Friday 10 February 2017

ਦਸਮ ਗ੍ਰੰਥ ਦੇ ਨਿੰਦਕ ਧਿਆਨ ਦੇਣ - ਹਰਪਾਲ ਸਿੰਘ ਅੰਮ੍ਰਿਤਸਰ

ਗੱਲ ਤਾਂ ਕੌੜੀ ਲਗੇਗੀ ਪਰ ਹੈ ਸੱਚੀ 
ਜਦ ਕੋਈ ਦਸਮ ਗ੍ਰੰਥ ਦਾ ਹਿਮਾਇਤੀ ਦਸਮ ਗ੍ਰੰਥ ਦੇ ਹੱਕ ਚ ਬੋਲਦਾ ਹੈ ਤਾਂ ਦਸਮ ਗ੍ਰੰਥ ਦੇ ਨਿੰਦਕਾਂ ਕੋਲ ਇਕ ਆਖਰੀ ਹਥਿਆਰ ਹੁੰਦਾ , ਓਦੋ ਇਹ ਬਹੁਤ ਬੇਸ਼ਰਮੀ ਨਾਲ ਇਕ ਗੱਲ ਬੋਲਦੇ ਆ ਦਸਮ ਗ੍ਰੰਥ ਹਿਮਾਇਤੀ ਨੂੰ ਕਿ ਤੂੰ ਤ੍ਰੀਆਂ ਚਰਿਤ੍ਰ ਦਾ ਪਾਠ ਜਾਂ ਅਰਥ ਆਪਣੀ ਮਾਂ ਭੈਣ ਜਾਂ ਬੇਟੀ ਸਾਮਣੇ ਕਰ ਸਕਦਾ ਹੈਂ ਤਾਂ ਕੁਛ ਵੀਰ ਚੁਪ ਹੋ ਜਾਂਦੇ ਹਨ ਕਿ ਇਹਦਾ ਹੁਣ ਕੀ ਜਵਾਬ ਦੇਈਏ 
ਮੈਂ ਦੇਨਾਂ ਜਵਾਬ ਹੁਣ ਦਿਲ ਤੇ ਹੱਥ ਰੱਖ ਕੇ ਸੁਣਨ ਦਸਮ ਗ੍ਰੰਥ ਦੇ ਨਿੰਦਕ 
ਮਿਤਰੋ ਆਪਾਂ ਸਾਰੇ ਪਰਿਵਾਰਾਂ ਵਾਲੇ ਹਾਂ ਸਾਡੇ ਪਰਿਵਾਰ ਚ ਮਾਤਾ ਪਿਤਾ ਭੈਣ ਭਰਾ ਸਭ ਹੁੰਦੇ ਹਨ
ਹੁਣ ਆਪਾਂ ਸਭ ਨੂੰ ਪਤਾ ਜੇ ਸੰਸਾਰ ਚ ਕਾਮ ਨਾ ਹੁੰਦਾ ਤਾਂ ਨਾਂ ਇਨਸਾਨ ਦੀ ਹੋਂਦ ਹੁੰਦੀ ਨਾ ਕਿਸੇ ਪਸ਼ੂ ਪੰਛੀ ਦੀ ਹੋਂਦ ਹੁਂੰਦੀ 
ਜੇ ਅੱਜ ਸਾਡੀ ਹੋਂਦ ਹੈ ਤਾਂ ਕੇਵਲ ਇਸ ਲਈ ਕਿ ਸਾਡੇ ਮਾਂ ਬਾਪ ਨੇ ਗ੍ਰਿਹਸਥ ਚ ਪ੍ਰਵੇਸ਼ ਕਰਕੇ ਭੋਗ ਕੀਤਾ ਤਾਂ ਅੱਜ ਸਾਡੀ ਹੋਂਦ ਹੈ ਫਿਰ ਓਹ ਚਾਹੇ ਮੈਂ ਹੋਵਾ ਕੋਈ ਦਸਮ ਗ੍ਰੰਥ ਨਿੰਦਕ ਹੋਵੇ ਕੋਈ ਦਸਮ ਗ੍ਰੰਥ ਹਿਮਾਇਤੀ ਹੋਵੇ ਕੋਈ ਗੁਰੂ ਪੀਰ ਹੋਵੇ 
ਕੋਈ ਪਾਪੀ ਆ ਕੋਈ ਭਗਤ ਆ ਸਭ ਦਾ ਜਨਮ ਕਾਮ ਵਿਚੋਂ ਹੀ ਹੋਇਆ ਹੈ ਜੇ ਕਾਮ ਏਨਾ ਮਹੱਤਵਪੂਰਨ ਹੈ ਕਿ ਓਸਤੋਂ ਬਿਨਾ ਮਨੁੱਖ ਜਾਤੀ ਦੀ ਹੋਂਦ ਹੀ ਨਹੀਂ ਹੋ ਸਕਦੀ ਫਿਰ ਕਾਮ ਤੇ ਬੋਲਿਆ ਕਿਓ ਨਹੀਂ ਜਾ ਸਕਦਾ ਕੋਈ ਗੁਰੂ ਜੇ ਲੋਭ ਤੇ ਬੋਲ ਸਕਦਾ ਮੋਹ ਤੇ ਬੋਲ ਸਕਦਾ ਕ੍ਰੋਧ ਤੇ ਬੋਲ ਸਕਦਾ ਫਿਰ ਓਹ ਕਾਮ ਤੇ ਕਿਓਂ ਨਹੀਂ ਬੋਲ ਸਕਦਾ 
ਮੈਨੂੰ ਇਹ ਦਸਮ ਗ੍ਰੰਥ ਦੇ ਨਿੰਦਕ ਦੱਸਣ ਕਿ ਤੁਸੀਂ ਕਾਮ ਨਹੀਂ ਕਰਦੇ ਕੀ ਤੁਹਾਡੇ ਚ ਕਾਮ ਨਹੀਂ ਹੈਂ ਕੀ ਤੁਹਾਡੀ ਹੋਂਦ ਕਾਮ ਵਿਚੋਂ ਨਹੀਂ ਹੋਈ
ਸਭ ਤੋਂ ਮਹੱਤਵਪੂਰਨ ਗੱਲ ਜੋ ਮੈਂ ਆਰੰਭ ਵਿਚ ਕੀਤੀ ਸੀ ਇਹ ਨਿੰਦਕ ਬੋਲਦੇ ਕੀ ਤੁਸੀਂ ਤ੍ਰੀਆ ਚਰਿਤ੍ਰ ਦੀ ਵਿਆਖਿਆ ਆਪਣੇ ਪਰਿਵਾਰ ਚ ਭੈਣ ਮਾਂ ਬੇਟੀ ਸਾਮਣੇ ਕਰ ਸਕਦੇ ਹੋ ਫਿਰ ਮੇਰਾ ਇਹਨਾਂ ਨਿੰਦਕਾਂ ਨੂੰ ਸਵਾਲ ਹੈ ਕਿ ਤੁਸੀਂ ਵੀ ਗ੍ਰਿਹਸਤੀ ਹੋ ਕਦੇ ਆਪਣੀ ਪਤਨੀ ਨਾਲ ਭੋਗ ਵਿਲਾਸ ਇਕਾਂਤ ਚ ਕਰਦੇ ਓ ਜਾਂ ਸਾਰੇ ਪਰਿਵਾਰ ਦੇ ਸਾਹਮਣੇ ਕਰਦੇ ਓ 
ਕੋਈ ਭੈਣ ਆਪਣੇ ਪਤੀ ਨਾਲ ਕਾਮ ਦੀ ਗੱਲ ਇਕਾਂਤ ਚ ਕਰੇਗੀ ਜਾਂ ਆਪਣੇ ਭਰਾ ਜਾਂ ਬਾਪ ਦੇ ਸਾਹਮਣੇ ਕਰੇਗੀ 
ਜਦ ਇਹ ਸਾਬਿਤ ਹੋ ਗਿਆ ਕਿ ਸਭ ਕਾਮੀ ਨੇ ਕਾਮ ਤੋਂ ਬਿਨਾਂ ਕੋਈ ਰਹਿ ਨਹੀਂ ਸਕਦਾ 
ਇਕ ਪਰਿਵਾਰ ਚ ਭਰਾ ਭੈਣ ਮਾਂ ਬਾਪ ਸਭ ਹੁੰਦੇ ਆ ਸਭ ਕਾਮ ਦੀਆ ਗੱਲਾ ਵੀ ਕਰਦੇ ਆ ਭੋਗ ਵੀ ਕਰਦੇ ਆ ਪਰ ਇਕਾਂਤ ਚ , ਕਿੳੁਕਿ ਸਭ ਨੂੰ ਅੱਖ ਦੀ ਸ਼ਰਮ ਹੁਂੰਦੀ ਹੈ ਹੁਣ ਕੋਈ ਦਸਮ ਗ੍ਰੰਥ ਦਾ ਨਿੰਦਕ ਆਪਣੀ ਭੈਣ ਜਾਂ ਭਰਾ ਜੋ ਸ਼ਾਦੀ ਸ਼ੁਦਾ ਹੈ ਓਹਨੂੰ ਬੋਲ ਸਕਦਾ ਕਿ ਜੇ ਕਾਮ ਬਿਨਾ ਰਹਿ ਨਹੀਂ ਸਕਦੇ ਤਾਂ ਸਾਰੇ ਪਰਿਵਾਰ ਦੇ ਸਾਹਮਣੇ ਈ ਭੋਗ ਵਿਲਾਸ ਕਰੋ 
ਕੋਈ ਨਹੀਂ ਕਹਿ ਸਕਦਾ, ਇਹੀ ਮੇਰਾ ਜਵਾਬ ਸੀ ਨਿੰਦਕਾਂ ਨੂੰ ਜੋ ਬੋਲਦੇ ਕਿ ਤ੍ਰਿਆ ਚਰਿਤ੍ਰ ਦੀ ਕਥਾ ਕਰੋ ਆਪਣੀ ਮਾਂ ਬੇਟੀ ਭੈਣ ਸਾਹਮਣੇ 
ਵੀਰੋ ਇਸ ਸੰਸਾਰ ਚ ਸਭ ਕੁਛ ਹੋ ਰਿਹਾ ਹੈ ਤੇ ਸਭ ਤੋ ਜਿਆਦਾ ਜੇ ਸੋਚਿਆ ਜਾਂਦਾ ਓਹ ਕਾਮ ਬਾਰੇ ਸੋਚਿਆ ਜਾਂਦਾ ਫਿਰ ਵੀ ਸੰਸਾਰ ਇਕ ਮਰਿਆਦਾ ਚ ਚਲ ਰਿਹਾ ਹੈ ਓਹ ਕਿਹੜਾ ਪਰਿਵਾਰ ਹੈ ਜਿਸਦੇ ਮੈਂਬਰ ਕਾਮ ਬਾਰੇ ਗੱਲ ਨਹੀਂ ਕਰਦੇ ਜਾਂ ਭੋਗ ਨਹੀਂ ਕਰਦੇ ਪਰ ਇਹਦੀ ਇਕ ਮਰਿਆਦਾ ਹੈ ਹਰ ਕਿਸੇ ਨੂੰ ਅੱਖ ਦੀ ਸ਼ਰਮ ਹੁਂੰਦੀ ਹੈ
ਹਰ ਗੱਲ ਦਾ ਸਮਾਂ ਹੁੰਦਾ ਹੈ ਹਰ ਕੰਮ ਦੀ ਮਰਿਆਦਾ ਹੈ ਦਸਮ ਗ੍ਰੰਥ ਨੂੰ ਅਸ਼ਲੀਲ ਰਚਨਾ ਦੱਸਣ ਵਾਲੇ ਭਾਈ ਭੈਣ ਦੱਸਣ ਕੀ ਓਹ ਕਾਮ ਤੋਂ ਬਿਨਾਂ ਨੇ , ਕੀ ਓਹਨਾਂ ਕਦੇ ਕਾਮ ਬਾਰੇ ਸੋਚਿਆ ਨਹੀਂ ਹੈ ਜਾਂ ਕਦੇ ਖੁਦ ਭੋਗ ਵਿਲਾਸ ਨਹੀਂ ਕੀਤਾ ਜੇ ਕਾਮ ਕੀਤਾ ਸੀ ਸਭ ਪਰਿਵਾਰ ਦੇ ਸਾਹਮਣੇ ਕੀਤਾ ਸੀ ਕਿ ਇਕਾਂਤ ਚ ਕੀਤਾ ਸੀ
ਵਿਦੇਸ਼ਾ ਵਿਚ ਕਾਮ ਬਾਰੇ ਸਿਖਿਆ ਸਕੂਲਾ ਕਾਲਜਾਂ ਚ ਈ ਦਿਤੀ ਜਾਂਦੀ ਹੈ ਬੱਚਿਆ ਦੇ ਟੀਚਰ ਬੱਚਿਆ ਨੂੰ ਕਾਮ ਬਾਰੇ ਦਸਦੇ ਆ ਸਭ ਕੁਛ , ਜੇ ਸਾਡੇ ਪਿਤਾ ਦਸ਼ਮੇਸ਼ ਜੀ ਨੇ ਕਾਮ ਬਾਰੇ ਲਿਖ ਦਿਤਾ ਤਾਂ ਓਹ ਅਸ਼ਲੀਲ ਰਚਨਾ ਹੋ ਗਈ ਜੇ ਅਸ਼ਲੀਲਤਾ ਦੇ ਐਨੇ ਈ ਖਿਲਾਫ ਹੋ ਮਿਸ਼ਨਰੀਓ ਫਿਰ ਤਾਂ ਵਿਦੇਸ਼ਾ ਵਿਚ ਕਾਮ ਬਹੁਤ ਪ੍ਰਚਲਿਤ ਹੈ ਫਿਰ ਭੱਜ ਭੱਜ ਬਾਹਰ ਕਿਓ ਜਾਂਦੇ ਹੋ ਪ੍ਰਚਾਰ ਕਰਨ 
ਹੁਣ ਜੋ ਤਾਂ ਥੋੜੇ ਵੀ ਸਮਝਦਾਰ ਹੋਣਗੇ ਓਹ ਸਮਝ ਜਾਣਗੇ ਮੇਰਾ ਇਸ਼ਾਰਾ ਪਰ ਜਿਨਾਂ ਨੂੰ ਤਨਖਾਹ ਮਿਲਦੀ ਆ ਕਿ ਪੰਥ ਚ ਵਹਿਮ ਭਰਮ ਫੈਲਾਓ ਸਿਖ ਨੂੰ ਸਿਖ ਦਾ ਵੈਰੀ ਬਣਾਓ ਭਰਾ ਮਾਰੂ ਜੰਗ ਕਰਵਾਓ ਓਹ ਹਮੇਸ਼ਾਂ ਸਿਰ ਅੜਾਓਂਦੇ ਰਹਿਣਗੇ ਤੇ ਖਾਲਸਾ ਪੰਥ ਕੋਲੋ ਲਾਹਣਤਾ ਪਵਾੳੁਦੇ ਰਹਿਣਗੇ
ਇਹ ਲਿਖਤ ਸ਼ਾਇਦ ਇਕ ਸਾਲ ਪਹਿਲਾਂ ਲਿਖੀ ਸੀ ਮੈਂ , ਬਹੁਤ ਵੀਰਾਂ ਨੇ ਆਪਣੇ ਆਪਣੇ ਨਾਮ ਹੇਠ ਇਹ ਪੋਸਟ ਸ਼ੇਅਰ ਕੀਤੀ ਸੀ ਮੈਂ ਤਾਂ ਸਗੋਂ ਖੁਸ਼ ਹੁੰਨਾ ਕਿ ਅਖਉਤੀ ਮਿਸ਼ਨਰੀਆਂ ਨੂੰ ਜਵਾਬ ਮਿਲਣਾਂ ਚਾਹੀਦਾ ਮੈਨੂੰ ਆਪਣਾਂ ਨਾਮ ਹਰ ਜਗਾ ਨਹੀ ਚਾਹੀਦਾ ਮੇਰੀ ਪੋਸਟ ਤੇ ਚਾਹੇ ਆਪਣਾਂ ਨਾਮ ਲਿਖ ਲਿਆ ਕਰੋ ਮੈਨੂੰ ਕੋਈ ਇਤਰਾਜ਼ ਨਹੀ ਹਰਪਾਲ ਸਿੰਘ ਅੰਮ੍ਰਿਤਸਰ

No comments:

Post a Comment