਰਪ ਦੇਵਾਂ।
ਭਾਈ ਗੁਰਦਾਸ ਜੀ ਦੀਆਂ ਵਾਰਾਂ ਵਿਚ ਸਾਕੀ ਅਤੇ ਪਿਆਲੇ ਦੀ ਵਰਤੋਂ ਅਨੇਕ ਥਾਂਈਂ ਕੀਤੀ ਮਿਲਦੀ ਹੈ:
*ਪਿਰਮ ਪਿਆਲਾ ਮਜਲਸੀ ਜੋਗ ਭੋਗ ਸੰਜੋਗ ਬਣਾਵੈ॥
ਅਮਲੀ ਹੋਇ ਸੁ ਮਜਲਸ ਪਾਵੈ॥ ਵਾਰ  ਪਉੜੀ ੧੩
ਭਾਈ ਨੰਦ ਲਾਲ ਜੀ ਦੀਆਂ ਗਜ਼ਲਾਂ ਦਾ ਉਦਾਹਰਣ ਲਵੋ:
*ਬਿਦੇਹ ਸਾਕੀ ਮਰਾ ਯਕ ਜਾਮ ਜਾਂ ਰੰਗੀਨੀਏ ਦਿਲਹਾ॥
ਚਸ਼ਮੇ ਬੀਂ ਆਸਾਂ ਕੁਨਮ ਈਂ ਜੁਮਲਹ ਮੁਸ਼ਕਿਲਾਹ॥ ਗਜ਼ਲ ਨੰ
ਅਰਥ: ਐ ਸਾਕੀ ਮੈਨੂੰ ਦਿਲਾਂ ਦੀ ਰੰਗਤ ਦਾ ਇਕ ਜਾਮ ਦੇਹ, ਜੋ ਪਵਿੱਤ੍ਰ ਅੱਖ ਦੇ ਦੇਖਣ ਨਾਲ ਸਾਡੀਆਂ ਮੁਸ਼ਕਿਲਾਂ ਆਸਾਨ ਹੋ ਜਾਣ।

*ਬਾਯਾ  ਸਾਕੀਏ ਰੰਗੀ ਜ਼ਿ ਮੈ ਪੁਰ ਕੁਨ ਅਯਾਜ਼ ਈਂ ਜਾਂ।
ਨਸ਼ਾਇ ਲਾਲ ਮੈ ਜੂਨਤ ਜ਼ਿ ਹਕ ਬਫਦ ਸੁਰਜ਼  ਜਾਂ॥
ਅਰਥ: ਹੇ ਰੰਗੀਲੇ ਸਾਕੀ ਆ ਸ਼ਰਾਬ ਦਾ ਪਿਆਲਾ ਇਥੇ ਭਰ ਦੇ, ਤੇਰੇ ਲਾਲ ਰੰਗ ਦੀ ਸ਼ਰਾਬ ਦਾ ਪਿਆਲਾ ਸੱਚ (ਵਾਹਿਗੁਰੂ) ਦੇ ਭੇਦਾਂ ਦਾ ਪਤਾ ਦੱਸਦੀ ਹੈ।
ਹੁਣ ਦਸਮ ਗ੍ਰੰਥ ਵਿਰੋਧੀਆਂ ਲਈ ਭਾਈ ਨੰਦ ਲਾਲ ਭੀ ਸ਼ਰਾਬੀ ਐਲਾਨ ਦਿੱਤੇ ਜਾਣੇ ਚਾਹੀਦੇ ਹਨ।
ਗੁਰੂ ਗੋਬਿੰਦ ਸਿੰਘ ਸਾਹਿਬ ਨੇ ਸਿੱਖਾਂ ਨੂੰ ਹੁਕਮ ਦਿਤਾ ਹੈ:
16- ਬਿਨ ਕਰਤਾਰ  ਕਿਰਤਮ ਮਾਨੋ॥ (ਸ਼ਬਸ ਹਜ਼ਾਰੇ ਪਾ.10)
ਅਰਥਾਤ ਕਰੀ ਹੋਈ ਵਸਤੂ ਨੂੰ ਨਾ ਪੂਜੋ, ਕਰਤਾਰ (ਕਰਨ ਵਾਲੇ) ਦੀ ਉਪਾਸਨਾ ਕਰੋ।
ਮੈਂ ਦਿਖਾਵੇ ਵਜੋਂ ਕੁਝ ਨਹੀਂ ਕਰਦਾ
17-  ਜਟਾਮੁੰਡ ਧਰੌ,
 ਮੁੰਦ੍ਰਕਾ ਸਵਾਰੌ |
ਜਪੋ ਤਾਸ ਨਾਮੰ,
ਸਰੈ ਸਰਬ ਕਾਮੰ |
 ਨੈਨੰ ਮਿਚਾਊਂ,
 ਡਿੰਭ ਦਿਖਾਂਊਂ |
 ਕੁਕਰਮੰ ਕਮਾਊਂ,
 ਭੇਖੀ ਕਹਾਊਂ |
{ਦਸਮ ਗ੍ਰੰਥ ਸਾਹਿਬਬਚਿੱਤ੍ਰ ਨਾਟਕਰਸਾਵਲ ਛੰਦਪਦ ੫੧ –੫੨ }
N jata, mund dharou,
N mundrka sawarou |
Japo taas naman,
sarae sarab kaman |
N nainan michaun,
N dhimbh dikhaoun |
N kukarman kamaun,
N pekhi kahaoun |
I neither wear long matted hair,nor indulge in complete shaving of my head.
I do not adorn my ears with the earrings of mendicants.
I mediate only on God’s Name and all my affairs are accomplished thereby.
I do not close my eyes or make anything else for show.
I neither commit any misdeeds nor engage myself in any such activity
because of which I may be called a disguiser.
{Dasam Granth Sahib, Bachittar Natak, Rasaval Chand, Pad 51-52}
18- “ਦੇਹ ਸਿਵਾ ਬਰੁ ਮੋਹਿ ਇਹੈ ਸੁਭ ਕਰਮਨ ਤੇ ਕਬਹੂੰ  ਟਰੋਂ   ਡਰੋਂ ਅਰਿ ਸੋ ਜਬ ਜਾਇ ਲਰੋਂ ਨਿਸਚੈਕਰਿ ਅਪੁਨੀ ਜੀਤ ਕਰੋਂ  ਅਰੁ ਸਿਖ ਹੋਂ ਆਪਨੇ ਹੀ ਮਨ ਕੌ ਇਹ ਲਾਲਚ ਹਉ ਗੁਨ ਤਉ ਉਚਰੋਂ  ਜਬਆਵ ਕੀ ਅਉਧ ਨਿਦਾਨ ਬਨੈ ਅਤਿ ਹੀ ਰਨ ਮੈ ਤਬ ਜੂਝ ਮਰੋਂ” 
“Deh Shiva bar mohe ihe shubh karman te kabhun na taron!! Na taron ari son jab jaae laron nischai kar apni jeet karon!! Aru Sikh haun apne hi man ko ih laalch hau gun tao uchron!! Jab aav ki audh nidhan bane ati hi ran men tab joojh maron!!
O Lord grant me the boon, that I may never deviate from doing a good deed.
That I shall not fear when I go into combat. And with determination I will be victorious.
That I may teach myself this greed alone, to learn only Thy praises.
And when the last days of my life come, I may die in the might of the battlefield.
The hymn is a part of Chandi Charitar Ukti Bilas, a section of the Dasam Granth. Throughout Sikh scriptures, the Sikh Gurus use both Hindu and Muslim names for god to refer to Waheguru. The word “Siva” primarily means Waheguru and represents God as monotheistic, undescribed, unseen and immortal.”
19- ‘ਦੇਵੀ ਦੇਵਾ ਪੂਜੀਐ ਭਾਈ ਕਿਆ ਮਾਗਉ ਕਿਆ ਦੇਹਿ 
ਪਾਹਣੁ ਨੀਰਿ ਪਖਾਲੀਐ ਭਾਈ ਜਲਮਹਿ ਬੂਡਹਿ ਤੇਹਿ    ‘ ( ਸੋਰਠਿ  , ਗੁਰੂ ਗ੍ਰੰਥ ਸਾਹਿਬ – ਅੰਗ ੬੩੭)
20- ਪਾਰਬ੍ਰਹਮ ਪ੍ਰਭ ਭਏ ਦਇਆਲਾ ਸਿਵ ਕੈ ਬਾਣਿ ਸਿਰੁ ਕਾਟਿਓ ॥੧॥ ਰਹਾਉ  (ਰਾਗ ਟੋਡੀ : – ਅੰਗ ੭੧੪) 
Will you now claim the word Shiv (ਸਿਵ) Sri Guru Granth Sahib Ji’s Banee also pertains to Mahadev or Akal Purakh Sahib?
21- ਮੈਲੇ ਸਿਵ ਸੰਕਰਾ ਮਹੇਸ  ਮੈਲੇ ਸਿਧ ਸਾਧਿਕ ਅਰੁ ਭੇਖ  ang 1158 !!
Mailay Siv Sankraa Mahays, Mailay SiDh SaaDhik Ar Bhaykh. Shiva, Shankara and Mahaysh are polluted. The Siddhas, seekers and strivers, and those who wear religious robes, are polluted. —–Kabir, Raag Bhairo, AGGS, Page, 1158-6 .
22- ਗੁਰਮੁਖਿ ਜੀਅ ਪ੍ਰਾਨ ਉਪਜਹਿ ਗੁਰਮੁਖਿ ਸਿਵ ਘਰਿ ਜਾਈਐ  ਗੁਰਮੁਖਿ ਨਾਨਕ ਸਚਿ ਸਮਾਈਐਗੁਰਮੁਖਿ ਨਿਜ ਪਦੁ ਪਾਈਐ ॥੪॥੬॥ ਪ੍ਰਭਾਤੀ (ਮਃ ਗੁਰੂ ਗ੍ਰੰਥ ਸਾਹਿਬ – ਅੰਗ ੧੩੨੯ !!
23- ਪਾਹਨ ਕੌ ਸਿਵ ਤੂ ਜੋ ਕਹੈ ਪਸੁ,ਯਾ ਤੇ ਕਛੁ ਤੁਹਿ ਹਾਥ   ਹੈ !!
ਗੁਰੂ ਗੋਬਿੰਦ ਸਿੰਘ ਜੀਚਰੀਤਰ ੨੬੬ਸ੍ਰੀ ਦਸਮ ਗ੍ਰੰਥ ਸਾਹਿਬ ਜੀ
—- ਜੇ ਤੁ ਪਥਰ ਨੁ ਸਿਵ ਕਹੇਗਾ, ਉਹਦੀ ਪਥਰ ਦੀ ਪੂਜਾ ਕਰੇਗਾ ,ਤੇਰੇ ਹਥ ਕੁਝ ਨੀ ਲਗਨਾ ਕੋਈ ਪਰਾਪਤੀ ਨੀ ਹੋਣੀ ਨਾ ਹੀ ਕੋਈ ਹੋਈ ਆ ਨਾ ਹੀ ਕੋਈ ਹੋਣੀ ਆ !
24- ਤ੍ਰੈਯਕ ਜੋਨਿ ਜੁ ਆਪੁ ਪਰਾ ਹਸਿ ਕੈ ਤੁਹਿ ਕੋ ਕਹੁ ਕਾ ਬਰੁ ਦੈ ਹੈ
ਉਸ ਦੀ ਪੂਜਾ ਕਰ ਰਿਹਾ ਜੋ ਖੁਦ ਤਿਨਾ ਲੋਕਾ ਚ ਭਟਕਦਾ ,ਜੋ ਖੁਦ ਮਾਇਆ ਵੀਚ ਗਲਤਾਨ ਹੈ ਜੋ ਖੁਦ ਤਿਨ ਗੁਣ ਰਜੋ ਤਮੋ ਸਤੋ ਚ ਫਸਿਆ ਹੋਏਆ, ੳੇੁਸ ਤੋ ਕਿਸ ਵਰ ਦੀ ਉਮੀਦ ਕਰ ਰਿਹਾ.
25- ਆਪਨ ਸੋ ਕਰਿ ਹੈ ਕਬਹੂੰ ਤੁਹਿ ਪਾਹਨ ਕੀ ਪਦਵੀ ਤਬ ਪੈ ਹੈ
—ਹੁਣ ੲਿਥੇ ਜੈਸਾ ਸੇਵੇ ਤੈਸਾ ਹੋਇ ਦੇ ਅਨੁਸਾਰ ਵਧ ਤੋ ਵਧ ਉਹ ਤੈਨੁ ਅਪਨੇ ਵਰਗਾ ਬਨਾ ਸਕਦਾ ਨਹੀ ਤੇ ਤੁ ਆਪ ਹੀ ਬਨ ਜਾਨਾ ਉਸ ਵਰਗਾ ਕਿਉਕੀ ਜੈਸਾ ਸੇਵੇ ਤੈਸਾ ਹੋਇ ਜਿਸ ਦੀ ਇਨਸਾਨ ਪੂਜਾ ਕਰਦਾ ੳੁਸੇ ਵਰਗਾ ਇਨਸਾਨ ਬਨ ਜਾਂਦਾ
26- ਜਾਨੁ ਰੇ ਜਾਨੁ ਅਜਾਨ ਮਹਾ ਫਿਰਿ ਜਾਨ ਗਈ ਕਛੁ ਜਾਨਿ  ਜੈ ਹੈ
—-ਕਿਨਾ ਸੋਹਣਾ ਉਪਦੇਸੁ ਗੁਰੂ ਸਾਹਿਬ ਜੀ ਨੇ ਦੱਸਿਆ ਕਿ
ਮਨੁਖ ਕਿਧਰ ਭਟਕਿਆ ਫਿਰਿ ਰਿਹਾ, ਜਾਨ ਲੈ ਮਹਾ ਅਜਾਨ ਮਨੁਖ ਕਿ, ਜਿ ਤੇਰੀ ਜਾਨ ਸਵਾਸਾ ਦੀ ਪੁੰਜੀ ਖਤਮ ਹੋਗੀ ਫੇਰ ਕੁਝ ਹਥ ਨੀ ਆਉਨਾ ,ਫੇਰ ਕੁਝ ਜਾਨ ਨਹੀ ਪਾਵੇਗਾ !!
27- ਕੋਟਿ ਸੂਰ ਜਾ ਕੈ ਪਰਗਾਸ  Kot sūraj ja kai pargās. Millions of suns shine for Him,
ਕੋਟਿ ਮਹਾਦੇਵ ਅਰੁ ਕਬਿਲਾਸ  Kot mahāḏev ar kabilās. millions of Shivas and Kailash mountains.
ਦੁਰਗਾ ਕੋਟਿ ਜਾ ਕੈ ਮਰਦਨੁ ਕਰੈ  urgā kot jā kai maran karai. Millions of Durga goddesses massage His Feet.
ਬ੍ਰਹਮਾ ਕੋਟਿ ਬੇਦ ਉਚਰੈ ॥੧॥ Barahmā kot be ucrai. ||1|| Millions of Brahmas chant the Vedas for Him. ||1||
ਜਉ ਜਾਚਉ ਤਉ ਕੇਵਲ ਰਾਮ  Jao jācao ao keval rām. When I beg, I beg only from the Lord.
ਆਨ ਦੇਵ ਸਿਉ ਨਾਹੀ ਕਾਮ ॥੧॥ ਰਹਾਉ  Āev sio nāhī kām. ||1|| rahāo. I have nothing to do with any other deities. ||1||Pause||

ਧੋਲਾ ਬਲਦ- ਭਗਤ ਨਾਮਦੇਵ ਜੀ ਦਾ ਸ਼ਿਵ ਨੂ ਧੋਲੇ ਬਲਦ ‘ਤੇ ਚੜਿਆ ਲਿਖਣ ਵਿਚ ਕੀ ਭੇਤ ਹੈ ?
ਕਈ ਦੇਵਤਿਆਂ ਨੂੰ ਕੁੱਤੇ, ਗਧੇ, ਸੂਰ ਆਦਿ ਦੀ ਸਵਾਰੀ ਮਿਲੀ ਹੋਈ ਹੈ | ਫਿਰ ਮਹਾਂਦੇਉ ਦੇ ਹੀ ਪੁੱਤਰ ਸ੍ਰੀ ਗਣੇਸ਼ ਜੀ ਨੂੰ ਸਿਰ ਤਾ ਹਾਥੀ ਦਾ ਲਾਇਆ ਸੀ ਪਰ ਉਸ ਗ਼ਰੀਬ ਨੂੰ ਸਵਾਰੀ ਚੂਹੇ ਦੀ ਦਿੱਤੀ ਹੈ | ਏਧਰ ਸ਼ਿਵਜੀ ਨੂੰ ਸਗੋਂ ਗਊ ਮਾਤਾ ਦਾ ਜਾਇਆ ਸੁੰਦਰ ਬਲਦ ਸਵਾਰੀ ਲਈ ਦਿੱਤਾ ਹੋਇਆ ਹੈ | ਕੀ ਭਗਤ ਨਾਮਦੇਵ ਜੀ ਨੂੰ ਗਊ ਦੇ ਜਾਏ ‘ਤੇ ਚੜਾ ਦੇਣ ਵਿਚ ਬ੍ਰਾਹਮਣ ਦੀ ਅਸ਼ਰਧਾ ਨਜ਼ਰ ਆਈ ਹੈ ਕਿ ਜਾਂ ਕੋਈ ਹੋਰ ਗੁੱਝਾ ਭੇਤ ਹੈ ? ਨਾਮਦੇਵ ਜੀ ਨੇ ਖ਼ਾਸ ਤੋਰ ‘ਤੇ ਸ਼ਿਵਜੀ ਨੂੰ ਬਲਦ ਉਤੇ ਚੜਿਆ ਦੇਖਣ ਦਾ ਜ਼ਿਕਰ ਕਿਸ ਕਾਰਨ ਕੀਤਾ ? ਗਾਇਤ੍ਰੀ ਵਾਂਗ ਹੀ ਜ਼ਰੂਰ ਕੋਈ ਬੜੀ ਸਪੱਸ਼ਟ ਬੇਅਦਬੀ ਵਾਲੀ ਗਾਥਾ ਹੋਣੀ ਹੈ ? ਇਸ ਉਤਸੁਕਤਾ ਨੂੰ ਦੂਰ ਕਰਨ ਲਈ ਪੁਰਾਣਾਂ ਦੀ ਘੋਖ ਕੀਤੀ | ਪੁਰਾਣਿਕ ਗਾਥਾ ਵਿਚ ਬ੍ਰਾਹਮਣ ਨੇ ਇਸ ਬਲਦ ਦੇ ਜਨਮ ਨਾਲ ਵਾਕਿਆ ਹੀ ਬੜੀ ਅਜੀਬ ਕਹਾਣੀ ਜੋੜ ਕੇ ਇਸ ਦਾ ਵੀ ਖ਼ੂਬ ਮੋਜੂ ਉਡਾਇਆ ਹੋਇਆ ਹੈ |
ਮਹਾਨ ਕੋਸ਼ ਦੇ ੩੨੦ ਸਫੇ ‘ਤੇ ਲਿਖਿਆ ਹੈ :
ਕਾਲਕਾ ਪੁਰਾਣ ਵਿਚ ਕਥਾ ਹੈ ਕਿ ਦਕਸ਼ ਦੀ ਕੰਨਿਆ ਸਰਭਿ ਦੇ ਉਦਰ ਤੋਂ ਕਸ਼ਯਪ ਦੀ ਬੇਟੀ ਰੋਹਣੀ ਜੰਮੀ | ਰੋਹਣੀ ਦੇ ਗਰਭ ਤੋਂ ਸੂਰਸੈਣ ਵਸੁ ਦੇ ਵੀਰਯ ਕਰਕੇ ਕਾਮਧੇਨ (ਇਸਤ੍ਰੀ ਦੇ ਗਰਭ ਵਿਚੋਂ ਗਊ) ਦਾ ਜਨਮ ਹੋਇਆ | ਇਕ ਵਿਸ਼ੱਈ ਬੇਤਾਲ (ਭੂਤ) ਕਾਮਧੇਨ ਦੀ ਸੁੰਦਰਤਾ ਦੇਖ ਕੇ ਮੋਹਿਤ ਹੋ ਗਿਆ ਅਤੇ ਬੈਲ ਦਾ ਰੂਪ ਧਾਰ ਕੇ ਉਸ ਨੇ ਕਾਮਧੇਨ ਨਾਲ ਭੋਗ ਕੀਤਾ, ਜਿਸ ਤੋਂ ਵੱਡੇ ਕੱਦ ਦਾ ਬੈਲ ਜਨਮਿਆ, ਜੋ ਸ਼ਿਵ ਦਾ ਵਾਹਨ ਹੋਇਆ | (ਭਾਵ, ਸ਼ਿਵ ਦੀ ਸਵਾਰੀ ਬਣਿਆ) |
(ਜਿਸ ਬਲਦ ਦਾ ਪਿਤਾ ਭੂਤਮਾਤਾ ਗਊ ਅਤੇ ਨਾਨੀ ਇਸਤ੍ਰੀ ਹੋਵੇਅਜਿਹੀ ਹਰਾਮੀ ਔਲਾਦਸ਼ਿਵ ਜਾਂ ਇਸ ਤੋਂਵੀ ਵੱਡੇ ਦੇਵਤੇ ਦੀ ਸਵਾਰੀ ਹੋਵੇਉਸ ਪ੍ਰਤੀ ਸ਼ਰਧਾ ਭਾਵਨਾ ਬਣਨੀ ਮੁਸ਼ਕਿਲ ਹੁੰਦੀ ਹੈ |)
ਸਾਰੇ ਸੰਸਾਰ ਦੇ ਲੋਕਾਂ ਨੇ ਰਾਮਾਇਣ ਅਤੇ ਮਹਾਂਭਾਰਤ ਮੂਵੀਆਂ ਟੀ.ਵੀ. ‘ਤੇ ਵੇਖੀਆਂ ਹਨ | ਉਨ੍ਨਾਂ ਵਿਚ ਕਥਿਤ ਭਗਵਾਨ ਬ੍ਰਹਮਾ ਸਮੇਤ ਸਾਰੇ ਦੇਵਤੇ ਕਹਾਣੀ ਦੇ ਹਰ ਮੋੜ ‘ਤੇ ਪ੍ਰਗਟ ਹੋਏ ਕਈ ਤਰ੍ਰਾਂ ਦੇ ਵਰ-ਸਰਾਪ ਦਿੰਦੇ ਵੇਖਣ ਵਿਚ ਆਉਂਦੇ ਹਨ | ਜਿਸ ਢੰਗ ਨਾਲ ਇਹ ਸਭ ਕੁਝ ਵਾਪਰਦਾ ਦਰਸਾਇਆ ਹੈ, ਉਸ ਤੋਂ ਲੋਕੜਾ ਵਿਸ਼ਵਾਸ ਬਣ ਜਾਂਦਾ ਹੈ ਕਿ ਸਤਿਜੁਗ ਤੋਂ ਲੈ ਕੇ ਹਰ ਜੁਗ ਵਿਚ, ਜਦੋਂ ਵੀ ਅਤੇ ਜਿਥੇ ਵੀ (ਬ੍ਰਹਮਾ, ਵਿਸ਼ਨੂੰ, ਮਹੇਸ਼) ਜਿਸ ਦੇਵਤੇ ਨੂੰ ਵੀ ਯਾਦ ਕੀਤਾ ਜਾਂਦਾ ਹੈ, ਉਹ ਪ੍ਰਗਟ ਹੋ ਕੇ ਆਪਣੇ ਭਗਤ ਦੀ ਬੇਨਤੀ ਸੁਣਦਾ ਹੈ ਅਤੇ ਯੋਗ ਸਹਾਇਤਾ ਜ਼ਰੂਰ ਕਰਦਾ ਹੈ |
ਪਰ ਹਿੰਦੂ ਧਰਮ ‘ਤੇ ਬੇਅੰਤ ਤਰ੍ਰਾਂ ਨਾਲ ਜ਼ੁਲਮੀ ਕਹਿਰ ਵਰਤਿਆ ਪਰ ਕਦੇ ਕਿਸੇ ਵੀ ਦੇਵਤੇ ਨੇ ਦੇਸ਼ਵਾਸੀਆਂ ਦੀ ਕੋਈ ਪੁਕਾਰ ਨਹੀਂ ਸੁਣੀ | ਕਦੇ ਕੋਈ ਦੇਵਤਾ ਕਿਸੇ ਦੁਖਿਆਰੇ ਦੀ ਸਹਾਇਤਾ ਲਈ ਨਹੀਂ ਆਇਆ | ਹਿੰਦੂ ਧਰਮ ਦੇ ਗ੍ਰੰਥਾਂ ਵਿਚ ਬ੍ਰਹਮਾ ਦੀ ਉਮਰ ਕਈ ਕ੍ਰੋੜ ਵਰ੍ਰੇ ਲਿਖੀ ਹੈ | ਭਾਗਵਤ ਪੁਰਾਣ ਦੇ ਲਿਖਾਰੀ ਨੇ ਭਗਵਾਨ ਵਿਸ਼ਨੂੰ ਨੂੰ ਅਤੇ ਸ਼ਿਵ ਪੁਰਾਣ ਲਿਖਣ ਵਾਲੇ ਨੇ ਭਗਵਾਨ ‘ਮਹਾਸ਼ਿਵ’ ਨੂੰ ਅਮਰ ਲਿਖਿਆ ਹੈ | ਏਡੀ ਲੰਮੀ ਉਮਰ ਵਾਲਾ ਬ੍ਰਹਮਾ ਅਥਵਾ ਅਮਰਾ ਪਦ ਵਾਲਾ ਵਿਸ਼ਨੂੰ, ਸ਼ਿਵ, ਦੁਰਗਾ ਆਦਿ ਦੇਵੀ-ਦੇਵਤੇ, ਜਿਹੜੇ ਰਾਮਾਇਣ ਅਤੇ ਮਹਾਂਭਾਰਤ ਦੇ ਸਮਿਆਂ ਵਿਚ ਝੱਟ ਪ੍ਰਗਟ ਹੁੰਦੇ ਦਰਸਾਏ ਹੋਏ ਹਨ, ਭਾਰਤ ‘ਤੇ ਕੀਤੇ ਜ਼ੁਲਮ ਅਥਵਾ ਲਗਾਤਾਰ ਪੈ ਰਹੀਆਂ ਮੁਸੀਬਤਾਂ ਸਮੇਂ ਉਹ ਕਥਿਤ ਮਹਾਨ ਦੇਵਤੇ ਕਿੱਧਰ ਚਲੇ ਗਏ ਸਨ ? ਸ੍ਰਿਸ਼ਟੀ ਦਾ ਕਰਤਾ, ਬ੍ਰਾਹਮਣ ਨੂੰ ਆਪਣੇ ਮੂੰਹ ਵਿਚੋਂ ਪੈਦਾ ਕਰਨ ਵਾਲਾ, ਸਾਰੇ ਜੀਵਾਂ ਦਾ ਪਿਤਾ, ਭਗਵਾਨ ਬ੍ਰਹਮਾ ਵੀ ਭਾਰਤ ਵਾਸੀ ਆਪਣੇ ਸਕੇ ਪੁੱਤਰਾਂ ਦੀ ਸਹਾਇਤਾ ਲਈ ਕਿਸ ਕਾਰਨ ਕਦੇ ਨਹੀਂ ਬਹੁੜਿਆ ? ਉਸ ਦੀ ਕ੍ਰੋੜਾਂ ਸਾਲ ਵਾਲੀ ਉਮਰ ਦੀ ਗੱਲ ਦਾ ਕੀ ਬਣਿਆ ? ਕੀ ਵਾਕਿਆ ਹੀ ਦੇਵਤੇ ਅਮਰ ਹਨ ? ਕੀ ਇਹ ਸਾਰਾ ਪ੍ਰੋਹਿਤਵਾਦੀ ਮਾਇਆ-ਜਾਲ ਹੀ ਤਾਂ ਨਹੀਂ ਹੈ ?
ਆਉ ਜੁਗੋਜੁਗ ਅਟੱਲਹਾਜਰਾਹਜ਼ੂਰ ਸਤਿਗੁਰੂ ਗ੍ਰੰਥ ਸਾਹਿਬ ਦੇ ਬਚਨ ਧਿਆਨ ਨਾਲ ਸੁਣ ਕੇ ਵਿਚਾਰੀਏ:
28- ਪ੍ਰਥਮੇ ਬ੍ਰਹਮਾ ਕਾਲੈ ਘਰਿ ਆਇਆ ||ਬ੍ਰਹਮ ਕਮਲੁ ਪਇਆਲਿ  ਪਾਇਆ ||ਆਗਿਆ ਨਹੀ ਲੀਨੀਭਰਮਿ ਭੁਲਾਇਆ ||||ਜੋ ਉਪਜੈ ਸੋ ਕਾਲਿ ਸੰਘਾਰਿਆ ||ਹਮ ਹਰਿ ਰਾਖੇ ਗੁਰ ਸ਼ਬਦ ਬੀਚਾਰਿਆ ||||ਰਹਾਉ||ਮਾਇਆ ਮੋਹੇ ਦੇਵੀ ਸਭ ਦੇਵਾ ||ਕਾਲੁ  ਛੋਡੈ ਬਿਨੁ ਗੁਰ ਕੀ ਸੇਵਾ ||ਓਹੁ ਅਬਿਨਾਸੀ ਅਲਖ ਅਭੇਵਾ||||ਸੁਲਤਾਨ ਖਾਨ ਬਾਦਿਸਾਹ ਨਹੀ ਰਹਨਾ ||ਨਾਮਹੁ ਭੂਲੈ ਜਮ ਕਾ ਦੁਖੁ ਸਹਨਾ ||ਮੈ ਧਰ ਨਾਮੁ ਜਿਉ ਰਾਖਹੁਰਹਨਾ ||||ਚੋਉਧਰੀ ਰਾਜੇ ਨਹੀ ਕਿਸੈ ਮੁਕਾਮੁ ||ਸਾਹ ਮਰਹਿ ਸੰਚਹਿ ਮਾਇਆ ਦਾਮ ||ਮੈ ਧਨੁ ਦੀਜੈ ਹਰਿਅੰਮ੍ਰਿਤ ਨਾਮੁ ||||ਰਯਤਿ ਮਹਰ ਮੁਕਦਮ ਸਿਕਦਾਰੈ ||ਨਿਹਚਲੁ ਕੋਇ  ਦਿਸੈ ਸੰਸਾਰੈ ||ਅਫਰਿਉ ਕਾਲੁ ਕੂੜੁਸਿਰਿ ਮਾਰੈ ||||ਨਿਹਚਲੁ ਏਕੁ ਸਚਾ ਸਚੁ ਸੋਈ ||ਜਿਨਿ ਕਰਿ ਸਾਜੀ ਤਿਨਹਿ ਸਭ ਗੋਈ ||ਓਹੁ ਗੁਰਮੁਖਿ ਜਾਪੈਤਾਂ ਪਤਿ ਹੋਈ ||||ਕਾਜੀ ਸੇਖ ਭੇਖ ਫਕੀਰਾ ||ਵਡੇ ਕਹਾਵਹਿ ਹਉਮੈ ਤਨਿ ਪੀਰਾ ||ਕਾਲੁ  ਛੋਡੈ ਬਿਨੁਸਤਿਗੁਰ ਕੀ ਧੀਰਾ ||||ਕਾਲੁ ਜਾਲੁ ਜਿਹਵਾ ਅਰੁ ਨੈਣੀ ||ਕਾਨੀ ਕਾਲੁ ਸੁਣੈ ਭਿਖੁ ਬੈਣੀ ||ਬਿਨੁ ਸਬਦੈ ਮੂਠੇਦਿਨੁ ਰੈਣੀ ||||ਹਿਰਦੈ ਸਾਚੁ ਵਸੈ ਹਰਿ ਨਾਇ ||ਕਾਲੁ  ਜੋਹਿ ਸਕੈ ਗੁਣ ਗਾਇ ||ਨਾਨਕ ਗੁਰਮੁਖਿ ਸਬਦਿਸਮਾਇ ||||੧੪|| (ਅੰਗ ੨੨੭)
ਇਸ ਪਾਵਨ ਸ਼ਬਦ ਵਿਚ ਸਭ ਤੋ ਪਹਿਲਾਂ ਬ੍ਰਹਮਾ ਨੂੰ ਹੀ ਕਾਲ ਚੱਕਰ ਵਿਚ ਫਸਿਆ ਖੱਜਲ-ਖੁਆਰ ਹੁੰਦਾ ਦਰਸਾ ਕੇ ਉਸ ਪ੍ਰਤੀ ਬਣਿਆ ਸਿਰਜਨ-ਹਾਰ ਵਾਲਾ ਭੁਲੇਖਾ ਖ਼ਤਮ ਕੀਤਾ ਹੈ | ਫਿਰ ਹੋਰ ਸਾਰੇ ਦੇਵੀ-ਦੇਵਤੇ ਮਨੁੱਖ ਵਾਂਗ ਆਤਮਿਕ ਮੋਤੇ ਮਰਦੇ ਹੋਣ ਦੇ ਕਾਰਨ, ਸੰਸਾਰ ਵਿਚ ਜੰਮਦੇ ਮਰਦੇ ਦਰਸਾ ਕੇ ਉਨ੍ਨਾਂ ਦੀ ਕਥਿਦੈਵੀ ਸ਼ਕਤੀ ਬਾਰੇ ਬਣੇ ਭਰਮ ਦੀ ਖੰਡਨਾ ਕੀਤੀ ਹੈ |
ਸਤਿਗੁਰਾਂ ਦਾ ਸ਼ਬਦ-ਗਿਆਨ ਹੀ ਮਨੁੱਖ ਲਈ ਕਲਿਆਣਕਾਰੀ ਹੈ | ਸਦਾ ਗੁਰੂ ਦੀ ਸਿਖਿਆ ਅਨੁਸਾਰ ਚੱਲ ਕੇ ਆਪਣੀ ਜੀਵਨ-ਜੁਗਤ ਸੁਆਰਨ ਦੇ ਆਹਾਰ ਵਿਚ ਸੁਚੇਤ ਰਹਿਣਾ ਚਾਹੀਦਾ ਹੈ |
ਅਗਲੇ ਸ਼ਬਦ ਵਿਚ ਵੀ ਸਤਿਗੁਰਾਂ ਨੇ ਸਾਰੇ ਸੰਸਾਰ ਨੂੰ ਰੋਗੀ ਫੁਰਮਨ ਕਰਦਿਆ ਬ੍ਰਹਮਾ, ਸ਼ਿਵ ਆਦਿ ਕਥਿਤ ਵੱਡੇ-ਵੱਡੇ ਦੇਵਤਿਆਂ ਨੂੰ ਵੀ (ਸਾਰੇ ਵਿਕਾਰਾਂ ਦਾ ਮੂਲ) ਹਉਮੈ-ਰੋਗ ਕਹਿ ਕੇ, ਇਨ੍ਨਾਂ ਦੀ ਅੱਡਰੀ ਦੈਵੀ ਹਸਤੀ ਦੀ ਹੋਂਦ ਬਾਰੇ ਬਣੇ ਭਰਮ ਦਾ ਭੋਗ ਪਾਇਆ ਹੈ | ਗੁਰੂ ਗ੍ਰੰਥ ਸਾਹਿਬ ਜੀ ਨੂੰ ਆਪਣਾ ਸਤਿਗੁਰੂ ਮੰਨਣ ਵਾਲੇ ਗੁਰਮੁਖਿ ਸਿਖ ਨੂੰ ਦੇਵੀ-ਦੇਵਤਿਆਂ ਦੀ ਕਿਸੇ ਕਰਾਮਾਤੀ ਹੋਂਦ ਦੇ ਭਰਮ ਵਿਚ ਨਹੀਂ ਪੈਣਾ ਚਾਹੀਦਾ :
29- ਪਉਣੁ ਪਾਣੀ ਬੈਸੰਤਰੁ ਰੋਗੀ ਰੋਗੀ ਧਰਤਿ ਸਭੋਗੀ ||
ਮਾਤ ਪਿਤਾ ਮਾਇਆ ਦੇਹ ਸਿ ਰੋਗੀ ਰੋਗੀ ਕੁਟੰਬ ਸੰਜੋਗੀ ||||
ਰੋਗੀ ਬ੍ਰਹਮਾ ਬਿਸਨੁ ਸਰੁਦ੍ਰਾ ਰੋਗੀ ਸਗਲ ਸੰਸਾਰਾ ||
ਹਰਿ ਪਦੁ ਚੀਨਿ ਭਏ ਸੇ ਮੁਕਤੇ ਗੁਰ ਕਾ ਸ਼ਬਦੁ ਵੀਚਾਰਾ ||||           (ਅੰਗ ੧੧੫੩)
ਇਕ ਕਥਾ ਵਾਚਕ ਦੇ ਭਗਤ ਤਿਰਲੋਚਨ ਜੀ ਦੇ ਸ਼ਬਦ ਦੀ ਕਥਾ ਕਰਨ ਕਰਕੇ ਹਿੰਦੂ ਸੰਗਠਨ ਭੜਕ ਗਏ ਕੇ ਅਖੇ ਜੀ ਸਾਡੇ ਦੇਵਤਿਆਂ ਦਾ ਅਪਮਾਨ ਕੀਤਾ ਹੈ, ਜੇ ਇਹਨਾ ਨੇ ਦਸਮ ਗ੍ਰੰਥ ਪੜ ਲਿਆ ਤਾ ਇਹਨਾ ਦਾ ਕੀ ਹਾਲ ਹੋਣਾ ਹੈ ਕਿਓਂ ਕੇ ਗੁਰੂ ਸਾਹਿਬ ਨੇ ਇਹਨਾ ਦੇਵਤਿਆਂ ਦੀ ਕੀਮਤ ਕੋਡੀ ਦੀ ਵੀ ਨਹੀਂ ਪਾਈ :
  • ਕ੍ਰਿਸਨ  ਬਿਸਨ ਜਪੇ ਤੁਹਿ ਕੋਟਿਕ ਰਾਮ ਰਹੀਮ ਭਲੀ ਬਿਧਿ ਧਿਆਯੋ 
    – ਭਾਵ ਤੂੰ ਕ੍ਰਿਸ਼ਨ , ਵਿਸ਼ਨੂ, ਰਾਮ, ਰਹੀਮ ਵਰਗੇ ਕਰੋੜਾਂ ਬੜੀਆਂ ਜੁਗਤਾਂ ਲਾ ਲਾ ਧਿਆ ਕੇ ਦੇਖ ਲਏ
ਬ੍ਰਹਮ ਜਪਿਓ ਅਰੁ ਸੰਭੁ ਥਪਿਓ ਤਹਿ ਤੇ ਤੁਹਿ ਕੋ ਕਿਨਹੂੰ  ਬਚਾਯੋ 
– ਬ੍ਰਹਮਾ ਵੀ ਜਪ ਲਿਆ, ਸ਼ਿਵ ਜੀ ਵੀ ਤੂੰ ਥਾਪ ਕੇ ਦੇਖ ਲਿਆ, ਪਰ ਤੈਨੂ ਕਿਸੇ ਨੇ ਨਹੀਂ ਬਚਾਇਆ
ਕੋਟ ਕਰੀ ਤਪਸਾ ਦਿਨ ਕੋਟਿਕ ਕਾਹੂੰ  ਕੌਡੀ ਕੋ ਕਾਮ ਕਢਾਯੋ 
– ਕਰੋੜਾਂ ਵਾਰ ਤੂੰ ਇਹਨਾ ਦੀ ਤਪਸਿਆ ਕਰ ਕੇ ਦੇਖ ਲਈ, ਪਰ ਇਹਨਾ ਵਿਚੋਂ ਕੋਈ ਕੋਡੀ ਦਾ ਕੰਮ ਨਹੀ ਸਵਾਰ ਸਕਿਆ
ਕਾਮਕੁ ਮੰਤ੍ਰ ਕਸੀਰੇ ਕੇ ਕਾਮ  ਕਾਲ ਕੋ ਘਾਉ ਕਿਨਹੂੰ  ਬਚਾਯੋ ॥੯੭॥
– ਅਨੇਕਾਂ ਮੰਤਰ ਪੜ ਕੇ ਦੇਖ ਲਏ ਤੂੰ ਪਰ ਕਾਲ ਦੇ ਪ੍ਰਭਾਵ ਤੋਂ ਤੈਨੂ ਕੋਈ ਨਹੀਂ ਬਚਾ ਸਕਿਆ
ਕਾਹੇ ਕੋ ਕੂਰ ਕਰੈ ਤਪਸਾ ਇਨ ਕੀ ਕੋਊ ਕੌਡੀ ਕੇ ਕਾਮ  ਐਹੈ 
– ਓਏ ਮੂਰਖਾ ਕਿਓਂ ਇਹਨਾ ਸਾਰਿਆਂ ਨੂੰ ਪੁਜਦਾ ਫਿਰਦਾ ਜੋ ਕਿਸੇ ਕੋਡੀ ਦੇ ਕੰਮ ਦੇ ਨਹੀਂ
ਤੋਹਿ ਬਚਾਇ ਸਕੈ ਕਹੁ ਕੈਸੇ ਕੈ ਆਪਨ ਘਾਵ ਬਚਾਇ  ਐਹੈ 
– ਤੈਨੂ ਇਹ ਕੀ ਬਚਾਣ ਗੇ??? ਇਹ ਤਾਂ ਆਪਣੇ ਆਪ ਨੂੰ ਨਹੀਂ ਬਚਾ ਸਕੇ!!!
ਕੋਪ ਕਰਾਲ ਕੀ ਪਾਵਕ ਕੁੰਡ ਮੈ ਆਪ ਟੰਗਿਓ ਤਿਮ ਤੋਹਿ ਟੰਗੈ ਹੈ 
– ਇਹ ਤਾਂ ਆਪ ਕਾਲ ਦੀ ਕੁੰਡ ਵਿਚ ਜਿਵੇ ਟੰਗੇ ਹੋਏ ਨੇ , ਓਸੇ ਤਰਹ ਤੈਨੂ ਵੀ ਟੰਗਵਾ ਦੇਣਗੇ !
ਚੇਤ ਰੇ ਚੇਤ ਅਜੋ ਜੀਅ ਮੈਂ ਜੜ ਕਾਲ ਕ੍ਰਿਪਾ ਬਿਨੁ ਕਾਮ ਨਐ ਹੈ ॥੯੮॥
– ਓਏ ਮੂਰਖ ਓਸ ਪਰਮੇਸ੍ਵਰ ਨੂੰ ਚੇਤ , ਓਸ ਤੋਂ ਬਿਨਾ ਕਿਸੇ ਦੇਵਤੇ ਨੇ ਕੰਮ ਨਹੀਂ ਆਉਣਾ !
ਬਾਕੀ ਹੋਰ ਵੀ ਰਿਸਰਚ ਕਰਕੇ ਲਿਖਿਆ ਜਾਵੇਗਾ ਤਦ ਤਕ ਹਥ ਜੋੜ ਕੇ ਬਿਨਤੀ ਹੈ ਕਿ ਗੁਰਬਾਣੀ ਨਾਲ ਜੁੜੋ!
ਪੰਡਿਤਾਂ ਵਾਲਾ ਸ਼ਿਵ ਸਾਡਾ ਰੱਬ ਨਹੀਂਜੋ ਮੰਨਦੇਓਹਨਾ ਨੂ ਮੁਬਾਰਕ !!