Thursday 2 February 2017

ਸੰਤ ਜਰਨੈਲ ਸਿੰਘ ਜੀ ਦੇ ਜੀਵਨ ਤੋਂ ਸੇਧ

ਸੰਤ ਜਰਨੈਲ ਸਿੰਘ ਜੀ ਦੀ ਇਸ ਗੱਲ ਨੂੰ ਸਮਝਣਾ ਚਾਹੀਦਾ ਕਿ ਉਹਨਾਂ ਨੇ ਕਿਸੇ ਕਿਤਾਬੀ ਗਿਆਨ ਚੋ ਇਹ ਗੱਲ ਨਹੀਂ ਸੀ ਪੜ੍ਹੀ।
ਕੌਮ ਦੇ ਮੰਗਾ ਦੀ,ਮਸਲਿਆਂ ਦੀ , ਕੇ ਅੱਜ ਕੀ ਕਰਨਾ ਚਾਹੀਦਾ।
ਓਹਨਾ ਨੇ ਕੋਈ ਸਿਆਸੀ ਚਿੰਤਨ ਨਹੀਂ ਰਚਿਆ।
ਕਈ ਗੱਲ ਕਰਦੇ ਆ ਸੰਤ ਜੀ ਨੂੰ ਸੋਝੀ ਨਹੀਂ ਸੀ,ਉਹ ਕਿਹੜਾ ਪੜ੍ਹੇ ਸੀ।
ਸੋਝੀ ਤੇ ਗਿਆਨ ਦੇ ਸੋਮੇ ਕੱਲੇ ਸਕੂਲਾਂ ਕਾਲਜਾਂ ਚੋ ਨੀ ਮਿਲਦੇ
ਇਸਦਾ ਇਕ ਹੋਰ ਸੋਮਾ ਵੀ ਹੈਗਾ
ਜਿੰਨਾ ਚਿਰ ਸਾਡੀ ਅੰਤਰਦ੍ਰਿਸ਼ਟੀ ਤੇ ਦੁਨਿਆਵੀ ਪ੍ਰਭਾਵ ਪਏ ਰਹਿਣਗੇ ਇਹ ਪੂਰੀ ਨਿਖਰਦੀ ਨੀ।
ਓਥੇ ਸੂਖਮ ਦ੍ਰਿਸ਼ਠੀ ਕੰਮ ਕਰਦੀ ਆ ਸੂਖਮ ਗਿਆਨ ਤੇ ਦੁਨਿਆਵੀ ਗਿਆਨ।
ਜਦੋ ਬਿਰਤੀ ਤੋਂ ਦੁਨਿਆਵੀ ਪ੍ਰਭਾਵ ਦੂਰ ਹੋਈ ਜਾਣਗੇ,ਹਰ ਮਾਮਲੇ ਵਿੱਚ ਤੁਸੀਂ ਰੂਹਾਨੀ ਕੀਮਤਾਂ ਨੂੰ ਪਹਿਲ ਦਿੰਨੇ ਓ,ਜਦੋ ਵਿਕਾਰ ਧੋਤੇ ਗਏ ਮਨ ਤੋਂ,ਫਿਰ ਅੰਤਰ ਦ੍ਰਿਸ਼ਟੀ ਏਨੀ ਨਿਖ਼ਰ ਆਉਂਦੀ ਐ
ਫੇਰ ਜਦੋ ਤੁਸੀਂ ਦੇਖਦੇ ਓ ਫਿਰ ਚੀਜਾਂ ਸਹੀ ਨਜ਼ਰ ਆਉਣ ਲੱਗ ਜਾਂਦੀਆਂ ।
ਫੇਰ ਅਨੁਮਾਨ ਲਗਾਉਣ ਦੀ ਦ੍ਰਿਸ਼ਟੀ ਸ਼ੁੱਧ ਹੋ ਜਾਂਦੀ ਐ।
ਇਹ ਸੂਖਮ ਗਿਆਨ ਦੁਨਿਆਵੀ ਪੜ੍ਹਾਈ ਨਾਲ ਨਹੀਂ ਆਉਂਦਾ।
ਜਦੋ ਫੇਰ ਸੰਤ ਜੀ ਨੇ ਦੇਖਿਆ ਕਿ ਪੰਜਾਬ ਵਿੱਚ ਕੀ ਹੋ ਰਿਹਾ ਓਹਨਾ ਨੇ ਕਿਸੇ ਸਿਧਾਂਤ ਦੀ ਐਨਕ ਲਾਕੇ ਨਹੀਂ ਦੇਖੀ।
ਜਿੰਨਾ ਓਹਨਾ ਨੂ ਧਰਮ ਨਾਲ ਪਿਆਰ ਸੀ ਦੂਜੇ ਕਿਸੇ ਨੂੰ ਨਹੀਂ ਸੀ।
ਸੋ ਸੰਤਾਂ ਨੇ ਹਿੰਦੋਸਤਾਨ ਵਿਚ ਸਿੱਖਾਂ ਦੀ ਸਥਿਤੀ ਇਸ ਤਰਾਂ ਦੇਖਿਆ ।
ਜਿਹੜੇ ਬੰਦੇ ਨੂੰ ਏਨਾ ਪਿਆਰ ਆ ਧਰਮ ਨਾਲ ਤੇ ਗੁਰੂ ਨਾਲ ਉਹ ਇਸ ਗੱਲ ਤੋਂ ਬੇਚੈਨ ਕਿਵੇਂ ਨਹੀਂ ਹੋਊ।
ਓਹਨਾ ਨੂ ਪਤਾ ਲੱਗ ਗਿਆ ਸੀ ਕਿ ਧਰਮ ਦੀਆ ਜੜ੍ਹਾਂ ਪੁਟੀਆਂ ਜ਼ਾ ਰਹੀਆਂ , ਇਸਨੂੰ ਹੁਣ ਰੋਕਿਆ ਕਿਵੇਂ ਜਾਵੇ ਇਹ ਸਵਾਲ ਖੜ੍ਹਾ ਹੋ ਗਿਆ ਸੀ,ਕੀ ਕੀਤਾ ਜਾਵੇ ਕੇ ਸਿੱਖਾਂ ਵਿੱਚ ਪੁਰਾਤਨ ਜਜਬਾ ਪੈਦਾ ਹੋਜੇ,ਇਹਦਾ ਹੱਲ ਸੀ ਕੌਮ ਨੂੰ ਆਪਣੇ ਆਤਮਿਕ ਸੌਮੇਆ ਨਾਲ ਜੋੜ ਦੇਣਾ।
ਓਹਨਾ ਨੂ ਇਹ ਸੀ ਕੇ ਮੈਂ ਪੁਰਾਤਨ ਜਜਬਾ ਕਿਵੇਂ ਪੈਦਾ ਕਰਾ, ਤੇ ਉਹ ਇੰਚ ਇੰਚ ਕਰਕੇ ਏਧਰ ਨੂੰ ਵਧਣ ਲੱਗੇ।
ਤੇ ਉਹ ਆਪਣੇ ਆਦਰਸ਼ ਨੂੰ ਇਕਾਗਰਤਾ ਨਾਲ ਦੇਖਣ ਲੱਗੇ।
ਕਈ ਸੰਤਾ ਦੇ ਕਾਂਗਰਸ ਨਾਲ ਸੰਬੰਧ ਦੱਸਦੇ ਨੇ,ਤੁਸੀਂ ਦਸੋ ਕੋਈ ਇਕ ਵੀ ਸਬੂਤ ਮਿਲਦਾ ਜੋ ਓਹਨਾ ਦੇ ਸੰਬੰਧ ਜਾਹਿਰ ਕਰਦਾ ਹੋਵੇ ਤੇ ਉਹਨਾਂ ਦੇ ਆਦਰਸ਼ ਨੂੰ ਧੁੰਦਲਾ ਕਰਦਾ ਹੋਵੇ।
ਸੋ ਸੰਤ ਆਪਣੇ ਆਦਰਸ਼ ਦੇ ਪੱਕੇ ਸੀ,ਓਹਨਾ ਦੀ ਹਸਤੀ ਤੇ ਸਵਾਲ ਖੜ੍ਹੇ ਕਰਨੇ ਸਰਾਸਰ ਬੇਵਕੂਫੀ ਹੈ।

No comments:

Post a Comment