Thursday 2 February 2017

ਵੀਰ ਹਵਾਰੇ,ਵੀਰ ਤਾਰੇ,ਤੇ ਵੀਰ ਭਿੳੁਰੇ,ਵੀਰ ਦੇਵੀ ਸਿੰਘ ਦੀਆਂ ਦਿਲਚਸਪ ਯਾਦਾ

ਰਵੀਦਾਸ ਭਾਈਚਾਰੇ ਦੇ ਲੋਕਾਂ ਦੇ ਦਿਲਾਂ ਵਿੱਚ ਭਾਈ ਹਵਾਰੇ,ਭਾਈ ਤਾਰੇ,ਭਾਈ ਭਿੳੁਰੇ ਵੀਰਾਂ ਲਈ ਅਥਾਹ ਪਿਆਰ ਦੀ ੲਿੱਕ ਝੱਲਕ,ਜਦੋ ਹਵਾਰੇ ਹੁਣਾ ਨੂੰ ਕਮਾਦ ਵਿੱਚ ਬੈਠਿਆਂ ਨੂੰ ਦੇਖ ਕੇ ਪੱਠੇ ਵੱਡਣ ਗਈਆਂ ਬੀਬੀਆਂ ਨੇ ਚੁੰਨੀ ਦਾ ਪੱਲਾ ਅੱਡ ਕਿ ਕਿਹਾ ਸ਼ੁਕਰ ਪ੍ਰਰਮਾਤਮਾਂ ਦਾ ਅਸੀ ਸੋਚਦੇ ਸੀ ਖੌਰੇ ਪੁਲਿੱਸ ਨੇ ਤੁਹਾਨੂੰ ਖੱਤਮ ਕਰ ਦਿੱਤਾ,----ਮੱਖਣ ਸਿੰਘ ਗਿੱਲ

ਜਦੋ ਵੀਰ ਹਵਾਰਾ,ਵੀਰ ਤਾਰਾ,ਵੀਰ ਭਿੳੁਰਾ,ਵੀਰ ਦੇਵੀ ਸਿੰਘ ਜੇਲ ਵਿੱਚੋ ਫਰਾਰ ਹੋਣ ਤੇ ਕਿਸੇ ਦੇ ਘਰ ਰਾਤ ਰੁਕੇ ਤਾਂ ਦੂਜੇ ਦਿੰਨ ਅਖਬਾਰਾਂ ਵਿੱਚ ਚਾਰਾਂ ਵੀਰਾਂ ਦੀਆਂ ਫੋਟੋਆਂ ਘਰ ਵਿੱਚ ਬੀਬੀ ਨੇ ਦੇਖੀਆਂ ਤਾਂ ਉਹ ਬਹੁਤ ਡਰੀ ਹੋਈ ਕਹਿਣ ਲੱਗੀ ਸਾਡੇ ਛੋਟੇ-ਛੋਟੇ ਬੱਚੇ ਹਨ ਕ੍ਰਿਪਾ ਕਰਕੇ ਤੁਸੀ ਸਾਡੇ ਘਰੋ ਚਲੇ ਜਾਉ,
ੲਿਹ ਗੱਲ ਸੁੱਣਦੇ ਸਾਰ ਹੀ ਸਾਰੇ ਵੀਰ ਹੈਰਾਨ ਹੋਏ ਪਰ ਘਬਰਾਏ ਨਹੀ, ਉਸ ਦਿੰਨ ਮੀਹ ਪੈ ਰਿਹਾ ਸੀ, ਵੀਰਾਂ ਨੇ ਕਿਹਾ ਭੈਣਜੀ ਸਾਨੂੰ ਸਿਰ ਤੇ ਲੈਣ ਲਈ ਕੱਖਾਂ ਵਾਲੀ ਬੱਸ ਪੱਲੀ ਦੇ ਦਿੳੁ ,
ਮੈ ਸੋਚਦਾ ਹਾਂ,ਚਾਰੇ ਵੀਰ ਮਨ ਵਿੱਚ ਜਰੂਰ ਸੋਚਦੇ ਹੋਣੇ ਆਂ ਕਿ ੲਿੰਨਾ ਦੀ ਖਾਤਰ ਅੱਜ ਅਸੀ ਲੱੜ ਰਹੇ ਹਾਂ ਜਿਹੜੇ ਸਾਨੂੰ ਘਰ ਵਿੱਚ ਪਨਾਹ ਦੇਣ ਨੁੰ ਵੀ ਗੁਨਾਹ ਸੱਮਝ ਰਹੇ ਹਨ, ਫਿਰ ਮੇਰੇ ਦਿਮਾਾਗ ਵਿੱਚ ਆੲਿਆ ਕਿ ਨਹੀ ਸੂਰਮੇ ਕਦੇ ਵੀ ੲਿਸ ਤਰਾਂ ਨਹੀ ਸੋਚਦੇ,ਕਿੳੁ ਕਿ ਉਹ ਤਾਂਵਮਜਬੂਰੀ ਸਮਝਦੇ ਸਨ,
ਹੁਣ ਸ਼ਾਮ ਹੋਗੲੀ ਤੇ ਚਾਰੇ ਵੀਰ ਕੰਬਲੀਆਂ ਦੀ ਬੁੱਕਲ ਮਾਰ ਸੋਚਦੇ ਹੁਣ ਕਿੱਧਰ ਨੂੰ ਜਾ ਹੋਵੈ. ਕਿੳੁ ਕਿ ਕੌਮੀ ਸੂਰਮਿਆਂ ਦੇ ਟਿਕਾਣੇ ਤਾਂ ਚਰੀਆਂ,ਕਮਾਦਾਂ,ਮੋਟਰਾਂ ਹਵੇਲੀਆਂ ਆਦਿ ਟਿਕਾਣੇ ਹੀ ਸਨ,
ਕਹਿਰ ਦੀ ਠੰਡ ਤੇ ਮੀਹ ਪੈਦੇ ਹੋਏ ਮੂੰਹ ਹਨੇਰੇ ਖੇਤਾਂ ਦੇ ਬੰਨੇ-ਬੰਨੇ ਤੇ ਤੁਰਦੇ-ਤੁਰਦਿਆਂ ੲਿੱਕ ਕਮਾਦ ਵਿੱਚ ਡੇਰਾ ਕਾ ਲਿਆ ਤੇ ਹੁਣ ੲਿੱਕ ਪੱਲੀ ਚਾਰ ਜਾਣੇ,---?
ਜਦੋ ਚਾਰੇ ਵੀਰ ਖੇਤਾਂ ਦੇ ਬੰਨੇ-ਬੰਨੇ ਰਾਤ ਨੂੰ ਲਾੲੀਨ ਬਣਾ ਕੇ ਜਾ ਰਹੇ ਸੀ ਤਾਂ ਵੀਰ ਹਵਾਰਾ ਤੇ ਤਾਰਾ ਤਾਂ ਸਰੀਰ ਪੱਖੌ ਪੂਰੇ ਫਿੱਟ ਸਨ, ਪਰ ਵੀਰ ਭਿੳੁਰੇ ਦਾ ਸਰੀਰ ਭਾਰਾ ਹੋਣ ਕਰਕੇ ਜਦੋ ਬੰਨੇ ਤੇ ਤੁਰਦੇ-ਤੁਰਦੇ ਭਿੳੁਰਾ ਵਾਰ-ਵਾਰ ਡਿੱਗੀ ਜਾਵੇ ਤਾਂ ਹਵਾਰਾ ਕਹਿੰਦਾ ਜਦੋ ਤੈਨੂੰ ਮੈ ਜੇਲ ਵਿੱਚ ਵਾਰ-ਵਾਰ ਕਹਿੰਦਾ ਸੀ ਕਿ ਕੱਸਰਤ ਕਰਿਆ ਕਰ ਉਦੋ ਕਰਦਾ ਨੀ ਸੀ ਹੁਣ ਘੜੀ-ਘੜੀ ਡਿੱਗਦਾ ਫਿਰਦਾ ਆ,
ਭਿੳੁਰਾ ਥੋੜੇ ਗੁੱਸੇ ਵਿੱਚ ਹਵਾਰੇ ਨੂੰ ਕਹਿੰਦਾ ਡਿੱਗਦਾ ਮੈ ਹਾਂ ਤੈਨੂੰ ਕੋੲੀ ਤਕਲੀਫ ਹੁੰਦੀ ਹੈ, ਤੂੰ ਆਪਣਾ ਤੁਰਿਆ ਰਹਿ ਚੁੱਪ ਕਰਕੇ, ਫਿਰ ਸਾਰੇ ਹੱਸੀ ਜਾਣ ਨਾਲੇ ੲਿੱਕ-ਦੂਜੇ ਨੂੰ ਟਿੱਚਰਾਂ ਕਰੀ ਜਾਣ, ੲਿਸੇ ਤਰਾਂ ਹੀ ਸਫਰ ਤੈਅ ਕਰੀ ਜਾਣ.
(ਗੁਰੀਲਾ ਯੁੱਧ ਦੀ ਨੀਤੀ ਹੈ ਕਿ ਸੱਭ ਤੋ ਸੇਫ ਤੇ ਤੇਜ ਸਫਰ ਤੁਸੀ ਸਾਈਕਲ ਤੇ ਅਤੇ ਪੈਦਲ ਕੀਤਾ ਜਾਂਦਾ ਹੈ,)

ਫਿਰ ਪੱਲੀ ਗੰਨਿਆਂ ਨਾਲ ਬੰਨ ਕੇ ੳੁੋਪਰ ਤੇ ਥੱਲੇ ਪਰਾਲੀ ਵਿਛਾ ਕੇ ਮਹਿਲਾਂ ਵਿੱਚ ਰਹਿਣ ਵਾਲੇ ਕਮਾਦਾਂ ਵਿੱਚ ਰਾਤਾਂ ਕੱਟ ਰਹੇ ਹਨ,ਦੁੱਧ.ਘਿਓ.ਮੱਖਣ ਖਾਣ ਵਾਲੇ ੲਿੱਕ ਡੰਗ ਦੀ ਰੋਟੀ ਨੂੰ ਤਰਸ ਰਹੇ ਹਨ, ਗੱਦਿਆਂ ਤੇ ਸੋਣ ਵਾਲੇ ਭੁੰਜੇ ਸੌ ਕੇ ਵੀ ਖੁੱਸ਼ ਸਨ, ਪੰਝੀ-ਤੀਹ ਕਿੱਲਿਆਂ ਦੇ ਮਾਲਕ ਲੋਕਾ ਦੇ ਖੇਤਾਂ ਵਿੱਚ ਰਹਿ ਰਹੇ ਹਨ, ਟੋਹਰ ਨਾਲ ਤਿੰਨ ਟਾਈਮ ਪ੍ਰਸ਼ਾਦਾ ਛੱਕਣ ਵੀਰ ਅੱਜ
ਵਾਹਿਗੁਰੂ ਦੇ ਭਾਣੇ ਨੂੰ ਮਿੱਠਾ ਕਰਕੇ ਮੰਨਣ ਵਾਲੇ ਵੀਰ ਭੁੱਖਣ -ਭਾਣੇ ਸੋ ਗਏ,
ਤੇ ਦੂਜੇ ਦਿੰਨ ਸ਼ਾਂਮ ਨੂੰ ਪੱਠੇ ਵੱਡਣ ਗਈਆਂ ਭਾਈਚਾਰੇ ਦੀਆਂ ਬੀਬੀਆਂ ਜਿੰਨਾਂ ਦੇ ਪੱਠੇ ਕਮਾਦ ਦੇ ਮਾਲਕ ਜੀਮੀਦਾਰ ਨੇ ਖੋ ਕੇ ਆਪਣੀ ਕਮਾਦ ਵਿੱਚ ਲੁਕਾ ਲਏ ਸੀ, ਤਾਂ ਬੀਬੀਆਂ ਸ਼ਾਮ ਨੂੰ ੲਿਹ ਸੋਚ ਕੇ ਕਮਾਦ ਵਿੱਚੋ ਆਪਣੇ ਪੱਠਿਆਂ ਦੀਆਂ ਪੰਡਾਂ ਲੈਣ ਚਲੇ ਗਈਆਂ ਕਿ ਜੀਮੀਦਾਰ ਤਾਂ ਹੁਣ ਘਰੇ ਚਲੇ ਗਿਆ ਹੋਣਾ...?
ਜਦੋ ਬੀਬੀਆਂ ਕਮਾਦ ਵਿੱਚ ਪੱਠੇ ਲੱਭ ਦੀਆਂ ਵੀਰ ਹਵਾਰੇ ਹੁਣਾ ਦੇ ਟਿਕਾਣੇ ਕੋਲ ਪਹੁੰਚੀਆਂ ਤਾਂ ੳੁਹਨਾ ਨੇ ਚਾਰਾਂ ਨੂੰ ਦੇਖ ਹੀ ਨਹੀ ਲਿਆ ਸਗੋ ਅਖਬਾਰਾਂ ਵਿੱਚ ਫੋਟੋਆਂ ਆੳੁਣ ਕਰਕੇ ੲਿੱਕ ਬੀਬੀ ਜੋ ਦਲੇਰ ਤੇ ਕਾੲਿਮ ਸੀ, ਉਸ ਨੇ ਹਵਾਰੇ ਨੂੰ ਪਹਿਚਾਣ ਕੇ ਘੁੱਟ ਕੇ ਜੱਫੀ ਪਾ ਕਿ ਕਹਿੰਦੀ ੲਿਹ ਤਾਂ ਮੇਰਾ ਸ਼ੇਰ ਆ ੲਿਹ ਤਾਂ ਮੇਰਾ ਦਿੳੁਰ ਆ ( ੲਿਹ ਸੁੱਣ ਕੇ ਬਾਕੀ ਤਿੰਨੇ ਵੀ ਹੈਰਾਨ, ਤੇ ਵੀਰ ਤਾਰਾ ਕੋਲ ਖੜਾ ਹੱਸੀ ਜਾਵੇ ਤੇ ਨਾਲੇ ਸੋਚੀ ਜਾਵੇ ਹਵਾਰਾ ਦਿੳੁਰ ਕਿੱਧਰੋ ਹੋ ਗਿਆ,...? ੲਿਹ ਗੱਲ ਤਾਰੇ ਵੀਰ ਨੇ ਆਪਣੇ ਸੱਭ ਤੋ ਨਜਦੀਕੀ ਵੀਰ.....ਜਿਸ ਨੂੰ ਯੋਰਪ ਦੀ ਪੁਲਿੱਸ ਨੇ ੲਿੰਟਰਪੋਲ ਰਾਹੀ ਕਾਹੂ ਕਰ ਲਿਆ ਸੀ,ਮੈਨੂੰ ਪਤਾ ਤੁਸੀ ਸੱਮਝ ਗਏ..? ਨੂੰ ਵੀਰ ਤਾਰੇ ਨੇ ਹੱਸ-ਹੱਸ ਕਿ ਦੱਸਿਆ ਸੀ, )
ਉਸ ਬੀਬੀ ਨੇ ਵੀਰ ਹਵਾਰੇ ਨੂੰ ਮੇਰਾ ਸ਼ੇਰ ਮੇਰਾ ਦਿੳੁਰ ੲਿਸ ਲਈ ਕਿਹਾ ਸੀ ਕਿ ਹਵਾਰੇ ਦੇ ਗਵਾਂਡ ਪਿੰਡ ਦੀ ਬੀਬੀ ਦਾ ਸੀ ਜਿਵੇ ਅਸੀ ਆਪਣੇ ਸ਼ਰੀਕੇ ਭਾਈਚਾਰੇ ਚ" ਕਹਿ ਦਿੰਦੇ ਹਾਂ,
ਫਿਰ ਉਸ ਬੀਬੀ ਨੇ ਆਪਣੀ ਚੁੰਨੀ ਦਾ ਪੱਲਾ ਅੱਡ ਕਿ ਕਿਹਾ ਹੇ ਵਾਹਿਗੁਰੂ ਤੇਰਾ ਲੱਖ-ਲੱਖ ਸ਼ੁਕਰ ਹੈ.ਅਸੀ ਤਾਂ ਸੋਚਦੇ ਸੀ ਕਿ ਪੁਲਿੱਸ ਨੇ ਤੁਹਾਨੂੰ ਮਾਰ ਕੇ ਸਰੁੰਘ ਪੁੱਟਣ ਦੀ ਝੂਠੀ ਕਹਾਣੀ ਬਣਾਈ ਹੈ,

ਫਿਰ ਹਵਾਰੇ ਨੇ ਕਿਹਾ ਕਿ ਹੁਣ ਤੁਹਾਨੂੰ ਸਾਰੀ ਗੱਲ ਦਾ ਤਾਂ ਪਤਾ ਹੀ ਹੈ ਪਰ ਕਿਸੇ ਨੂੰ ਦੱਸਿਓ ਨਾਂ,ਉਸ ਬੀਬੀ ਨੇ ਵਿਸ਼ਵਾਸ਼ ਦਿਵਾ ਕੇ ਚਲੀ ਗਈ ਪਰ ਅਸੀ ਉਸ ਵੇਲੇ ਸਾਰੇ ਹੈਰਾਨ ਹੋ ਗਏ ਜਦੋ ਉਹ ਬੀਬੀ ਸ਼ਾਮ ਨੂੰ ਆਪਣੇ ਘਰਵਾਲੇ ਨੂੰ ਨਾਲ ਲੈ ਕਿ ਚਾਰੇ ਵੀਰਾਂ ਲਈ ਪਿਆਰ ਨਾਲ ਬਣਾਏ ਹੋਏ ਆਪਣੇ ਹੱਥਾਂ ਨਾਲ ਤਿਆਰ ਕੀਤੇ ਪ੍ਰਸ਼ਾਦੇ ਲੈ ਕਿ ਆਏ. ਤੇ ਦੋ ਦਿੰਨਾਂ ਦੇ ਭੁੱਖੇ ਵੀਰਾਂ ਨੇ ਪ੍ਰਸ਼ਾਦੇ ਛੱਕਣ ਤੋ ਬਾਅਦ ਦਿਲ ਦੀਆਂ ਗਹਿਰਾੲੀਆਂ ਤੋ ਧੰਨਵਾਦ ਕੀਤਾ, ਚਾਰੇ ਵੀਰ ਬਹੁਤ ਹੈਰਾਨ ਸੀ ਕਿ ੲਿੱਕ ਉਹ ਘਰ ਜਿੰਨਾ ਨੇ ਸਾਨੂੰ ਘਰੋ ਭੇਜ ਦਿੱਤਾ ੲਿੱਕ ੲਿਹ ਬੀਬੀ ਜੋ ਸਾਡੇ ਤੇ ਮਾਣ ਕਰ ਰਹੀ ਹੈ,ਤੇ ਸਾਡੇ ਲਈ ਦੁਆਵਾ ਕਰ ਰਹੀ ਹੈ,
ਫਿਰ ਚਾਰੇ ਵੀਰਾਂ ਨੇ ਬੀਬੀ ਜੀ ਦਾ ਵਾਰ-ਵਾਰ ਧੰਨਵਾਦ ਕੀਤਾ ਤੇ ਵਾਹਿਗੁਰੂ ਦਾ ਲੱਖ-ਲੱਖ ਸ਼ੁਕਰ ਕੀਤਾ, ਜਿਹੜੇ ਵੀਰ ਮਾਤਾ ਪਾਤਾਂ ਦਾ ਮਾਣੁ ਕਰਦੇ ਹਨ ਉਹ ੲਿਸ ਘੱਟਣਾ ਤੋ ਸੱਬਕ ਸਿੱਖਣ ਕਿ ਭਾਈਚਾਰੇ ਦੇ ਪ੍ਰੀਵਾਰ ਤੇ ਅਸੀ ਸਾਰੇ ੲਿੱਕ ਹਾਂ. ਜੇਕਰ ਅਸੀ ਕਾਮਯਾਬ ਹੋਣਾ ਹੈ ਤਾਂ ਸਾਨੰ ਆਪਸੀ ਪਿਆਰ ਤੇ ਸਾਂਝ ਨੂੰ ਪੱਕਾ ਕਰਨ ਲੲੀ ਵੱਧ ਤੋ ਵੱਧ ੳੁਪਰਾਲੇ ਤੇ ਸਿੱਖ ਯੂਥ ਆਫ ਪੰਜਾਬ ਦੇ ਨੋਜਵਾਨਾ ਵਾਂਗ ਸਾਝੇ ਸੈਮੀਨਾਰ ਕਰਵਾਉਣੇ ਚਾਹੀਦੇ ਹਨ,ਤਾਂ ਕਿ ਸਾਡੀ ਸਾਂਝ ਹੋਰ ਗੂੜੀ ਹੋ ਸਕੇ.
ਜਰੂਰੀ ਨੋਟ ਮੈ ੲਿਸ ਲਿੱਖਤ ਵਿੱਚ (ਰਵੀਦਾਸ ਭਾੲੀਚਾਰੇ)ਵਾਲਾ ਸ਼ਬਦ ਤੁਹਾਨੂੰ ਦੱਸਣ ਲਈ ਹੀ ਵਰਤਿਆ ਹੈ,ਵੈਸੇ ਅਸੀ ਸਾਰੇ ੲਿੱਕ ਹਾਂ ਭਰਾ ਹਾਂ ੲਿਸ ਲਈ ਮੁਆਫੀ ਚਹੁੰਦਾ ਹਾਂ -----ਮੱਖਣ ਸਿੰਘ ਗਿੱਲ

No comments:

Post a Comment