Thursday 2 February 2017

ਤਰਕਸ਼ੀਲ ਵਾਲੇ ਨੂੰ ਸਵਾਲਾਂ ਦਾ ਪੂਰਾ ਜਵਾਬ ਦਿੱਤਾ

ਇਕ ਦਿਨ ਤਰਕਸ਼ੀਲ ਵਾਲੇ ਨੂੰ ਮਿਲਣ ਦਾ ਸਮਾਂ ਬਣਿਆਂ। ਕੁਝ ਵਿਚਾਰਾਂ ਹੋਈਆਂ। ਉਹਨਾ ਦੁਆਰਾ ਪੁਛੇ ਸਵਾਲਾਂ ਦਾ ਪੂਰਾ ਜਵਾਬ ਦਿੱਤਾ। ਕੁਝ ਗੱਲਾਂ ਜੋ ਵਹਿਮਾਂ ਭਰਮਾਂ ਵਾਲੀਆਂ, ਨਾਲ ਮੈ ਵੀ ਸਹਿਮਤ ਸੀ। ਪਰ ਉਹਨਾਂ ਦਾਆਰਾ ਕੀਤੀਆਂ ਗੱਲਾ ਤੇ ਉਹਨਾ ਕੋਲ ਪਈ ਇਕ ਕਿਤਾਬ "ਰੱਬ ਦਾ ਅੰਤ" ਤੋਂ ਸਾਫ ਪਤਾ ਚਲਦਾ ਸੀ ਕਿ ਉਹ ਰੱਬ ਦੀ ਹੋਂਦ ਨੂੰ ਨਹੀ ਮੰਨਦੇ। ਮੇਰੇ ਇਹ ਕਹਿਣ ਤੇ ਕਿ ਸਾਇੰਸ ਧਰਮ ਦੇ ਬਿਨਾਂ ਅਧੂਰੀ ਹੈ, ਤੋਂ ਉਹ ਥੋੜਾ ਖਫਾ ਹੋ ਗਏ ਲਗਦੇ ਸੀ। ਮੇਰੇ ਇਹ ਕਹਿਣ ਤੇ ਉਹ ਖੁਸ਼ ਵੀ ਸੀ ਕਿ ਮੈਂ ਧਰਮ ਨੂੰ ਨਹੀ ਮੰਨਦਾ ਕਿਉਕਿ ਧਰਮਾ ਦੀ ਵੰਡ ਨੂੰ ਗੁਰਬਾਣੀ ਵੀ ਮੁੱਢ ਤੋਂ ਨਿਕਾਰਦੀ ਹੈ। ਸਿੱਖ ਕੋਈ ਧਰਮ ਨਹੀ ਇਕ ਵਿਚਾਰ ਹੈ ਜਿਸਨੂੰ ਅਸੀ ਅਪਨਾਉਣਾ ਹੈ।
 ਫੁਰਮਾਨ ਹੈ, ਸਰਬ ਧਰਮ ਮਹਿ ਸ੍ਰੇਸਟ ਧਰਮੁ। ਹਰ ਕੋ ਨਾਮੁ ਜਪਿ ਨਿਰਮਲ ਕਰਮੁ।
ਉਹਨਾ ਕਿਹਾ ਕਿ ਆਦਮੀ ਕੁਦਰਤ ਨੂੰ ਰੱਬ ਮੰਨਦਾ, ਤੇ ਪੂਜਾ ਕਰਦਾ। ਸਾਇੰਸ ਨੇ ਕੁਦਰਤ ਨੂੰ ਵੀ ਪਿਛੇ ਛੱਡ ਦਿੱਤਾ, ਕੁਦਰਤ ਦੇ ਨਿਜ਼ਮਾ ਨੂੰ ਤੋੜ ਦਿੱਤਾ। ਜਿਵੇਂ:-, ਔਰਤ ਨਾ ਚਾਹੁੰਦੇ ਹੋਏ ਵੀ ਕਿਨੇ ਹੀ ਬੱਚੇ ਪੈਦਾ ਕਰ ਦਿੰਦੀ ਰਹੀ, ਸਾਇੰਸ ਨੇ ਕਿਹਾ ਕਿ ਇਹ ਤੁਹਾਡੇ ਵੱਸ ਹੈ ਤੁਸੀ ਚਾਹੇ ਇਕ ਵੀ ਪੈਦਾ ਨਾ ਕਰੋ।
ਕਹਿੰਦੇ ਸਾਇੰਸ ਨੇ ਕੁਦਰਤ ਦੇ ਨਿਜ਼ਮ ਦੇ ਖਿਲਾਫ ਕਦਮ ਚੁੱਕਿਆ, ਹੁਣ ਔਰਤ ਚਾਹੇ ਮਰਦ ਬਣ ਜਾਏ , ਮਰਦ ਚਾਹੇ ਔਰਤ ਬਣ ਜਾਏ।
ਕਹਿੰਦੇ ਸਾਇੰਸ ਨੇ ਬਿਜਲੀ ਪੈਦਾ ਕੀਤੀ, ਮਸ਼ਿਨਰੀ ਪੈਦਾ ਕੀਤੀ ਹੋਰ ਬਹੁਤ ਕੁਝ ਸਾਇੰਸ ਦੀ ਦੇਣ ਹੈ, ਰੱਬ ਨੇ ਕੀ ਦਿੱਤਾ?।

(ਮੈਂ ਸਭ ਕੁਝ ਸੁਣਦਾ ਰਿਹਾ ਤੇ ਨਾਲ ਮੁਸਕਰਾਉਂਦੇ ਹੋਏ ਅਪਣੇ ਆਪ
ਨੂੰ ਕਹਿ ਰਿਹਾ ਸੀ ਕਿ ਇਹਨਾ ਨੇ ਅਪਣੀ ਉਮਰ ਸਾਇੰਸ ਬਾਰੇ ਹੀ ਪੜ ਕਿ ਲੰਘਾ ਦਿੱਤੀ, ਥੋੜਾ ਕੁਦਰਤ ਬਾਰੇ ਤੇ ਉਸਦੇ ਨਿਜ਼ਮਾ ਬਾਰੇ ਵੀ ਪੜ ਔਰ ਸਮਝ ਲੈਂਦੇ ਤਾ ਖੌਰੇ ਕੁਦਰਤ ਬਾਰੇ ਇਹਨਾਂ ਦੇ ਇਹ ਵਿਚਾਰ ਨਾ ਹੁੰਦੇ।
ਕੁਰਦਤ ਦੇ ਨਿਜ਼ਮਾ ਦੇ ਖਿਲਾਫ ਜੋ ਵੀ ਜਾਂਦਾ ਉਹ ਮਰਦਾ ਹੀ ਹੈ। ਜੇ ਕੋਈ ਕਹੇ ਕਿ ਮੈਂ 10 ਜਾਂ ਜਿਆਦਾ ਮੰਜ਼ਿਲਾਂ ਉਪਰੋ ਛਾਲ ਮਾਰਾ ਤੇ ਬਚ ਜਾਊਗਾ ਤਾਂ ਉਸਦੀ ਗਲਤੀ ਹੈ ਉਹ ਥੱਲੇ ਡਿੱਗ ਕੇ ਮਰੇਗਾ ਹੀ ਮਰੇਗਾ। ਕਿਉਕਿਂ ਇਹ ਕੁਦਰਤ ਦੇ ਨਿਜ਼ਮ ਦੇ ਖਿਲਾਫ ਹੈ।
ਰੱਬ ਨੇ ਤਾਂ ਸਭ ਕੁਝ ਪਹਿਲਾਂ ਹੀ ਬਣਾ ਦਿੱਤਾ ਹੋਇਆ, ਬਸ ਪੜਤਾਲ ਸਾਨੂੰ ਖੁਦ ਨੂੰ ਕਰਨੀ ਪਏਗੀ।
ਜੇ ਕੋਈ ਕਹੇ ਕਿ ਮੈਂ ਸਿਘਾਸਣ ਤੇ ਬੈਠਾ ਹੱਥ ਅਪਣੇ ਗੋਡਿਆਂ ਤੇ ਰੱਖੇ ਹੋਣ ਤੇ ਸਾਹਮਣੇ 36 ਪ੍ਰਕਾਰ ਦੇ ਪਕਵਾਨ ਅਪਣੇ ਆਪ ਮੂਹ ਵਿਚ ਪੈ ਜਾਣ ਤਾਂ ਏਦਾਂ ਨਹੀ ਹੋਏਗਾ, ਹੱਥ ਸਾਨੂੰ ਖੁਦ ਨੂੰ ਅੱਗੇ ਕਰਨੇ ਪੈਣਗੇ। ਨਵਾਲਾ ਸਾਨੂੰ ਖੁਦ ਨੂੰ ਚੁਕ ਮੂਹ ਵਿੱਚ ਪਾਉਣਾ ਪਏਗਾ।
ਬਿਜ਼ਲੀ ਤਾਂ ਰੱਬ ਨੇ ਪਹਿਲਾਂ ਹੀ ਪਾਣੀ ਵਿਚ ਦੇ ਦਿੱਤੀ ਹੋਈ ਸੀ, ਖੋਜਣਾ ਅਸੀ ਖੁਦ ਸੀ।
ਔਰਤ ਤੇ ਮਰਦ ਦਾ ਲਿੰਗ ਬਦਲਾਅ ਕਰਨਾ ਨਿਜ਼ਮ ਦੇ ਖਿਲਾਫ ਨਹੀ ਹੈ ਕਿਉਕਿ ਇਹ ਬਦਲਾਅ ਸਾਇੰਸ ਤੋਂ ਪਹਿਲਾ ਵੀ ਹੋ ਰਹੇ ਸਨ। ਪੇੜ ਪੋਦਿਆਂ ਵਿਚ ਇਹ ਬਦਲਾਅ ਅਸੀ ਖੁਦ ਦੇਖ ਸਕਦੇ ਹਾਂ। ਇਕ ਪੌਦੇ ਦੀ ਕਲਮ ਨੂੰ ਦੂਸਰੇ ਪੌਦੇ ਨਾਲ ਲਗਾ ਦਿੱਤਾ ਜਾਏ ਤਾਂ ਪੌਦਾ ਅਪਣਾ ਰੂਪ ਬਦਲ ਲੈਂਦਾ ਹੈ।
ਸਾਇੰਸ ਖੁੱਦ ਮੰਨਦੀ ਹੈ ਕਿ ਜਨਵਰ ਵਿਕਸਿਤ ਹੋਏ ਤੇ ਉਹਨਾ ਦੇ ਰੂਪ ਬਦਲ ਗਏ।
ਕਿਰਲੀਆਂ ਵਿਕਸਿਤ ਹੋ ਕੇ ਡਾਈਨਾਸੁਰ ਤੱਕ ਬਦਲੀਆਂ ਤੇ ਮੱਛੀਆਂ ਮਗਰਮੱਛਾ ਤੱਕ ਬਦਲ ਗਈਆ। ਪਰ ਫਿਰ ਵੀ ਕੁਝ ਪ੍ਰਾਣੀ ਇਸ ਸਚਾਈ ਤੋਂ ਅਨਜਾਣ ਹਨ।)
ਸਭ ਨੇ ਇਕ ਤੋਂ ਸ਼ੁਰੂ ਕੀਤਾ, ਇਕ ਤੋਂ ਪਹਿਲਾਂ ਕੀ ਆਉਂਦਾ ਇਹ ਕਿਸੇ ਨਹੀ ਦੱਸਿਆ। ਰੱਬ ਦੀ ਹੋਂਦ ਨੂੰ ਕਦੇ ਪਾਇਆ ਜਾਂ ਮਿਟਾਇਆ ਨਹੀ ਜਾ ਸਕਦਾ।।

 ਉਮਰ ਵਿਚ ਬਜੁਰਗੀ ਅਵਸਥਾ ਹੋਣ ਕਰਕੇ ਉਥੋ ਚਾਲੇ ਪਾਉਮ ਸਮੇ ਉਹਨਾਂ ਨੇ ਪਿਆਰ ਵੀ ਦਿੱਤਾ ਤੇ ਹੱਥ ਵੀ ਮਿਲਾਇਆ।

ਇਕ ਚੀਜ਼ ਜੋ ਕਹਿਣ ਨਾਲ ਉਹ ਜਿਆਦਾ ਖਫਾ ਹੋ ਸਕਦੇ ਸੀ ਤੇ ਵਿਚਾਰ ਅੱਗੇ ਵੱਧ ਸਕਦੀ ਸੀ, ਕਹਿਣ ਤੋਂ ਸੰਕੋਚ ਕੀਤਾ।

ਦੋ (2)ਚੀਜ਼ਾਂ ਦਾ ਅੰਤ ਕਦੇ ਨਹੀ ਪਾਇਆ ਜਾ ਸਕਦਾ।
•1. ਜੋ ਹੈ ਹੀ ਨਹੀ।
(ਜੋ ਚੀਜ਼ ਹੈ ਹੀ ਨਹੀ ਤੁਸੀਂ ਉਸਦਾ ਅੰਤ ਵੀ ਕਦੇ ਨਹੀ ਪਾ ਸਕਦੇ। ਜੇ ਤੁਸੀਂ ਕਹਿੰਦੇ ਹੋ ਰੱਬ ਨਹੀ ਹੈ ਤਾਂ ਤੁਸੀਂ ਉਸਦਾ ਅੰਤ ਕਿਵੇ ਪਾਓਗੇ? ਅੰਤ ਉਸਦਾ ਪਾਇਆ ਜਾ ਸਕਦਾ ਜੋ ਹੋਵੇ।
ਕਹਿਣਾ ਪਏਗਾ ਕਿ ਜੇ ਸਾਰੀ ਉਮਰ ਅਸੀ ਸੋਚਦੇ ਰਹੀਏ ਕਿ ਮੈਂ ਅਪਣੇ ਸਾਰੇ ਦੁਸ਼ਮਣਾਂ ਨੂੰ ਖਤਮ ਕਰਨਾ ਪਰ ਦੁਸ਼ਮਣ ਬਾਰੇ ਖੌਅ- ਪਤਾ ਨਾ ਹੋਵੇ ਕਿ ਕੌਣ ਹੈ?, ਕਿਥੇ ਰਹਿੰਦਾ?, ਕੀ ਨਾਮ ਹੈ?, ਉਸ ਨਾਲ ਦੁਸ਼ਮਣੀ ਕਿਸ ਕਾਰਨ ਹੈ? ਇਹ ਅਪਣੇ ਆਪ ਨੂੰ ਖਪਾਉਣ ਬਰਾਬਰ ਹੈ। ਜਿਸਦੇ ਲਈ ਰੱਬ ਨਹੀ ਹੈ ਤਾਂ ਉਹ ਅਪਣੇ ਦਿਮਾਗ ਨੂੰ ਨਾ ਖਪਾਏ ਕਿਉਂਕਿ ਨਹੀ ਹੋਣ ਵਾਲੀ ਚੀਜ਼ ਦਾ ਅੰਤ ਨਹੀ ਪਾਇਆ ਜਾ ਸਕਦਾ।

•2. ਜੋ ਸਾਡੀ ਸਮਝ ਤੋਂ ਬਾਹਰ ਹੋਵੇ।
 (ਜੇ ਅਸੀ ਸੋਚੀਏ ਕਿ ਅਸੀ ਸੂਰਜ ਨੂੰ ਅਪਣੀ ਮੁਠੀ ਵਿੱਚ ਬੰਦ ਕਰ ਲਈਏ ਤਾਂ ਇਹ ਨਹੀ ਹੋ ਸਕਦਾ ਕਿਉਕਿ ਸੂਰਜ ਸਾਡੀ ਸਮਰਥਾ ਤੋਂ ਬਾਹਰ ਹੈ।
ਜੇ ਅਸੀ ਸੋਚੀਏ ਕਿ ਚੰਦ ਨੂੰ ਸੂਰਜ ਬਣਾ ਦੇਈਏ ਤਾਂ ਇਹ ਵੀ ਨਾਮੁਨਕਿੰਨ ਹੈ। ਇਹ ਵੀ ਸਾਡੀ ਸਮਰਥਾ ਵਿਚ ਨਹੀ।
 ਜੋ ਰੱਬ ਨੂੰ ਮੰਨਦੇ ਹਨ ਉਹ ਵੀ ਰੱਬ ਦੀ ਹੋਂਦ ਜਾਂ ਅੰਤ ਨਹੀ ਪਾ ਸਕਦੇ ਕਿਉਕਿ ਜਦੋਂ ਤੱਕ ਉਹ ਰੱਬ ਕੋਲ ਪਹੁੰਚ ਕਰਦੇ ਹਨ ਉਦੋਂ ਤੱਕ ਉਹ ਕੁਝ ਬੋਲਣ ਜੋਗ ਨਹੀ ਰਹਿੰਦੇ। ਉਦੋਂ ਉਹ ਵੀ ਰੱਬ ਵਿਚ ਸਮਾ ਜਾਂਦੇ ਹਨ।
ਜਦੋਂ ਨਦੀ ਦਾ ਪਾਣੀ ਸਮੁੰਦਰ ਵਿੱਚ ਸਮਾ ਜਾਏ ਤਾਂ ਉਹ ਵੀ ਸਮੁੰਦਰ ਬਣ ਬਣ ਜਾਂਦਾ ਹੈ।

ਸੂਰਜ ਕਿਰਣਿ ਮਿਲੇ ਜਲ ਕਾ ਜਲੁ ਹੂਆ ਰਾਮੁ।।
ਜੋਤੀ ਜੋਤਿ ਰਲੀ ਸੰਪੂਰਨੁ ਥੀਆ ਰਾਮੁ।।(846)

ਜਗੁ ਸੁਪਨਾ ਬਾਜੀ ਬਨੀ ਖਿਨ ਮਹਿ ਖੇਲੁ ਖਿਲਾਏ।।
ਸੰਜੋਗੀ ਮਿਲਿ ਏਕਸੇ ਵਿਜੋਗੀ ਉਠਿ ਜਾਇ।।
ਜੋ ਤਿਸੁ ਭਾਣਾ ਸੋ ਥੀਐ ਅਵਰੁ ਨ ਕਰਨਾ ਜਾਇ।। (18)

No comments:

Post a Comment