Tuesday 7 February 2017

ਬਾਬਰ ਦਾ ਹੁਕਮ ਜਦੋਂ ਰਜਾ ਵਿੱਚ ਬਦਲਿਆ

ਫ਼ਕੀਰਾਂ ਨੂੰ ਬਾਬਰ ਨੇ ਹੁਕਮ ਕੀਤਾ ਹੈ ਕਿ ਮੇਰਾ ਪੁੱਤਰ ਹਮਾਯੂੰ ਰਾਜ਼ੀ ਹੋਵੇ।ਪਕੜ ਕੇ ਗੁਰੂ ਨਾਨਕ ਨੂੰ ਵੀ ਲਿਆਂਦਾ ਗਿਆ,ਕਿਉਂਕਿ ਹਮਾਯੂੰ ਰਾਜ਼ੀ ਨਹੀਂ ਹੋਇਆ ਤੇ ਬਾਬਰ ਹੁਕਮ ਕਰਦਾ ਹੈ ਗੁਰੂ ਨਾਨਕ ਨੂੰ ਕਿ
"ਅੈ ਹਿੰਦੀ ਫ਼ਕੀਰ! ਅੈਹ ਗੁਰੂ ਨਾਨਕ! ਮੇਰੇ ਪੁੱਤਰ ਲਈ ਦੁਆ ਕਰੋ।
ਤਾਂ ਸਤਿਗੁਰੂ ਕਹਿਣ ਲੱਗੇ ਕਿ
"ਦੁਆ ਕਿਸੇ ਬਾਦਸ਼ਾਹ ਦੇ ਹੁਕਮ ਤੋਂ ਨਹੀਂ ਨਿਕਲਦੀ ਅਤੇ ਜਿਸ ਨੇ ਦੁਆ ਤੇਰੇ ਹੁਕਮ ਦੇ ਅੰਦਰ ਕੀਤੀ ਹੈ,ਉਹ ਦੁਆ ਦੁਆ ਨਹੀਂ ਹੈ,ਅਰਦਾਸ ਅਰਦਾਸ ਹੀ ਨਹੀਂ ਹੈ,ਉਹ ਫਲੀਭੂਤ ਨਹੀਂ ਹੋਏਗੀ।
ਸਾਰੇ ਫ਼ਕੀਰਾਂ ਨੇ ਦੁਆ ਕੀਤੀ ਪਰ ਤੇਰਾ ਹਮਾਯੂੰ ਰਾਜ਼ੀ ਨਹੀਂ ਹੋਇਆ,ਤੇ ਬਾਬਰ ਸੁਣ ਲੈ,ਜਿਤਨਾ ਚਿਰ ਤੇਰਾ ਹੁਕਮ ਹੈ,ਮੇਰੇ ਹਿਰਦੇ 'ਚੋਂ ਦੁਆ ਨਹੀਂ ਨਿਕਲੇਗੀ।ਤੂੰ ਆਪਣੇ ਹੁਕਮ ਨੂੰ ਇਕ ਪਾਸੇ ਕਰ ।ਮੇਰੀ ਦੁਆ ਹਰ ਇਕ ਲਈ ਹੈ,ਸਾਰਿਆਂ ਲਈ ਹੈ।"
ਪਰ ਬਾਬਰ ਕਹਿੰਦਾ ਹੈ ਨਹੀਂ,
"ਮੈਂ ਜੇਲੑ ਵਿਚ ਸੁੱਟ ਦਿਆਂਗਾ।"
ਜੇਲੑ ਵਿਚ ਗੁਰੂ ਨਾਨਕ ਦੇਵ ਜੀ ਮਹਾਰਾਜ ਨੂੰ ਪਾ ਦਿੱਤਾ। ਕੁਦਰਤੀ ਗੱਲ ਜਬਰ ਕੀਤਾ,ਤਸ਼ੱਦਦ ਕੀਤਾ।
ਗੁਰੂ ਜੀ ਨੇ ਆਖਿਆ ਦੁਆ ਨਹੀਂ ਨਿਕਲੇਗੀ।
ਹੁਕਮ ਵਿਚੋਂ ਦੁਆ ਨਹੀਂ ਨਿਕਲਦੀ ,ਰਜ਼ਾ ਵਿਚੋਂ ਦੁਆ ਨਿਕਲਦੀ ਹੈ।
ਅਗੰਮੀ ਕਿ੍ਸ਼ਮੇਂ ਗੁਰੂ ਨਾਨਕ ਦੇ ਵੇਖ ਕੇ ਬਾਬਰ ਜਦ ਪੈਰੀਂ ਪਿਆ,ਕਦਮਾਂ ਤੇ ਡਿੱਗੇ ਹੋਏ ਨੇ ਪਾ੍ਰਥਨਾ ਕੀਤੀ ਤੇ ਅਾਖਿਆ,
"ਅੈ ਫ਼ਕੀਰ! ਅੈ ਗੁਰੂ ਬਾਬਾ! ਹੁਣ ਤਾਂ ਬਖ਼ਸ਼ਿਸ਼ ਕਰ।"
ਸਾਹਿਬ ਕਹਿਣ ਲੱਗੇ,
"ਹੋ ਗਈ ਬਖ਼ਸ਼ਿਸ਼ ਕਿਉਂਕਿ ਹੁਣ ਤਾਂ ਤੂੰ ਖ਼ੁਦ ਹੀ ਦੁਆ ਕਰ ਲਈ।ਪਹਿਲੇ ਤੂੰ ਹੁਕਮ ਦੇ ਵਿਚ ਜੀਅ ਰਿਹਾ ਸੀ,ਹੁਣ ਤੂੰ ਦੁਆ ਦੇ ਵਿਚ ਜੀਅ ਰਿਹਾ ਹੈਂ।ਹੁਣ ਤੇਰੇ ਅੰਦਰੋਂ ਦੁਆ ਨਿਕਲੀ ਹੈ।ਜਿਤਨੀ ਡੂੰਘਿਆਈ ਵਿਚੌਂ ਇਹ ਤੇਰੇ ਅੰਦਰੋਂ ਦੁਆ ਨਿਕਲੀ ਹੈ,ਯਾਦ ਰੱਖ ਬਾਬਰ ਇਹ ਵਿਅਰਥ ਨਹੀਂ ਜਾਏਗੀ ,ਇਹ ਕੰਮ ਕਰੇਗੀ,ਇਹ ਅਾਪਣਾ ਅਸਰ ਕਰੇਗੀ।"
ਜਗਤ ਦੇ ਵਿਚ ਬਾਦਸ਼ਾਹ ਹੈ,ਬਾਹਰ ਹੁਕਮਰਾਨ ਹੈ,ਪਰ ਅੰਦਰੋਂ ਗੁਲਾਮ ਹੈ।
ਭਗਤ ਅੰਦਰੋਂ ਵੀ ਬਾਦਸ਼ਾਹ ਹੈ,ਬਾਹਰੋਂ ਵੀ ਬਾਦਸ਼ਾਹ ਹੈ,,ਇਸ ਵਾਸਤੇ ਕਹਿੰਦੇ ਹਨ ਕਿ ਭਗਤ ਤੇ ਹੁਕਮ ਨਹੀਂ ਕੀਤਾ ਜਾ ਸਕਦਾ।ਜੋ ਅਾਪਣੇ ਅਾਪ ਨੂੰ ਜਿੱਤ ਲੈਂਦੇ ਹਨ ,ਬਸ ਇਹੀ ਸੂਰਮੇਂ ਹਨ ਇਹੀ ਮਹਾਂਬਲੀ ਹਨ।
                                           (ਗਿ: ਸੰਤ ਸਿੰਘ ਜੀ ਮਸਕੀਨ)

No comments:

Post a Comment