Thursday 2 February 2017

ਭਾਈ ਸਤੀ ਦਾਸ ਜੀ


ਭਾਈ ਸਤੀ ਦਾਸ ਜੀ ਜਿਹਲਮ ਜ਼ਿਲੇ ਦੇ ਪਿੰਡ ਕਰਿਆਲਾ ਦੇ ਵਸਨੀਕ ਹੀਰਾ ਨੰਦ ਜੀ (ਗੁਰੂ ਹਰਗੋਬਿੰਦ ਸਾਹਿਬ ਜੀ ਦੇ ਸ਼ਰਧਾਲੂ ਅਤੇ ਸੇਵਾਦਾਰ) ਦੇ ਸਪੁੱਤਰ ਸਨ ਜੋ ਕਿ ਹੁਣ ਪਾਕਿਸਤਾਨ ਵਿੱਚ ਹੈ !
ਆਪ ਜੀ "ਭਾਈ ਮਤੀ ਦਾਸ ਜੀ" ਦੇ ਭਰਾ ਸਨ ! ਆਪ ਜੀ ਦੇ ਪਿਤਾ ਦਾ ਨਾਂਅ ਭਾਈ ਪਰਾਗਾ ਜੀ ਸੀ।( ਭਾਈ ਪਰਾਗਾ ਜੀ, ਸ਼੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੀ ਫੌਜ ਵਿੱਚ ਜਥੇਦਾਰ ਸਨ।) ਆਪ ਜੀ ਆਪਣੇ ਪਿਤਾ ਅਤੇ ਭਰਾ ਵਾਂਗ ਹੀ ਆਪਣੇ ਜੀਵਨ ਕਾਲ ਦੇ ਮੁੱਢ ਤੋਂ ਹੀ ਗੁਰੂ-ਘਰ ਨਾਲ ਜੁੜੇ ਹੋਏ ਸਨ ! ਆਪ ਜੀ ਭਾਈ ਮਤੀ ਦਾਸ ਜੀ ਨਾਲ ਦਰਗਾਹ ਮੱਲ ਦੇ ਕਿਰਤ ਕਰਦੇ ਸਨ !
ਆਪ ਜੀ ਦਾ ਵਧੇਰੇ ਜੀਵਨ ਕੀਰਤਪੁਰ ਵਿੱਖੇ ਆਪਣੇ ਭਰਾ "ਭਾਈ ਮਤੀ ਦਾਸ ਜੀ" ਦੇ ਨਾਲ ਹੀ ਬੀਤਿਆ ਅਤੇ ਜਦ "ਧੰਨ ਸ਼੍ਰੀ ਗੁਰੂ ਤੇਗ ਬਹਾਦੁਰ ਸਾਹਿਬ ਜੀ" ਕੋਲ ਕਸ਼ਮੀਰੀ ਪੰਡਿਤ ਆਪਣੇ ਧਰਮ ਦੀ ਰਖਿਆ ਦੀ ਅਰਜੋਈ ਲੈ ਕੇ ਆਏ ਤਾਂ ਭਾਈ ਮਤੀ ਦਾਸ ਜੀ ਅਤੇ ਭਾਈ ਸਤੀ ਦਾਸ ਜੀ ਨੇ ਵੀ ਗੁਰੂ ਸਾਹਿਬ ਜੀ ਅਤੇ ਭਾਈ ਦਿਆਲਾ ਜੀ ਸੰਗ ਦਿੱਲੀ ਦੇ ਚਾਂਦਨੀ ਚੌਕ ਵੱਲ ਕੂਚ ਕੀਤਾ ਅਤੇ ਔਰੰਗਜ਼ੇਬ ਦੇ ਵੰਗਾਰਨ ਉੱਤੇ ਸਿੱਖੀ ਸਿਦਕ ਨਿਭਾਉਂਦੇ ਹੋਏ ਗੁਰੂ ਜੀ ਤੋਂ ਪਹਿਲਾਂ ਸ਼ਹੀਦੀ ਪਾਈ !
ਭਾਈ ਸਤੀ ਦਾਸ ਜੀ ਨੇ ਜ਼ਾਲਿਮ ਔਰੰਗਜ਼ੇਬ ਦੇ ਜ਼ਬਰਦਸਤੀ ਲੋਕਾਂ ਨੂੰ ਤੰਗ ਕਰਕੇ ਆਪਣਾ ਧਰਮ ਬਦਲਣ ਲਈ ਕੀਤੇ ਜਾ ਰਹੇ ਜ਼ਾਲਿਮਪੁਣੇ ਦਾ ਵਿਰੋਧ ਕੀਤਾ ਅਤੇ ਆਪ ਜੀ ਨੇ ਵੀ ਸਿੱਖੀ-ਸਿਦਕ ਨੂੰ ਸਰਬ-ਉੱਤਮ ਦਸਦੇ ਹੋਏ ਇਸਲਾਮ ਧਰਮ ਅਪਣਾਉਣ ਤੋਂ ਇਨਕਾਰ ਕੀਤਾ ਅਤੇ ਸਿੱਖੀ ਕੇਸਾਂ ਸਵਾਸਾਂ ਸੰਗ ਨਿਭਾਈ !!
ਆਪ ਜੀ ਦੇ ਵਿਰੋਧ ਨੂੰ ਵੇਖਦੇ ਹੋਏ ਔਰੰਗਜੇਬ ਨੇ ਆਪ ਜੀ ਉੱਤੇ ਅਨੇਕਾਂ ਤਸੀਹੇ ਢਾਹੇ ਅਤੇ ਅੰਤ ਵਿੱਚ ਆਪ ਜੀ ਨੂੰ ਜਿੰਦਾ ਰੂੰ ਵਿੱਚ ਲਪੇਟ ਕੇ ਅੱਗ ਲਗਾ ਕੇ ਸ਼ਹੀਦ ਕੀਤਾ ਗਿਆ !!
ਆਪ ਜੀ ਸ਼ਹੀਦੀ ਸਮੇਂ ਸਿਰਫ ਸਿਮਰਨ ਕਰਦੇ ਰਹੇ ਅਤੇ ਅੰਤ ਸਿੱਖੀ-ਸਿਦਕ ਨਿਭਾਉਂਦੇ ਹੋਏ ਅਕਾਲ ਜੋਤ ਰੂਪ ਵਿੱਚ ਲੀਨ ਹੋ ਗਏ !!
ਜਿਨ੍ਹਾਂ ਲੋਕਾਂ ਨੇ ਇਹ ਭਿਆਨਕ ਸਾਕਾ ਵੇਖਿਆ ਜਾਂ ਸੁਣਿਆ ਉਨ੍ਹਾਂ ਅੰਦਰ ਸਿੱਖ ਧਰਮ ਪ੍ਰਤੀ ਦ੍ਰਿੜਤਾ ਤੇ ਪਿਆਰ ਹੋਰ ਵਧਿਆ। ਲੋਕਾਂ ਨੇ ਮਹਿਸੂਸ ਕੀਤਾ ਕਿ ਸਿੱਖ ਧਰਮ ਹੀ ਇੱਕ ਮਹਾਨ ਧਰਮ ਹੈ, ਜੋ ਅਸਲੀ ਜੀਵਨ ਜਾਚ ਸਿਖਾਉਂਦਾ ਹੈ। ਸਿੱਖੀ ਨਾਲ ਮਨੁੱਖ ਦੀ ਆਤਮਾ ਇਤਨੀ ਬਲਵਾਨ ਹੋ ਜਾਂਦੀ ਹੈ ਕਿ ਮੌਤ ਉਸ ਨੂੰ ਡਰਾ ਨਹੀਂ ਸਕਦੀ।
ਧੰਨ ਹਨ ਭਾਈ ਸਤੀ ਦਾਸ ਜੀ, ਜਿਨ੍ਹਾਂ ਨੇ ਧਰਮ ਨਹੀਂ ਛੱਡੀਆ, ਗੁਰੂ ਸਾਹਿਬ ਜੀ ਨੂੰ ਨਹੀਂ ਛੱਡੀਆ, ਖੁਸ਼ੀ ਨਾਲ ਸ਼ਹਾਦਤ ਦਾ ਜਾਮ ਪੀ ਲਿਆ। ਪ੍ਰਣਾਮ ਹੈ ਇਸ ਮਹਾਨ ਸ਼ਹੀਦ ਸਿੰਘ ਨੂੰ ਜਿੰਨਾ ਆਪਣਾ ਜੀਵਨ ਗੁਰੂ ਘਰ ਅਤੇ ਗੁਰੂ ਦੀ ਸਿਖਿਆ ਉੱਤੇ ਚਲਦੇ ਹੋਏ ਵਾਰ ਦਿੱਤਾ....
ਇਸ ਮਹਾਨ ਸਿੱਖ ਸ਼ਹੀਦ ਨੂੰ ਕੋਟਾਨ-ਕੋਟ ਪ੍ਰਣਾਮ !!
ਹੋਇਆ ਬਿਅੰਤ ਭੁੱਲਾਂ ਦੀ ਖਿਮਾ ਜੀ

No comments:

Post a Comment