Saturday 18 February 2017

ਸੰਤਾਂ ਦੀ ਸ਼ਹਾਦਤ ਦੇ ਪਲਾਂ ਦੀ ਯਾਦ ਨਹੀ ਭੁੱਲਦੀ

ਭਾਈ ਮੁਖਤਿਆਰ ਸਿੰਘ ਮੁਖੀ ਦੀ ਜੁਬਾਨੀ 
ਭਾਈ ਮੁਖਤਿਆਰ ਸਿੰਘ ਮੁਖੀ ਉਹਨਾਂ ਸਿੰਘਾਂ ਵਿਚੋਂ ਹਨ ਜਿਨ੍ਹਾਂ ਨੂੰ ਵੀਹਵੀਂ ਸਦੀ ਦੇ ਮਹਾਨ ਸਿੱਖ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂਵਾਲਿਆਂ ਦੀ ਲਾਸਾਨੀ ਸ਼ਹਾਦਤ ਦੇ ਆਖਰੀ ਪਲਾਂ ਨੂੰ ਬਹੁਤ ਨੇੜੇ ਤੋਂ ਵੇਖਣ ਦਾ ਮੌਕਾ ਨਸੀਬ ਹੋਇਆ।ਭਾਈ ਮੁਖੀ ਉਸ ਮਹਾਨ ਜਰਨੈਲ ਦੀ ਸ਼ਹਾਦਤ ਦੇ ਹੀ ਨਹੀ ਬਲਕਿ ਧਰਮ ਯੁੱਧ ਵਿਚਲੀਆਂ ਹੋਰ ਵੀ ਕਈ ਘਟਨਾਵਾਂ ਦੇ ਗਵਾਹ ਹਨ।ਪਟਿਆਲਾ ਜਿਲਾ ਦੀ ਨਾਭਾ ਤਹਿਸੀਲ ਅਧੀਨ ਪੈਂਦਾ ਪਿੰਡ ਟੋਡਰਵਾਲ ਵਿਖੇ ਮਾਤਾ ਗੁਰਦੇਵ ਕੌਰ ਦੀ ਕੁੱਖੋ ਪਿਤਾ ਸ;ਭਾਗ ਸਿੰਘ ਜੀ ਦੇ ਗ੍ਰਹਿ ਵਿਖੇ ਜਨਮੇ ।ਭਾਈ ਮੁਖਤਿਆਰ ਸਿੰਘ ਮੁਖੀ 4ਭਰਾਵਾਂ ਤੇ ਚਾਰ ਭੈਣਾਂ ਚੋ ਤੀਜੇ ਨੰਬਰ ਤੇ ਹਨ।(ਘਲੂਘਾਰਾ ਜੂਨ 1984 ਬੁੱਕ ਵਿੱਚੋ ਕੁਝ ਸਾਰ ਅੰਸ ਵੈਸੇ ਤੇ ਬਹੁਤ ਵਧਿਆ ਤਰ੍ਹਾਂ ਸਵਾਲ ਜਵਾਬ ਲਿਖੇ ਨੇ ਕਿਤਾਬ ਵਿਚ ਲੇਖਕ ਭਾਈ ਬਲਜੀਤ ਸਿੰਘ ਖਾਲਸਾ ਜੀ ਨੇ)
ਮੇਰਾ ਬਚਪਨ ਤੋ ਹੀ ਗੁਰੂ ਘਰ ਨਾਲ ਪ੍ਰੇਮ ਸੀ।ਘਰ ਦੇ ਨੇੜੇ ਹੀ ਗੁਰਦੁਆਰਾ ਸਾਹਿਬ ਸੀ ਓਥੇ ਜਾ ਕੇ ਸੇਵਾ ਕਰਦੇ ਰਹਿਣਾ।ਓਥੇ ਭਾਈ ਅਮਰ ਸਿੰਘ ਨਿਹੰਗ ਸਿੰਘ ਹੁੰਦੇ ਸੀ ਉਹ ਮੇਰੇ ਪਿਤਾ ਜੀ ਨੂੰ ਕਹਿੰਦੇ ਕਿ ਭੁਜੰਗੀ ਨੂੰ ਕਿਸੇ ਧਾਰਮਿਕ ਵਿਦਿਆਲੇ ਚ ਦਾਖਲ ਕਰਵਾ ਇਹਦੀ ਲਗਨ ਐ।ਪਿਤਾ ਜੀ ਦੇ ਮਨ ਚ ਗਲ ਬਹਿ ਗਈ ਤੇ ਉਹਨਾਂ ਨੇ ਮੈਨੂੰ ਤੇ ਮੇਰੇ ਵੱਡੇ ਭਰਾ ਜਗਦੀਸ਼ ਸਿੰਘ ਨੂੰ ਭਾਈ ਜਸਵੰਤ ਸਿੰਘ ਜੀ ਕੁਲਾਰ ਪਿੰਡ ਵਾਲਿਆ ਦੇ ਕੋਲ ਕੀਰਤਨ ਸਿੱਖਣ ਲਈ ਉਹਨਾਂ ਦੇ ਵਿਦਿਆਲੇ ਚ ਦਾਖਲ ਕਰਵਾ ਦਿੱਤਾ ।ਉਹ ਮੁੱਲਾਂਪੁਰ ਦਾਖਾਂ ਚ ਵਿਦਿਆਲਾ ਚਲਾਉਂਦੇ ਸੀ।ਮੈ ਚੋਥੀ ਚ ਪੜਦਾ ਸੀ ਓਦੋਂ ਤੋ ਸਕੂਲੀ ਪੜ੍ਹਾਈ ਬੰਦ ਹੋ ਗਈ ਫਿਰ ਉਸ ਤੋ ਬਾਅਦ ਧਾਰਮਿਕ ਸਿਖਲਾਈ ਸ਼ੁਰੂ ਹੋ ਗਈ। ਫਿਰ ਉਸ ਵਿਦਿਆਲੇ ਚ ਅਸੀ ਤਬਲਾ ਤੇ ਕੀਰਤਨ ਦੀ ਸਿਖਲਾਈ ਲੈਣ ਲਗ ਪਏ। ਓਦੋਂ ਦਾ ਹੀ ਅੰਮ੍ਰਿਤ ਛਕਿਐ।
ਭਾਈ ਜਸਵੰਤ ਸਿੰਘ ਹੋਰਾਂ ਦਾ ਮੇਲ ਮਿਲਾਪ ਸੰਤ ਗੁਰਬਚਨ ਸਿੰਘ ਭਿੰਡਰਾਂਵਾਲਿਆਂ ਨਾਲ ਹੁੰਦਾ ਸੀ।ਸੰਨ 1971-72 ਦੇ ਵਿੱਚ ਸੰਤ ਕਰਤਾਰ ਸਿੰਘ ਜੀ ਨੇ ਟਕਸਾਲ ਦੇ ਕੁਝ ਸਿੰਘ ਕੀਰਤਨ ਸਿੱਖਣ ਲਈ ਭਾਈ ਜਸਵੰਤ ਸਿੰਘ ਕੋਲ ਭੇਜੇ।ਇਹ ਸਿੰਘ ਸੀਗੇ ਭਾਈ ਸਵਰਨ ਸਿੰਘ ਭਾਈ ਮਹਾਂ ਸਿੰਘ ਜੀ ਤੇ ਭਾਈ ਆਸਾ ਸਿੰਘ ਜੀ।ਓਦੋਂ ਮੇਰੀ ਉਮਰ 11 ਕੁ ਸਾਲ ਦੀ ਸੀ ।ਬਾਅਦ ਚ ਸੰਨ 1973 ਵਿੱਚ ਭਾਈ ਜਸਵੰਤ ਸਿੰਘ ਜੀ ਆਪ ਹੀ ਦਮਦਮੀ ਟਕਸਾਲ ਦੇ ਹੈਡਕੁਆਰਟਰ ਚੌਕ ਮਹਿਤੇ ਆ ਗਏ।ਹੋਰ ਜਥੇ ਚ ਕੀਰਤਨ ਕਰਨ ਵਾਲੇ ਸਿੰਘ ਭਾਈ ਰਾਮ ਸਿੰਘ ਰਾਗੀ ਭਾਈ ਗੁਰਬਚਨ ਸਿੰਘ ਜੀ ਤੇ ਭਾਈ ਸੁਰਜੀਤ ਸਿੰਘ ਜੀ ਸੀਗੇ ਜਿਹੜੇ ਸ਼ਹੀਦ ਹੋ ਗਏ।
ਓਦੋਂ ਸੰਤ ਜਰਨੈਲ ਸਿੰਘ ਜੀ ਵੀ ਇਕ ਵਿਦਿਆਰਥੀ ਦੇ ਤੌਰ ਤੇ ਜਥੇ ਚ ਰਹਿੰਦੇ ਸੀ ਤੇ ਕਾਫੀ ਸਮਾਂ ਪਿੰਡ ਵੀ ਰਹਿੰਦੇ ਤੇ ਫਿਰ ਜਥੇ ਚ ਵੀ ਆ ਜਾਂਦੇ ।ਇਹ ਸਿਮਰਨ ਅਭਿਆਸ ਬਹੁਤ ਕਰਦੇ ਸੀ ਤੇ ਸੰਤ ਕਰਤਾਰ ਸਿੰਘ ਜੀ ਇਹਨਾਂ ਨੂੰ ਪਿੰਡਾਂ ਚ ਕਥਾ ਕਰਨ ਵੀ ਭੇਜਦੇ ਹੁੰਦੇ ਸੀ।ਪਿੰਡਾਂ ਚ ਅੰਮ੍ਰਿਤ ਸੰਚਾਰ ਦੀ ਡਿਊਟੀ ਵੀ ਸੰਤ ਜਰਨੈਲ ਸਿੰਘ ਜੀ ਦੀ ਲੱਗਦੀ ਹੁੰਦੀ ਸੀ ਇਹ ਪੰਜਾ ਪਿਆਰਿਆਂ ਦੇ ਵਿੱਚ ਸੇਵਾ ਨਿਭਾਉਂਦੇ ਹੁੰਦੇ ਸੀ।ਵਧੇਰੇ ਸਮੇਂ ਇਹ ਸਿਮਰਨ ਕਰਦੇ ਰਹਿੰਦੇ ਜਾ ਗੁਰਬਾਣੀ ਪੜਦੇ ਰਹਿੰਦੇ ਸੀ ਇਕਾਂਤ ਚ ਵਧੇਰੇ ਰਹਿੰਦੇ ਸੀ ਤੇ ਸਿੰਘਾਂ ਚ ਘਟ ਵਿਚਰਦੇ ਸੀਗੇ।ਇਹਦੇ ਨਾਲ ਹੀ ਉਹ ਹਰ ਮਹੀਨੇ ਆਪ ਇਕ ਸਹਿਜ ਪਾਠ ਗੁਰੂ ਗ੍ਰੰਥ ਸਾਹਿਬ ਦਾ ਕਰਦੇ ਹੁੰਦੇ ਸੀ।ਜਪੁਜੀ ਸਾਹਿਬ ਦੇ ਪਾਠ ਵਧ ਤੋ ਵਧ ਕਰਦੇ ਰਹਿੰਦੇ ।
ਬੰਬਈ ਚ ਭਾਈ ਚੇਲਾ ਰਾਮ ਜੀ ਨੇ ਸੰਤ ਕਰਤਾਰ ਸਿੰਘ ਜੀ ਨੂੰ ਬੇਨਤੀ ਕੀਤੀ ਸੀ ਕਿ ਜਦੋਂ ਅਸੀ ਕੋਈ ਵਿਸ਼ੇਸ਼ ਪ੍ਰੋਗਰਾਮ ਕਰਾਂਗੇ ਓਦੋਂ ਤੁਸੀਂ ਦਰਸ਼ਨ ਦੇਣੇ ਆਂ।ਸੰਤਾਂ ਨੇ ਹਾ ਕਰ ਦਿੱਤੀ ਸੀ ਤੇ ਜਦੋਂ ਸੰਤਾਂ ਦਾ ਐਕਸੀਡੈਂਟ ਹੋਇਆ ਓਦੋਂ ਜਥਾ ਸਿੰਧੀ ਸਿੱਖਾ ਦੇ ਸਮਾਗਮ ਚ ਸ਼ਾਮਿਲ ਹੋਣ ਲਈ ਸੋਲਨ ਨੂੰ ਜਾ ਰਿਹਾ ਸੀ।
ਵਿਚੋਂ ਤਾ ਐ ਵੀ ਲੱਗਦੈ ਕਿ ਸੰਤ ਜੀ ਨੂੰ ਪਹਿਲਾਂ ਹੀ ਅਨੁਭਵ ਸੀ।ਓਦੋਂ ਸਾਰਾ ਜਥਾ ਮਲਸੀਹਾਂ ਦੇ ਵਿੱਚ ਸੀ ਸ;ਉੱਜਲ ਸਿੰਘ ਜੀ ਦੇ ਘਰ।ਸੰਤ ਜੀ ਨੇ ਸਾਡੇ ਸਾਹਮਣੇ ਬਾਬਾ ਠਾਕਰ ਸਿੰਘ ਜੀ ਨੂੰ ਬੁਲਾ ਕਿ ਬੇਨਤੀ ਕੀਤੀ ਕਿ ਤੁਸੀਂ ਮਹਿਤੇ ਦੇ ਪ੍ਰਬੰਧ ਦੀ ਜਿੰਮੇਵਾਰੀ ਸੰਭਾਲਣੀ ਆ।ਭਾਵੇਂ ਕਿ ਉਨ੍ਹਾਂ ਨੇ ਇਹ ਵੀ ਕਿਹਾ ਕਿ ਸਰਕਾਰ ਨੇ ਜਿਹੜੀ ਐਮਰਜੈਂਸੀ ਲਾਈ ਆ ਇਹੈ ਵਿਚ ਇਹ ਮੈਨੂੰ ਗ੍ਰਿਫਤਾਰ ਕਰ ਸਕਦੀ ਐ ਪਰ ਸਾਰੇ ਸਿੰਘ ਸੋਚਦੇ ਸੀ ਕਿ ਸੰਤਾਂ ਨੂੰ ਜਿਵੇ ਆਉਣ ਵਾਲੇ ਸਮੇਂ ਦਾ ਕੁਝ ਅਨੁਭਵ ਸੀ।ਭਾਈ ਦਲੀਪ ਸਿੰਘ ਰੋਡੇ ਜਥੇ ਦੀ ਜੀਪ ਚਲਾਉਂਦਾ ਸੀ ਪਰ ਸਮਾਗਮ ਚ ਸ਼ਾਮਿਲ ਹੋਣ ਲਈ ਸਿੰਧੀਆ ਦੇ ਮੁਖੀ ਚੇਲਾ ਰਾਮ ਨੇ ਅੰਬੈਸਡਰ ਗੱਡੀ ਭੇਜੀ ਸੀ ਕਿ ਸੰਤ ਜੀ ਤੁਸੀਂ ਇਸ ਗੱਡੀ ਚ ਬਹਿ ਕੇ ਆਉਣੈ।ਸੰਤ ਉਸ ਦਿਨ ਤੁਰਨ ਲੱਗੇ ਕੱਲੇ ਕੱਲੇ ਸਿੰਘ ਨੂੰ ਮਿਲੇ ਆ ਤੇ ਇਹ ਤੁਕ ਵੀ ਗੁਰਬਾਣੀ ਦੀ ਬੋਲੀ ਆ;:-
-ਨਦੀਆਂ ਵਾਹ ਵਿਛੁੰਨਿਆ ਮੇਲਾ ਸੰਜੋਗੀ ਰਾਮ ।।
ਫੇਰ ਚਲ ਪਏ।ਸਭ ਤੋ ਅੱਗੇ ਅੰਬੈਸਡਰ ਕਾਰ ਸੀ ਜਿਹਦੇ ਚ ਸੰਤ ਆਪ ਡਰਾਈਵਰ ਦੇ ਨਾਲ ਵਾਲੀ ਸੀਟ ਤੇ ਬੈਠੇ ਆ ਤੇ ਪਿਛਲੀ ਸੀਟ ਤੇ ਤਿੰਨ ਸਿੰਘ ਨੇ ਭਾਈ ਗੁਰਮੁਖ ਸਿੰਘ ਗੜਵਈ ਭਾਈ ਰਾਮ ਸਿੰਘ ਸੁਲਤਾਨਪੁਰ ਤੇ ਭਾਈ ਰਛਪਾਲ ਸਿੰਘ (ਪੀ,ਏ)।ਇਸ ਗੱਡੀ ਦੇ ਪਿੱਛੇ ਜੀਪ ਸੀ ਤੇ ਜੀਪ ਦੇ ਪਿੱਛੇ ਮਿੰਨੀ ਬਸ। ਇਹ ਤਿੰਨ ਅਗਸਤ 1977ਦੀ ਗਲ ਆ।ਮਾੜੀ ਮਾੜੀ ਕਿਣ ਮਿਣ ਹੋ ਰਹੀ ਸੀ।ਫਿਲੌਰ ਦੇ ਕੋਲ ਗੱਡੀ ਰੁਕਵਾ ਕੇ ਸੰਤ ਪਿਛਲੀ ਸੀਟ ਤੇ ਆ ਗਏ ਤੇ ਓਥੇ ਜਿਹੜਾ ਸਿੰਘ ਸੀ ਉਹਨੂੰ ਮੂਹਰਲੀ ਸੀਟ ਤੇ ਭੇਜ ਦਿੱਤਾ ।ਸਿੰਧੀਆ ਦਾ ਡਰਾਈਵਰ ਗੱਡੀ ਕਾਫੀ ਤੇਜ ਚਲਾ ਰਿਹਾ ਸੀ।ਫਿਲੌਰ ਵਾਲਾ ਉੱਚਾ ਪੁਲ ਲੰਘ ਗਏ ਤੇ ਫਿਰ ਲਾਡੋਵਾਲੀ ਦੇ ਕੋਲ ਉਹਨੇ ਤੇਜ ਜਾ ਰਹੀ ਗੱਡੀ ਦੀ ਇਕਦਮ ਬਰੇਕ ਮਾਰ ਦਿੱਤੀ ।ਗੱਡੀ ਪੂਰੇ ਜੋਰ ਦੇ ਨਾਲ ਸਲਿੱਪ ਹੋ ਕੇ ਘੁੰਮ ਗਈ।ਘੁੰਮਦੀ ਘੁੰਮਦੀ ਗੱਡੀ ਸੜਕ ਤੋ ਲਹਿ ਗਈ ਤੇ ਤੂਤ ਦੇ ਰੁੱਖ ਚ ਉਹਦਾ ਪਿਛਲਾ ਪਾਸਾ ਜਿਥੇ ਸੰਤ ਜੀ ਬੈਠੇ ਸੀ ਉਹ ਪੂਰੇ ਜੋਰ ਨਾਲ ਵੱਜਾ ।ਸੰਤ ਜੀ ਨੇ ਮੂੰਹੋਂ ਚੋ ਵਾਹਿਗੁਰੂ ਸ਼ਬਦ ਹੀ ਉਚਾਰਿਆ ਐ।ਅਸੀਂ ਗੱਡੀਆ ਰੋਕ ਕੇ ਭੱਜ ਕੇ ਓਧਰ ਨੂੰ ਗਏ ਵੇਖਿਆ ਕਿ ਸੰਤਾਂ ਦੇ ਸਿਰ ਦੇ ਪਿਛਲੇ ਹਿੱਸੇ ਚ ਬਹੁਤ ਸਟ ਲੱਗੀ ਆ ਫਿਰ ਕਾਹਲੀ ਨਾਲ ਸੰਤਾਂ ਨੂੰ ਲੁਧਿਆਣਾ ਦੇ ਹਸਪਤਾਲ ਲੈ ਗਏ।
ਸੰਤ ਜਰਨੈਲ ਸਿੰਘ ਜੀ ਉਸ ਸਮੇਂ ਆਪਣੇ ਪਿੰਡ ਰੋਡੇ ਸੀਗੇ ।ਦੱਸਦੇ ਨੇ ਕਿ ਉਹ ਓਦੋਂ ਖੇਤਾਂ ਚ ਹਲ ਵਾਹੁੰਦੇ ਸੀ ਜਦੋਂ ਉਹਨਾਂ ਨੂੰ ਖਬਰ ਮਿਲੀ।ਉਸੇ ਵੇਲੇ ਹੀ ਓਥੋਂ ਚਲ ਪਏ।ਭਾਈ ਅਮਰੀਕ ਸਿੰਘ ਹੋਰੀਂ ਵੀ ਆਣ ਪਹੁੰਚੇ।ਭਾਈ ਤੇਜਵੰਤ ਸਿੰਘ ਨਾਰੰਗਵਾਲ ਦੀ ਕੋਠੀ ਸੀ ਰੇਲਵੇ ਸਟੇਸ਼ਨ ਦੇ ਕੋਲ ਓਥੇ ਸ੍ਰੀ ਅਖੰਡ ਪਾਠ ਰਖ ਦਿੱਤਾ ਗਿਆ ।ਹਸਪਤਾਲ ਵਿਚ ਸੰਤਾਂ ਨੂੰ ਡਾਕਟਰ ਕਹਿੰਦੇ ਕਿ ਕੰਨ ਦੇ ਕੋਲੋਂ ਵਾਲ ਕੱਟਣੇ ਪੈਣੇ ਆ।ਸੰਤ ਕਹਿੰਦੇ ਗਲ ਕੱਟਿਆ ਜਾਉ ਰੋਮ ਨੀ ਕੱਟਾਉਣੇ।ਤੇ ਹਸਪਤਾਲ ਦੇ ਵਿਚ ਹੀ ਸੰਤ ਕਰਤਾਰ ਸਿੰਘ 16ਅਗਸਤ 1977 ਨੂੰ ਅਕਾਲ ਚਲਾਣਾ ਕਰ ਗਏ।
ਟਕਸਾਲ ਦਾ ਚੌਦਵਾਂ ਮੁਖੀ ਚੁਣਨ ਲਈ ਵਿਚਾਰ ਚਲੀ ਤਾ ਓਥੇ ਤਿੰਨ ਚਾਰ ਧੜੇ ਬਣ ਗਏ।ਦੌਧਰ ਪਿੰਡ ਤੋ ਇਕ ਜਥੇਦਾਰ ਜੀ ਸੀਗੇ ਜਿਨ੍ਹਾਂ ਨੂੰ ਭਗਤ ਜੀ ਕਹਿੰਦੇ ਸੀ ਨਾਂਅ ਮੈਨੂੰ ਯਾਦ ਨਹੀ ਉਹ ਸੰਤ ਬਾਬਾ ਗੁਰਬਚਨ ਸਿੰਘ ਹੋਰਾਂ ਦੇ ਨਾਲ ਰਹੇ ਸੀ ਕਈ ਸਿੰਘ ਉਹਨਾਂ ਨੂੰ ਮੁਖੀ ਬਣਾਉਣਾ ਚਾਹੁੰਦੇ ਸੀ।ਓਦੋਂ ਜਥੇਦਾਰ ਰਾਮ ਸਿੰਘ ਜੀ ਸੁਲਤਾਨਪੁਰ ਵਾਲੇ ਵੀ ਦੌਧਰ ਪਿੰਡ ਵਾਲਿਆਂ ਨੂੰ ਮੁਖੀ ਬਣਾਉਣਾ ਚਾਹੁੰਦੇ ਸੀ ਬਾਬਾ ਪਰਮਜੀਤ ਸਿੰਘ ਮਾਹਿਲਪੁਰ ਵੀ ਦੌਧਰ ਵਾਲਿਆਂ ਦੇ ਹਕ ਚ ਸੀਗੇ।ਦੂਜੇ ਪਾਸੇ ਬਾਬਾ ਤਾਰਾ ਸਿੰਘ ਸਰਹਾਲੀ ਬਾਬਾ ਦਇਆ ਸਿੰਘ ਜੀ ਤੇ ਬਾਬਾ ਉਤਮ ਸਿੰਘ ਜੀ ਭਾਈ ਅਮਰੀਕ ਸਿੰਘ ਨੂੰ ਮੁਖੀ ਬਣਾਉਣ ਦੇ ਹਕ ਵਿਚ ਸੀਗੇ।ਜਦਕਿ ਬਾਬਾ ਠਾਕਰ ਸਿੰਘ ਜੀ ਤੇ ਜਥੇ ਦੇ ਹੋਰ ਕਈ ਸਿੰਘ ਸੰਤ ਜਰਨੈਲ ਸਿੰਘ ਨੂੰ ਦਸਤਾਰ ਦੇਣਾ ਚਾਹੁੰਦੇ ਸੀ ।ਸੰਤ ਜਰਨੈਲ ਸਿੰਘ ਜੀ ਮੰਨਦੇ ਨਈ ਸੀ ਜਦੋਂ ਬਾਬਾ ਠਾਕਰ ਸਿੰਘ ਹੋਰਾਂ ਨੇ ਬਹੁਤਾ ਜੋਰ ਪਾਇਆ ਤਾ ਸੰਤ ਜਰਨੈਲ ਸਿੰਘ ਕਹਿੰਦੇ ਕਿ ਜੇ ਭਾਈ ਅਮਰੀਕ ਸਿੰਘ ਸਹਿਮਤ ਹੋਵੇ ਤਾ ਹੀ ਮੈ ਇਹ ਸੇਵਾ ਸੰਭਾਲ ਸਕਦੈ।ਫਿਰ ਬਾਬਾ ਠਾਕਰ ਸਿੰਘ ਜੀ ਨੇ ਭਾਈ ਅਮਰੀਕ ਸਿੰਘ ਜੀ ਨੂੰ ਓਥੇ ਸੱਦਿਆ ।ਗੁਰਦੁਆਰਾ ਗੁਰਦਰਸ਼ਨ ਪ੍ਰਕਾਸ਼ ਦੀ ਜਿਹੜੀ ਦਰਸ਼ਨੀ ਡਿਓੜੀ ਐ ਓਥੈ ਬੈਠੇ ।ਓਥੇ ਫਿਰ ਸੰਤ ਜਰਨੈਲ ਸਿੰਘ ਜੀ ਦੇ ਨਾਂ ਦੀ ਸਹਿਮਤੀ ਹੋ ਗਈ।ਕੁਦਰਤੀ ਓਥੇ ਭਾਈ ਮਾਨ ਸਿੰਘ ਜੀ ਤਖਤ ਸ੍ਰੀ ਪਟਨਾ ਸਾਹਿਬ ਤੋ ਸਿਰੋਪਾਓ ਲੈ ਕੇ ਆਏ ਸੀ ਓਹੀ ਸਿਰੋਪਾਓ ਸੰਤ ਜਰਨੈਲ ਸਿੰਘ ਜੀ ਦੇ ਗਲ ਚ ਪਾ ਦਿੱਤਾ ਗਿਆ ।ਜਿਹੜੇ ਸਹਿਮਤ ਨਹੀ ਸੀ ਉਹ ਵੀ ਬਾਅਦ ਚ ਹੌਲੀੌ ਹੌਲੀ ਸਹਿਮਤ ਹੋ ਗਏ। ਓਦੋਂ ਟਕਸਾਲ ਦਾ ਸਿੰਘ ਭਾਈ ਹਰਚਰਨ ਸਿੰਘ ਮੁਖਤਾਰ ਵੀ ਸੰਕਾ ਜਿਹਾ ਕਰੇ।ਉਹਨਾਂ ਕਈ ਸਿੰਘਾਂ ਨਾਲ ਗਲ ਕਰ ਕੇ ਪੁੱਛਿਆ ਕਿ ਤਹਾਨੂੰ ਕੀ ਲੱਗਦੈ ਕਿ ਚੋਣ ਸਹੀ ਹੋਈ ਆ??ਫਿਰ ਆਪ ਹੀ ਉਹ ਆਪਣੇ ਮਨ ਦਾ ਸੰਕਾ ਨਵਿਰਤ ਕਰਨ ਲਈ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਮੁੱਖ ਵਾਕ ਲੈਣ ਚਲਾ ਗਿਆ ।ਅੰਦਰ ਓਦੋਂ ਅਖੰਡ ਪਾਠ ਸਾਹਿਬ ਚਲ ਰਿਹਾ ਸੀ।ਉਹ ਮੱਥਾ ਟੇਕ ਕੇ ਜਦੋਂ ਅੱਗੇ ਤੁਰਿਆ ਤਾ ਤੁਕ ਆਈ:'
ਜਾ ਕੈ ਮਸਤਕਿ ਭਾਗ ਸਿ ਸੇਵਾ ਲਾਇਆ।।
ਤੇ ਭਾਈ ਹਰਚਰਨ ਸਿੰਘ ਮੁਕਤਾ ਵਾਹਿਗੁਰੂ ਵਾਹਿਗੁਰੂ ਕਰਦੇ ਬਾਹਰ ਆ ਗਏ।ਬਾਹਰ ਆ ਕਿ ਸਾਰੇ ਸਿੰਘਾਂ ਨੂੰ ਕਹਿੰਦੇ :-ਕੋਈ ਵੀ ਸਿੰਘ ਸੰਸਾ ਨਾ ਕਰਿਓ ਚੋਣ ਬਿਲਕੁਲ ਠੀਕ ਹੋਈ ਆ ਪਾਤਸ਼ਾਹ ਨੇ ਹੁਕਮ ਬਖਸ਼ਿਸ਼ ਕਰ ਕੇ ਸ਼ੰਕਾ ਨਵਿਰਤ ਕੀਤਾ ਐ।
ਜਦੋ ਨਰਕਧਾਰੀਆ ਨੇ ਸ੍ਰੀ ਅੰਮ੍ਰਿਤਸਰ ਸਾਹਿਬ ਚ ਆ ਕਿ ਜਲੂਸ ਕੱਢਿਆ ਤੇ ਫਿਰ ਆਪਣਾ ਪਰੋਗਰਾਮ ਬੀ ਬਲਾਕ ਚ ਰਖ ਲਿਆ ਓਦੋਂ ਸੰਤਾਂ ਨੇ ਮੰਜੀ ਸਾਹਿਬ ਸਟੇਜ ਤੇ ਆ ਕਿ ਇਹ ਪਰੋਗਰਾਮ ਬੰਦ ਕਰਵਾਉਣ ਲਈ ਸਰਕਾਰ ਨੂੰ ਕਿਹਾ ।ਸਰਕਾਰ ਵਲੋ ਓਥੇ ਜੀਵਨ ਸਿਹੁੰ ਉਮਰਾਨੰਗਲ ਬੈਠਾ ਸੀ।ਉਹ ਕਹਿੰਦਾ ਸਰਕਾਰ ਇਹ ਪਰੋਗਰਾਮ ਬੰਦ ਨੀ ਕਰਵਾ ਸਕਦੀ।ਸੰਤ ਓਥੋਂ ਉਠ ਕੇ ਆ ਗਏ।ਪਿਛੋਂ ਉਮਰਾਨੰਗਲ ਕਹਿੰਦਾ ਅਖੇ ਸਾਧ ਸੰਗਤ ਜੀ ਉਹ (ਨਰਕਧਾਰੀ)ਵੀ ਸੰਤ ਨੇ ਤੈ ਇਹ (ਸੰਤ ਭਿੰਡਰਾਂਵਾਲੇ )ਵੀ ਸੰਤ ਨੇ ਇਹ ਬਸ ਈਰਖਾ ਦਾ ਮਸਲਾ ਐ ਤੁਸੀਂ ਬੈਠੇ ਰਹੋ ਦੂਜੇ ਪਾਸੇ ਸੰਤ ਜੀ ਗੁਰੂ ਰਾਮਦਾਸ ਸਰਾਂਅ ਚ ਆ ਗਏ। ਏਥੇ ਭਾਈ ਅਮਰੀਕ ਸਿੰਘ ਤੇ ਭਾਈ ਰਛਪਾਲ ਸਿੰਘ ਹੋਰਾਂ ਦੇ ਨਾਲ ਸਲਾਹ ਕੀਤੀ ਕਿ ਆਪਾ ਪ੍ਰੋਟੈਸਟ ਕਰੀਏ।ਸਿੰਘਾਂ ਨੇ ਸਲਾਹ ਕੀਤੀ ਕਿ ਇਸ ਲਈ ਅਖੰਡ ਕੀਰਤਨੀ ਜਥੇ ਨੂੰ ਵੀ ਸੁਨੇਹਾ ਭੇਜ ਦਿੱਤਾ ਜਾਵੇ।ਅਖੰਡ ਕੀਰਤਨੀ ਜਥੇ ਦਾ ਸਮਾਗਮ ਅਜੀਤ ਨਗਰ ਚ ਹੋ ਰਿਹਾ ਸੀ ਓਥੇ ਸੁਨੇਹਾ ਭੇਜ ਦਿੱਤਾ ਓਥੋਂ ਵੀ ਸਿੰਘ ਕੱਠੇ ਹੋ ਕੇ ਆ ਗਏ।ਸੰਤ ਜੀ ਖੁਦ ਅੱਗੇ ਲਗ ਕੇ ਜਾਣ ਲਈ ਤਿਆਰ ਹੋਏ ਪਰ ਕਈ ਸਿੰਘਾਂ ਨੇ ਰੋਕ ਦਿੱਤਾ ।ਅਖੀਰ ਅਖੰਡ ਕੀਰਤਨੀ ਜਥੇ ਦੇ ਭਾਈ ਫੌਜਾਂ ਸਿੰਘ ਜੀ ਤੇ ਦਮਦਮੀ ਟਕਸਾਲ ਵਲੋ ਭਾਈ ਰਣਬੀਰ ਸਿੰਘ ਫੋਜੀ ਦੀ ਅਗਵਾਈ ਚ ਸੰਗਤ ਤੁਰੀ।ਮੈ ਵੀ ਨਾਲ ਸੀ।ਸੰਗਤ ਦੇ ਵਿੱਚ ਬੀਬੀਆਂ ਬੱਚੇ ਵੀ ਬਹੁਤ ਸੀ।ਕਈ ਤੇ ਨੰਗੇ ਪੈਰੀਂ ਹੀ ਤੁਰ ਪਏ।ਸਾਰੇ ਸ਼ਾਂਤਮਈ ਤਰੀਕੇ ਦੇ ਨਾਲ ਸਾਤਿਨਾਮ ਵਾਹਿਗੁਰੂ ਦਾ ਜਾਪ ਕਰਦੇ ਤੁਰੇ ਜਾਂਦੇ ਸੀ।ਉੱਚੇ ਪੁਲ ਦੇ ਅੱਗੇ ਇਕ ਪਾਸੇ ਕੰਡਿਆਲੀ ਤਾਰ ਲਾਈ ਹੋਈ ਸੀ ਤੇ ਦੂਜੇ ਪਾਸੇ ਟਰੱਕਾਂ ਦੀ ਲਾਈਨ ਲਾ ਕੇ ਰਾਹ ਰੋਕਿਆ ਹੋਇਆ ਸੀ।ਇਹ ਬਾਅਦ ਚ ਸਮਝ ਆਈ ਕਿ ਉਹਨਾਂ ਨੇ ਪ੍ਰਬੰਧ ਐਸ ਤਰ੍ਹਾਂ ਦਾ ਪਹਿਲਾਂ ਹੀ ਕੀਤਾ ਹੋਇਆ ਸੀ ਕਿ ਸੰਗਤ ਚੋ ਕੋਈ ਭਜ ਕੇ ਬਚ ਨਾ ਸਕੇ।ਇਸ ਲਈ ਇਹ ਸਾਰਾ ਕੁਝ ਪ੍ਰੀ ਪਲੈਨ ਸੀ।ਇੱਥੇ ਅੱਗੇ ਸੰਗਤ ਨੂੰ ਡੀ ਐਸ ਪੀ ਜੋਸ਼ੀ ਨੇ ਰੋਕ ਲਿਆ ਉਹ ਕਹਿੰਦਾ ਅੱਗੇ ਨੀ ਜਾਣਾ ਏਥੇ ਹੀ ਦੱਸੋ ਜੋ ਮੰਗ ਆ।ਸੰਗਤਾਂ ਨੇ ਕਿਹਾ ਸਟੇਜ ਤੇ ਹੁੰਦਾ ਕੂੜ ਪ੍ਰਚਾਰ ਬੰਦ ਕਰਵਾਓ।ਜੋਸ਼ੀ ਕਹਿੰਦਾ ਮੈ ਬੰਦ ਕਰਵਾ ਦਿੰਨੈ ਤੁਸੀਂ ਏਥੇ ਹੀ ਰੁਕੋ।ਪੁਲਿਸ ਨੇ ਫਟਾਫਟ ਅੱਗੇ ਬੈਰੀਅਰ ਲਾ ਕੇ ਅੱਗੇ ਜਾਣ ਦਾ ਰਾਹ ਵੀ ਬੰਦ ਕਰ ਦਿੱਤਾ ।ਜੋਸੀ ਨੇ ਇਕ ਵਾਰ ਜਾ ਕੇ ਸਪੀਕਰ ਬੰਦ ਕਰਵਾ ਦਿੱਤਾ ਪਰ ਫੇਰ ਪਤਾ ਨੀ ਪਿਛੋਂ ਕੀਹਦੀਆ ਹਦਾਇਤਾਂ ਆਈਆਂ ਡੇਢ ਦੋ ਮਿੰਟ ਬਾਅਦ ਹੀ ਫਿਰ ਸਪੀਕਰ ਚਾਲੂ ਹੋ ਗਏ।ਹੁਣ ਸਿੱਖ ਸੰਗਤਾਂ ਦਾ ਅੱਗੇ ਜਾਣ ਦਾ ਰਾਹ ਬੰਦ ਸੀ ਅਜੇ ਸਲਾਹ ਕਰ ਹੀ ਰਹੇ ਸੀ ਕਿ ਕੀ ਕਰੀਏ ਐਨ ਓਸੇ ਵੇਲੇ ਸਿੱਖ ਸੰਗਤਾਂ ਤੇ ਗੋਲੀ ਚੱਲਣ ਲਗ ਪਈ।ਜਿਹੜੀ ਨਰਕਧਾਰੀਆ ਦੀ ਗੁੰਡਾ ਬ੍ਰਿਗੇਡ ਸੀ ਉਹ ਸਿੱਖਾ ਤੇ ਗੋਲੀ ਚਲੇਉਣ ਦੇ ਨਾਲ ਨਾਲ ਤੇਜ਼ਾਬ ਦੀਆ ਬੋਤਲਾਂ ਵੀ ਸੁੱਟ ਰਹੀ ਸੀ ਤੇ ਤੀਰ ਵੀ ਚਲਾ ਰਹੀ ਸੀ।ਪੁਲਿਸ ਵੀ ਉਹਨਾਂ ਦੇ ਨਾਲ ਸੀ ਇੱਥੇ ਫਿਰ 13ਸਿੰਘ ਸ਼ਹੀਦ ਹੋਏ ਤੇ 78 ਸਿੰਘ ਜਖਮੀ ਹੋਏ ।ਸੰਤ ਕਰਤਾਰ ਸਿੰਘ ਦੇ ਭਰਾਤਾ ਬਾਪੂ ਹਰਨਾਮ ਸਿੰਘ ਜੀ ਵੀ ਜਖਮੀ ਹੋਏ ਉਹਨਾਂ ਬਾਰੇ ਤਾ ਪਹਿਲਾਂ ਇਹੀ ਸਮਝਿਆ ਗਿਆ ਕਿ ਉਹ ਸ਼ਹੀਦ ਹੋ ਗਏ ਪਰ ਜਦੋਂ ਉਹਨਾਂ ਦੇ ਜਿਊਂਦੇ ਹੋਣ ਦਾ ਪਤਿ ਲੱਗਾ ਤਾ ਫਿਰ ਉਹਨਾਂ ਨੂੰ ਲਾਸ਼ਾਂ ਚੋ ਅਲਹਿਦਾ ਕਰਕੇ ਜਖਮੀਆ ਦੇ ਨਾਲ ਹਸਪਤਾਲ ਭੇਜਿਆ ਗਿਆ ।
ਪੂਰੀ ਕੋਮ ਦੇ ਅੰਦਰ ਬੜਾ ਤਿੱਖਾ ਪ੍ਰੋਟੈਸਟ ਹੋਇਆ।ਥਾਂ ਥਾਂ ਸੰਗਤਾਂ ਇਕਠੀਆ ਹੋ ਗਈਆਂ ।ਅੰਮ੍ਰਿਤਸਰ ਚ ਬੜਾ ਭਾਰੀ ਇਕੱਠ ਹੋਇਆ ।ਸ਼ਹੀਦ ਸਿੰਘਾਂ ਦੇ ਸਸਕਾਰ ਲਈ ਉਹਨਾਂ ਦੇਹਾਂ ਪਹਿਲਾਂ ਗੁਰਦੁਆਰਾ ਬਿਬੇਕਸਰ ਸਾਹਿਬ ਚ ਲੈ ਕੇ ਗਏ।ਜਦੋਂ ਪੰਥਕ ਕਾਫਲਾ ਸੁਲਤਾਨਵਿੰਡ ਗੇਟ ਤੇ ਪਹੁੰਚਿਆ ਤਾ ਓਦੋਂ ਇਕ ਵਾਰ ਫਿਰ ਸਿੱਖ ਸੰਗਤਾਂ ਤੇ ਗੋਲੀ ਚੱਲੀ ਆ ਜੀਹਦੇ ਚ ਇਕ ਸਿੰਘ ਸ਼ਹੀਦ ਹੋਇਆ।ਉਹਦਾ ਸਰੀਰ ਵੀ ਸਿੰਘ ਅੰਦਰ ਲੈ ਗਏ।
ਜਦੋਂ ਸ਼ਹੀਦ ਸਿੰਘਾਂ ਦੇ ਸਰੀਰ ਸੰਗਤਾਂ ਦੇ ਦਰਸ਼ਨ ਲਈ ਗੁਰੂ ਰਾਮਦਾਸ ਸਰਾਂਅ ਚ ਰੱਖੇ ਗਏ ਤਾ ਓਦੋਂ ਕਈ ਸਿੰਘਾਂ ਨੇ ਪ੍ਰਣ ਕੀਤੇ ਕਿ ਅਸੀਂ ਬਦਲਾ ਲਵਾਂਗੇ ਜਿਹੜੀ ਭਾਜੀ ਕੌਮ ਦੇ ਸਿਰ ਤੇ ਚਾੜੀ ਗਈ ਐ ਉਹ ਮੋੜੀ ਜਾਵੇਗੀ ।
---------
ਚੰਦੋ ਕਲਾਂ ਚ ਜਦੋਂ ਸੰਤਾਂ ਦਾ ਜਥਾ ਰੁਕਿਆ ਹੋਇਆ ਸੀ ਮੈ ਵੀ ਓਦੋਂ ਨਾਲ ਹੀ ਸੀ।ਰਤੀਆ ਬੋਲਾ ਪਿੰਡ ਚ ਕਥਾ ਕੀਰਤਨ ਕਰ ਕੇ ਚੰਦੋ ਕਲਾ ਚ ਆ ਕਿ ਰੁਕੇ ਸੀ।ਮੇਰੇ ਸਾਹਮਣੇ ਇਕ ਕਿਰਤੀ ਸਿੰਘ ਆਇਆ ਕੱਪੜੇ ਉਹਦੇ ਗਾਰੇ ਨਾਲ ਲਿਬੜੇ ਹੋਏ ਸੀ।ਅਸੀ ਟੋਭੇ ਦੇ ਕੋਲ ਪਿੱਪਲ ਹੇਠਾਂ ਬੈਠੇ ਗੱਲਾ ਕਰ ਰਿਹੇ ਸੀ ।ਸੰਤ ਜੀ ਦਾ ਉਪਰ ਚੋਬਾਰੇ ਚ ਆਸਣ ਸੀ।ਉਹ ਸਿੰਘ ਸਾਡੇ ਕੋਲ ਆਇਆ ਤੇ ਕਹਿੰਦਾ ਮੈ ਸੰਤਾਂ ਨੂੰ ਮਿਲਣੈ ਉਸਨੂੰ ਪਰੇਸ਼ਾਨ ਵੇਖ ਕਿ ਅਸੀ ਉਸਨੂੰ ਸੰਤਾਂ ਕੋਲ ਲੈ ਗਏ। ਉਸ ਨੇ ਕਿਹਾ ਸੰਤ ਜੀ ਨਾਲ ਦੇ ਪਿੰਡ ਚ ਪੁਲਿਸ ਬਹੁਤ ਆਈ ਐ ਉਹ ਤਹਾਨੂੰ ਲਭ ਰਹੀ ਹੈ ਉਹ ਐਥੇ ਵੀ ਆ ਜਾਣਗੇ ।ਇਹ ਸੁਣ ਕੇ ਸੰਤ ਕਹਿੰਦੇ ਸਿੰਘਾਂ ਤੇਰਾ ਧੰਨਵਾਦ ਕਿ ਤੂੰ ਦੱਸਣ ਆਇਐ ਫਿਰ ਸੰਤਾਂ ਨੇ ਸਾਰੇ ਸਿੰਘ ਇਕੱਠੇ ਕੀਤੇ ਤੇ ਕਹਿਣ ਲੱਗੇ ਸਿੰਘੋ ਸਮਾ ਆ ਗਿਆ ਦੋ ਦੋ ਹਥ ਕਰ ਲਈਏ ਪਰ ਬਾਬਾ ਠਾਕਰ ਸਿੰਘ ਜੀ ਵੀ ਨਾਲ ਈ ਸੀਗੇ ।ਉਹ ਕਹਿਣ ਲੱਗੇ "ਜਰਨੈਲ ਸਿਹੁੰ,ਤੁਸੀਂ ਮਹਿਤੇ ਚਲੇ ਜਾਉ ।ਸੰਤ ਜੀ ਬਾਬਾ ਠਾਕਰ ਸਿੰਘ ਦਾ ਬਹੁਤ ਸਤਿਕਾਰ ਕਰਦੇ ਸੀ ਉਹਨਾਂ ਨੇ ਸਤਿਬਚਨ ਕਹਿ ਕੇ ਉਸੇ ਵੇਲੇ ਹੀ ਡਰਾਈਵਰ ਭਾਈ ਦਾਰਾ ਸਿੰਘ ਨੂੰ ਕਿਹਾ ਦਾਰਾ ਸਿੰਘ
ਉਹ ਕਹਿੰਦਾ ਹਾਜੀਂ
ਸੰਤ ਕਹਿੰਦੇ ਚਕ ਦੇ ਫਿਰ ਟਰੱਕ ਦਾ ਗਵਰਨਰ ਖੋਲ ਦੇ ।ਅਸੀ ਸਾਰੇ ਪਿੱਛੇ ਟਰੱਕ ਚ ਬਹਿ ਗਏ।ਰਾਤ ਦਾ ਟਾਈਮ ਸੀ ਅਸੀ 40ਕੁ ਸਿੰਘ ਸੀ।ਸੰਤ ਅੱਗੇ ਕਾਰ ਵਿਚ ਤੇ ਅਸੀ ਸਾਰੈ ਪਿੱਛੇ ਟਰੱਕ ਵਿੱਚ ।ਰਤੀਏ ਤੋ ਇਕ ਟੀ -ਪੁਆਇੰਟ ਆਊਦੈ ਓਥੋਂ ਅਸੀ ਸੱਜੇ ਮੁੜੇ ਤਾ ਅਸੀ ਖੱਬੇ ਪਾਸਿਓਂ ਆਉਂਦੀਆਂ ਪੁਲਿਸ ਦੀਆਂ ਗੱਡੀਆਂ ਚੰਦੋ ਕਲਾ ਵਲ ਨੂੰ ਮੁੜਦੀ ਵੇਖੀਆ।ਬਸ ਏਨਾ ਫਰਕ ਸੀ ਅਸੀ ਟੀ ਪੁਆਇੰਟ ਤੋ ਸੱਜੇ ਮੁੜੇ ਤੇ ਉਹ ਖੱਬੇ ਪਾਸਿਓਂ ਉਧਰ ਨੂੰ ਮੁੜ ਗਏ ਜਿਧਰੋ ਅਸੀਂ ਆ ਰਿਹੇ ਸੀ ਹਨੇਰਾ ਸੀ ਤੇ ਗੱਡੀਆਂ ਦੀਆਂ ਲਾਈਟਾਂ ਜਗਦੀਆਂ ਸੀ ਸਾਨੂੰ ਤੇ ਪਤਾ ਲਗ ਗਿਆ ਕਿ ਇਹ ਪੁਲਿਸ ਆ ਪਰ ਉਹਨਾਂ ਨੂੰ ਸਾਡੇ ਬਾਰੇ ਨਹੀ ਪਤਾ ਲੱਗਿਆ ਸਾਨੂੰ ਪਿੱਛੇ ਬੈਠਿਆਂ ਨੂੰ ਇਹ ਨੀਂ ਪਤਾ ਕਿ ਕਿਹੜੇ ਰਾਹ ਵਲ ਦੀ ਆਏ।ਇਕ ਵਾਰ ਰਾਹ ਚ ਸ;ਤੇਜਵੰਤ ਸਿੰਘ ਗਰੇਵਾਲ ਦੇ ਘਰ ਰੁਕੇ ਸੰਤਾਂ ਨੇ ਥੋੜ੍ਹਾ ਚਿਰ ਗਲਬਾਤ ਕੀਤੀ ਤੇ ਫਿਰ ਤੁਰ ਪਏ।ਗੋਇੰਦਵਾਲ ਵਲ ਦੀ ਲੰਘੇ।
ਸਵੇਰੇ4:15 ਵਜੇ ਤੜਕੇ ਅਸੀ ਗੁਰਦੁਆਰਾ ਗੁਰਦਰਸ਼ਨ ਪ੍ਰਕਾਸ਼ ਚੋਕ ਮਹਿਤਾ ਪਹੁੰਚ ਗਏ।ਸਿੰਘਾਂ ਨੇ ਜੈਕਾਰੇ ਛੱਡੇ ।
ਜਦੋਂ ਸੰਤਾਂ ਨੂੰ ਬੰਬੇ ਚ ਘੇਰਾ ਪਿਆ ਓਦੋਂ ਵੀ ਮੈ ਨਾਲ ਹੀ ਸੀ।ਇਹ 1982 ਦੀ ਗਲ ਆ।ਪੁਲਿਸ ਦੀ ਸਰਗਰਮੀ ਵੇਖ ਕੇ ਪਹਿਲਾਂ ਸੰਤਾਂ ਨੇ ਸਾਰੇ ਸਿੰਘਾਂ ਨਾਲ ਸਲਾਹ ਕੀਤੀ ਕਿ ਕੀ ਕੀਤਾ ਜਾਵੇ।ਉਸ ਵੇਲੇ ਜਥੇਦਾਰ ਰਾਮ ਸਿੰਘ ਜੀ ਸੁਲਤਾਨਪੁਰ ਵਾਲੇ ਕਹਿੰਦੇ ਕਿ ਇਥੇ ਆਪਾ ਨੂੰ ਜਿਨ੍ਹਾਂ ਸਿੰਘਾਂ ਨੇ ਸੱਦਿਆ ਉਹਨਾਂ ਨੇ ਸਾਰੇ ਪ੍ਰਬੰਧ ਲਈ ਲੱਖਾ ਰੁਪਏ ਖਰਚ ਕੀਤੇ ਆ ਇਸ ਲਈ ਵਿੱਚੇ ਪਰੋਗਰਾਮ ਛਡ ਕੇ ਨਹੀਂ ਜਾਣਾ ਚਾਹੀਦਾ ।ਸੰਤ ਕਹਿੰਦੇ ਜਿਵੇ ਸਿੰਘਾਂ ਦਾ ਹੁਕਮ ।ਪਰ ਤੀਜੇ ਦਿਨ ਜਦੋਂ ਪੁਲਿਸ ਨੇ ਸਿੱਧਾ ਹੀ ਘੇਰਾ ਪਾਉਣਾ ਸ਼ੁਰੂ ਕਰ ਦਿੱਤਾ ਤਾ ਸਿੰਘਾ ਨੇ ਕੱਠੇ ਹੋ ਕੇ ਸੰਤਾਂ ਨੂੰ ਕਿਹਾ ਕਿ ਹੁਣ ਤੁਸੀਂ ਨਿਕਲ ਜਾਓ।ਫਿਰ ਸੰਤ ਜੀ ਓਥੇ ਆਪਣੀ ਜਗ੍ਹਾ ਬਾਬਾ ਗੁਰਬਚਨ ਸਿੰਘ ਮਾਨੋਚਾਲ ਨੂੰ ਛਡ ਕੇ ਆਪ ਘੇਰੇ ਚੋਂ ਨਿਕਲ ਗਏ।ਮੈ ਓਥੇ ਹੀ ਸਿੰਘਾਂ ਨਾਲ ਰਿਹਾ।ਮੈਨੂੰ ਰਾਗੀ ਰਾਮ ਸਿੰਘ ਕਹਿੰਦਾ ਚਲ ਹੇਠਾਂ ਫੋਨ ਸੁਣਨ ਚੱਲੀਏ ।ਪਤਾ ਨਹੀਂ ਸ਼ਾਇਦ ਉਹਦੀ ਸੰਤਾਂ ਨੇ ਡਿਊਟੀ ਲਾਈ ਸੀ।ਅਸੀਂ ਦਾਦਰਾ ਗੁਰਦੁਆਰੇ ਦੇ ਹੇਠਾਂ ਆਏ ਓਥੇ ਪੁਲਿਸ ਦੀ ਇਕ ਗੱਡੀ ਖੜੀ ਸੀ।ਉਹਦੇ ਚ ਉਹ ਵਾਇਰਲੈਸ ਕਰ ਰਹੇ ਸੀ ਮੈ ਆਪਣੇ ਕੰਨੀ ਸੁਣਿਆ ਕੋਈ ਪੁੱਛ ਰਿਹਾ ਸੀ ਸੰਤ ਜੀ ਕਿੱਥੇ ਨੇ।ਉਹ ਦਸ ਰਿਹਾ ਸੀ ਸੰਤ ਉਪਰ ਨੇ।ਅਗੋ ਕੋਈ ਕਿਹ ਰਿਹਾ ਸੀ ਸੰਤ ਤਾ ਕੋਕਰੀ ਕਲਾਂ ਪਹੁੰਚ ਗਏ ਆ।ਫਿਰ ਮੈਨੂੰ ਭਾਈ ਰਾਜ ਸਿੰਘ ਨੇ ਦਸਿਆ ਕਿ ਸੰਤ ਤਾ ਅੰਮ੍ਰਿਤਸਰ ਪਹੁੰਚ ਗਏ ਆ।ਪੁਲਿਸ ਤੇ ਏਜੰਸੀਆਂ ਚ ਦੁਬਿਧਾ ਪੈ ਗਈ ਸੀ ਫਿਰ ਜਦੋ ਪੁਲਿਸ ਨੇ ਗੁਰਦੁਆਰੇ ਦੀ ਤਲਾਸ਼ੀ ਲਈ ਓਦੋਂ ਤਕ ਓਥੇ ਬੱਚੇ ਬਜੁਰਗ ਹੀ ਸੀਗੇ।
---------:-
ਉਸ ਸਮੇ ਸਿੰਘ ਸਾਰੇ ਹੀ ਸ਼ਸ਼ਤਰਧਾਰੀ ਹੋ ਰਹੇ ਸੀ ਤੇ ਸਿਖਲਾਈ ਵੀ ਲੈ ਰਿਹੇ ਸੀ।ਸਾਨੂੰ ਸੰਤਾਂ ਨੇ ਗੁਰਬਾਣੀ ਕੀਰਤਨ ਵਲ ਹੀ ਧਿਆਨ ਲਾਉਣ ਲਈ ਕਿਹਾ ਸੀ।
29ਮਾਰਚ 1982 ਨੂੰ ਮੇਰਾ ਅਨੰਦ ਕਾਰਜ ਹੋਇਆ ਉਹਦੇ ਚ ਸਾਰੇ ਵਿਹਾਰ ਸੰਤਾਂ ਨੇ ਆਪਣੇ ਹੱਥੀ ਕੀਤੇ।ਸੰਤ ਲੌਂਗੋਵਾਲ ਦੇ ਕਹਿਣ ਤੇ ਮੇਰੀ ਡਿਊਟੀ ਪਹਿਲਾਂ ਸ੍ਰੀ ਹਰਿਮੰਦਰ ਸਾਹਿਬ ਚ ਕੀਰਤ ਕਰਨ ਦੀ ਲਗ ਗਈ ਫਿਰ ਭਾਈ ਮੁਸੀਬਤ ਸਿੰਘ ਸ਼ਹੀਦ ਦੇ ਭਰਾ ਸੁਰਿੰਦਰ ਸਿੰਘ (ਜੋਧਪੁਰੀ) ਨੇ ਸੰਤਾਂ ਨੂੰ ਕਿਹਾ ਕਿ ਮੈਨੂੰ ਸ੍ਰੀ ਹਰਿਮੰਦਰ ਸਾਹਿਬ ਚ ਡਿਊਟੀ ਦਿਵਾਓ ।ਸੰਤ ਕਹਿੰਦੇ ਇਹ ਸ਼ਹੀਦ ਸਿੰਘ ਦਾ ਭਰਾ ਹੈ ਸੰਤਾਂ ਨੇ ਸ੍ਰੀ ਹਰਿਮੰਦਰ ਸਾਹਿਬ ਚ ਡਿਊਟੀ ਸੁਰਿੰਦਰ ਸਿੰਘ ਨੂੰ ਦਿਵਾ ਦਿੱਤੀ ਤੇ ਸਾਨੂੰ ਕਹਿੰਦੇ ਤੁਸੀਂ ਸ੍ਰੀ ਅਕਾਲ ਤਖਤ ਸਾਹਿਬ ਤੇ ਕੀਰਤਨ ਦੀ ਡਿਊਟੀ ਨਿਭਾਓ ।ਅਸੀ ਤਿੰਨਾਂ ਸਿੰਘਾਂ ਨੇ ਸ੍ਰੀ ਅਕਾਲ ਤਖਤ ਸਾਹਿਬ ਅੰਮ੍ਰਿਤ ਵੇਲੇ ਤੇ ਸ਼ਾਮ ਦੇ ਟਾਈਮ ਕੀਰਤਨ ਦੀ ਡਿਊਟੀ ਨਿਭਾਉਣੀ ਸ਼ੁਰੂ ਕਰ ਦਿੱਤੀ ।
ਅਸੀਂ ਅਖੀਰ ਤਕ ਸੰਤਾਂ ਦੇ ਨਾਲ ਸੀ।ਮੇਰੀ ਰਿਹਾਇਸ਼ ਵੱਖਰੀ ਸੀ ਮੇਰਾ ਪਰਿਵਾਰ ਵੀ ਨਾਲ ਰਹਿੰਦਾ ਸੀ 25-26ਮਈ ਦੀ ਗਲ ਆ ਜਦੋ ਸੰਤਾਂ ਨੇ ਸਾਰੇ ਸਿੰਘਾਂ ਨੂੰ ਅਕਾਲ ਤਖਤ ਸਾਹਿਬ ਤੇ ਸੱਦਿਆ ।ਸੰਤਾਂ ਦੇ ਚਿਹਰੇ ਤੇ ਗੰਭੀਰਤਾ ਵੀ ਸੀ ਤੇ ਜੋਸ਼ ਵੀ।ਸੰਤ ਕਹਿੰਦੇ ਸਿੰਘੋ ਹਾਲਤ ਨਾਜ਼ੁਕ ਹੋ ਚੁੱਕੇ ਨੇ ਜਿਹੜਾ ਸਿੰਘ ਜਾਣਾ ਚਾਹੁੰਦਾ ਜਾ ਸਕਦੈ।ਜੇ ਕਿਤੇ ਅਕਾਲ ਪੁਰਖ ਨੇ ਸਮਾਂ ਬਖਸ਼ਿਸ਼ ਕੀਤਾ ਤਾ ਫਿਰ ਮੈ ਰਾਜਨੀਤੀ ਦੀਆ ਗੱਲਾਂ ਵੀ ਕਰੂ ਪਰ ਅਜ ਸਿਰਫ ਸਾਹਮਣੇ ਤਿੰਨ ਗੱਲਾਂ ਨੇ:-
ਇਕ ਨੰਬਰ ਤੇ ਸ਼ਹੀਦੀ ਐ
ਦੂਜੇ ਨੰਬਰ ਤੇ ਜੇਲ ਦੀਆਂ ਕਾਲ ਕੋਠੜੀਆਂ ਨੇ
ਤੀਜੇ ਨੰਬਰ ਤੇ ਫਾਂਸੀ ਐ।
ਇਹ ਮਹਾਂਪੁਰਖਾਂ ਨੇ ਸਿੰਘਾਂ ਨਾਲ ਕਰੜੇ ਸ਼ਬਦਾਂ ਚ ਗੱਲਾਂ ਕੀਤੀਆਂ ।
ਸਾਡੀ ਡਿਊਟੀ ਸੀ ਮੇਰੇ ਨਾਲ ਭਾਈ ਗੁਰਸ਼ਰਨ ਸਿੰਘ ਉਰਫ ਕਰਮ ਸਿੰਘ ਤੇ ਭਾਈ ਠਾਕਰ ਸਿੰਘ ਜੀ ਸਾਡੀ ਕੀਰਤਨ ਦੀ ਡਿਊਟੀ ਸੀ।ਓਦੋਂ ਮੇਰਾ ਭੁਜੰਗੀ 10-11ਮਹੀਨਿਆਂ ਦਾ ਸੀ।
ਸੰਤਾਂ ਨੂੰ ਫੋਜੀ ਹਮਲੇ ਬਾਰੇ ਪਹਿਲਾਂ ਈ ਪਤਾ ਲੱਗ ਗਿਆ ਸੀ।
ਪਹਿਲੀ ਜੂਨ ਨੂੰ ਫਿਰ ਸੀ ,ਆਰ ;ਪੀ ਨੇ ਗੋਲੀ ਚਲਾਈ ਤੇ ਫਿਰ ਫੋਜ ਨੇ ਮੋਰਚੇ ਸੰਭਾਲੇ ਲਏ।ਫਿਰ ਸੰਤਾਂ ਨੇ ਸਾਨੂੰ ਸਾਰੇ ਸਿੰਘਾਂ ਨੂੰ ਕਿਹਾ :-ਤਿੰਨ ਜੂਨ ਨੂੰ ਤੁਸੀਂ ਸਿੰਘੋ"ਕੱਠਿਆ ਰਹਿਣੈ ਤੇ ਪਰਿਕਰਮਾ ਚ ਆ ਜਾਣੈ ਸਾਰਿਆ ਨੇ ,ਪਰਿਕਰਮਾ ਚ ਜਿਹੜੇ ਕਮਰੇ ਨੇ ।"ਅਸੀ ਸਾਰੇ ਸਿੰਘ ਪਰਿਵਾਰਾਂ ਵਾਲੇ ਵੀ ਪਰਕਰਮਾ ਚ ਆ ਗ ਏ।ਸਿੰਘਣੀਆਂ ਵੀ ਪਰਿਕਰਮਾ ਚ ਆ ਗਈਆ ਜਿਨ੍ਹਾਂ ਚ ਭਾਈ ਅਮਰੀਕ ਸਿੰਘ ਦੀ ਸਿੰਘਣੀ ਬੀਬੀ ਹਰਮੀਤ ਕੌਰ ਭਾਈ ਮੋਹਕਮ ਸਿੰਘ ਦੀ ਸਿੰਘਣੀ ਭਾਈ ਦਿਆਲ ਸਿੰਘ ਦੀ ਸਿੰਘਣੀ ਭਾਈ ਸ਼ਾਮ ਸਿੰਘ ਦੀ ਸਿੰਘਣੀ ਭਾਈ ਮਹਾਂ ਸਿੰਘ ਦੀ ਸਿੰਘਣੀ ਦਾਸ ਦੀ ਸਿੰਘਣੀ ਭਾਈ ਗੁਰਸ਼ਰਨ ਸਿੰਘ ਦੀ ਸਿੰਘਣੀ ਇਹ ਸਾਰੀਆ ਬੀਬੀਆਂ ਇਕਠੀਆ ਹੋ ਗਈਆ ।ਤੇ ਅਸੀ ਸਾਰੇ ਸਿੰਘ ਇਕੱਠੇ ਹੋ ਕੇ ਤਿੰਨ ਜੂਨ ਦੀ ਰਾਤ ਨੂੰ ਪਰਕਰਮਾ ਚ ਹੀ ਰਹੇ।ਪਰਕਰਮਾ ਚ ਅਜਾਇਬ ਘਰ ਵਲ ਨੂੰ ਜਾਦਿਆ 40 ਨੰਬਰ ਕਮਰਾ ਹੁੰਦਾ ਸੀ ਓਥੇ ਭਾਈ ਦਲਬੀਰ ਸਿੰਘ ਅਭਿਆਸੀ ਹੁੰਦੇ ਸੀਗੇ ਓਥੇ ਸਾਰੇ ਸਿੰਘ ਕੱਠੇ ਹੋ ਗਏ ।ਸਾਡੇ ਕੀਰਤਨੀ ਜਥੇ ਚੋ ਭਾਈ ਠਾਕਰ ਸਿੰਘ ਅਕਾਲ ਤਖਤ ਸਾਹਿਬ ਦੇ ਪਿਛਲੇ ਪਾਸੇ ਰਹਿੰਦਾ ਸੀ ਮੈ ਤੇ ਭਾਈ ਗੁਰਸ਼ਰਨ ਸਿੰਘ ਏਧਰ ਦੂਜੇ ਪਾਸੇ ਸੀਗੇ।ਅਸੀ ਸਾਰੀ ਰਾਤ ਪਰਿਕਰਮਾ ਚ ਪਹਿਰਾ ਦਿੰਦੇ ਰਹੇ ਤੇ ਜਦੋ ਚਾਰ ਵਜ ਗਏ ਤੇ ਅਸੀਂ ਕਿਹਾ ਕਿ ਹੁਣ ਕੀਰਤਨ ਦੀ ਡਿਊਟੀ ਦਾ ਸਮਾਂ ਹੋ ਗਿਐ।
ਚਾਰ ਵਜੇ ਅਸੀ ਤਿਆਰੀ ਕਰ ਕੇ ਪੌਣੇ ਪੰਜ ਵਜੇ ਕੀਰਤਨ ਅਰੰਭ ਕਰ ਦਿੰਦੇ ਸੀ ਸ੍ਰੀ ਅਕਾਲ ਤਖਤ ਸਾਹਿਬ ਤੇ।ਅਸੀ ਕਿਹਾ ਕਿ ਹੁਣ ਕੀਰਤਨ ਦਾ ਟਾਈਮ ਹੋ ਗਿਐ ਚਲੋ ਕੀਰਤਨ ਕਰੀਏ ਜੋ ਗੁਰੂ ਮਹਾਰਾਜ ਦਾ ਹੁਕਮ ਹੋਊ ਵੇਖੀ ਜਾਊ।ਮੈ ਤੇ ਗੁਰਸ਼ਰਨ ਸਿੰਘ ਸਰੋਵਰ ਤੇ ਇਸ਼ਨਾਨ ਕਰ ਕੇ ਸ੍ਰੀ ਅਕਾਲ ਤਖਤ ਸਾਹਿਬ ਤੇ ਚਲੇ ਗਏ। ਓਧਰੋਂ ਠਾਕਰ ਸਿੰਘ ਵੀ ਆ ਗਿਆ ।ਗਰਮੀਆਂ ਚ ਕੀਰਤਨ ਬਾਹਰ ਤਖਤਪੋਸ਼ ਤੇ ਜਿਥੇ ਢਾਡੀ ਵਾਰਾਂ ਗਾਉਂਦੇ ਨੈ ਓਥੇ ਕਰਦੇ ਹੁੰਦੇ ਸੀ ਜਨਰਲ ਸ਼ੁਬੇਗ ਸਿੰਘ ਜੀ ਹੋਰ ਤਿੰਨ ਚਾਰ ਸਿੰਘਾਂ ਦੇ ਨਾਲ ਓਥੇ ਕੀਰਤਨ ਸੁਣਨ ਆ ਬੈਠੇ ।ਜਨਰਲ ਸਾਹਿਬ ਦੇ ਹਥ ਚ ਬੰਦੂਕ ਫੜੀ ਹੋਈ ਸੀ ਕੀਰਤਨ ਅਸੀਂ ਅਰੰਭ ਕਰ ਲਿਆ।ਪਹਿਲਾਂ ਛੱਕਾ ਅਜੇ ਲਾਇਆ ਹੀ ਸੀ,ਸਵੇਰ ਦੇ ਚਾਰ ਵਜ ਕੇ ਸ਼ਾਇਦ ਸੈਂਤੀ ਜਾਂ ਚਾਲੀ ਮਿੰਟ ਹੋਏ ਹੋਣਗੇ ਕਿ ਤੋਪ ਦਾ ਪਹਿਲਾਂ ਗੋਲਾ ਸ੍ਰੀ ਅਕਾਲ ਤਖਤ ਸਾਹਿਬ ਦੇ ਕੋਲ ਇਕ ਮੋਰਚਾ ਸੀ ਓਥੇ ਆ ਕੇ ਵੱਜਾ ਨਾਲ ਈ ਦੂਜਾ ਬੰਬ ਸ੍ਰੀ ਅਕਾਲ ਤਖਤ ਸਾਹਿਬ ਤੇ ਵਜਿਆ।ਕੰਕਰਾਂ ਉਡ ਕੇ ਸਾਨੂੰ ਤੇ ਹੋਰ ਸਿੰਘਾਂ ਨੂੰ ਵਜੀਆ।
ਇਸ ਦੇ ਨਾਲ ਜਨਰਲ ਸ਼ੁਬੇਗ ਸਿੰਘ ਜੀ ਨੇ ਆਪਣੀ ਗੰਨ ਚੋ ਫਾਇਰ ਕੀਤਾ।ਇਹ ਸ਼ਾਇਦ ਕੋਈ 'ਕੋਡਵਰਡ'ਸੀ ਸਿੰਘਾਂ ਦੇ ਲਈ ।ਇਸ ਦੇ ਨਾਲ ਹੀ ਫਿਰ ਸਿੰਘਾਂ ਨੇ ਮੋਰਚੇ ਸੰਭਾਲ ਕੇ ਜਵਾਬੀ ਫਾਇਰ ਖੋਲ ਦਿੱਤਾ ।ਇਸ ਦੇ ਨਾਲ ਹੀ ਸਾਨੂੰ ਕੀਰਤਨ ਬੰਦ ਕਰ ਕੇ ਅੰਦਰ ਜਾਣਾ ਪੈ ਗਿਆ ।
ਸੰਤ ਓਦੋਂ ਅਕਾਲ ਤਖਤ ਸਾਹਿਬ ਦੇ ਹੇਠਾਂ ਭੋਰੇ ਵਿਚ ਸੀਗੇ।ਉਹਨਾਂ ਨੂੰ ਸਿੰਘਾਂ ਨੇ ਜਾ ਕਿ ਕਿਹਾ ਕਿ ਸੰਤ ਜੀ ਅਜ ਕੀਰਤਨ ਨੀ ਹੋਇਆ।ਓਦੋਂ ਅੱਧਾ ਪੌਣਾ ਘੰਟਾ ਲੰਘ ਗਿਆ ਸੀ ਕੀਰਤਨ ਬੰਦ ਹੋਏ ਨੂੰ ।ਸੰਤਾਂ ਨੇ ਓਥੇ ਭਾਈ ਠਾਕਰ ਸਿੰਘ ਜਿਹੜਾ ਨੇੜੇ ਹੀ ਸੀ ਉਹਨੂੰ ਬੁਲਾਇਆ ਤੇ ਪੁੱਛਿਆ ਤੁਸੀਂ ਕੀਰਤਨ ਕਿਉ ਨੀਂ ਕਰ ਰਹੇ ਆ ਉਹ ਕਹਿੰਦਾ ਜੀ ਬਾਹਰ ਬਹੁਤ ਗੋਲੀ ਚਲ ਰਹੀ ਆ ਸੰਤ ਕਹਿੰਦੇ ਮੁਖੀ ਕਿੱਥੇ ਆ ਉਹ ਕਹਿੰਦਾ ਜੀ ਏਥੇ ਹੀ ਉੱਪਰ ਆ ਸੰਤ ਕਹਿੰਦੇ ਬੁਲਾਓ ਉਹਨੂੰ ਤੇ ਇਸ ਤਰਾਂ ਸੰਤਾਂ ਦੇ ਸੱਦਣ ਤੇ ਭਾਈ ਗੁਰਮੁਖ ਸਿੰਘ ਡਰਾਈਵਰ ਸੀ ਭੂਰੇ ਤੋ ਉਹ ਮੈਨੂੰ ਸੱਦਣ ਆਇਆ ਮੈ ਸੰਤਾਂ ਕੋਲ ਗਿਆ ।ਸੰਤ ਮੈਨੂੰ ਕਹਿੰਦੇ ਭੁਜੰਗੀਆ ਤੁਹਾਡਾ ਇਹ ਕੰਮ ਨੀਂ ਗਾ ਜਿੰਨਾ ਚਿਰ ਸਰੀਰ ਚ ਪ੍ਰਾਣ ਨੇ ਤੁਸੀਂ ਕੀਰਤਨ
ਕਰਨੈ ਮਰਯਾਦਾ ਨੀਂ ਛੱਡਣੀ ਦੋਵੇ ਟਾਈਮ ਕੀਰਤਨ ਕਰਨੈ ।ਮੈ ਕਿਹਾ ਬਾਹਰ ਗੋਲੀ ਬਹੁਤ ਚੱਲ ਰਹੀ ਐ ਸੰਤ ਕਹਿੰਦੇ ਅੰਦਰ ਲਾ ਲਓ ਬਹਿ ਕੇ ਆਸਾ ਦੀ ਵਾਰ ਅਸੀ ਫਿਰ ਅੰਦਰ ਬਹਿ ਕੇ ਤਿੰਨਾਂ ਸਿੰਘਾਂ ਨੇ ਵਰਦੀ ਗੋਲੀ ਚ ਆਸਾ ਦੀ ਵਾਰ ਦਾ ਕੀਰਤਨ ਕੀਤਾ ਸੰਪੂਰਨ ਆਸਾ ਦੀ ਵਾਰ ਦਾ ।ਭਾਈ ਪ੍ਰੀਤਮ ਸਿੰਘ ਜੀ ਓਦੋਂ ਹੈੱਡ ਗਰੰਥੀ ਹੁੰਦੇ ਸੀ ਭਾਈ ਭਗਵਾਨ ਸਿੰਘ ਸਹਾਇਕ ਗਰੰਥੀ ਹੁੰਦੇ ਸੀ ਦੋ ਚਾਰ ਸਿੰਘ ਹੋਰ ਸੀ।ਅਸੀ ਕੀਰਤਨ ਕਰ ਕੇ ਅਰਦਾਸ ਕਰ ਕੇ ਮਹਾਰਾਜ ਦੇ ਸੁਖਆਸਣ ਕਰ ਦਿੱਤੇ ਉਸ ਵੇਲੇ ਬਾਹਰ ਪੂਰੇ ਜੋਰ ਨਾਲ ਗੋਲੀ ਚਲ ਰਹੀ ਸੀ ।
ਮਰਯਾਦਾ ਨਿਭਾ ਕੇ ਅਸੀ ਸੰਤਾਂ ਦੇ ਕੋਲ ਚਲੇ ਗਏ।ਸੰਤਾ ਕੋਲ ਜਿਹੜਾ ਵੀ ਸਿੰਘ ਆਉਂਦਾ ਸੀ ਸੰਤ ਉਹਨੂੰ ਕਹਿੰਦੇ ਸਿੰਘੋ ਆਪੋ ਆਪਣੇ ਮੋਰਚੇ ਚ ਕਾਇਮ ਰਹੋ ਚੜਦੀ ਕਲਾ ਚ ਉਹਨਾਂ (ਹਮਲਾਵਰਾਂ )ਨੂੰ ਜਵਾਬ ਦਿਓ ਤੇ ਗੋਲੀ ਓਦੋਂ ਚਲਾਉਣੀ ਆ ਜਦੋਂ ਤੁਹਾਡੀ ਮਾਰ ਚ ਦੁਸ਼ਮਣ ਆਉਂਦੈ ।ਗੋਲੀ ਸਿੱਕਾ ਅਜਾਈਂ ਹੀ ਖਰਾਬ ਨੀ ਕਰਨਾ।ਜਨਰਲ ਸ਼ੁਬੇਗ ਸਿੰਘ ਵੀ ਹਰੇਕ ਸਿੰਘ ਨੂੰ ਏਹੋ ਗਲ ਹੀ ਗਲ ਕਹਿੰਦੇ ਸੀ ਕਿ ਜਿੰਨਾ ਜਿੰਨਾ ਕਿਸੇ ਨੂੰ ਅਸਲਾ ਚਾਹੀਦੈ ਲੈ ਜਾਓ ਪਰ ਅਜਾਈਂ ਨੀ ਚਲਾਉਣਾ ।ਅਸੀ ਸੰਤਾਂ ਦੇ ਕੋਲ ਹੀ ਰਹੇ।
ਭਾਈ ਤਰਲੋਚਨ ਸਿੰਘ ਫੌਜੀ ਸੀਗਾ ਲੱਧੂਵਾਲਾ,ਉਹਦੀ ਡਿਊਟੀ ਵਾਇਰਲੈਸ ਤੇ ਲਾ ਤੀ ਵਾਕੀ ਟਾਕੀ ਤੇ ।ਹੋਰ ਕਈ ਸਿੰਘ ਜਿਵੇ ਭਾਈ ਰਛਪਾਲ ਸਿੰਘ ਭਾਈ ਦਾਰਾ ਸਿੰਘ ਭਾਈ ਜੋਗਿੰਦਰ ਸਿੰਘ ਭਾਈ ਦਲਬੀਰ ਸਿੰਘ ਅਭਿਆਸੀ ਭਾਈ ਸਵਰਨ ਸਿੰਘ ਰੋਡੇ ਭਾਈ ਦਿਆਲ ਸਿੰਘ ਭਾਈ ਸਾਹਿਬ ਸਮੂਹ ਭਾਈ ਮੋਹਕਮ ਸਿੰਘ ਇਹਨਾ ਦੀ ਡਿਊਟੀ ਦੁੱਖ ਭੰਜਨੀ ਬੇਰੀ ਵਲ ਸੀ ਭਾਈ ਅਭਿਆਸੀ ਹੋਰਾਂ ਦੀ ਡਿਊਟੀ ਰਾਮਗੜ੍ਹੀਆ ਬੂੰਗਿਆ ਚ ਸੀ।ਭਾਈ ਗੁਰਮੁਖ ਸਿੰਘ ਡਰਾਈਵਰ ਜਿਹੜਾ ਸੀ ਇਹ ਸਾਰੇ ਮੋਰਚਿਆਂ ਚ ਆਉਂਦਾ ਜਾਂਦਾ ਸੀ ਇਹ ਵਧੇਰੇ ਜਨਰਲ ਸ਼ੁਬੇਗ ਸਿੰਘ ਹੋਰਾਂ ਦੇ ਨਾਲ ਹੀ ਸਾਰੇ ਪਾਸੇ ਆ ਜਾ ਰਿਹਾ ਸੀ।
ਅਸੀ 4 ਜੂਨ ਦੀ ਸ਼ਾਮ ਨੂੰ ਫਿਰ ਕੀਰਤਨ ਕੀਤਾ ਗਿਆਨੀ ਪ੍ਰੀਤਮ ਸਿੰਘ ਜੀ ਨੇ ਰਹਿਰਾਸ ਦਾ ਪਾਠ ਕੀਤਾ ।ਅਰਦਾਸ ਕਰ ਕੇ ਸਾਰੀ ਮਰਯਾਦਾ ਨਿਭਾ ਕੇ ਅਸੀ ਫਿਰ ਸੰਤਾਂ ਦੇ ਕੋਲ ਚਲੇ ਗਏ।ਸੰਤਾਂ ਦਾ ਹੁਕਮ ਸੀ ਕਿ ਸਾਰੀ ਮਰਯਾਦਾ ਨਿਭਾ ਕੇ ਤੁਸੀਂ ਮੇਰੇ ਕੋਲ ਆ ਜਾਇਆ ਕਰਨਾ ।
4ਜੂਨ ਦੀ ਸਾਰੀ ਰਾਤ ਗੋਲੀ ਚਲਦੀ ਰਹੀ।
5 ਜੂਨ ਨੂੰ ਅੰਮ੍ਰਿਤ ਵੇਲੇ ਅਸੀ ਫਿਰ ਆਸਾ ਦੀ ਵਾਰ ਦਾ ਕੀਰਤਨ ਕੀਤਾ ਤੇ ਫੇਰ ਸਾਰੀ ਮਰਯਾਦਾ ਨਿਭਾ ਕੇ ਅਸੀ ਸੰਤਾਂ ਦੇ ਕੋਲ ਆ ਗਏ। ਇਹ ਸਾਰਾ ਦਿਨ ਵੀ ਪੂਰਾ ਗਹਿ ਗੱਚਵਾ ਮੁਕਾਬਲਾ ਚੱਲਦਾ ਰਿਹਾ ।ਅਸੀ ਅਕਾਲ ਤਖਤ ਸਾਹਿਬ ਤੋ ਵੇਖਿਆ ਪਾਣੀ ਵਾਲੀ ਟੈਂਕੀ ਤੋੜ ਦਿੱਤੀ ਗਈ।ਬੁੰਗਿਆ ਤੇ ਗੋਲੇ ਗੋਲੇ ਮਾਰ ਮਾਰ ਕੇ ਬੂੰਗੇ ਤਬਾਹ ਕਰ ਦਿੱਤੇ ਗਏ ।ਗੁੰਬਦਾ ਤੇ ਤੋਪਾਂ ਦੇ ਗੋਲੇ ਮਾਰ ਰਹੇ ਸੀ
ਪੰਜ ਜੂਨ ਦੀ ਮਰਯਾਦਾ ਨਿਭਾਉਣ ਤੋ ਬਾਅਦ ਜਦੋ ਅਸੀ ਸੰਤਾਂ ਦੇ ਕੋਲ ਗਏ ਉਸ ਤੋ ਕੁਝ ਚਿਰ ਬਾਅਦ ਸੰਤਾਂ ਨੇ ਸਿੰਘਾਂ ਨਾਲ ਵਿਚਾਰ ਵਿਚਾਰਦਾ ਕੀਤਾ।ਓਦੋਂ ਸੰਤ ਜੀ ਨੇ ਮੇਰੇ ਸਾਹਮਣੇ ਭਾਈ ਤਰਲੋਚਨ ਸਿੰਘ ਲੱਧੂਵਾਲਾ ਨੂੰ ਜੀਹਦੀ ਡਿਊਟੀ ਵਾਇਰਲੈਸ ਤੇ ਸੀਗੀ ਤੇ ਉਹ ਫੌਜ ਦੀ ਸਾਰੀ ਸਰਗਰਮੀ ਤੇ ਨਜਰ ਰਖ ਰਿਹਾ ਸੀ ਉਸ ਨੂੰ ਪੁੱਛਿਆ ਕਹਿੰਦੇ:-
ਕਰਨੈ ਮਰਯਾਦਾ ਨੀਂ ਛੱਡਣੀ ਦੋਵੇ ਟਾਈਮ ਕੀਰਤਨ ਕਰਨੈ ।ਮੈ ਕਿਹਾ ਬਾਹਰ ਗੋਲੀ ਬਹੁਤ ਚੱਲ ਰਹੀ ਐ ਸੰਤ ਕਹਿੰਦੇ ਅੰਦਰ ਲਾ ਲਓ ਬਹਿ ਕੇ ਆਸਾ ਦੀ ਵਾਰ ਅਸੀ ਫਿਰ ਅੰਦਰ ਬਹਿ ਕੇ ਤਿੰਨਾਂ ਸਿੰਘਾਂ ਨੇ ਵਰਦੀ ਗੋਲੀ ਚ ਆਸਾ ਦੀ ਵਾਰ ਦਾ ਕੀਰਤਨ ਕੀਤਾ ਸੰਪੂਰਨ ਆਸਾ ਦੀ ਵਾਰ ਦਾ ।ਭਾਈ ਪ੍ਰੀਤਮ ਸਿੰਘ ਜੀ ਓਦੋਂ ਹੈੱਡ ਗਰੰਥੀ ਹੁੰਦੇ ਸੀ ਭਾਈ ਭਗਵਾਨ ਸਿੰਘ ਸਹਾਇਕ ਗਰੰਥੀ ਹੁੰਦੇ ਸੀ ਦੋ ਚਾਰ ਸਿੰਘ ਹੋਰ ਸੀ।ਅਸੀ ਕੀਰਤਨ ਕਰ ਕੇ ਅਰਦਾਸ ਕਰ ਕੇ ਮਹਾਰਾਜ ਦੇ ਸੁਖਆਸਣ ਕਰ ਦਿੱਤੇ ਉਸ ਵੇਲੇ ਬਾਹਰ ਪੂਰੇ ਜੋਰ ਨਾਲ ਗੋਲੀ ਚਲ ਰਹੀ ਸੀ ।
ਮਰਯਾਦਾ ਨਿਭਾ ਕੇ ਅਸੀ ਸੰਤਾਂ ਦੇ ਕੋਲ ਚਲੇ ਗਏ।ਸੰਤਾ ਕੋਲ ਜਿਹੜਾ ਵੀ ਸਿੰਘ ਆਉਂਦਾ ਸੀ ਸੰਤ ਉਹਨੂੰ ਕਹਿੰਦੇ ਸਿੰਘੋ ਆਪੋ ਆਪਣੇ ਮੋਰਚੇ ਚ ਕਾਇਮ ਰਹੋ ਚੜਦੀ ਕਲਾ ਚ ਉਹਨਾਂ (ਹਮਲਾਵਰਾਂ )ਨੂੰ ਜਵਾਬ ਦਿਓ ਤੇ ਗੋਲੀ ਓਦੋਂ ਚਲਾਉਣੀ ਆ ਜਦੋਂ ਤੁਹਾਡੀ ਮਾਰ ਚ ਦੁਸ਼ਮਣ ਆਉਂਦੈ ।ਗੋਲੀ ਸਿੱਕਾ ਅਜਾਈਂ ਹੀ ਖਰਾਬ ਨੀ ਕਰਨਾ।ਜਨਰਲ ਸ਼ੁਬੇਗ ਸਿੰਘ ਵੀ ਹਰੇਕ ਸਿੰਘ ਨੂੰ ਏਹੋ ਗਲ ਹੀ ਗਲ ਕਹਿੰਦੇ ਸੀ ਕਿ ਜਿੰਨਾ ਜਿੰਨਾ ਕਿਸੇ ਨੂੰ ਅਸਲਾ ਚਾਹੀਦੈ ਲੈ ਜਾਓ ਪਰ ਅਜਾਈਂ ਨੀ ਚਲਾਉਣਾ ।ਅਸੀ ਸੰਤਾਂ ਦੇ ਕੋਲ ਹੀ ਰਹੇ।
ਭਾਈ ਤਰਲੋਚਨ ਸਿੰਘ ਫੌਜੀ ਸੀਗਾ ਲੱਧੂਵਾਲਾ,ਉਹਦੀ ਡਿਊਟੀ ਵਾਇਰਲੈਸ ਤੇ ਲਾ ਤੀ ਵਾਕੀ ਟਾਕੀ ਤੇ ।ਹੋਰ ਕਈ ਸਿੰਘ ਜਿਵੇ ਭਾਈ ਰਛਪਾਲ ਸਿੰਘ ਭਾਈ ਦਾਰਾ ਸਿੰਘ ਭਾਈ ਜੋਗਿੰਦਰ ਸਿੰਘ ਭਾਈ ਦਲਬੀਰ ਸਿੰਘ ਅਭਿਆਸੀ ਭਾਈ ਸਵਰਨ ਸਿੰਘ ਰੋਡੇ ਭਾਈ ਦਿਆਲ ਸਿੰਘ ਭਾਈ ਸਾਹਿਬ ਸਮੂਹ ਭਾਈ ਮੋਹਕਮ ਸਿੰਘ ਇਹਨਾ ਦੀ ਡਿਊਟੀ ਦੁੱਖ ਭੰਜਨੀ ਬੇਰੀ ਵਲ ਸੀ ਭਾਈ ਅਭਿਆਸੀ ਹੋਰਾਂ ਦੀ ਡਿਊਟੀ ਰਾਮਗੜ੍ਹੀਆ ਬੂੰਗਿਆ ਚ ਸੀ।ਭਾਈ ਗੁਰਮੁਖ ਸਿੰਘ ਡਰਾਈਵਰ ਜਿਹੜਾ ਸੀ ਇਹ ਸਾਰੇ ਮੋਰਚਿਆਂ ਚ ਆਉਂਦਾ ਜਾਂਦਾ ਸੀ ਇਹ ਵਧੇਰੇ ਜਨਰਲ ਸ਼ੁਬੇਗ ਸਿੰਘ ਹੋਰਾਂ ਦੇ ਨਾਲ ਹੀ ਸਾਰੇ ਪਾਸੇ ਆ ਜਾ ਰਿਹਾ ਸੀ।
ਅਸੀ 4 ਜੂਨ ਦੀ ਸ਼ਾਮ ਨੂੰ ਫਿਰ ਕੀਰਤਨ ਕੀਤਾ ਗਿਆਨੀ ਪ੍ਰੀਤਮ ਸਿੰਘ ਜੀ ਨੇ ਰਹਿਰਾਸ ਦਾ ਪਾਠ ਕੀਤਾ ।ਅਰਦਾਸ ਕਰ ਕੇ ਸਾਰੀ ਮਰਯਾਦਾ ਨਿਭਾ ਕੇ ਅਸੀ ਫਿਰ ਸੰਤਾਂ ਦੇ ਕੋਲ ਚਲੇ ਗਏ।ਸੰਤਾਂ ਦਾ ਹੁਕਮ ਸੀ ਕਿ ਸਾਰੀ ਮਰਯਾਦਾ ਨਿਭਾ ਕੇ ਤੁਸੀਂ ਮੇਰੇ ਕੋਲ ਆ ਜਾਇਆ ਕਰਨਾ ।
4ਜੂਨ ਦੀ ਸਾਰੀ ਰਾਤ ਗੋਲੀ ਚਲਦੀ ਰਹੀ।
5 ਜੂਨ ਨੂੰ ਅੰਮ੍ਰਿਤ ਵੇਲੇ ਅਸੀ ਫਿਰ ਆਸਾ ਦੀ ਵਾਰ ਦਾ ਕੀਰਤਨ ਕੀਤਾ ਤੇ ਫੇਰ ਸਾਰੀ ਮਰਯਾਦਾ ਨਿਭਾ ਕੇ ਅਸੀ ਸੰਤਾਂ ਦੇ ਕੋਲ ਆ ਗਏ। ਇਹ ਸਾਰਾ ਦਿਨ ਵੀ ਪੂਰਾ ਗਹਿ ਗੱਚਵਾ ਮੁਕਾਬਲਾ ਚੱਲਦਾ ਰਿਹਾ ।ਅਸੀ ਅਕਾਲ ਤਖਤ ਸਾਹਿਬ ਤੋ ਵੇਖਿਆ ਪਾਣੀ ਵਾਲੀ ਟੈਂਕੀ ਤੋੜ ਦਿੱਤੀ ਗਈ।ਬੁੰਗਿਆ ਤੇ ਗੋਲੇ ਗੋਲੇ ਮਾਰ ਮਾਰ ਕੇ ਬੂੰਗੇ ਤਬਾਹ ਕਰ ਦਿੱਤੇ ਗਏ ।ਗੁੰਬਦਾ ਤੇ ਤੋਪਾਂ ਦੇ ਗੋਲੇ ਮਾਰ ਰਹੇ ਸੀ
ਪੰਜ ਜੂਨ ਦੀ ਮਰਯਾਦਾ ਨਿਭਾਉਣ ਤੋ ਬਾਅਦ ਜਦੋ ਅਸੀ ਸੰਤਾਂ ਦੇ ਕੋਲ ਗਏ ਉਸ ਤੋ ਕੁਝ ਚਿਰ ਬਾਅਦ ਸੰਤਾਂ ਨੇ ਸਿੰਘਾਂ ਨਾਲ ਵਿਚਾਰ ਵਿਚਾਰਦਾ ਕੀਤਾ।ਓਦੋਂ ਸੰਤ ਜੀ ਨੇ ਮੇਰੇ ਸਾਹਮਣੇ ਭਾਈ ਤਰਲੋਚਨ ਸਿੰਘ ਲੱਧੂਵਾਲਾ ਨੂੰ ਜੀਹਦੀ ਡਿਊਟੀ ਵਾਇਰਲੈਸ ਤੇ ਸੀਗੀ ਤੇ ਉਹ ਫੌਜ ਦੀ ਸਾਰੀ ਸਰਗਰਮੀ ਤੇ ਨਜਰ ਰਖ ਰਿਹਾ ਸੀ ਉਸ ਨੂੰ ਪੁੱਛਿਆ ਕਹਿੰਦੇ:- :-ਤਰਲੋਚਨ ਸਿੰਹਾ ਆਪਾ ਨੂੰ ਕਿੰਨਾ ਘੇਰਾ ਐ?ਅਗੋਂ ਤਰਲੋਚਨ ਸਿੰਘ ਕਹਿੰਦਾ :-ਆਪਾਂ ਨੂੰ ਡੇਢ ਲਖ ਤੋਂ ਉੱਪਰ (ਫੋਜ ਦਾ)ਘੇਰਾ ਐ ਕਹਿੰਦੇ ਫੋਜ ਬਬੀਨੇ ਤੋ ਵੀ ਆਈ।
ਸੰਤ ਕਹਿੰਦੇ :-ਤਰਲੋਚਨ ਸਿੰਹਾ ਜੇ ਸਾਰਾ ਹਿੰਦੁਸਤਾਨ ਵੀ ਚੜ ਕੇ ਆ ਜਾਏ ,ਆਪਾ ਨੂੰ ਫੜਨਾ ਚਾਹੇ ਤੇ ਫੜ ਨੀਂ ਸਕਦੇ,ਪਰ ਆਪਾ ਹੁਣ ਏਥੋਂ ਜਾਣਾ ਨਈਂ ।ਇਹ ਸੰਤਾਂ ਨੇ ਮੇਰੇ ਸਾਹਮਣੇ ਕਿਹਾ ।
ਪੰਜ ਤਾਰੀਕ ਨੂੰ ਮੈ(ਭਾਈ ਮੁਖਤਿਆਰ ਸਿੰਘ ਮੁਖੀ )ਸੰਤਾਂ ਦੇ ਕੋਲ ਹੀ ਸੀਗਾ, ਸੰਤ ਲੰਮੇ ਪਏ ਸੀ ਜਦੋਂ ਕੁਝ ਸਿੰਘਾਂ ਨੇ ਦੂਰ ਖਲੋ ਕਿ ਆਪੋ ਵਿਚ ਮਤਾ ਪਕਾਇਆ,ਜਿਨ੍ਹਾਂ ਵਿਚ ਭਾਈ ਅਮਰੀਕ ਸਿੰਘ, ਭਾਈ ਤਰਲੋਚਨ ਸਿੰਘ, ਭਾਈ ਦਾਰਾ ਸਿੰਘ, ਭਾਈ ਗੁਰਮੁਖ ਸਿੰਘ ਗੜਵਈ,ਤੇ ਭਾਈ ਸੁਜਾਨ ਸਿੰਘ ਮਨਾਵਾਂ ਸੀਗੇ,ਇਹਨਾਂ ਨੇ ਪਤਾ ਨਈ ਕੀ ਗੁਰਮਤਾ ਕੀਤਾ ਤੇ ਇਹ ਸੰਤਾਂ ਦੇ ਕੋਲ ਆਏ ਕੋਈ ਗਲ ਕਹਿਣ ਲਈ ।ਜਦੋਂ ਇਹ ਆਏ ਹੀ ਸੀ,ਤਾਂ ਸੰਤ ਕਹਿਣ ਲੱਗੇ :-ਸਿੰਘੋ ਮੇਰੀ ਇਕ ਗਲ ਸੁਣ ਲਓ।ਬਾਕੀ ਮੈਨੂੰ ਜੋ ਮਰਜੀ ਹੁਕਮ ਕਰਿਓ ਪਰ ਏਥੋਂ ਜਾਣ ਬਾਰੇ ਨਾ ਕਿਹੋ;-ਉਹ ਸਿੰਘ ਚੁੱਪ ਕਰ ਗਏ ਫਿਰ ਅਗੋਂ ਕੁਝ ਨਹੀ ਬੋਲੇ ।ਫਿਰ ਇਹ ਪੰਜੇ ਸਿੰਘ ਆਪਸ ਚ ਗਲਬਾਤ ਕਰਨ ਲਗ ਪਏ।ਅਜੇ ਉਹ ਸਲਾਹ ਕਰ ਹੀ ਰਹੇ ਸੀ ਕਿ ਬੜਾ ਵੱਡਾ ਧਮਾਕਾ ਹੋਇਆ ।ਅਕਾਲ ਤਖਤ ਸਾਹਿਬ ਦੇ ਬੈਕ ਸਾਈਡ ਤੇ ਇਕ ਟੈਂਕ ਦਾ ਗੋਲਾ ਵੱਜਿਆ ਤੇ ਉਤੋਂ ਕਾਫੀ ਮਲਬਾ ਖੂਹ ਦੇ ਵਿੱਚ ਡਿੱਗਾ ।ਉਹ ਖੂਹ ਅੱਧਾ ਅੰਦਰਲੇ ਪਾਸੇ ਤੇ ਅੱਧਾ ਬਾਹਰਲੇ ਪਾਸੇ,ਹੁਣ ਤਾਂ ਸਾਰਾ ਹੀ ਅੰਦਰ ਕਰ ਦਿੱਤੈ ਓਦੋਂ ਅੱਧਾ ਅੰਦਰ ਹੁੰਦਾ ਸੀ ਤੇ ਅੱਧਾ ਬਾਹਰ ।
ਉਹਦੇ ਨਾਲ ਐਨਾ ਧਮਾਕਾ ਹੋਇਆ ਕਿ ਮੈਨੂੰ ਲੱਗਾ ਕਿ ਮਲਬਾ ਆਪਣੇ ਤੇ ਡਿੱਗਣ ਲੱਗਾ ਐ।ਮੇਰੇ ਮੰਨ ਵਿਚ ਇਕਦਮ ਆਇਆ ਕਿ ਮਲਬਾ ਸੰਤਾਂ ਉੱਤੇ ਨਾ ਡਿੱਗ ਪਵੇ,ਤੇ ਮੈ ਕਾਹਲੀ ਨਾਲ ਆਪਣੇ ਆਪ ਨੂੰ ਸੰਤਾਂ ਦੇ ਉੱਤੇ ਸੁੱਟ ਲਿਆ ਕਿ ਸੰਤਾਂ ਨੂੰ ਕੁਝ ਨਾ ਹੋਵੇ।ਸੰਤਾਂ ਨੇ ਆਪਣੇ ਪੈਰ ਲਾ ਕਿ ਮੈਨੂੰ ਥੋੜ੍ਹਾ ਜਿਹਾ ਹਲੂਣਿਆ ਤੇ ਕਹਿੰਦੇ "ਕੰਜਰਾ ਡਰ ਗਿਆ ਇਹ ਸ਼ਬਦ ਸੰਤਾਂ ਨੇ ਵਰਤੇ ਮੈ ਹਥ ਜੋੜ ਕੇ ਕਿਹਾ :-ਸੰਤ ਜੀ ਮੈ ਇਸ ਲਈ ਉਪਰ ਹੋਇਐ ਕਿ ਤੁਹਾਡੇ ਸਰੀਰ ਨੂੰ ਕੁਝ ਨਾ ਹੋਵੇ ।ਉਸ ਵੇਲੇ ਸੰਤ ਮੈਨੂੰ ਕਹਿੰਦੇ :-ਮੁਖੀ ਇਹ ਸਾਧ ਦੀ ਭੂਰੀ ਤੇ ਇਕੱਠ ਆ,ਇਹ ਭੂਰੀ ਲਾਹ ਦੇਣੀ ਏਥੇ।ਚਲਦਾ)

No comments:

Post a Comment