Thursday 2 February 2017

ਭਗਤ ਪੂਰਨ ਸਿੰਘ ਦੀ ਨਿਸ਼ਕਾਮ ਸੇਵਾ

ਇੱਕ ਹਿੰਦੂ ਨੌਜਵਾਨ ਕਿਸੇ ਕੰਮ ਲਈ ਲੁਧਿਆਣੇ ਆਇਆ ਤੇ ਸ਼ਾਮ ਪੈ ਗਈ ...
ਰਾਤ ਗੁਜ਼ਾਰਨ ਲਈ ਉਹ ਇੱਕ ਮੰਦਰ ਵਿੱਚ ਚਲਾ ਗਿਆ ਅਤੇ ਉੱਥੇ ਉਹਨੇ ਮੂਰਤੀਆਂ ਨੂੰ ਸਾਫ਼ ਕਰਕੇ ਉਸਨੇ ਡੰਡਾਉਤ ਕੀਤੀ...
ਮੰਦਰ ਵਿੱਚ ਕੁੱਝ ਹੋਰ ਵੀ ਸ਼ਰਧਾਲੂ ਸਨ ...ਭੋਜਨ ਕਰਨ ਲਈ ਉਹ ਨੌਜਵਾਨ ਕਤਾਰ ਵਿੱਚ ਬੈਠ ਗਿਆ...
ਪੁਜਾਰੀ ਨੇ ਆ ਕੇ ਉਸ ਨੂੰ ਉਠਾ ਦਿੱਤਾ ਅਤੇ ਉਹ ਭੁੱਖਾ ਬਾਹਰ ਆ ਗਿਆ...


ਅਗਲੇ ਦਿਨ ਉਹ ਪੈਦਲ ਆਪਣੇ ਪਿੰਡ ਲਈ ਤੁਰ ਪਿਆ... ਰਸਤੇ ਵਿੱਚ ਇੱਕ ਗੁਰੂਦੁਆਰੇ ਆ ਗਿਆ ਤੇ ਉਹ ਉੱਥੇ ਠਹਿਰ ਗਿਆ...
ਸਿੱਖ ਸੰਗਤ ਨੂੰ ਲੰਗਰ ਵਰਤ ਰਿਹਾ ਸੀ , ਉਹ ਵੀ ਪੰਗਤ ਵਿੱਚ ਬੈਠ ਗਿਆ ...
ਸੇਵਾਦਾਰਾਂ ਨੇ ਬਿਨਾਂ ਵਿਤਕਰੇ ਉਸਨੂੰ ਪ੍ਰਸ਼ਾਦਾ ਛਕਾਇਆ...


ਗੁਰੂਦੁਆਰੇ ਦੀ ਜ਼ਮੀਨ ਤੇ ਕੁੱਝ ਨੌਜਵਾਨ ਕੰਮ ਕਰ ਰਹੇ ਸਨ ; ਪੁੱਛਣ ਤੇ ਪਤਾ ਲੱਗਾ ਕਿ ਕਿਸੇ ਤਨਖਾਹ ਬਿਨਾਂ ਕੰਮ ਕਰ ਰਹੇ ਨੇ...
ਸ਼ਾਮ ਨੂੰ ਰਹਿਰਾਸ ਦਾ ਪਾਠ ਹੋਇਆ...
ਰਾਤ ਨੂੰ ਲੰਗਰ ਛਕ ਕੇ ਅਰਾਮ ਨਾਲ ਸੁੱਤਾ...


ਉਹ ਨੌਜਵਾਨ ਨਿਸ਼ਕਾਮ ਸੇਵਾ, ਬਿਨਾਂ ਭੇਦ-ਭਾਵ ਭੋਜਨ ਅਤੇ ਮਿੱਠੇ ਵਰਤਾਉ ਤੋਂ ਬੜਾ ਪ੍ਰਭਾਵਿਤ ਹੋਇਆ ਤੇ ਦਿਲੋਂ ਸਿੱਖ ਬਣ ਗਿਆ...
ਅਤੇ ਕੁੱਝ ਮਹੀਨਿਆਂ ਬਾਅਦ ਸਿੰਘ ਸੱਜ ਗਿਆ....


ਤੇ ਇਹ ਨੌਜਵਾਨ ਅੱਗੇ ਜਾ ਕੇ " ਭਗਤ ਪੂਰਨ ਸਿੰਘ " ਬਣਿਆ ਜਿਸ ਨੇ ਉਮਰ ਭਰ ਨਿਸ਼ਕਾਮ ਸੇਵਾ ਕੀਤੀ...

No comments:

Post a Comment