Thursday 2 February 2017

ਭਾਈ ਮਨੀ ਸਿੰਘ ਜੀ ਅਤੇ ਉਹਨਾਂ ਦੇ ਪਰਿਵਾਰ ਦੀ ਕੁਰਬਾਨੀ

ਖਾਲਸਾ ਜੀ ਆਪ ਹੈਰਾਨ ਹੋਵੇਗੇ ਕਿ ਅੰਮ੍ਰਿਤਸਰ ਵਾਲੀ ਗਿਅਾਨੀਅਾ ਦੀ ਟਕਸਾਲ ਦੇ ਪਹਿਲੇ ਮੁਖੀ, ਅਮਰ ਸ਼ਹੀਦ ਵਿੱਦਿਅਾ ਮਾਰਤੰਡ ਸ੍ਰੀਮਾਨ ਭਾੲੀ ਸਾਹਿਬ ਭਾਈ ਅਕਾਲੀ ਮਨੀ ਸਿੰਘ ਜੀ ਨਿਹੰਗ ਸਿੰਘ ਆਪ ਵੀ ਸ਼ਹੀਦ ਹੋਏ ਨੇ ਤੇ ਜਿਸ ਸਿੱਖ ਨੇ ਨੌਵੇ ਨਾਨਕ ਧੰਨ ਧੰਨ ਸ੍ਰੀ ਗੁਰੂ ਤੇਗ਼ ਬਹਾਦਰ ਸਾਹਿਬ ਜੀ ਦੇ ਧੜ ਦਾ ਸਸਕਾਰ ਆਪਣੇ ਘਰ ਨੂੰ ਅੱਗ ਲਗਾ ਕੇ ਕੀਤਾ ਸੀ, ਭਾਈ ਲੱਖੀ ਸ਼ਾਹ ਜੀ ਵਣਜਾਰਾ, ਉਹ ਭਾਈ ਮਨੀ ਸਿੰਘ ਜੀ ਦੇ ਸਹੁਰਾ ਸਾਹਿਬ ਸਨ... ਨੌਵੇਂ ਪਾਤਸ਼ਾਹ ਦੇ ਸਨਮੁੱਖ ਦਿੱਲੀ ਦੇ ਚਾਂਦਨੀ ਚੌਂਕ ਵਿੱਚ ਦੇਗ ਵਿੱਚ ਉਬਾਲੇ ਖਾ ਕੇ ਸ਼ਹਾਦਤ ਪ੍ਰਾਪਤ ਕਰਨ ਵਾਲੇ ਭਾਈ ਸਾਹਿਬ ਭਾੲੀ ਦਿਆਲਾ ਜੀ ਵੀ ਭਾਈ ਮਨੀ ਸਿੰਘ ਜੀ ਦੇ ਸਕੇ ਭਰਾ ਸਨ।

ਜਿਸ ਸਿਖ ਨੇ ਸ੍ਰੀ ਅਨੰਦਪੁਰ ਸਾਹਿਬ ਦੀ ਧਰਤੀ ਉਪਰ, ਆਪਣੇ ਗੁਰੂ ਕਲਗੀਧਰ ਪਾਤਸ਼ਾਹ ਜੀ ਦਾ ਹੁਕਮ ਮੰਨ ਕੇ ਨਾਗਨੀ ਬਰਛੇ ਦੇ ਨਾਲ ਮਸਤ ਹਾਥੀ ਦਾ ਮੁਕਾਬਲਾ ਕੀਤਾ ਤੇ ਹਾਥੀ ਦਾ ਮੂੰਹ ਮੋੜਿਆ ਸੀ, ਭਾਈ ਬਚਿਤਰ ਸਿੰਘ ਜੀ ਉਹ ਭਾਈ ਮਨੀ ਸਿੰਘ ਜੀ ਦਾ ਸਪੁੱਤਰ ਸੀ... ਜਿਸ ਸਿੰਘ ਨੇ ਸਰਸਾ ਨਦੀ ਦੇ ਕੰਢੇ ਤੇ ਜੰਗ ਵਿਚੋਂ ਸਾਹਿਬਜਾਦਾ ਅਕਾਲੀ ਬਾਬਾ ਅਜੀਤ ਸਿੰਘ ਜੀ ਨੂੰ ਆਪਣੀ ਸ਼ਹਾਦਤ ਦੇ ਕੇ ਬਚਾਇਆ ਸੀ, ਉਹ ਭਾਈ ਉਦੈ ਸਿੰਘ ਜੀ ਵੀ ਭਾਈ ਮਨੀ ਸਿੰਘ ਜੀ ਦੇ ਸਪੁੱਤਰ ਸਨ... ਇਹਨਾਂ ਤੋਂ ਇਲਾਵਾ ਭਾਈ ਅਨਕ ਸਿੰਘ, ਭਾਈ ਅਜਬ ਸਿੰਘ ਅਤੇ ਭਾਈ ਅਜਾਇਬ ਸਿੰਘ ਜੀ ਵੀ ਚਮਕੌਰ ਦੀ ਜੰਗ ਦੇ ਸ਼ਹੀਦ ਭਾਈ ਮਨੀ ਸਿੰਘ ਜੀ ਦੇ ਸਪੁੱਤਰ ਅਤੇ ਭਾਈ ਦਾਨ ਸਿੰਘ ਸਕੇ ਭਰਾ ਸਨ... ਸਭ ਤੋ ਵੱਡਾ ਸ਼ਹੀਦਾਂ ਦਾ ਪਰਿਵਾਰ ਸਿੱਖ ਇਤਿਹਾਸ ਵਿੱਚ ਭਾਈ ਮਨੀ ਸਿੰਘ ਜੀ ਦਾ ਹੈ..ਭਾਈ ਸਾਹਿਬ ਜੀ ਦੇ ਪਰਿਵਾਰ ਚੋ 53 ਗੁਰਮੁਖ ਪਿਅਾਰੇ ਸਿੱਖੀ ਲੲੀ ਅਾਪਾ ਕੁਰਬਾਨ ਕਰ ਗੲੇ ...

ਧੰਨ ਗੁਰੂ... ਧੰਨ ਗੁਰੂ ਦਾ ਖਾਲਸਾ ...

#ਮਿਸਲ_ਭੰਗੀ

No comments:

Post a Comment