Saturday 11 February 2017

ਪੰਜਾਬ ਵਿੱਚ ਅਜੋਕੇ ਹਲਾਤ

1534 ਦੇ ਵਿੱਚ ਸਭ ਤੋਂ ਪਹਿਲਾਂ ਕਨੇਡਾ ਦੀ ਧਰਤੀ ਤੇ Jacques Cartier ਦੀ ਅਗਵਾਈ ਵਿੱਚ ਫਰੈਂਚਾਂ ਨੇ ਕਦਮ ਰੱਖਿਆ ਸੀ,  #ਫਰੈਂਚ_ਘੋੜਿਆਂ ਉੱਤੇ ਸੀ ( ਕਨੇਡਾ ਵਿੱਚ ਪਹਿਲਾਂ ਘੋੜੇ ਨਹੀਂ ਸੀ.. ਕਨੇਡਾ ਵਿੱਚ ਘੋੜੇ #ਫਰੈਂਚ_ਅਤੇ_ਇੰਗਲਿਸ_ਲੈ ਕੇ ਆਏ ਸੀ ) ਰੈੱਡ ਇੰਡੀਅਨਾਂ ( ਕਨੇਡਾ ਦੇ ਮੂਲ ਨਿਵਾਸੀ ) ਨੇ ਬਿਨਾ #ਘੋੜਿਆਂ_ਤੋਂ ਫਰੈਂਚਾਂ ਨੂੰ ਬਹੁਤ ਸਾਲ ਕਿਉਬੈਕ ਦਾ ਸੈਂਟ ਲੌਰੈਂਸ ਦਰਿਆ ਨਹੀਂ ਸੀ ਟੱਪਣ ਦਿੱਤਾ,  ਉਸ ਤੋਂ ਬਾਅਦ ਲੰਬੀ ਕਹਾਣੀ ਹੈ ਕਿਵੇਂ ਕਨੇਡਾ ਵਿੱਚ ਇੰਗਲਿਸ ਆਏ ਅਤੇ ਕਿਵੇਂ ਇਹਨਾਂ ਨੇ #ਰਲਕੇ_ਰੈੱਡ_ਇੰਡੀਅਨਾਂ ਤੇ ਕਾਬੂ ਪਾਇਆ,
18 ਜੂਨ 1812 ਵਾਲੇ ਦਿਨ ਕੈਨੇਡਾ ( ਉਸ ਵਕਤ ਬ੍ਰਿਟਸ਼ ਕਲੋਨੀ ) #ਅਤੇ_ਅਮਰੀਕਾ_ਦੀ_ਜੰਗ ਹੋਈ ਸੀ,  ਇਸ ਜੰਗ ਵਿੱਚ ਕੈਨੇਡਾ ਨੇ ਅਮਰੀਕਾ ਨੂੰ ਬਹੁਤ ਬੁਰੀ ਤਰਾਂ ਹਰਾਇਆ ਸੀ,  ਜੰਗ ਵਿੱਚ ਅਮਰੀਕਨਾ ਨੂੰ ਹਰਾਉਣ ਵਿੱਚ ਸਭ ਤੋਂ ਵੱਡਾ ਯੋਗਦਾਨ ਰੈੱਡ ਇੰਡੀਅਨਾਂ ਦਾ ਸੀ,  ਉਸ #ਜੰਗ_ਤੋਂ_ਬਾਅਦ ਫਰੈਂਚਾਂ ਅਤੇ ਇੰਗਲਿਸਾਂ ਨੇ ਇੱਕ ਨੀਤੀ ਅਪਣਾਈ ਜਿਸ ਵਿੱਚ ਰੈੱਡ ਇੰਡੀਅਨਾਂ ਨੂੰ ਫ੍ਰੀ ਨਸ਼ੇ #ਦੇਣੇ_ਸ਼ੁਰੂ_ਕਰ ਦਿੱਤੇ ਅਤੇ ਰੈੱਡ ਇੰਡੀਅਨਾਂ ਨੂੰ ਮੁੱਖ ਸ਼ਹਿਰਾਂ ਤੋਂ ਦੂਰ ਰਿਜ਼ਰਵ ਏਰੀਆਂ #ਵਿੱਚ_ਰੱਖਣਾ_ਸ਼ੁਰੂ ਕਰ ਦਿੱਤਾ ਤਾਂ ਕਿ ਇਹ ਪੜ੍ਹ-ਲਿਖ ਨਾ ਸਕਣ.. ਅੱਜ ਵੀ ਜਦੋਂ ਤੁਸੀਂ ਕਨੇਡਾ ਦੇ ਸ਼ਹਿਰਾਂ ਤੋਂ ਬਾਹਰ ਨਿੱਕਦੇ ਹੋਂ ਤਾਂ ਤੁਹਾਨੂੰ ਸੜਕਾਂ ਤੇ ਸਾਇਨ ਲੱਗੇ ਦਿਸ ਪੈਣਗੇ "ਫ਼ਸਟ ਨੇਸ਼ਨ" ➡️ ਕਿੱਲੋਮੀਟਰ, #ਕਨੇਡਾ_ਦੀਆਂ_ਅੱਜ ਦੀਆਂ ਗੌਰਮਿੰਟਾਂ ਜਾਂ ਇਸ ਤੋਂ ਪਹਿਲਾਂ ਦੀਆਂ ਗੌਰਮਿੰਟਾਂ ਨੂੰ ਪੁਰਾਣੀਆਂ ਗਲਤੀਆਂ ਦਾ ਅਹਿਸਾਸ ਹੋਇਆ ਤਾਂ ਕਨੇਡਾ ਦੇ ਪ੍ਰਧਾਨ ਮੰਤਰੀ ਸਟੀਫਨ ਹਾਰਪਰ ਨੇ ਪਾਰਲੀਮੈਂਟ ਵਿੱਚ ਖੜ੍ਹਕੇ ਰੈੱਡ #ਇੰਡੀਅਨਾਂ_ਤੋਂ_ਮੁਆਫੀ ਮੰਗੀ,  ਹੁਣ ਦੀਆਂ ਸਰਕਾਰਾਂ ਰੈੱਡ ਇੰਡੀਅਨਾਂ ਵਿੱਚੋਂ ਹੀ ਬੰਦੇ ਚੁਣਕੇ ਅਤੇ ਉਹਨਾਂ ਨੂੰ ਪੜ੍ਹਾ-ਲਿਖਾਕੇ ਮਹਿੰਗੀਆਂ ਤਨਖਾਹਾਂ ਦੇ ਕੇ ਰੈੱਡ ਇੰਡੀਅਨਾਂ ਤੇ ਹੀ ਅਪੂੰਆਇੰਟ ਕਰ ਰਹੀਆਂ ਹਨ ਤਾਕਿ ਉਹਨਾਂ ਨੂੰ ਪੜ੍ਹਾ-ਲਿਖਾ ਕੇ ਮੁੱਖ ਸ਼ਹਿਰਾਂ ਵਿੱਚ ਲਿਆਕੇ ਵਸਾਇਆ ਜਾ ਸਕੇ.. ਪਰ ਰੈੱਡ ਇੰਡੀਅਨ ਲੋਕ ਹੁਣ ਇਸ ਮਾਨਸਿਕਤਾ ਵਿੱਚੋਂ ਨਿੱਕਲ ਨਹੀਂ ਰਹੇ,
ਅੱਜ ਡਾਉਨ ਟਾਉਨਾਂ ਵਿੱਚ ਥਾਂ-ਥਾਂ ਨਸ਼ੇ ਕਰਕੇ ਡਿੱਗੇ ਪਏ ਰੈੱਡ ਇੰਡੀਅਨਾਂ ਨੂੰ ਦੇਖਕੇ ਤੁਸੀਂ ਸੋਚ ਸਕਦੇ ਹੋਂ ਕਿ ਇਹਨਾਂ ਰੈੱਡ ਇੰਡੀਅਨਾਂ ਨੇ ਫਰੈਂਚਾਂ ਨੂੰ ਕਿੰਨੇ ਹੀ ਸਾਲ ਸੈਂਟ ਲੌਰੈਂਸ ਰਿਵਰ ਨਹੀਂ ਸੀ ਟੱਪਣ ਦਿੱਤਾ.. ਤੁਸੀਂ ਸੋਚ ਸਕਦੇ ਹੋਂ ਕਿ ਇਹਨਾਂ ਰੈੱਡ ਇੰਡੀਅਨਾਂ ਨੇ ਅਮਰੀਕਾ ਨੂੰ ਹਰਾਇਆ ਹੋਇਆ..?
ਇਹੋ ਹਲਾਤ ਅੱਜ ਸਿੱਖਾਂ ਦੇ ਨੇ.. 1947 ਤੋਂ ਬਾਅਦ ਜਦੋਂ ਨਹਿਰੂ ਸਿੱਖਾਂ ਨਾਲ ਕੀਤੇ ਵਾਅਦਿਆਂ ਤੋਂ ਬਿੱਲਕੁਲ ਹੀ ਮੁੱਕਰ ਗਿਆ ਤਾਂ ਆਪਣੀਆਂ ਹੱਕੀ ਮੰਗਾ ਲਈ ਸੰਘਰਸ਼ ਕਰ ਰਹੇ ਸਿੱਖਾਂ ਦੀ ਮਾਨਸਿਕਤਾ ਖਤਮ ਕਰਨ ਲਈ ਗੋਲੀ ਨਾਲ ਚੁੱਪ ਕਰਵਾਉਣ ਦੀ ਕੋਸ਼ਿਸ਼ ਕੀਤੀ ਗਈ.. ਜਦੋਂ ਸਿੱਖ ਆਪਣੀਆਂ ਮੰਗਾਂ ਤੋਂ ਪਿੱਛੇ ਨਾ ਹਟੇ ਤਾਂ ਹਰਬੰਸ ਲਾਲਾ ਖੰਨੇ ਅਤੇ ਲਾਲਾ ਜਗਤ ਨਰੈਣ ਵਰਗੇ ਅਨੇਕਾਂ ਹੀ ਹੋਰ ਗੁੰਡਿਆਂ ਤੋਂ ਸਿੱਖਾਂ ਨੂੰ ਜ਼ਲੀਲ ਕਰਵਾਇਆ ਗਿਆ.. ਜਿਵੇਂ ਇਹ ਪੰਜਾਬ ਵਿੱਚ ਆਮ ਹੀ ਨਾਅਰੇ ਲਾਉਦੇ ਸੀ-- ਕੱਛ ਕੜਾ ਕਿਰਪਾਨ ਇਸਨੂੰ ਭੇਜੋ ਪਾਕਿਸਤਾਨ-- ਦੁੱਕੀ ਤਿੱਕੀ ਖਹਿਣ ਨੀ ਦੇਣੀ ਸਿਰ ਤੇ ਪਗੜੀ ਰਹਿਣ ਨੀ ਦੇਣੀ.. ਸਰਦਾਰਾਂ ਨੂੰ ਬੇਵਕੂਫ਼ ਦਰਸਾਉਣ ਲਈ ਸਿੱਖਾਂ ਤੇ ਜੋਕ ਬਣਾਏ ਗਏ.. ਇਸ ਸਾਰੇ ਦੇ ਬਾਵਜੂਦ ਵੀ ਜਦੋਂ ਸਿੱਖਾਂ ਦੀ ਮਾਨਸਿਕਤਾ ਚੜ੍ਹਦੀ ਕਲਾ ਵਿੱਚ ਰਹੀ-- ਫਿਰ ਸਿੱਖਾਂ ਦੀ ਮਾਨਸਿਕਤਾ ਨੂੰ ਮੁੱਢੋਂ ਹੀ ਕੁਚਲਣ ਲਈ ਦਰਬਾਰ ਸਾਹਿਬ ਉੱਤੇ ਅਟੈਕ ਕੀਤਾ ਗਿਆ-- ਸਿੱਖ ਰੈਫਰੈਂਸ ਲਾਇਬਰੇਰੀ ਦਾ ਇਤਿਹਾਸ ਲੁੱਟਿਆ ਗਿਆ-- ਨਵੰਬਰ 1984 ਵਿੱਚ ਸਿੱਖਾਂ ਨੂੰ ਸਾਰੇ ਹਿੰਦੁਸਤਾਨ ਵਿੱਚ ਯੋਜਨਾਬੱਧ ਤਰੀਕੇ ਨਾਲ ਸਰੇਆਮ ਮਾਰਨਾ-- ਫਿਰ 10 ਸਾਲ ਸਿੱਖਾਂ ਨੂੰ ਝੂਠੇ ਪੁਲਿਸ ਮੁਕਾਬਲਿਆਂ ਘਰਾਂ ਚੋ ਕੱਢ-ਕੱਢ ਕੇ ਮਾਰਨਾ.. ਸਭ ਨੂੰ ਪਤਾ ਹੋਣ ਦੇ ਬਾਵਜੂਦ ਕਿਸੇ ਤੇ ਕੋਈ ਕਾਰਵਾਈ ਨਾ ਹੋਣੀ-- ਇਹ ਸਾਰਾ ਕੁੱਝ ਸਿੱਖਾਂ ਦਾ ਲੱਕ ਤੋੜਨ ਲਈ ਸਿੱਖ ਮਾਨਸਿਕਤਾ ਉੱਤੇ ਸਭ ਤੋਂ ਵੱਡੇ ਹਮਲੇ ਸੀ,  ਫਿਰ ਪੰਜਾਬ ਵਿੱਚ ਸ਼ੁਰੂ ਹੋਇਆ ਨਸ਼ਿਆਂ ਦਾ ਦੌਰ-- ਜਿਸ ਦੇ ਸਾਰੇ ਤੱਥ ਆਪਣੇ ਕੋਲ ਮੌਜੂਦ ਹਨ  ਕਿਸੇ ਦਿਨ ਫਿਰ ਸਾਂਝੇ ਕਰਾਂਗੇ,
ਹਿੰਦੁਸਤਾਨੀ ਗੌਰਮਿੰਟਾਂ ਅਤੇ ਏਜੰਸੀਆਂ ਨੇ ਸਿੱਖਾਂ ਤੇ ਰੈੱਡ ਇੰਡੀਅਨਾਂ ਤੋਂ ਵੀ ਹਜ਼ਾਰ ਗੁਣਾਂ ਜਿਆਦਾ ਖ਼ਤਰਨਾਕ ਨੀਤੀਆਂ ਅਪਣਾਈਆਂ ਨੇ,  1965 ਵਿੱਚ ਹਿੰਦੁਸਤਾਨ ਵਿੱਚ ਇੱਕ ਕਾਨੂੰਨ ਬਣਿਆਂ ਸੀ ਜਿਸ ਕਾਨੂੰਨ ਅਧੀਨ ਹਿੰਦੁਸਤਾਨ ਦਾ ਕੋਈ ਵੀ ਨਾਗਰਿਕ ਹਿੰਦੁਸਤਾਨ ਵਿੱਚ ਕਿਤੇ ਵੀ ਜਾ ਕੇ ਪ੍ਰੋਪਰਟੀ ਖਰੀਦ ਸਕਦਾ-- ਪਰ ਇਹ ਕਾਨੂੰਨ ਪੰਜਾਬੀਆਂ ਦੇ ਹੱਕ ਵਿੱਚ ਲਾਗੂ ਨਹੀਂ ਹੁੰਦਾ.. ਪੰਜਾਬ ਦਾ ਵਾਸੀ ਹਰਿਆਣੇ, ਰਾਜਸਥਾਨ, ਹਿਮਾਚਲ, ਗੁਜਰਾਤ, ਹੁਣ ਯੂ ਪੀ ਵਿੱਚ ਵੀ ਪ੍ਰੋਪਰਟੀ ਨਹੀਂ ਖਰੀਦ ਸਕਦਾ.. ਇਸਦੇ ਉਲਟ ਪੰਜਾਬ ਕੋਈ ਵੀ ਜਿੱਥੋਂ ਮਰਜ਼ੀ ਆ ਕੇ ਪ੍ਰੋਪਰਟੀ ਖਰੀਦ ਲਵੇ-- ਰੈੱਡ ਇੰਡੀਅਨਾਂ ਦੇ ਰਿਜ਼ਰਵ ਏਰੀਏ ਵਾਲੀ ਗੱਲ ਹੀ ਹੋ ਗਈ ਨਾ..?
ਸਾਡੇ ਪੰਜਾਬੀ ਗਾਣਿਆਂ ਵਿੱਚ ਨਸ਼ਿਆਂ ਦਾ, ਸ਼ਰਾਬ ਦਾ, ਆਸ਼ਕੀ ਦਾ, ਲੱਚਰਤਾ ਅਤੇ ਗੁੰਡਾਗਰਦੀ ਦਾ ਪੂਰਾ ਬੋਲਬਾਲਾ ਹੈ-- ਕੀ ਇਹ ਸਾਰਾ ਕੁੱਝ ਦੇਖ ਕੇ ਜੋ ਅੱਜ ਦੀ ਪੀੜ੍ਹੀ ਜਵਾਨ ਹੋ ਰਹੀ ਹੈ ਉਹ ਸਾਡੇ ਪੁਰਾਤਨ ਇਤਿਹਾਸ ਉੱਤੇ ਯਕੀਨ ਕਰੇਗੀ..??

No comments:

Post a Comment