Friday 17 February 2017

ਸੰਤ ਜੀ ਅਨੰਦ ਕਾਰਜ ਸਮੇਂ - ਮੱਖਣ ਸਿੰਘ ਗਿੱਲ

ਜਦੋ ਬਰਾਤ ਗਿਆਂ ਤੇ ਬਾਬਾ ਜੋਗਿੰਦਰ ਸਿੰਘ ਨੇ ਕਿਹਾ ਜਰਨੈਲ ਸਿੰਘ ਕਿੱਥੇ ਹੈ,ਸਿੰਘ ਨੇ ਕਿਹਾ ੳੁਹ ਤਾ ਦੱਸ ਗ੍ਰੰਥੀ ਤੋ ਪਾਠ ਕਰਦੇ ਆ,ਬਾਬਾ ਜੀ ਕਹਿੰਦੇ ਸ਼ੁਕਰ ਹੈ ਦਸ ਗ੍ਰੰਥੀ ਤੋ ਕਰਦਾ ਜੇ ਗੁਰੂ ਗ੍ਰੰਥ ਸਾਹਿਬ ਤੋ ਕਰਦੇ ਹੁੰਦੇ ਤਾ ਉਹਨੇ ਤਿੰਨ ਦਿੰਨ ਉੱਠਣਾ ਨਹੀ ਸੀ,---ਮੱਖਣ ਸਿੰਘ ਗਿੱਲ
ਜਿਸ ਦਿੰਨ ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰੳਾਵਾਲਿਆ ਦਾ ਅਨੰਦ ਕਾਰਜ ਸੀ ਤਾ ਸੰਤ ਜੀ ਨੇ ਸਾਰੇ ਕਾਰਜ ਆਮ ਦਿਨਾ ਵਾਗ ਹੀ ਕੀਤੇ ਸਨ,
ਤੇ ਜਿਸ ਦਿਨ ਵਿਆਹ ਲੲੀ ਬਰਾਤ ਨਾਲ ਜਾਣਾ ਸੀ, ਤਾ ਸੰਤ ਜੀ ਜੰਝ ਘਰ ਵਿੱਚ ਬੈਠੇ ਦਸ ਗ੍ਰੰਥੀ ਤੋ ਪਾਠ ਕਰਨ ਲੱਗ ਪੲੇ,ਪਰ ਕਿਸੇ ਨੂੰ ਪਤਾ ਨਹੀ ਸੀ,
ਕਿੳੁ ਕਿ ਸਾਰੇ ਬਾਹਰ ਦੋਣ ਦੇ ਮੰਜਿਆਂ ਤੇ ਬੈਠੇ ਸਨ,
ਤੇ ਸੰਤ ਜੀ ਦੇ ਪਿਤਾ ਜੀ ਪ੍ਰੇਸ਼ਾਨ ਸੀ ਕਿ ਜਰਨੈਲ ਸਿੰਘ ਕਿੱਧਰ ਚਲਾ ਗਿਆ ਅਨੰਦ ਕਾਰਜ਼ ਦਾ ਟਾਈਮ ਹੁੰਦਾ ਜਾ ਰਿਹਾ ਹੈ,---?
ਬਾਬਾ ਜੋਗਿੰਦਰ ਸਿੰਘ ਜੀ ਨੇ ੲਿਕ ਸਿੰਘ ਨੂੰ ਕੋਲ ਬੁਲਾ ਕੇ ਕੰਨ ਵਿੱਚ ਕਿਹਾ ਕਿ ਜਾ ਦੇਖ ਕੇ ਆ ਜਰਨੈਲ ਸਿੰਘ ਕਿੱਥੇ ਹੈ,ਅਨੰਦ ਕਾਰਜ਼ ਤੇ ਜਾਣਾ ਹੈ,ਉਹ ਕਿਤੇ ਲੱਭਦਾ ਨਹੀ,
ਉਹ ਸਿੰਘ ਸੰਤ ਜੀ ਨੂੰ ਲੱਭਦਾ-ਲੁਭਾਉਦਾ ਜੰਝ ਘਰ ਦੇ ਕਮਰੇ ਅੰਦਰ ਗਿਆ ਤੇ ਸੰਤ ਜੀ ਤਾ ਪਾਠ ਕਰ ਰਹੇ ਸੀ,
ਤੇ ਸਿੰਘ ਭੱਜਾ-ਭੱਜਾ ਵਾਪਸ ਆੲਿਆ ਤੇ ਬਾਬਾ ਜੋਗਿੰਦਰ ਸਿੰਘ ਜੀ ਨੂੰ ਕਹਿੰਦਾ ਬਾਬਾ ਜੀ ਸੰਤ ਜੀ ਤਾ ਦਸ ਗ੍ਰੰਥੀ ਤੋ ਪਾਠ ਕਰ ਰਹੇ ਹਨ,
ਬਾਬਾ ਜੀ ਹੱਸਦੇ ਹੋਏ ਕਹਿੰਦੇ ਸ਼ੁਕਰ ਹੈ ਦਸ ਗ੍ਰੰਥੀ ਤੋ ਕਰਦਾ ਹੈ, ਜੇ ਕਿਤੇ ਗੁਰੂ ਗ੍ਰੰਥ ਸਾਹਿਬ ਜੀ ਤੋ ਕਰਦਾ ਹੁੰਦਾ ਤਾ ਉਹਨੇ ਤਿੰਨ ਦਿੰਨ ਉੱਠਣਾ ਨਹੀ ਸੀ,
ਹੁਣ ਹੈਰਾਨੀ ਦੀ ਗੱਲ ਹੈ ਕਿ ਜਦੋ ਕਿਸੇ ਦਾ ਅਨੰਦ ਕਾਰਜ ਹੋਵੈ ਉਸ ਨੂੰ ਤਾ ਵਿਆਹ ਦੇ ਰੁਝੇਵਿਆਂ ਵਿੱਚੋ ਟਾਈਮ ਹੀ ਨਹੀ ਮਿਲਦਾ,
ਪਰ ਸੰਤ ਜੀ ਨੇ ਆਪਣੇ ਵਿਆਹ ਤੇ ਵੀ ਆਪਣਾ ਨਿੱਤ ਦਾ ਨੇਮ ਨਹੀ ਸੀ ਛੱਡਿਆ, ਪਰ ਸਾਨੂੰ ਸੰਤ ਜੀ ਦੇ ੳੁੱਚੇ-ਸੁੱਚੇ ਜੀਵਨ ਤੋ ਵੀ ਸੇਧ ਲੈ ਕੇ ਆਪਣੇ ਆਪ ਨੂੰ ਬਦਲਣ ਦੀ ਕੋਸ਼ਿਸ਼ ਕਰਦੇ ਹੀ ਰਹਿਣਾ ਚਾਹੀਦਾ ਹੈ, ਸਰੀਰ ਦੀ ਖੁਰਾਕ ਦੇ ਨਾਲ ਮਨ ਦੀ ਖੁਰਾਕ ਵੀ ਚਾਹੀਦੀ ਹੈ,
ਸੰਤ ਜੀ ਨੂੰ ਸਮਝਣ ਤੇ ਮੰਨਣ ਲਈ ਸੰਤ ਜੀ ਵਰਗੀ ਅਵਸਥਾ ਬਨਾੳੁਣ ਲਈ ਕੋਸ਼ਸ਼ਿ ਤਾ ਕਰਨੀ ਚਾਹੀਦੀ ਹੈ, ਵੱਧ ਨਹੀ ਤਾ ਘੱਟ ਹੀ ਸਹੀ,
ਪਰ ਅਸੀ ਤਾ ਨਿੱਤਨੇਮ ਨੂੰ ਵੀ ਵਿਹਲੇ ਟਾਈਮ ਲਈ ਰੱਖਿਆ ਹੈ, ਜੇ ਵਿਹਲੇ ਹੋ ਗਏ ਤਾ ਨਿੱਤਨੇਮ ਕਰ ਲਵਾਗੇ ਜੇ ਨਹੀ ਵਿਹਲੇ ਤਾ ਰਹਿਣ ਦੇਵਾਗੇ, ਸਾਨੂੰ ਕਿਹੜਾ ਪੁੱਛਣਾ ਕਿਸੇ ਨੇ,
ਜਦੋ ਅਸੀ ਆਪ ਹੀ ਗੁਰੂ ਸਾਹਿਬ ਵੱਲ ਨੂੰ ਮੂੰਹ ਦੀ ਜਗਾ ਪਿੱਠ ਕਰ ਲਈ ਫਿਰ ਕਸੂਰ ਕਿਸ ਦਾ ਹੈ,
ਅਸੀ ਤਾ ਸਿਰਫ ਅੰਮ੍ਰਿਤ ਛਕਣ ਨੂੰ ਵੱਡੀ ਜਿਮੇਵਾਰੀ ਸਮਝਦੇ ਹਾਂ, ਪਰ ਨਿੱਤਨੇਮ ਨੂੰ ਨਹੀ, ਜੇਕਰ ਅਸੀ ਸਿੰਘ ਸੱਜ ਕੇ ਵੀ ਨਿੱਤਨੇਮ ਨਹੀ ਕਰਦੇ , ਫਿਰ ਉਹ ਗੁਰੂ ਸਾਹਿਬ ਦਾ ਕੌਮ ਦਾ ਬਫਾਦਾਰ ਕਿਵੇ ਹੋ ਸੱਕਦਾ ਹੈ,---?
ਜੇਕਰ ਕੋਮ ਦਾ ਕੋੲੀ ਲੀਡਰ ਜਾ ਸੇਵਾਦਾਰ ਨਿੱਤਨੇਮੀ ਨਹੀ, ਫਿਰ ਉਹ ਕਦੇ ਵੀ ਸਰਕਾਰਾ ਕੋਲ ਵਿਕ ਸਕਦਾ ਹੈ, ਡਰ ਸਕਦਾ ਹੈ,ਕੋਮ ਨਾਲ ਗਦਾਰੀ. ਟਾਊਟੀ.ਮੁੱਖਬਰੀ ਕਰ ਸਕਦਾ ਹੈ, ਪਰ ਨਿੱਤਨੇਮੀ ਸਿੰਘ ਨਹੀ, ੳੁਹ ਮਰ ਤਾ ਸਕਦਾ ਹੈ ਪਰ ਕੋਮ ਨਾਲ ਗੁਰੂ ਨਾਲ ਗੱਦਾਰੀ ਨਹੀ ਕਰ ਸਕਦਾ,
ਸਗੋ ੲਿਸ ਦੇਸ਼ ਦੇ ਮਾੜੇ ਸਿਸਟਮ ਤੋ ਸੰਤ ਜੀ ਵਾਂਗ ਕੋਮ ਦੀਆਂ ਹੱਕੀ-ਮੰਗਾ ਲਈ ਹਾਂ ਦਾ ਨਾਹਰਾ ਮਾਰੇਗਾ, ਤੇ ੲਿਹੋ ਜਿਹੇ ਦੇਸ਼ ਲਈ ਬਾਗੀ ਜਾ ਬਾਦਸ਼ਾਹ ਹੋਵੇਗਾ,----ਮੱਖਣ ਸਿੰਘ ਗਿੱਲ

No comments:

Post a Comment