Thursday 16 February 2017

ਅੱਜ ਦੇ ਹਾਲਾਤਾਂ ਤੇ ਗੌਰ ਕਰੀਏ - ਜੁਗਰਾਜ ਸਿੰਘ

ਅੱਜ ਦੇ ਹਾਲਾਤਾਂ ਤੇ ਗੌਰ ਕਰੀਏ ਤਾਂ ਪਹਿਲਾਂ ਖੁਦ ਦੇ ਹਾਲਾਤਾਂ ਤੇ ਕਰੀਏ..ਕਿਉਂਕਿ ਅਕਸਰ ਮੇਰੇ ਵਰਗੇ ਭੇਖੀ ਗੁਰੂ ਵਲੋਂ ਬਖਸ਼ੀ 'ਕਲਮ' ਦਾ ਪ੍ਰਯੋਗ ਤਾਂ ਸਹੀ ਕਰ ਰਹੇ ਹੁੰਦੇ ਨੇ ਪਰ ਵਿੱਚ 'ਅਹੰਕਾਰ' ਸ਼ਰੀਕ ਬਣ ਜਾਂਦੈ..ਇਸੇ ਕਰਕੇ ਦੂਸਰੇ ਦੀਆਂ ਗਲਤੀਆਂ ਵੇਖਣ ਦੀ ਬਜਾਏ..ਆਪਣੇ ਕੋਲ ਗੁਰਬਾਣੀ ਦੀ ਛਾਨਣੀ ਰੱਖੀਏ ਤੇ ਗਲਤੀਆਂ ਨੂੰ ਛਾਣੀਏ ਤੇ ਦੇਖੀਏ ਕਿ ਅਸੀਂ ਵੀ ਕੋਈ ਦੁੱਧ ਦੇ ਧੋਤੇ ਨਹੀਂ।ਏ ਮੈਂ ਨਹੀਂ ਕਹਿੰਦਾ ਇਸਨੂੰ ਕਹਿਣ ਵਾਲਾ ਵੀ ਮੇਰੇ ਸਿਰ ਚੜਿਆ 'ਅਹੰਕਾਰ' ਐ।ਪਰ ਪਤਾ ਨਹੀਂ ਇਸ ਨੂੰ ਵੀ ਅੱਜ ਕੀ ਹੋ ਗਿਆ,ਅਹੰਕਾਰ ਪਤਾ ਨਹੀਂ ਅੱਜ ਕਿਉਂ ਬਹਿਕੀਆਂ-ਬਹਿਕੀਆਂ ਗੱਲਾਂ ਕਰ ਰਿਹਾ ਏ ਸ਼ਾਇਦ ਇਸ ਨੇ ਵੀ ਆਪਣੀਆਂ 'ਕਰਤੂਤਾਂ' ਦਾ ਸ਼ੀਸ਼ਾ ਦੇਖ ਲਿਆ ਏ,ਤਾਂਹੀ ਸੋਚਾਂ ਬਈ ਜੁਗਰਾਜ ਸਿਆਂ ਤੇਰੇ 'ਅਹੰਕਾਰ' ਵਿੱਚ,'ਨਿਮਰਤਾ' ਦੀ ਸੁਗੰਧ ਕਿਉਂ ਆ ਰਹੀ ਏ।
ਏ ਵੀ ਸੋਚਦੈ ਕਿ ਸਾਰਾ ਦਿਨ ਬੁੱਕਲ ਮਾਰ ਕੇ..ਟੱਚ ਤੇ ਉਂਗਲਾਂ ਹਿਲਾ-ਹਿਲਾ ਕੇ ਬਹੁਤ ਕਰ ਲਿਆ 'ਅਹੰਕਾਰ' ਦਾ ਧੰਦਾ..ਹੁਣ ਲਾ ਕੇ ਚੌਂਕੜਾ ਧੰਨ ਗੁਰੂਆਂ ਦੀ ਬਾਣੀ ਨੂੰ ਹੱਥਾਂ ਨਾਲ ਪੰਨੇ ਉਥੇਲਣ ਦਾ ਸਮਾਂ ਆ ਗਿਆ ਏ।ਦੇਖ ਬੈਲ-ਬੁਧੀਆ..ਗੁਰੂ ਸਾਹਿਬਾਨ ਜੀਆਂ ਵਲੋਂ ਬਖਸ਼ੇ ਗ੍ਰੰਥਾਂ ਦੇ ਪੰਨੇ ਉਥੇਲ ਉਥੇਲ ਕੇ..ਦੇਖ ਇਕ-ਇਕ ਪੰਨਾ ਕੀ ਕਹਿੰਦਾ ਏ ਤੈਨੂੰ,।
ਦੇਖ ਓ ਕੁਦਰਤ ਤੈਨੂੰ ਪੁਕਾਰ ਰਹੀ ਏ..
ਕਹਿੰਦੀ ਆਜਾ ਹਿੱਕ ਨਾਲ ਲਾ-ਲੈ..
ਦੇਖ ਓ ਨਹਿਰ ਪੁਕਾਰ ਰਹੀ ਏ..
ਕਹਿੰਦੀ ਆਜਾ ਵਿੱਚ ਨਹਾਲੈ..
ਦੇਖ ਓ ਰੁੱਤ ਪੁਕਾਰ ਰਹੀ ਏ..
ਕਹਿੰਦੀ ਆਜਾ ਰੁੱਤ ਮਨਾਲੈ..
ਦੇਖ ਓ ਵਾਯੂ ਪੁਕਾਰ ਰਹੀ ਏ..
ਕਹਿੰਦੀ ਆਜਾ ਵਿੱਚ ਸਮਾ ਲੈ..
ਕਿਥੇ ਰਹਿ ਗਈ ਖੁਦਾ ਦੀ ਇਬਾਦਤ..
ਕਿਥੇ ਰਹਿ ਗਿਆ ਕੁਦਰਤ ਨਾਲ ਪਿਆਰ..
ਇਸ ਟੱਚ ਨੇ ਮੈਥੋਂ ਪਰਿਵਾਰ ਦਾ ਪਿਆਰ ਖੋਹ ਲਿਆ..
ਤੇ ਖੋਹ ਲਏ ਭੈਣ-ਭਰਾ ਤੇ ਯਾਰ..
ਤੇ ਖੋਹ ਲਏ ਅਕਾਲ-ਪੁਰਖ ਸਿਰਜਣਹਾਰ।
ਹੁਣ ਕਰਨਾ ਤੇਰੀ ਕੁਦਰਤ ਨਾਲ ਪਿਆਰ..
ਤੇ ਅਹੰਕਾਰੀ ਬਿਰਤੀ..ਧੋਣੋਂ ਫੜਨੀ ਏ..
ਬਸ ਹੁਣ 'ਮੈਂ' ਮਾਰ ਕੇ.. ਨਿੱਤ ਤੇਰੀ-ਤੇਰੀ ਕਰਨੀ ਏ..
ਜਿਸ ਦਿਨ ਤੇਰੀ-ਤੇਰੀ ਅਲਫਾਜ਼ ਮੁੱਖੋਂ ਆ ਗਏ..
ਉਸ ਦਿਨ ਤੇਰਾ ਇਨਸਾਨ ਬਣ ਜਾਵਾਂਗਾ..
ਏ ਭੇਖੀ ਉਸ ਦਿਨ ਤੇਰਾ ਬੰਦਾ ਬਣ ਜਾਏਗਾ।

No comments:

Post a Comment