Thursday 2 February 2017

ਰਾਮ ਸ਼ਬਦ ਬਾਰੇ ਸ਼ੀ੍ ਦਸਮ ਗਰੰਥ ਸਾਹਿਬ ਵਿਚਾਰ

ਰਾਮ ਕਥਾ ਜੁਗ ਜੁਗ ਅਟਲ ਸਭ ਕੋਈ ਭਾਖਤ ਨੇਤ ॥
ਸੁਰਗ ਬਾਸ ਰਘੁਬਰ ਕਰਾ ਸਗਰੀ

ਸ੍ਰੀ ਦਸਮ ਗਰੰਥ ਦੀ ਬਾਣੀ ਨੂੰ ਸਮਝਨਾ ਹਰੇਕ ਦੇ ਵੱਸ ਦੀ ਗੱਲ ਨਹੀਂ , ਬਾਕੀ ਜੋ ਵੀਰ ਗੁਰਬਾਣੀ ਤੋਂ ਹੀਨ ਬੁਧਿ ਨਾਲ ਕੁਤਰਕ ਦਿੰਦੇ ਨੇ ਇਹਨਾ ਪੰਗਤੀਆਂ ਬਾਰੇ ਉਹਨਾ ਨੂੰ ਇਹਨਾ ਪੰਗਤੀਆਂ ਨੂੰ ਗੁਰਬਾਣੀ ਦੀ ਰੌਸ਼ਨੀ ਵਿੱਚ ਸਮਝਣ ਦਾ ਯਤਨ ਕਰਨਾ ਚਾਹਿਦਾ ਏ ... ਬਾਕੀ ਇਹਨਾ ਪੰਗਤੀਆਂ ਵਿੱਚ ਜੋ ਲਫਜ਼ ਗੁਰੂ ਸਾਹਿਬ ਨੇ ਵਰਤੇ ਨੇ ਜ਼ਰਾ ਉਹਨਾ ਨੂੰ ਧਿਆਨ ਨਾਲ ਸਮਝਿਏ ........

ਸਭ ਕੋਈ ਭਾਖਤ ਨੇਤ //

ਅਗਰ ਇਥੇ ਹਿੰਦੁਆਂ ਦੇ ਰਾਮ ਦੀ ਗੱਲ ਹੁੰਦੀ ਤਾਂ ਸਭ ਕੋਈ ਨਹੀ ਸੀ ਆਉਣਾ ਦੂਸਰੀ ਗੱਲ ਸਭ ਕੋਈ
ਵਿੱਚ ਸਾਰੇ ਹੀ ਆਉਂਦੇ ਨੇ ਫਿਰ ........ਇਹ ਹਿੰਦੁਆਂ ਵਾਲੀ ਰਾਮਾਯਣ ਦੇ 250 ਦੇ ਕਰੀਬ ਪ੍ਰਕਾਰ ਇੰਡੀਆ ਵਿੱਚ ਉਪਲਬਧ ਨੇ ਸਭ ਦੀ ਕਹਾਣੀ ਵੀ ਭਿੰਨ ਭਿੰਨ ਹੈ .....ਹੁਣ ਜਿਹੜੇ ਇਥੇ ਹਿੰਦੁਆਂ ਦਾ ਰਾਮ ਮੰਨੀ ਬੈਠੇ ਨੇ .. ਉਸ ਰਾਮ ਬਾਰੇ ਸਾਹਿਬ ਕਿਰਪਾ ਕਰਦੇ ਨੇ

ਜੌ ਕਹੌ ਰਾਮ ਅਜੌਨਿ ਅਜੈ ਅਤਿ ਕਾਹੇ ਕੌ ਕਸ਼ੌਲ ਕੁਖ ਜਯੋ ਜੂ //

ਇਥੇ ਸਭੇ ਘਟੁ ਰਾਮ ਦੀ ਗੱਲ ਹੈ ਜਿਸ ਬਾਬਤ
ਕਬੀਰ ਸਾਹਿਬ ਕਿਰਪਾ ਕਰਦੇ ਨੇ

ਜਾਨੀ ਜਾਨੀ ਰੇ ਰਾਜਾ ਰਾਮ ਕੀ ਕਹਾਨੀ //

ਉਸੇ ਹੀ ਸਰਬ ਵਿਆਪੀ ਰਾਮ ਬਾਰੇ ਗੁਰੂ ਸਾਹਿਬ
ਕਿਰਪਾ ਕਰਦੇ ਹਨ ਕੇ .....
ਉਸ ਸਰਬ ਵਿਆਪੀ ਰਾਮ ਦੀ ਕਥਾ ਜੁਗੋ ਜੁਗ ਅਟਲ ਹੈ ਜਿਸ ਬਾਰੇ ਸਭ ਉਸਨੁ ਬੇਅੰਤ ਬੇਅੰਤ ਕਹ ਕੇ ਵਿਚਾਰਦੇ ਨੇ....ਪਰ ਉਹ ਬਾਸ ਕਿਥੇ ਕਰਦਾ ਹੈ ਭਾਵ ਉਸਦਾ ਟਿਕਾਣਾ ਕਿਥੇ ਹੈ ...
ਸੁਰਗ ( ਸਵੈ ਘਰ , ਨਿਜ੍ਹ ਘਰ ) ਕਿੰਨਾ ਨਾਲ
ਸਗਰੀ ਪੂਰੀ ਸਮੇਤ ਜਿਥੇ ਸਾਰੇ ਹੀ ਨਿਰਾਕਾਰੀ ਵਸਦੇ ਨੇ ( ਸਚ ਖੰਡਿ ਵਸੈ ਨਿਰੰਕਾਰੁ ) ਕਿਓਂਕਿ
ਜੈਸਾ ਸੇਵੈ ਤੈਸਾ ਹੋਇ //

ਸਾਡੇ ਨਿਰੰਕਾਰੀ(ਜਿਸਦਾ ਕੋਈ ਆਕਾਰ ਨਹੀ ਹੁੰਦਾ) ਮੂਲ (ਰਾਮ/ਹਰਿ/ਚਿਤ/ ਆਤਮਾ/ਪਰਾਤਮਾ/ਸੰਤ/ ਸਾਧ/ਗੁਰ/ਪਰਮੇਸ਼ਵਰ ਕੀ ਅੰਸ਼) ਦੀ ਕਹਾਣੀ(ਜਾਨੀ ਜਾਨੀ ਰੇ ਰਾਜਾ ਰਾਮ ਕੀ ਕਹਾਨੀ) ਜੁਗੋ ਜੁਗ ਅਟਲ ਸੀ, ਹੈ ਅਤੇ ਰਹੇਗੀ । ਇਹ ਨਿਰੰਕਾਰੀ ਰਾਮ ਸਭ ਹਿਰਦਿਆਂ ਵਿੱਚ ਵਸਦਾ ਹੈ (ਸਭੇ ਘਟਿ ਰਾਮ ਬੋਲੇ ) |ਏਕ ਮਨ ਏਕ ਚਿਤ ਹੋ ਕੇ ਸਾਡਾ ਮੂਲ (ਰਘੁਬਰ=ਮਨ ਤੇ ਚਿੱਤ) ਅਪਨੇ ਸਵਰਗ ਰੂਪੀ ਨਿੱਜ ਘਰ (ਹਿਰਦਾ/ ਬੇਗੁਮ੍ਪੁਰਾ/ਦਸਵਾ ਦੁਆਰ /ਸਚਖੰਡ ) ਵਿਚ ਪੱਕਾ ਨਿਵਾਸ ਪਾ ਲੈਂਦਾ ਹੈ | ਉਸ ਸਚਖੰਡ (= ਸਮੁੰਦਰ) ਵਿੱਚ ਉਸ ਵਰਗੇ ਹੋਰ ਵੀ ਕਈ ਗੁਰਮੁਖਿ (= ਬੂੰਦਾਂ) ਵਸਦੇ ਹਨ | ਓਹ ਗੁਰਮੁਖਿ ਅਨੇਕ ਹੁੰਦੇ ਹੋਏ ਵੀ ੧ ਹਨ (ਅਨੇਕ ਹੈ ਫਿਰ ਏਕ ਹੈ) |

ਜੋ ਇਹ ਕਥਾ ਸੁਨੈ ਅਰੁ ਗਾਵੈ॥ ਦੂਖ ਪਾਪ ਤਿਹ ਨਿਕਟ ਨਾ ਆਵੈ॥

ਸੋ ਜੋ ਵੀ ਇਸ ਕਥਾ ਨੂੰ ਸੁਣੇਗਾ ਜਾੰ ਗਾਵੈ ਗਾ ਉਹ ਦੂਖ ( ਅਗਨਿ ਦਹੈ ) ਪਾਪ ( ਗਰਭ ਬਸੇਰਾ )

ਜਹਾ ਝੂਠ ਤਹਾ ਪਾਪੁ //

ਮਾਇਆ ਝੂਠ ਹੈ .......ਦੇ ਵਿੱਚ ਨਹੀਂ ਆਵੇਗਾ...

No comments:

Post a Comment