Sunday 5 February 2017

ਭਿੰਡਰਾਂਵਾਲੇ ਸੰਤਾਂ ਦਾ ਦੂਜਾ ਨਾਂ 'ਚੜਦੀਕਲਾ' ਤੇ ਚੜਦੀਕਲਾ ਦਾ ਦੂਜਾ ਨਾਂ 'ਭਿੰਡਰਾਂਵਾਲਾ'

ਇਕ ਵਾਰ ਇਕ ਪੱਤਰਕਾਰ ਨੇ #ਸੰਤ_ਜਰਨੈਲ_ਸਿੰਘ_ਜੀ_ਖਾਲਸਾ_ਭਿੰਡਰਾਂਵਾਲਿਆਂ ਨੂੰ ਪੁੱਛਿਆ ਕਿ "ਕੀ ਤੁਸੀਂ ਗੁਰੂ ਨਾਨਕ ਨਿਵਾਸ 'ਚੋਂ ਇਸ ਲਈ ਬਾਹਰ ਨਹੀਂ ਨਿਕਲ ਰਹੇ ਕਿ ਬਾਹਰ ਜਾਣ ਨਾਲ ਤੁਹਾਡੀ ਜਾਨ ਨੂੰ ਖਤਰਾ ਹੈ??" ਇਹ ਸੁਣ ਕੇ ਸੰਤ ਜੀ ਜਲਾਲ ਵਿੱਚ ਆ ਗਏ ਤੇ ਬੋਲੇ: "ਸਿੰਘ ਤਾਂ ਡਰ ਕੀ??.....ਸਿੰਘ ਤਾਂ ਸਹਿਮ ਕੀ??"....
ਸੰਤ ਜੀ ਨੇ ਜੋ ਉਸ ਪੱਤਰਕਾਰ ਨੂੰ ਜਵਾਬ ਦਿੱਤਾ, ਉਹ ਸੰਤ ਜੀ ਦੀ ਚੜਦੀਕਲਾ ਦਾ ਪ੍ਰਤੱਖ ਸਬੂਤ ਹੈ।ਸੰਤ ਕਹਿਣ ਲੱਗੇ: "ਮੈਂ ਬੁਜਦਿਲ ਬਣਨ ਲਈ ਪੈਦਾ ਨਹੀਂ ਹੋਇਆ।ਸੱਚਾ ਸਿੱਖ ਕਿਸੇ ਪਾਸੋਂ ਨਹੀਂ ਡਰਦਾ।ਮੈਂ ਮੋਰਚੇ ਦੀ ਅਗਵਾਈ ਕਰਨਾ ਆਪਣੀ ਜਿੰਮੇਵਾਰੀ ਸਮਝਦਾ ਹਾਂ ਤੇ ਇਸੇ ਲਈ #ਗੁਰੂ_ਨਾਨਕ_ਨਿਵਾਸ ਵਿੱਚ ਰਹਿੰਦਾ ਹਾਂ। ਮੈਨੂੰ ਪਤਾ ਹੈ ਕਿ ਮੇਰੇ ਕਤਲ ਦੋਆਂ ਸਾਜਿਸ਼ਾਂ ਰਚੀਆਂ ਜਾਂਦੀਆਂ ਰਹੀਆਂ,ਪਰ ਮੈਂ ਮੌਤ ਤੋਂ ਨਹੀਂ ਡਰਦਾ।ਮੋਰਚੇ ਕਾਰਨ ਗੁਰੂ ਨਾਨਕ ਨਿਵਾਸ 'ਚੋਂ ਬਾਹਰ ਨਹੀਂ ਜਾ ਰਿਹਾ।ਮੋਰਚਾ ਖਤਮ ਹੋਣ ਤੇ ਮੈਂ ਫੌਰਨ ਇਥੋਂ ਚਲਾ ਜਾਵਾਂਗਾ।ਮੈਨੂੰ ਮੌਤ ਦਾ ਕੋਈ ਭੈ ਨਹੀਂ।ਮੌਤ ਸਿੱਖਾਂ ਲਈ ਖੇਲ ਹੈ।".....
"ਇਕ ਆਮ ਆਦਮੀ ਤੇ ਸਿੱਖ ਵਿੱਚ ਬਹੁਤ ਅੰਤਰ ਹੈ।ਜਦ ਕਿਸੇ ਆਦਮੀ ਦਾ ਅੰਗ ਕੱਟਿਆ ਜਾਂਦਾ ਹੈ ,ਉਹ ਦਰਦ ਨਾਲ ਚੀਕਦਾ ਹੈ।ਪਰ ਜੇ ਸਿੱਖ ਜਖਮੀ ਹੋ ਜਾਵੇ ਤਾਂ ਉਹ ਗੁਰਬਾਣੀ ਪੜਦਾ ਹੈ।ਜੇ ਕਿਸੇ ਆਦਮੀ ਦਾ ਸਿਰ ਕੱਟਿਆ ਜਾਵੇ ਤਾਂ ਉਹ ਮਰ ਜਾਂਦਾ ਹੈ ਪਰ ਜੇ ਸਿੱਖ ਦਾ ਸਿਰ ਲੱਥ ਜਾਵੇ ਤਾਂ ਉਹ ਡਿੱਗਣ ਤੋਂ ਪਹਿਲਾਂ ਤਿੰਨ ਮੀਲ ਚਲ ਸਕਦਾ ਹੈ।ਚੇਤੇ ਰਹੇ ਜਿਸ ਟਕਸਾਲ ਦਾ ਮੈਂ ਸੇਵਾਦਾਰ ਹਾਂ, ਉਸ ਦੇ ਪਹਿਲੇ #ਸ਼ਹੀਦ_ਬਾਬਾ_ਦੀਪ_ਸਿੰਘ_ਜੀ ਯੁੱਧ ਵਿੱਚ ਸੀਸ ਕੱਟੇ ਜਾਣ ਪਿੱਛੋਂ ਤਲੀ ਤੇ ਸੀਸ ਧਰ ਕੇ ਤਿੰਨ ਮੀਲ ਸਫਰ ਤਹਿ ਕਰਦਿਆਂ ਅੰਮ੍ਰਿਤਸਰ ਜਾ ਪਹੁੰਚੇ ਤੇ ਆਪਣਾ ਸੀਸ #ਸ੍ਰੀ_ਦਰਬਾਰ_ਸਾਹਿਬ ਪ੍ਰਕਰਮਾ ਵਿੱਚ ਗੁਰੂ ਚਰਨਾਂ ਵਿੱਚ ਭੇਂਟ ਕੀਤਾ।"
ਜਿਥੋਂ ਤੱਕ ਸੰਤ ਜਰਨੈਲ ਸਿੰਘ ਜੀ ਦੀ ਚੜਦੀਕਲਾ ਦਾ ਸਵਾਲ ਹੈ : ਸੰਤ ਜੀ ਨੂੰ ਕਦੇ ਕਿਸੇ ਨੇ ਢਹਿੰਦੀਕਲਾ ਵਿੱਚ ਨਹੀਂ ਵੇਖਿਆ।ਉਹ ਹਰ ਵਕਤ "ਚੜਦੀਕਲਾ" ਦਾ ਸਾਕਾਰ ਰੂਪ ਦਿਖਾਈ ਦਿੰਦੇ ਸਨ।ਕਈ ਵਾਰ ਤਾਂ ਇੰਜ ਮਹਿਸੂਸ ਹੋਣ ਲਗ ਪੈਂਦਾ ਹੈ ਕਿ ਭਿੰਡਰਾਂਵਾਲੇ ਸੰਤਾਂ ਦਾ ਦੂਜਾ ਨਾਂ 'ਚੜਦੀਕਲਾ' ਤੇ ਚੜਦੀਕਲਾ ਦਾ ਦੂਜਾ ਨਾਂ 'ਭਿੰਡਰਾਂਵਾਲਾ' ਹੈ।
@Jagbir Singh Riar

No comments:

Post a Comment