Wednesday 5 April 2017

ਨਿਹੰਗ ਸਿੰਘਾਂ ਦੀ ਪਰਿਕ੍ਰਮਾ

ਨਿਹੰਗ ਸਿੰਘਾਂ ਦੀ ਪਰਿਕ੍ਰਮਾ
ਗੁਰੂ ਸਾਹਿਬ ਨਿਸ਼ਾਨਾਂ ਦੀ ਪਰਿਕਰਮਾ

ਸੱਜੇ ਹੱਥ ਜਾਂ ਖੱਬੇ ਹੱਥ?

ਆਮ ਲੋਕੀ(ਸਿੱਖ ਵੀਰ ਭੈਣਾਂ) ਜਿਨਾਂ ਦੇ ਮਨਾਂ ਚ ਸਦਾ ਹੀ ਸਵਾਲ ਪਾਣੀ ਦੇ ਝਰਨੇ ਵਾਂਗੁ ਚਲਦੇ ਹੀ ਰਹਿੰਦੇ ਹਨ
ਅਸੀਂ ਐਦਾਂ ਕਰਦੇ ਹਾਂ ਫਲਾਣਾ ਓਦਾਂ ਕਿਓਂ?

ਅਸੀਂ ਗੁਰੂ ਜੀ ਦੀ ਪਰਿਕਰਮਾ ਖੱਬੇ ਪਾਸਿਓਂ ਘੁਮ ਕੇ ਲੈਂਦੇ ਹਾਂ, ਬਲਕੀ ਸਾਰੇ ਹੀ ਲੈਂਦੇ ਨੇ
ਪਰ ਆਹ ਨਿਹੰਗ ਸਿੰਘਾਂ ਦੀ ਆਪਣੀ ਹੀ ਮਰਿਆਦਾ ਹੈ, ਇਹ ਕਿਉ ਸੱਜੇ ਹੱਥ ਵਾਲੇ ਪਾਸਿਓਂ ਗੁਰੂ ਸਾਹਿਬ ਦੀ ਨਿਸ਼ਾਨਾਂ ਨਗਾਰਿਆਂ ਦੀ ਪਰਿਕ੍ਰਮਾ ਕਰਦੇ ਹਨ?
ਤੇ ਅਮੂਮਨ ਸਾਰੇ ਕਹਿੰਦੇ ਸੁਣੇ ਜਾਂਦੇ ਹਨ ਕਿ ਨਿਹੰਗ ਸਿੰਘ ਪੁੱਠੀ ਪਰਿਕ੍ਰਮਾ ਲੈਂਦੇ ਹਨ

ਓਹ ਭਾਈ ਪੁੱਠੇ ਨਿਹੰਗ ਸਿੰਘ ਨਹੀ ਪੁੱਠੇ ਤੁਸੀ ਚਲਦੇ ਹੋਂ, ਪੁੱਠਿਆਂ ਦੇ ਮਗਰ ਲਗ ਕੇ ਤੁਸੀਂ ਵੀ ਪੁੱਠੇ ਹੀ ਚੱਲੀ ਜਾਂਦੇ ਜੇ ਜਦੋਂ ਦੀ ਹੋਸ਼ ਸਾਂਭੀ ਆ

ਗੁਰੂੰ ਸਾਹਿਬ ਦੀ ਨਿਸ਼ਾਨ ਸਾਹਿਬਾਂ ਦੀ ਖੱਬੇ/ਪੁੱਠੇ ਹੱਥ ਪਰਿਕ੍ਰਮਾ ਲੈਣ ਵਾਲਿਆਂ ਪਾਸ ਕੋਈ ਠੋਸ ਤੇ ਗਿਆਨ ਵਾਨ ਕਾਰਣ ਨਹੀ ਹੈ
ਜਦਕੀ ਨਿਹੰਗ ਸਿੰਘਾਂ ਪਾਸ ਹੈ
ਅਸੀਂ ਜੋ ਕਰਦੇ ਹਾਂ ਉਹਦੇ ਪਿੱਛੇ ਹਮੇਸ਼ਾ ਜਾਯਜ ਕਾਰਣ ਹੁੰਦੇ ਹਨ

ਪਰਿਕ੍ਰਮਾ ਸੱਜੇ ਹਥ ਕਰਣ ਦੇ ਆਹ ਕਾਰਣ ਹਨ ਜਿਨਾਂ ਤੋ ਵਾਕਿਫ ਹੋਣ ਦੀ ਲੋੜ ਹੈ ਸਿੱਖਾਂ ਨੂੰ

੧ ਸ਼ਸਤੱਰ ਦਾ ਸਤਿਕਾਰ
ਆਪਾਂ ਅੰਮ੍ਰਿਤਧਾਰੀ ਸਿੰਘ ਗਾਤਰੇ ਕਿਰਪਾਣ ਪਾਉਦੇਂ ਹਾਂ ਤੇ ਤਿੰਨ ਫੁਟੀ ਤਲਵਾਰ ਵੀ ਪਾੳਂਦੇ ਹਾਂ
ਕਿਰਪਾਨ ਤੇ ਤਲਵਾਰ ਆਪਾਂ ਅਪਣੇ ਖੱਬੇ ਹਥ, left side ਪਾਈ ਦਾ,
ਸੋ ਜਦੋਂ ਗੁਰੂ ਜੀ ਸੱਜੇ ਹੱਥ ਪਰਕਰਮਾ ਕਰੀ ਦਾ ਉਦੋਂ ਸਹਿਜ ਸੁਭਾਏ ਸ਼ਸਤੱਰ ਗੁਰੂ ਸਾਹਿਬ ਵਾਲੇ ਪਾਸੇ ਹੁੰਦੇ ਨੇ ਤੇ ਉਹਨਾ ਦੀ ਵੀ ਮਾਨਤਾ ਜਾਂ ਪਰਿਕਰਮਾ ਹੋ ਜਾਂਦੀ ਹੈ

੨ ਸ਼ਸਤੱਰ ਦਾ ਵਾਰ

ਜੇ ਗੁਰੂ ਸਾਹਿਬ ਦੀ ਖੱਬੇ ਹਥ ਪਰਿਕਰਮਾ ਕਰਦਿਆਂ ਕੋਈ ਸਾਡੇ ਉਪਰ ਹਮਲਾ ਕਰੇ ਤੇ ਆਪਾਂ ਸੱਜੇ ਹੱਥ ਨਾਲ ਤਲਵਾਰ ਮਿਆਨੋ ਖਿੱਚਿਏ, ਤਲਵਾਰ ਦਾ ਵਾਰ ਗੁਰੂ ਵਲ ਨੂੰ ਜਾਏ ਗਾ
ਜੇ ਪਰਿਕਰਮਾ ਸਿੱਦੇ ਹੱਥ ਕਰੀਏ ਤੇ ਤਲਵਾਰ ਮਿਆਨੋ ਧੂਹੀਏ, ਗੁਰੂ ਸਾਹਿਬ ਸਾਡੇ ਉਲਟੇ ਹਥ ਵਲ ਹੋਣ ਗੇ ਤੇ ਤਲਵਾਰ ਸਿੱਧੇ ਹਥ ਪਾਸੇ ਜਾਏਗੀ

੩  ਸ੍ਰਿਸ਼ਟੀ ਦਾ ਗੇੜ/ ਕੁਦਰਤ ਦਾ ਨਿਯਮ

ਪੜੇ ਲਿਖੇ ਵੀਰ ਭੈਣ ਜਿਨਾਂ ਵਿਗ੍ਯਾਨ ਪੜ੍ਹਿਆ ਹੈ, ਉਹ ਜਾਣਦੇ ਹੀ ਆ ਕਿ ਕੁਲ ਨੌ ਗ੍ਰੈਹ planet ਹਨ ਕਾਯਨਾਤ ਦੇ
ਨੌਂਹਾਂ ਗ੍ਰੈਹਾ ਦੀ Rotation ਜੋ ਹੈ, ਉਹ ਵੀ ਸੱਜੇ ਤੋਂ ਖੱਬੇ ਵਲ ਨੂੰ ਘੁਮਦੇ ਹਨ, ਨਾ ਕਿ ਖੱਬੇ ਤੋਂ ਸੱਜੇ
ਸੂਰਜ ਦੇ ਆਲੇ ਦੁਆਲੇ ਨੌ ਦੇ ਨੌ ਗ੍ਰੈਹ ਆਪਣੇ axis ਤੇ ਵੀ ਸੱਜੇ ਹਥ ਘੁਮਦੇ ਹੈ ਤੇ  ਸੂਰਜ ਦਾ ਗੇੜਾ ਵੀ ਸੱਜੇ ਪਾਸੇ ਲੈਂਦੇ ਹਨ

ਰੱਬ ਦੀ ਬਣਾਈ ਕਾਯਨਾਤ ਵੀ ਸੱਜੇ ਤੋਂ ਖੱਬੇ ਨੂੰ ਗੇੜਾ ਦੇ ਰਹੀ ਹੈ ਸੂਰਜ ਦਾ,
ਸੋ ਸਾਡਾ *ਨਿਹੰਗਾਂ* ਦਾ ਸੂਰਜ ਸਤਿਗੁਰੂ ਹੈ ਤੇ ਆਪਾਂ ਵੀ ਸੱਜਿਓਂ ਖੱਬੇ ਘੁਮਦੇ ਹਾਂ

੪ ਗੁਰਬਾਣੀ ਦਾ ਫੈਸਲਾ

*ਕੋਲੂ ਚਰਖਾ ਚਕੀ ਚਕੁ*
*ਲਾਟੂ ਮਾਧਾਣੀਆ ਅਨਗਾਹ*

ਕੋਹਲੂ ਚਲਦਾ ਵੇਖਿਆ ਆਪਾਂ ਸਾਰਿਆਂ ਨੇ
ਚਰਖਾ ਚਲਦਾ ਵੇਖਿਆ, ਚੱਕੀ ਘੁੰਮਦੀ ਵੇਖੀ ਹੈ, ਤੇ ਲਾਟੂ ਵੀ ਘੁਮਦਾ ਵੇਖਿਆ ਹੋਣਾ
ਇਹ ਸਬ ਸੱਜੇ ਤੋਂ ਖੱਬੇ ਪਾਸੇ ਨੂੰ ਹੀ ਘੁੰਮਦੇ ਹਨ

੫ ਅੰਮ੍ਰਿਤ ਸੰਚਾਰ ਤੇ ਰਹਿਤ

ਅੰਮ੍ਰਿਤ ਛਕਾਉਣ ਲਗੇ ਪੰਜ ਪਿਆਰੇ ਸਾਹਿਬਾਨ ਜਦੋ ਅੰਮ੍ਰਿਤ ਦਾ ਚੂਲਾ ਦਿੰਦੇ ਹਨ ਉਦੋ ਸਿੱਖ ਨੂ ਬੀਰ ਆਸਣ ਚ ਬਿਠਾਯਾ ਜਾਂਦਾ ਹੈ
ਉਦੋਂ ਸੱਜਾ ਗੋਡਾ ਉੱਤੇ ਹੁੰਦਾ ਹੈ ਤੇ ਅੰਮ੍ਰਿਤ ਦਾ ਚੂਲਾ ਸੱਜੇ ਹਥ ਚ ਮਿਲਦਾ ਹੈ ਖੱਬੇ ਨਹੀ
ਕੜਾ ਪਾਉਣ ਦਾ ਹੁਕਮ ਸੱਜੇ ਹਥ ਹੈ
ਗਤਕੇ ਖੇਡਣ ਲਗੇ ਫਤਿਹਨਾਮਾ ਕਰੀਏ ਤਾਂ ਸੱਜਾ ਪੈਰ ਮੁਹਰੇ ਹੁੰਦਾ ਹੈ

੬ ਗੁਰੂ ਸਾਹਿਬ ਦਾ ਸਰੂਪ

ਗੁਰੂ ਗ੍ਰੰਥ ਸਾਹਿਬ ਯਾ ਕਿਸੇ ਧਰਮ ਦਾ ਗ੍ਰੰਥ ਪੜਨ ਲਈ ਪਰਕਾਸ਼ਮਾਨ ਕਰੋ ਤਾ ਪਹਿਲਾ ਅੰਗ ਸੱਜੇ ਪਾਸਿਓ ਆਰੰਭ ਹੁੰਦਾ ਹੈ, ਖੱਬਿਓ ਕੋਈ ਨਹੀ

੭ ਦਸਮ ਗ੍ਰੰਥ ਸਾਹਿਬ ਦੀ ਬਾਣੀ

ਦਸਮ ਬਾਣੀ ਚ ਪਾਰਸਨਾਥ ਅਵਤਾਰ ਦੀ ਕਥਾ ਚ ਪ੍ਰਸੰਗ ਆਂਉਦਾ ਹੈ ਕਿ ਏਸ ਸੰਸਾਰ ਚ ਝਗੜੇ ਕਿਉਂ ਹੁੰਦੇ ਨੇ ਤੇ ਹੁੰਦੇ ਹੀ ਆ ਰਹੇ ਨੇ ਜੁੱਗਾ ਜੁਡਾਂਤਰਾਂ ਤੋਂ?
ਜਵਾਬ ਗੁਰੂ ਕਲਗੀਧਰ ਪਾਤਸ਼ਾਹ ਨੇ ਬੜਾ ਕਮਾਲ ਦਾ ਦਿੱਤਾ ਹੈ

ਕਹਿੰਦੇ ਜਦੋਂ ਕੁਝ ਵੀ ਨਹੀ ਸੀ ਸਬ ਧੁੰਦੂਕਾਰਾ ਸੀ ਉਦੋ ਪਰਮੇਸ਼ਰ ਨੇ ਫੁਰਨਾ ਕੀਤਾ ਮੈ ਇਕ ਤੋਂ ਅਨੇਕ ਹੋ ਜਾਵਾਂ
ਤੇ ਉਹਨੇ ਓਅੰਕਾਰ ਦੀ ਧੁਨੀ ਕੀਤੀ ਜਿਸ ਧੁਨੀ ਨਾਲ ਧਰਤੀ ਅਸ਼ਮਾਨ ਖੰਡ ਬ੍ਰਹਮੰਡ ਬਣ ਗਿਆ ੮੪ ਲਖ ਜੂਨੀ ਬਣ ਗਈ

ਫੇਰ ਪਰਮੇਸ਼ਰ ਨੇ ਸਚ ਤੇ ਝੂਠ ਵੀ ਬਣਾ ਤਾ
ਆਪਣੇ ਸੱਜੇ ਪਾਸਿਓ ਸਚ ਤੇ ਖੱਬੇ ਪਾਸਿਓ ਝੂਠ ਪੈਦਾ ਕਰ ਤਾ
*ਦਾਹਨ ਦਿਸ ਤੇ ਸਤਿ ਉਪਜਾਵਾ॥ ਬਾਮ ਪਰਸ ਤੇ ਝੂਠ ਬਨਾਵਾ॥*
ਬਸ ਉਦੋ ਦਾ ਹੀ ਸਚ ਤੇ ਝੂਠ ਦਾ ਆਪਸ ਵਿਤ ਝਗੜਾ ਚਲ ਰਿਹਾ ਹੈ ਤੇ ਜਗਤ ਚ ਰਾੜਾ ਕਰਾ ਰਹੇ ਨੇ

*ਉਪਜਤ ਹੀ ਉਠਿ ਜੁਝੇ ਜੁਝਾਰਾ॥ ਤਬ ਤੇ ਕਰਤ ਜਗਤ ਮੈ ਰਾਰਾ॥*

ਭਾਵ ਇਹ ਕਿ ਸਿੱਧਾ ਪਾਸਾ ਸਚ ਦਾ ਤੇ ਖੱਬਾ ਝੂਠ ਦਾ ਦਰਸ਼ਾਯਾ ਹੈ ਮਾਹਰਾਜ ਨੇ

ਇਹ ਕੁਝ ਕਾਰਣ ਹਨ ਜੋ ਆਪਾਂ ਨਿਹੰਗ ਸਿੰਘ ਪਰਿਕਰਮਾ ਸੱਜੇ ਹਥ ਲੈਂਦੇ ਹਾਂ

ਜੋ ਸਿੱਖ ਬੜਾ ਰੌਲਾ ਪਾਂਉਦੇ ਹਨ ਕਿ ਹਮ ਹਿੰਦੂ ਨਹੀ ਹਮ ਹਿੰਦੂ ਨਹੀ
ਉਹਨਾ ਨੂ ਇਹ ਗਲ ਵੀ ਜਾਣ ਲੇਣੀ ਚਾਹੀਏ ਕਿ ਹਿੰਦੂ ਜੋ ਜਨੇਊ ਪਾਉਂਦਾ ਹੈ ਉਹ ਸੱਜੇ ਹਥ ਪਾੳਦਾ ਹੈ ਏਸ ਲਈ ਉਹ ਅਪਣੇ ਇਸ਼ਟ ਦੀ ਪਰਿਕਰਮਾ ਖੱਬੇ ਹੱਥ ਕਰਦਾ ਹੈ ਤਾਂ ਜੋ ਉਹਦਾ ਜਨੇਊ ਇਸ਼ਟ ਵਲ ਰਹੇ
ਪਰ ਸਿੰਘ ਗਾਤਰਾ ਖੱਬੇ ਹੱਥ ਪਾਂਉਦੇ ਨੇ ਤੇ ਆਪਣੇ ਇਸ਼ਟ ਗੁਰੂ ਦੀ ਪਰਿਕਰਮਾ ਸੱਜੇ ਕਰਦੇ ਨੇ ਜੋ ਗਾਤਰਾ ਗੁਰੂ ਵਲ ਰਹੇ

ਸੱਚੇ ਮੁਸਲਮਾਨ ਦੀ ਗੁਰਬਾਣੀ ਵਡਿਆਈ ਕਰਦੀ ਹੈ
ਤੇ ਮੁਸਲਮਾਨ ਵੀ ਸ਼ਸਤਰਧਾਰੀ ਹੁੰਦੇ ਹਨ, ਅੱਜ ਵੀ ਕਈ ਗਾਤਰਾ ਪਾਉਂਦੇ ਨੇ *ਅਫਗਾਨਿਸਤਾਨ ਯਮਨ ਕੁਵੈਤ ਮੱਕੇ* ਵਾਲੇ ਪਾਸੇ
ਤੇ ਮੁਸਲਮਾਨ ਵੀ ਮੱਕੇ ਦੀ ਪਰਿਕਰਮਾ ਸੱਜੇ ਹਥ ਹੀ ਕਰਦੇ ਨੇ

ਨਿਚੋੜ

ਗੁਰੂ ਦੀ ਬਾਣੀ ਚ ਵੀ ਆਹ ਪੜਿਆ ਦਾਸ ਨੇ, ਭਗਤ ਕਬੀਰ ਜੀ ਨੇ ਕਿਹਾ ਆ ਅਪਣੀ ਬਾਣੀ ਚ ਕਿ ਬੰਦਾ ਗਿਆਨ ਦੀ ਪ੍ਰਾਪਤੀ ਹੇਤ ਕਰਮ ਅਭਿਆਸ ਕਰਦਾ ਹੈ
ਕਰਮ ਅਭਿਆਸ ਤੋਂ ਬਗੈਰ ਗਿਆਨ ਨਹੀ ਹੋ ਸਕਦਾ
ਜਦੋਂ ਗਿਆਨ ਹੋ ਜੇ ਉਦੋਂ ਕਰਮ ਅਭਿਆਸ ਨਾਸ ਹੋ ਜਾਂਦੇ ਹਨ

ਸੋ ਅਸੀਂ ਨਿਹੰਗ ਸਿੰਘ ਜੋ ਕਰਮ ਅਭਿਆਸ ਕਰਦੇ ਹਾਂ, ਜਿੱਦਾਂ ਰਗੜੇ ਲਾਣਾ, ਸ਼ਸਤਰ ਪੂਜਾ , ਪੁਰਾਤਨ ਮਰਿਆਦਾ ਦਾ ਅਭਿਆਸ ਇਤਿਆਦੀ, ਇਹ ਗੁਰਬਾਣੀ ਤੋਂ ਹੀ ਸੇਧ ਲੈ ਕੇ ਕਰਦੇ ਹਾਂ
ਜਿਨੂੰ ਜਿਨੂੰ ਗਿਆਨ ਹੋਈ ਜਾਂਦਾ ਓਸ ਪਾਰਬ੍ਰਹਮ ਦਾ, ਉਹ ਉਹ ਫਿਰ ਏਹਨਾ ਚੱਕਰਾਂ ਤੋਂ ਮੁਕਤ ਵੀ ਹੋਈ ਜਾਂਦਾ

*ਇਹ ਦਾਸ ਦੀ ਖੋਜ ਹੈ*
ਜਿਸਨੂੰ ਸਮਝ ਆਈ ਚੰਗੀ ਲਗੀ ਰਖ ਲਓ
ਜਿਸਨੂ ਕਿੰਤੂ ਹੈ ਓਹ ਅਪਣੇ ਕਿੰਤੂ ਵੀ ਅਪਣੇ ਪਾਸ ਰੱਖੋ

ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

No comments:

Post a Comment