Thursday 2 February 2017

ਸ਼ਹੀਦ ਭਾਈ ਸੁਖਵਿੰਦਰ ਸਿੰਘ ਪੱਪੂ ਗੋਰਾ ਡਿਪਟੀ ਚੀਫ਼-ਖ਼ਾਲਿਸਤਾਨ ਕਮਾਂਡੋ ਫੋਰਸ -(ਸ਼ਹੀਦੀ 27 ਜਨਵਰੀ 1992)

ਸ਼ਹੀਦ ਭਾਈ ਸੁਖਵਿੰਦਰ ਸਿੰਘ ਪੱਪੂ ਉਰਫ਼ ਗੋਰਾ ਦਾ ਜਨਮ ਸੰਨ 1965 ਵਿਚ ਪਿਤਾ ਸ. ਸੰਤੋਖ ਸਿੰਘ ਦੇ ਘਰ ਢਡਿਆਲਾ ਨਜ਼ਾਰਾ ਜਿਲਾ ਗੁਰਦਾਸਪੁਰ ਵਿਚ ਮਾਤਾ ਸਵਰਨ ਕੌਰ ਦੀ ਕੁਖੋ ਹੋਇਆ। ਮੁੱਢਲੀ ਵਿਦਿਆ ਪਿੰਡ ਦੇ ਹਾਈ ਸਕੂਲ ਤੋਂ ਪ੍ਰਾਪਤ ਕੀਤੀ । ਭਾਈ ਸਾਹਿਬ ਨੂੰ ਅਕਾਲ ਪੁਰਖ ਵਾਹਿਗੁਰੂ ਨੇ ਬੇਹੱਦ ਸੁੰਦਰ ਰੂਪ ਬਖ਼ਸ਼ਿਆ ਸੀ, ਹਰ ਵੇਖਣ ਵਾਲਾ ਆਪ ਜੀ ਦੇ ਦਰਸ਼ਨ ਕਰ ਕੇ ਅਤਿ ਪ੍ਸੰਨ ਹੁੰਦਾ ਸੀ । ਆਪ ਹਰ ਇਕ ਨੂੰ ਬੜੀ ਨਿਮਰਤਾ ਨਾਲ ਬੁਲਾਉਦੇਂ ਸਨ । ਉੱਚਾ ਲੰਮਾ ਕੱਦ, ਗੋਰਾ ਰੰਗ , ਤਿੱਖਾ ਨੱਕ , ਪਤਲੇ ਬੁੱਲ ,ਮੋਤੀਆਂ ਵਰਗੇ ਚਿੱਟੇ ਦੰਦ , ਚੋੜਾ ਜਗਦਾ ਮੱਥਾ , ਛੋਟੀ ਛੋਟੀ ਭਰਵੀਂ ਦਾਹੜ੍ਹੀ , ਕਿਰਦੀ ਮੁੱਛ ,ਮੋਟੀਆ ਸੁੰਦਰ ਅੱਖਾਂ, ਸ਼ੀਟਕੇ ਵਰਗਾ ਜਵਾਨ , ਸਾਥੀ ਸਿੰਘਾ ਦੇ ਵਿਚਕਾਰ ਘਿਰਿਆ ਹੋਇਆ ਬੇਹੱਦ ਸੋਹਣਾ ਲੱਗਦਾ । ਜਦੋਂ ਮੋਢੇ ਤੇ ਅਸਾਲਟ ਪਾਈ ਵਡੇਰੀ ਉਮਰ ਦੇ ਬਜ਼ੁਰਗਾਂ , ਭਾਵੇਂ ਕਿਸੇ ਫ਼ਿਰਕੇ ਦਾ ਹੋਵੇ , ਬਜ਼ੁਰਗਾ ਮਾਤਾਵਾਂ ਦੇ ਪੈਰਾਂ ਨੂੰ ਨਿਉਂ ਕੇ ਹੱਥ ਲਾਉਂਦਾ , ਤਾਂ ਬਜ਼ੁਰਗਾਂ ਦੇ ਮੂੰਹੋਂ ਆਪ- ਮੁਹਾਰੇ ਅਸੀਸ ਨਿਕਲਦੀ "ਯੋਧੀਆ, ਜਵਾਨੀਆਂ ਮਾਣ ,ਚੜ੍ਹਦੀ ਕਲਾਂ ਚ' ਰੱਖੇ ਵਾਹਿਗੁਰੂ ,ਸਾਡੀ ਉਮਰ ਤੈਨੂੰ ਲੱਗ ਜਾਵੇਂ ।ਸ਼੍ਰੀ ਦਰਬਾਰ ਸਾਹਿਬ ਉਪਰ ਹਿੰਦ ਸਰਕਾਰ ਵਲੋਂ ਜੂਨ 1984 ਵਿਚ ਕੀਤੇ ਗਏ ਫ਼ੌਜੀ ਹਮਲੇ ਅਤੇ ਨਵੰਬਰ 1984 ਵਿਚ ਇੰਦਰਾਂ ਗਾਂਧੀ ਦੇ ਕਤਲ ਤੋਂ ਬਾਅਦ ਹਿੰਦੁਸਤਾਨ ਦੀ ਰਾਜਧਾਨੀ ਦਿੱਲੀ , ਕਾਨਪੁਰ ਬਕਾਰੋ ਤੇ ਹੋਰ ਸ਼ਹਿਰਾਂ ਵਿਚ ਕੀਤੇ ਗਏ ਸਿੱਖਾਂ ਦੇ ਬੇਰਹਿਮੀ ਨਾਲ ਕਤਲੇਆਮ ਤੋਂ ਬਾਅਦ ਸਿੱਖ ਕੌਮ ਦੀ ਆਜ਼ਾਦੀ ਲਈ , ਵਖਰੇ ਘਰ ਦੀ ਸਥਾਪਨਾ ਲਈ ਭਾਈ ਸੁਖਵਿੰਦਰ ਸਿੰਘ ਜੁਝਾਰੂ ਕਾਫ਼ਲੇ ਦਾ ਪਾਂਧੀ ਬਣ ਗਿਆ ।ਭਾਈ ਸੁਖਵਿੰਦਰ ਸਿੰਘ ਗੋਰਾ ਦਮਦਮੀ ਟਕਸਾਲ ਵਿਚ ਆ ਕੇ ਭਾਈ ਗੁਰਦੇਵ ਸਿੰਘ ਜੀ ਕਾਉਕੇ ਤੋਂ ਗੁਰਬਾਣੀ ਪਾਠ ਸੰਥਿਆ ਲਈ ਅਤੇ ਅੰਮਿ੍ਤ ਛਕ ਕੇ ਗੁਰਬਾਣੀ ਦੇ ਰਸੀਏ ਬਣ ਗਏ । ਦਮਦਮੀ ਟਕਸਾਲ ਵਿਚ ਪੰਜਾਂ ਪਿਆਰਿਆਂ ਵਿਚ ਅੰਮਿ੍ਤ ਸੰਚਾਰ ਦੀ ਸੇਵਾ ਨਿਭਾਉਂਦੇ ਰਹੇ । ਅੰਮਿ੍ਤ ਸੰਚਾਰ ਕਰਦਿਆਂ ਪੁਲਿਸ ਦੀਆਂ ਨਜ਼ਰਾਂ ਭਾਈ ਸੁਖਵਿੰਦਰ ਸਿੰਘ ਗੋਰਾ ,ਤੇ ਆਣ ਟਿਕੀਆਂ , ਪੁਲਿਸ ਗਿ੍ਫ਼ਤਾਰ ਕਰਨ ਲਈ ਛਾਪੇ ਮਾਰਨ ਲੱਗੀ । ਪੁਲਿਸ ਦੀ ਗਿ਼ਫ਼ਤਾਰੀ ਤੋਂ ਬਚਣ ਲਈ ਭਾਈ ਸਾਹਿਬ ਰੂਪੋਸ਼ ਹੋ ਗਏ ਤੇ ਕੇ.ਸੀ.ਐਫ਼ ਦੇ ਮੁਖੀ ਭਾਈ ਸੁਖਦੇਵ ਸਿੰਘ ਝਾਮਕਾ ਦੀ ਅਗਵਾਈ ਵਿਚ ਸਿੱਖ ਸੰਘਰਸ਼ ਨੂੰ ਸਮਰਪਿਤ ਹੋ ਗਏ ।

ਭਾਈ ਸੁਖਦੇਵ ਸਿੰਘ ਝਾਮਕਾ ਦੀ ਸ਼ਹੀਦੀ ਤੋਂ ਬਾਅਦ ਖਾੜਕੂ ਜਥੇਬੰਦੀ ਖ਼ਾਲਿਸਤਾਨ ਕਮਾਂਡੋ ਫ੍ਰੋਰਸਾਂ ਦੇ ਡਿਪਟੀ ਚੀਫ਼ ਦੀ ਜਿਮੇਵਾਰੀ ਸੰਭਾਲੀ ਅਤੇ ਸੁੱਰਖਿਆ ਫੋਰਸਾਂ ਦੇ ਨਾਲ ਇੱਟ-ਖੜੱਕਾ ਤਾਂ ਪਹਿਲਾ ਹੀ ਚੱਲਦਾ ਸੀ , ਹੁਣ ਲੁੱਟਾਂ-ਖੋਹਾ ਕਰਨ ਵਾਲਿਆਂ ਵਿਰੁੱਧ ਵੀ ਜਹਾੱਦ ਸ਼ੁਰੂ ਕਰ ਦਿੱਤਾ । ਜੋ ਤਾੜਨਾ ਕਰਨ ;ਤੇ ਬਾਜ਼ ਨਾ ਆਿੲਆ ਉਸ ਨੂੰ ਸੋਧ ਦਿੱਤਾ । ਭਾਈ ਸਾਹਿਬ ਭਾਈ ਗੁਰਜੰਟ ਸਿੰਘ ਰਾਜਸਥਾਨੀ ਵਾਲੀ ਕੇ.ਸੀ .ਐਫ੍ ਮਾਝਾ ਜ਼ੋਨ ਦੇ ਮੁੱਖ ਕਮਾਂਡਰ ਦੇ ਤੌਰ 'ਤੇ ਸੇਵਾ ਨਿਭਾਉਂਦੇ ਰਹੇ । ਭਾਈ ਸੁਖਵਿੰਦਰ ਸਿੰਘ ਦੀਆਂ ਸੇਵਾਵਾਂ ਅਤੇ ਬਹਾਦਰੀ ਦੀ ਕਦਰ ਕਰਦਿਆਂ ਪੰਥਕ ਕਮੇਟੀ ਦਾ ਮੈਬਰ ਨਿਯੁਕਤ ਕੀਤਾ ਗਿਆ ਅਤੇ ਸੀ.ਆਰ .ਪੀ. ਐਫ਼ ., ਬੀ .ਐੱਸ.ਐੱਫ . ਦੇ ਲੱਖਾਂ ਜਵਾਨ ਹੱਥਿਆਰਬੰਦ ਫ਼ੌਰਸ ,ਬੁਲਟ ਪਰੂਫ ਗੱਡੀਆਂ ਤੇ ਟਰੈਕਟਰਾਂ, ਪਹਿਲਾਂ ਪੰਜਾਬ ਅੰਦਰ ਤਾਇਨਾਤ ਸਨ , ਦੇ ਬਾਵਜੂਦ ਪੰਜਾਬ ਦੇ ਤਿੰਨ ਜਿਲੇ ਗੁਰਦਾਸਪੁਰ ,ਅੰਮਿ੍ਤਸਰ ਅਤੇ ਫ਼ਿਰੋਜਪੁਰ ਵਿਚ ਫ਼ੌਜ ਤਾਇਨਾਤ ਕਰ ਦਿੱਤੀ ਅਤੇ ਲੋੜ ਪੈਣ ਤੇ ਫ਼ੌਜ ਦੀਆਂ ਸੇਵਾਵਾਂ ਸਾਰੇ ਪੰਜਾਬ ਵਿਚ ਹੀ ਲਈਆਂ ਜਾਣ ਲੱਗੀਆਂ ।
ਫ਼ੌਜ ਤਾਇਨਾਤ ਹੋ ਜਾਣ ਤੇ ਖਾੜਕੂ ਸਿੰਘਾਂ ਦੀ ਭਾਲ ਲਈ ਹਰ ਜਿਲੇ ਦੇ ਪੁਲਿਸ ਕਪਤਾਨ ਪਿੰਡਾਂ ,ਖੇਤਾਂ ,ਡੇਰਿਆਂ ,ਢਾਣੀਆਂ ਤੇ ਹਰਲ -ਹਰਲ ਕਰਨ ਲੱਗੇ । ਭਾਈ ਸੁਖਵਿੰਦਰ ਸਿੰਘ ਪੱਪੂ ਗੋਰਾ ਨੇ ਅਖ਼ਬਾਰਾਂ ਵਿਚ ਬਿਆਨ ਦੇ ਕੇ ਪੰਜਾਬ ਵਿਚ ਫ਼ੌਜ ਲਾਉਣ ਦਾ ਸਵਾਗਤ ਕਰਦਿਆਂ ਕਿਹਾ ਕੀ ਸਰਕਾਰ ਨੇ ਆਪਣਾ ਹਥਿਆਰ ਫ਼ੌਜ ਵੀ ਸਿੱਖਾਂ ਦੇ ਆਜ਼ਾਦੀ ਦੇ ਸੰਘਰਸ਼ ਵਿਰੁੱਧ ਬਾਹਰ ਲੈ ਆਂਦਾ ਹੈ ,ਅਸੀਂ ਇਸ ਦਾ ਸਵਾਗਤ ਕੁਰਬਾਨੀਆਂ ਨਾਲ ਕਰਾਂਗੇ । ਸਾਡੇ ਹੌਸਲੇ ਬੁਲੰਦ ਹਨ ।ਅਸੀਂ ਸਿੱਖ ਕੌਮ ਦੇ ਸਵੈਮਾਣ ਅਤੇ ਹੱਕਾਂ ਦੀ ਪ੍ਰਾਪਤੀ ਲਈ ਸੰਘਰਸ਼ ਜਾਰੀ ਰੱਖਾਂਗੇ । ਭਾਈ ਸਾਹਿਬ ਹਮੇਸ਼ਾਂ ਅਕਾਲ ਪੁਰਖ ਅੱਗੇ ਅਰਦਾਸ ਕਰਦੇ ਹੁੰਦੇ ਸਨ ਕਿ ਹੇ ਅਕਾਲ ਪੁਰਖ ਵਾਹਿਗੁਰੂ ਜੀਉ !ਮੈਨੂੰ ਜਿਉਂਦੇ ਨੂੰ ਪੁਲਿਸ ਦੇ ਹੱਥ ਨਾ ਦਿਉ , ਅੰਤ ਸਮੇਂ ਮੈਦਾਨ-ਏ-ਜੰਗ ਵਿਚ ਸ਼ਹੀਦ ਕਰਾਇਓ।
27 ਜਨਵਰੀ 1992 ਨੂੰ ਪਿੰਡ ਕਰਨਾਮਾ (ਬਟਾਲਾ-ਗੁਰਦਾਸਪੁਰ)ਵਿਚ ਕਿਸੇ ਪੁਲਿਸ ਮੁਖ਼ਬਰ ਦੀ ਮੂਖ਼ਬਰੀ ਤੇ ਦੇ ਘਰ ਘਰ ਦੀ ਤਲਾਸ਼ੀ ਲਈ ਜਾ ਰਹੀ ਸੀ । ਭਾਈ ਸਾਹਿਬ ਆਪਣੇ ਸਾਥੀਆਂ ਭਾਈ ਦਲਜੀਤ ਸਿੰਘ ਰੰਗੀਨਪੁਰਾ, ਭਾਈ ਪਰੇਮ ਸਿੰਘ ਕਾਲੀਆ ਬਾਹਮਣੀਆਂ ਸਮੇਤ ਪਿੰਡ ਵਿਚ ਮੋਜੂਦ ਸਨ । ਜ਼ਿਲਾ ਗੁਰਦਾਸਪੁਰ ਦੇ ਪੁਲਿਸ ਕਪਤਾਨ ਐੱਸ.ਪੀ. ਆਪਰੇਸ਼ਨ ਰੁਪਿੰਦਰ ਸਿੰਹੁ ,ਡੀ. ਐੱਸ. ਪੀ. ਤੇਜਾ ਸਿੰਹੂ ,ਏ .ਐੱਸ.ਆਈ ਕਸ਼ਮੀਰਾ ਸਿੰਹੁ ਦੀ ਅਗਵਾਈ ਵਿਚ ਹਜ਼ਾਰਾਂ ਦੀ ਗਿਣਤੀ ਵਿਚ ਪੰਜਾਬ ਪੁਲਿਸ ਅਤੇ ਕੇਂਦਰੀ ਫ਼ੌਰਸ ਨੇ ਪਿੰਡ ਨੂੰ ਘੇਰਾ ਪਾ ਲਿਆ । ਘਰ-ਘਰ ਦੀ ਤਲਾਸ਼ੀ ਲੈ ਰਹੇ ਸਨ , ਪਰ ਸੁਰੱਖੀਆ ਫ਼ੌਰਸਾਂ ਨੂੰ ਸਿੰਘ ਮਿਲ ਨਹੀ ਸੀ ਰਹੇ , ਸਵੇਰੇ ਸਵੇਰੇ ਹਾਲੇ ਲੋਕ ਖੇਤਾਂ ਵੱਲ ਜੰਗਲ-ਪਿਸ਼ਾਬ ਹੀ ਜਾ ਰਹੇ ਸਨ ਤਾਂ ਪੁਲਿਸ ਨੇ ਲੋਕਾਂ ਨੂੰ ਪਿੰਡ ਦੇ ਸਕੂਲ ਵਿਚ ਇਕੱਠੇ ਕਰਨਾ ਸ਼ਰੁ ਕਰ ਦਿੱਤਾ । ਪਿੰਡ ਦੀ ਤਲਾਸ਼ੀ ਲੈਣ ਤੇ ਸਿੰਘ ਹੱਥ ਨਹੀ ਸੀ ਆਏ । ਪੁਲਿਸ ਮੁਖੀ ਰੁਪਿੰਦਰ ਸਿਹੁੰ ਲੋਕਾਂ ਨੂੰ ਕਹਿ ਰਿਹਾ ਸੀ , "ਅਸੀ ਗੋਰੇ ਦਾ ਪਿੱਛਾ ਕਰ ਰਹੇ ਹਾਂ , ਤੁਸੀ ਲੋਕ ਸਾਨੂੰ ਸਹਿਯੋਗ ਦੇਵੋਂ , ਅਸੀਂ ਛੇਤੀ ਪੱਪੂ ਗੋਰੇ ਨੂੰ ਕਾਬੂ ਕਰਨ ਵਿਚ ਸਫ਼ਲ ਹਿ ਜਾਵਾਂਗੇ ।" ਇਤਨਾ ਕਹਿ ਕੇ ਪੁਲਿਸ ਕਪਤਾਨ ਸੁਰੱਖੀਆ ਫੋਰਸਾਂ ਸਮੇਤ ਵਾਪਸ ਜਾਣ ਲਈ ਤੁਰ ਪਿਆ ਅਤੇ ਅਚਾਨਕ ਸ਼ੱਕ ਪੈਣ ਤੇ ਜਾਂ ਮੁਖ਼ਬਰ ਦੀ ਨਵੀਂ ਸੂਚਨਾ ਤੇ ਇਕ ਘਰ ਸ਼ੱਕ ਦੇ ਆਧਾਰ ਤੇ ਤਲਾਸ਼ੀ ਲੈਣ ਲਈ ਪੁਲਿਸ ਕਪਤਾਨ ਆਪਣੇ ਅਹਿਮ ਸਹਾਇਕਾਂ ਸਮੇਤ ਵੱਡੀ ਗਿਣਤੀ ਵਿਚ ਖਾੜਕੂਆਂ ਦੇ ਪਨਾਹ ਲੈਣ ਦਾ ਸ਼ੱਕ ਨਹੀਂ ਸੀ ਕਿੱਤਾ ਜਾ ਸਕਦਾ । ਪਰ ਕਾਲ ਜ਼ੋਰਾਵਰ ਹੈ , ਉਹ ਭਾਣਾ ਵਰਤਾ ਰਿਹਾ ਸੀ , ਜਦੋਂ ਸੌ ਤੋਂ ਵੱਧ ਪੁਲਿਸ ਦੇ ਆਦਮੀ ਘਰ ਅੰਦਰ ਮੌਜੂਦ ਸਨ ਤਾਂ ਪਹਿਲਾਂ ਹੀ ਘਰ ਅੰਦਰ ਛੁਪੇ ਹੋਏ ਖਾੜਕੂ ਸਿੰਘਾਂ ਨੇ ਅਚਾਨਕ ਏ. ਕੇ. 47 ਵਰਗੇ ਜੋਸ਼ੀਲੇ ਹਥਿਆਰਾਂ ਨਾਲ ਫ਼ਾਇਰਿੰਗ ਵਿਚ ਵਿਚ ਪੁਲਿਸ ਕਪਤਾਨ ਅਤੇ ਸੁੱਰਖਿਆ ਜਵਾਨਾਂ ਨੂੰ ਸੰਭਲਣ ਦਾ ਮੌਕਾ ਹੀ ਨਾ ਮਿਲਿਆ । ਜਵਾਨਾਂ ਨੇ ਇਧਰ- ਉਧਰ ਭੱਜ ਕੇ ਜਾਨਾਂ ਬਚਾਈਆਂ । ਇਸ ਫ਼ਾਇਰਿੰਗ ਵਿਚ ਕਪਤਾਨ ਰੁਪਿੰਦਰ ਸਿਹੁੰ ,ਡੀ.ਐੱਸ.ਪੀ ਤੇਜਾ ਸਿਹੁੰ , ਏ.ਐੱਸ. ਆਈ ਕਸ਼ਮੀਰ ਸਿਹੁੰ ਸਮੇਤ 36 ਪੁਲਿਸ ਵਾਲੇ ਮਾਰੇ ਗਏ ਅਤੇ ਵੱਡੀ ਗਿਣਤੀ ਵਿਚ ਫੱਟੜ ਹੋਏ । ਇਸ ਪੁਲਿਸ ਮੁਕਾਬਲੇ ' ਚੋਂ ਭਾਈ ਦਲਜੀਤ ਸਿੰਘ ਰੰਗੀਨਪੁਰਾ , ਭਾਈ ਪਰੇਮ ਸਿੰਘ ਕਾਲੀਆ ਬਾਹਮਣੀਆਂ ਬਾਹਰ ਨਿਕਲਣ ਵਿਚ ਸਫ਼ਲ ਹੋ ਗਏ । ਭਾਈ ਸੁਖਵਿੰਦਰ ਸਿੰਘ ਪੰਪੂ ਗੋਰਾ ਨੇ ਪੁਲਿਸ ਦੇ ਹਥਿਆਰ ਇੱਕਠੇ ਕਰ ਕੇ ਲੋਈ 'ਚ ਪੰਡ ਬੰਨ ਲਈ ਅਤੇ ਜਖ਼ਮੀ ਪੁਲਿਸ ਵਾਲਿਆਂ ਨੂੰ ਹੋਰ ਗੋਲਿਆਂ ਮਾਰ ਕੇ ਠੰਡਿਆਂ ਕੀਤਾ । ਜਦੋਂ ਹਥਿਆਰ ਦੀ ਪੰਡ ਚੁੱਕ ਕੇ ਪਿੰਡ ਤੋਂ ਬਾਹਰ ਨਿਕਲ ਤੁਰਿਆ ਤਾਂ ਲੁਕੇ ਹੋਏ ਪੁਲਿਸ ਵਾਲੇ ਨੇ ਭਾਈ ਸਾਹਿਬ ਤੇ ਗੋਲੀ ਚਲਾਈ ਜੋ ਪੱਟ ਵਿਚ ਲੱਗੀ ਜਿਸ ਨਾਲ ਲੰਤ ਨਕਾਰਾ ਹੋ ਗਈ । ਭਾਈ ਸਾਹਿਬ ਤੁਰ ਨਹੀ ਸੀ ਸਕਦੇ । ਭਾਈ ਸੁਖਵਿੰਦਰ ਸਿੰਘ ਨੇ ਪੁਲਿਸ ਦੇ ਹੱਥ ਆਉਣ ਤੋਂ ਬਚਣ ਲਈ ਆਪਣੇ ਆਪ ਨੂੰ ਗੋਲੀ ਮਾਰ ਲਈ ਅਤੇ ਥਾਂ ਤੇ ਹੀ ਸ਼ਹੀਦੀ ਪ੍ਰਾਪਤ ਕਰ ਗਏ । ਕਹਿਣੀ ਦਾ ਪੂਰਾ , ਕਰਨੀ ਦਾ ਸੂਰਾ ਮੈਦਾਨ-ਏ-ਜੰਗ ਵਿਚ ਅਸਲੀ ਪੁਲਿਸ ਮੁਕਾਬਲੇ ਦੇ ਦਿ੍ਸ਼ ਵਿਖਾ ਗਿਆ , ਜਿਸ ਦੀ ਬਹਾਦਰੀ ਦੇ ਸੋਹਿਲੇ ਦੇਸ਼-ਵਿਦੇਸ਼ ਦੀਆਂ ਅਖ਼ਬਾਰਾਂ ਨੇ 28 ਜਨਵਰੀ 1992 ਨੂੰ ਗਾਏ ਅਤੇ ਹਵਾਲ ਲਈ ਆਉਂਦੇ ਸਮੇ ਵਿਚ ਸੋਹਿਲੇ ਗਾਉਂਦੀਆਂ ਰਹਿਣਗੀਆਂ । ਭਾਈ ਸਾਹਿਬ ਦੀ ਸ਼ਹੀਦੀ ਖਾਲਿਸਤਾਨ ਦੀ ਪ੍ਰਾਪਤੀ ਵੱਲ ਵਧ ਰਹੇ ਕਦਮਾਂ ਲਈ ਮੀਲ ਪੱਥਰ ਹੈ।ਆਓ ਕੌਮ ਦੇ ਮਹਾਨ ਸੂਰਮਿਆਂ ਨੂੰ ਸ਼ਰਧਾ ਦੇ ਸੁਮਨ ਭੇਟ ਕਰੀਏ ਤੇ ਓਹਨਾਂ ਦੇ ਪਾਏ ਪੂਰਨਿਆਂ ਵਲ ਨੂੰ ਤੁਰੀਏ
ਅਜਾਦ ਸੋਚ

No comments:

Post a Comment