Thursday 2 February 2017

ਸ: ਸੁਰਿੰਦਰ ਸਿੰਘ ਸੋਢੀ ਬਾਰੇ

ਸ:ਸੁਰਿੰਦਰ ਸਿੰਘ ਸੋਢੀ ਦਾ ਪਿੰਡ ਤਾ ਕੋਟਲੀ ਬਾਵਾ ਦਾਸ ਸੀ
ਪਰ ਬੁੱਲੋਵਾਲ ਦੇ ਮੁਖ ਬਜ਼ਾਰ ਵਿਚ ਸੜਕ ਤੇ ਦੁਕਾਨਾ ਹਨ ਜੋ ਸੋਢੀ ਦੇ ਤਾਏ ਦੇ ਪੁਤਰਾ ਕੋਲ ਹਨ ਹੁਣ ਵੀ ਹਨ ਇਸੇ ਕਰਕੇ ਬਹੁਤੇ ਲੋਕ ਸੋਢੀ ਨੂ ਬੁੱਲੋਵਾਲ ਦਾ ਕਰਕੇ ਹੀ ਜਾਣਦੇ ਹਨ।
ਪਿੰਡ ਮਹਿਤਾ ਤੋ ਸੋਢੀ ਆਪਣੇ ਪਰਿਵਾਰ ਨੂੰ ਮਿਲਣ ਲਈ ਕੋਟਲੀ ਬਾਵਾ ਦਾਸ ਆਇਆ ਹੋਇਆ ਸੀ ਤੇ ਬੁੱਲੋਵਾਲ ਦੇ ਬਜ਼ਾਰ ਵਿਚ ਖੜਾ ਮੂੰਗਫਲੀ ਚੱਬ ਰਿਹਾ ਸੀ।ਸੋਢੀ ਨੇ ਟਕਸਾਲੀ ਬਾਣਾ ਚੋਲਾ ਕਛਿਹਰਾ ਪਹਿਨਿਆ ਹੋਇਆ ਸੀ ਗਾਤਰੇ ਕਿਰਪਾਨ ਪਾਈ ਹੋਈ ਸਿਰ ਉੱਤੇ ਨੀਲੀ ਦਸਤਾਰ ਗੋਲ ਟਕਸਾਲੀ ਭੇਸ ਦੀ ਬੰਨੀ ਹੋਈ ਸੀ ।ਸੋਢੀ ਦਾ ਛੇ ਫੁੱਟਾ ਸਰੂ ਵਰਗਾ ਉੱਚਾ ਲੰਮਾ ਕਦ ਸੋਹਣੇ ਨੈਣ ਨਕਸ਼ ਤੇਜ ਅੱਖਾ ਗੋਰਾ ਰੰਗ ਚਿਹਰੇ ਤੇ ਛੋਟੀ ਛੋਟੀ ਦਾਹੜੀ ਕਿਰਦੀ ਮੁੱਛ ਉਸ ਦੀ ਜਵਾਨੀ ਤੇ ਸਿੱਖੀ ਪ੍ਰਤੀ ਵਫਾਦਾਰੀ ਅਤੇ ਸਖਸ਼ੀਅਤ ਨੂ ਚਾਰ ਚੰਨ ਲਾ ਰਹੀ ਸੀ ।
ਸਿੱਖੀ ਦੇ ਮੁਰੀਦਾ ਨੂ ਇਹ ਸੂਰਤ ਬਹੁ਼ਤ ਪ੍ਰਭਾਵਿਤ ਕਰ ਰਹੀ ਸੀ ।
ਦੋ ਨਿਹੰਗ ਸਿੰਘਾਂ ਨੇ ਸੋਢੀ ਨਾਲ ਗੁਰੂ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੁਲਾਈ।ਨਿਹੰਗ ਸਿੰਘਾਂ ਨੇ ਸੋਢੀ ਨੂ ਕਿਸੇ ਘਰ ਦਾ ਰਸਤਾ ਪੁੱਛਿਆ ਜੋ ਉਸ ਨੇ ਦੱਸ ਦਿੱਤਾ ।
ਹੁਸ਼ਿਆਰਪੁਰ ਦੇ ਇਲਾਕਾ ਬੁੱਲੋਵਾਲ ਵਿਚ ਨਕਲੀ ਨਿਰੰਕਾਰੀਆਂ ਦਾ ਕਾਫੀ ਬੋਲ ਬਾਲਾ ਸੀ ਤੇ ਨਕਲੀ ਨਿਰੰਕਰੀ ਸਿੱਖਾ ਨੂ ਚਿੜਾਉਣ ਲਈ ਸਿੱਖੀ ਵਿਰੋਧੀ ਗੱਲਾ ਕਰਨੀਆ ਸ਼ੁਗਲ ਸਮਝਦੇ ਸਨ।ਨਕਲੀ ਨਿਰਕਰੀ ਬਜ਼ਾਰ ਵਿਚ ਖੜੇ ਗੱਪਾ ਮਾਰ ਰਹੇ ਸਨ।ਸੋਢੀ ਤੇ ਦੋਹਾ ਨਿਹੰਗ ਸਿੰਘਾਂ ਦੀ ਗੁਰ ਫਤਿਹ ਸੁਣ ਕੇ ਉਹਨਾ ਨੂ ਚਿੜ ਆ ਗਈ ।ਉਹ ਸੋਢੀ ਨੂ ਸਿੱਖੀ ਸਰੂਪ ਵਿਚ ਵੇਖ ਕੇ ਸੁਣਾ ਸੁਣਾ ਕੇ ਸਿੱਖੀ ਵਿਰੋਧੀ ਦਿਲ ਦੁਖਾਉ ਗੱਲਾ ਕਰਨ ਲੱਗੇ।ਨਿਰੰਕਾਰੀਆਂ ਦੀ ਗਿਣਤੀ 15 ਤੋ ਘੱਟ ਨਹੀ ਸੀ ਤੇ ਇੱਕਲੇ ਸਿਖ ਦੀ ਉਹ ਕੀ ਪ੍ਰਵਾਹ ਕਰਦੇ ਸਨ ।ਨਿਰੰਕਰੀ ਜਦ ਆਪਸ ਵਿਚ ਗੱਲਾ ਕਰਦੇ ਹੋਣ ਤਾ ਇਕ ਦੂਜੇ ਨੂ ਮਹਾਪੁਰਸ਼ੋ ਕਹਿ ਕੇ ਸੰਬੋਧਨ ਕਰਦੇ ਹਨ ।ਸੋਢੀ ਨੂ ਸੁਣਾ ਕਿ ਉਨਾ ਗੱਲ ਸ਼ੁਰੂ ਕੀਤੀ ਆਪਣਾ ਫਲਾਣਾ ਮਹਾਪੁਰਸ਼ ਕਹਿੰਦਾ ਹੁੰਦਾ ਅਖੇ ਮੇਰਾ ਭਰਾ ਅੰਮ੍ਰਿਤ ਛਕ ਕੇ ਨਿਹੰਗ ਸਿੰਘ ਬਣ ਗਿਆ ਸਵੇਰੇ ਇਸ਼ਨਾਨ ਕੀ ਕਰਨਾ ਮਹੀਨਾ ਮਹੀਨਾ ਨਹਾਉਦਾ ਨਹੀ ਸੀ।ਕਛਿਹਰਾ ਤੇ ਚੋਲਾ ਦੋ ਦੋ ਮਹੀਨੇ ਨਹੀ ਸੀ ਲਾਹੁੰਦਾ ਹੁੰਦਾ ।ਹਰ ਵੇਲੇ ਖੁਰਕੀ ਜਾਣਾ ਤੇ ਉਸ ਨੇ ਕਹਿਣਾ ਘੌੜਾ ਦੌੜ ਹੋ ਰਹੀ ਆ।
ਸਾਰੇ ਨਕਲੀ ਨਿਰੰਕਰੀ ਠਹਾਕਾ ਮਾਰ ਕੇ ਹੱਸੇ ।ਹੋਰ ਵੀ ਕੁਝ ਗਲਤ ਬੋਲਿਆ ਸਿੱਖੀ ਵਿਰੋਧ ਨਕਲੀ ਨਿਰੰਕਾਰੀਆਂ ।ਫਿਰ ਸੋਢੀ ਨੇ ਇਹਨਾ ਨੂ ਚਾਹਟਾ ਛਕਾਉਣਾਂ ਜਰੂਰੀ ਸਮਝਿਆ ।ਰਾਹ ਜਾਦੇ ਕਿਸਾਨ ਤੋ ਤਿਰੰਗਲੀ ਫੜ ਕੇ ਸੋਢੀ ਕਿਸਾਨ ਨੂ ਪੁਛਣ ਲੱਗ ਪਿਆ ਭਾਈ ਤਿਰੰਗਲੀ ਨਵੀ ਲੱਗਦੀ ਕਿਸਾਨ ਨੇ ਜਵਾਬ ਦਿੱਤਾ ਹਾਜੀ ਨਵੀ ਆ ਕੇ ਵਾ ਪੂਰੇ 12 ਰੁਪਏ ਦੀ ਜੀ ਬਹੁ਼ਤ ਸਿੱਕੇ ਬੰਦ ਤਿਰੰਗਲੀ ਜੀ ਦੁਕਾਨ ਵਾਲੇ ਨੇ ਗਰੰਟੀ ਦਿੱਤੀ ਇਹ ਤਿਰੰਗਲੀ ਨਹੀ ਟੁੱਟਦੀ ਭਾਵੇ ਅਗਲੀਆ ਪੁਸਤਾ ਵੀ ਵਰਤੀ ਜਾਣ ਕਿਸਾਨ ਨੇ ਬੜੇ ਫਖਰ ਨਾਲ ਸੋਢੀ ਨੂ ਦੱਸਿਆ ।
ਸੋਢੀ ਨੇ ਕਿਹਾ ਮਿੱਤਰਾ ਆਪਾ ਹੁਣੇ ਪਰਖ ਕਰ ਲੈਦੇ ਆ।ਛੋਲਿਆ ਨੂ ਦਰੁੱਬੜੀ ਲਾਊ ਕਿ ਨਹੀ ਜੱਟ ਕਿਸਾਨ ਸੋਢੀ ਦੇ ਮੂੰਹ ਵੱਲ ਦੇਖ ਰਿਹਾ ਸੀ ਕਿ ਏ ਨੋਜੁਵਾਨ ਕੀ ਬੁਝਾਰਤਾਂ ਪਾ ਰਿਹਾ ।ਸੋਢੀ ਨੇ ਜੱਟ ਤੋ ਤਿਰੰਗਲੀ ਫੜ ਕੇ ਮੋਢੇ ਤੇ ਰੱਖ ਕੇ ਉਹਨਾ ਨੂੰ ਵੰਗਾਰ ਕੇ ਕਿਹਾ ਮੇਰੇ ਸੋਹ*** ਰਿਉ ਆਉ ਤੁਹਾਡਾ ਜਵਾਈ ਆਇਆ ਜੇ ਕੀਹਨੇ ਕੁੜੀ ਵਿਆਉਣੀ ਆ।ਪਹਿਲਾ ਕੁੜੀ ਨੂੰ ਅੰਮ੍ਰਿਤ ਛਕਾ ਲਵੋ।ਮੈ ਸੰਤ ਭਿੰਡਰਾਂਵਾਲੇ ਦਾ ਚੇਲਾ ਜੇ।ਬੱਬਰ ਸ਼ੇਰ ਸੋਢੀ ਦੀ ਗਰਜ ਸੁਣ ਕੇ ਨਕਲੀ ਨਿਰੰਕਾਰੀਆਂ ਦੇ ਰੰਗ ਪੀਲਾ ਪੈ ਗਿਆ ।ਸੋਢੀ ਨੇ ਜੈਕਾਰਾ ਗਜਾ ਕਿ ਤਿਰੰਗਲੀ ਦੇ ਐਸੇ ਪਲੱਥੇ ਖੇਡੇ ਕਿ ਤਿਰੰਗਲੀ ਦੇ ਨਿਰੰਕਾਰੀਆਂ ਦੇ ਮੌਰਾ ਤੇ ਪਏ ਇਕ ਇਕ ਵਾਰ ਨਾਲ ਦੋ ਦੋ ਨਿਰੰਕਰੀ ਡਿੱਗਣ ਲੱਗੇ। ਕਿਸੇ ਦੀਆ ਮੌਰਾਂ ਆਲੂ ਵਾਗ ਛਿੱਲੀਆ ਗਈਆ ਕਈਆ ਦੀਆ ਬਾਹਵਾਂ ਮੋਢੇ ਟੁੱਟ ਕੇ ਚੂਰ ਹੋ ਗਏ ਕਈਆ ਦੇ ਸਿਰ ਦੇ ਖੱਪਰ ਖੁੱਲ ਗਏ।ਪੰਜ ਸੱਤ ਮਿੰਟਾ ਵਿਚ ਨਕਲੀ ਨਿਰੰਕਾਰੀਆਂ ਦੇ ਸੱਥਰ ਵਿਛਾ ਦਿਤੇ ਸੋਢੀ ਨੇ।ਸੋਢੀ ਦੀ ਤਿਰੰਗਲੀ ਦੀਆ ਸੱਟਾਂ ਖਾ ਕੇ ਡਿਗੇ ਹੋਏ ਕਹਿ ਰਹੇ ਸਨ ਪੁਲਿਸ ਨੂ ਬੁਲਾਉ ਕੋਈ ।ਸਿੱਖੀ ਬਾਣੇ ਨੂ ਟਿੱਚਰਾ ਕਰਨ ਵਾਲੇ ਨਕਲੀ ਨਿਰੰਕਰੀ ਸੋਢੀ ਦੇ ਸਾਹਮਣੇ ਇਕ ਵੀ ਮਾਈ ਦਾ ਲਾਲ ਨਕਲੀ ਨਿਰੰਕਰੀ ਅੜ ਨਾ ਸਕਿਆ ।
ਤਿਰੰਗਲੀ ਵਾਲਾ ਪੇਂਡੂ ਕਿਸਾਨ ਮਾਮਲਾ ਵਿਗੜਿਆ ਵੇਖ
ਕੇ ਤੁਰ ਪਿਆ ।ਸੋਢੀ ਨੇ ਪਿਛੇ ਭੱਜ ਕੇ ਸੌਦੇ ਵਾਲਾ ਝੋਲਾ ਝੁੱਕੀ ਜਾਦੇ ਪੇਡੂ ਕਿਸਾਨ ਨਾਲ ਮਿਲਿਆ ਉ ਭਾਈ ਸਾਬ ਆਪਣੀ ਤਿਰੰਗਲੀ ਤੇ ਲੈ ਜਾਉ ਵਾਕਿਆ ਬੜੀ ਪੱਕੀ ਚੰਗੀ ਪਰਖੀ ਗਈ ਬਹੁ਼ਤ ਮਜਬੂਤ ਵਾ ਤਿਰੰਗਲੀ ਤੇਰੀ ਵਧੀਆ ਇਹ ਧੋਖਾ ਨਹੀ ਦਿੰਦੀ ਜਿੱਥੇ ਮਰਜ਼ੀ ਵਰਤੀ ਜਾਵੀ।ਸੋਢੀ ਨੇ ਜੱਟ ਨੂ ਪੁੱਛਿਆ ਆਪਣਾ ਨਾ ਕੀ ਹੈ ਤੇ ਕਿਹੜਾ ਪਿੰਡ ਵਾ ।
ਜੱਟ ਨੇ ਕਿਹਾ ਨਾ ਤੇ ਮੇਰਾ ਭਜਨ ਸਿੰਘ ਹੈ ਤੇ ਪਿੰਡ ਰਾਜੂ ਵਾਲ਼ਾਂ ਚਁਕ ਹੈ ਤੇ ਤਿਰੰਗਲੀ ਮੈਨੂੰ ਦੇ ਕੇ ਹੁਣ ਪੁਲਿਸ ਦੇ ਮੈਨੂੰ ਵੀ ਫਸਾਉਣਾ ਹੈ।ਇਹਨੂੰ ਤੁਸੀ ਹੀ ਸੰਭਾਲੋ।ਬਾਬਿਓ ਮੈਤੇ ਮੰਗ ਕੇ ਸਾਰ ਲਾਵਾਂਗਾ ।
ਸੋਢੀ ਨੇ ਕਿਹਾ ਭਾਈ ਐਵੇ ਨਹੀ ਘਬਰਾਈਦਾ ਹੁੰਦਾ ਮੈ ਸੁਰਿੰਦਰ ਸਿੰਘ ਸੋਢੀ ਪਿੰਡ ਕੋਟਲੀ ਬਾਵਾਂ ਦਾਸ ਦਾ ਹਾ ਜੇ ਕਿਤੇ ਕੋਈ ਕੰਮ ਹੋਇਆ ਤਾ ਦੱਸੀ।ਭਜਨ ਸਿੰਘ ਨੇ ਕਿਹਾ ਮੈ ਤੈਥੋ ਬੰਦੇ ਮਰਵਾਉਣੇ ਅਖੇ ਕੋਈ ਕੰਮ ਹੋਇਆ ਤਾ ਦੱਸੀ।ਬਾਬਿਓ ਵੇਖੀ ਕਿਤੇ ਮੈਨੂੰ ਫਸਾ ਨਾ ਦੇਵੀ।ਜੱਟ ਏਨਾ ਕਹਿ ਕੇ ਕਾਹਲ਼ੀ ਕਾਹਲ਼ੀ ਆਪਣੇ ਪਿੰਡ ਵੱਲ ਤੁਰ ਪਿਆ ।ਸੋਢੀ ਭਜਨ ਨਾਲ ਮਿਲ ਕੇ ਮੋਢੇ ਤਿਰੰਗਲੀ ਰੱਖ ਕੇ ਪਿੰਡ ਕੋਟਲੀ ਦਾਸ ਨੂ ਤੁਰ ਪਿਆ।
ਨਿਰੰਕਰੀਏ ਹਸਪਤਾਲ ਪਹੁੰਚ ਕੇ ਪੱਟੀਆ ਕਰਾ ਰਹੇ ਸਨ
ਤੇ ਪੁਲਿਸ ਨੂ ਆਪਣੇ ਬਿਆਨ ਲਿਖ ਵਾ ਰਹੇ ਸਨ ਕਿ ਉਮਰ 16/17 ਸਾਲ ਗੋਰਾ ਰੰਗ ਅੰਮ੍ਰਿਤਧਾਰੀ ਵਰਦੀ ਚੋਲਾ਼ ਤੇ ਪੱਗ ਭਿੰਡਰਾਂਵਾਲਿਆਂ ਦੀ ਕੱਦ ਛੇ ਫੁੱਟ ਸੱਟਾਂ ਤਿਰੰਗਲੀ ਨਾਲ ਮਾਰੀਆ।ਦੋਸ਼ੀ਼ ਨੂ ਫੜ ਕੇ ਸਖਤ ਸਜਾ ਦਿੱਤੀ ਜਾਵੇ।ਪੁਲਿਸ ਹਵਲਦਾਰ ਜਗਦੀਸ਼ ਰਾਣਾ ਬਿਆਨ ਲਿਖਦਾ ਹੋਇਆ ਕਿਹ ਰਿਹਾ ਸੀ ਸਾਲੇ ਖੁਸਰੇ ਕਿਸੇ ਥਾ ਦੇ ਇਕ ਨਿਹੰਗ ਕੋਲ਼ੋ ਕੁੱਟ ਖਾ ਕੇ ਆ ਗਏ ਤੇ ਹੁਣ ਸਾਨੂੰ ਕਹਿੰਦੇ ਆ ਦੋਸ਼ੀ਼ ਨੂ ਫੜ ਕੇ ਸਖਤ ਸਜਾਦਿੱਤੀ ਜਾਵੇ ।ਕੰਜਰਾ ਨੇ ਆਪ ਵੰਗਾ ਪਾਈਆ ਸੀ।ਸਾਲੇ ਘਰ ਜਨਾਨੀਆ ਕੋਲ ਹੀ ਖੱਬੀਖਾਨ ਬਦਮਾਸ਼ ਬਣੇ ਰਹਿੰਦੇ ਆ ਮਜਨੂੰ ।ਹੁਣ ਤਾ ਸਾਲੇ ਸੁੱਤੇ ਪਏ ਵੀ ਨਿਹੰਗ ਸਿੰਘ ਦੀ ਤਿਰੰਗਲੀ ਵੇਖ ਕੇ ਸੁਪਨੇ ਚ ਹੀ ਚੀਕਾ ਮਾਰਨਗੇ ।
ਅਗਲੇ ਦਿਨ ਦੀਆ ਅਖਬਾਰਾਂ ਵਿਚ ਮੁਖ ਖਬਰ ਸੀ ਕਿ ਬੁੱਲੋਵਾਲ (HP) ਚ ਇਕ ਨਿਹੰਗ ਸਿੰਘ ਨੇ ਹਮਲਾ ਕਰਕੇ 13 ਨਿਰੰਕਾਰੀਆਂ ਨੂ ਸਖਤ ਜ਼ਖਮੀ ਕਰ ਦਿਤਾ।

No comments:

Post a Comment