Tuesday 25 April 2017

ਪਾਣੀ ਦੀ ਰੂਹਾਨੀਅਤ

ਮੇਰਾ ਇਕ ਨਿਰੋਲ਼ ਤਰਕ ਵਾਦੀ ਦੋਸਤ ਪਦਾਰਥਵਾਦ ਦੇ ਨਜ਼ਰੀਏ ਨਾਲ, ਕਹਿ ਰਿਹਾ ਸੀ ਕਿ ਪਾਣੀ ਵਿਚ ਤੇ ਜਲ ਵੀ ਕੀ ਫਰਕ ਹੈ, ਹੈ ਤਾ water ਹੀ। ਇਸਦਾ scientific ਫਾਰਮੂਲਾ ਵੀ ਦਸੀ ਜਾਵੇ ਮੈਨੂੰ। ਕੁਝ ਤਾਂ ਵਾਹਲੇ ਭੋਲੇ ਸਬਦਕੋਸ਼ ਖੋਲ ਕੇ ਬੈਠ ਗਏ। ਮੈਂ ਉਸ ਵੇਲੇ ਕਿਹਾ ਕਿ ਪਾਣੀ ਨੂੰ ਪਾਣੀ ਨਾ ਕਰਕੇ ਦੇਖੋਂ , ਪਾਣੀ ਦਾ ਅੰਗਰੇਜ਼ੀ ਵਿਚ ਅਰਥ ਹੈ , ਜਲ ਦਾ ਨਹੀਂ।
ਪਹਿਲਾ ਪੜਾਅ ਪਾਣੀ ਹੈ ਫੇਰ ਜਲ ਫੇਰ ਕੁਝ ਹੋਰ। ਮੈਂ ਪਹਿਲਾ ਤਾਂ ਸੋਚਿਆ ਇਹਨਾਂ ਨੇ ਕਿਵੇਂ ਸਮਝਾਵਾਂ ਰੁਹਾਨੀਯਤ  ਪੱਖ ਇਸਦਾ, ਮੈਂ ਚੁੱਪ ਕਰ ਗਿਆ। ਫੇਰ ਅੱਜ ਮੈਂ ਰਾਣੀ ਤੱਤ ਪੜ੍ਹ ਰੇਹਾ ਸੀ, ਅਚਾਨਕ ਕੁਦਰਤੀ ਪਾਣੀ ਵਾਲਾ ਸਫ਼ਾ ਮੇਰੇ ਮੁਹਰੇ ਆ ਗਿਆ ਸੋਚਿਆ ਫੇਸਬੁੱਕ ਦੋਸਤਾਂ ਨਾਲ਼ ਸਾਂਝਾ ਕਰ ਦਿਆਂ।
ਖ਼ੈਰ! ਮੈਂ ਇਥੇ ਪਾਣੀ ਦੇ ਪੁਨੀਤੇ ਸੁਭਾਓ ਤੇ ਇਸ ਦੀ ਰੂਹਾਨੀਅਤ ਦੀ ਗੱਲ ਕਰਨੀ ਹੈ। ਪਿਛਲੇ ਕੁਝ ਸਮੇਂ ਤੋਂ ਪਾਣੀ ਨੂੰ ਲੈ ਕੇ ਜਪਾਨ ਅਤੇ ਵਿਸ਼ਵ ਦੇ ਹੋਰ ਹਿਸਿਆਂ 'ਚ ਬੜੀ ਖੋਜ ਹੋ ਰਹੀ ਹੈ। ਗੱਲ ਸਾਹਮਣੇ ਇਹ ਆਈ ਹੈ ਕਿ ਪਾਣੀ ਦਾ ਸੁਭਾਓ ਏਸ ਗੱਲ ਤੇ ਨਿਰਭਰ ਕਰਦਾ ਹੈ ਕਿ ਉਸ ਨਾਲ਼ ਕਿਸ ਤਰਾਹ ਦਾ ਵਰਤਾਓ ਕੀਤਾ ਜਾਂਦਾ ਹੈ, ਜਾਂ ਕਿਸ ਤਰਾਹ ਦੇ ਵਾਤਾਵਰਨ ਵਿਚ ਘਿਰਿਆ ਹੋਇਆ ਹੈ।
ਦੋ ਕੱਚ ਦੇ ਜਾਰਾਂ ਵਿਚ ਪਾਣੀ ਪਾਇਆ ਗਿਆ। ਇੱਕ ਨਾਲ਼ ਪਿਆਰ ਵਾਲਾ ਵਿਵਹਾਰ ਕੀਤਾ ਗਿਆ ਤੇ ਦੂਜੇ ਕੋਲ ਬਹਿ ਕੇ ਨਫਰਤ ਵਾਲੇ ਸਬਦ ਬੋਲੇ ਗਏ ਤੇ ਗਾਲ੍ਹਾਂ ਕੱਢੀਆਂ ਗਈਆਂ, ਦੋਵਾਂ ਜਾਰਾਂ ਦੇ ਪਾਣੀ ਨੂੰ ਜਮਾ ਲਿਆ ਗਿਆ ਫੇਰ ਮਾਈਕਰੋਸਕੋਪ ਨਾਲ਼ ਦੇਖਿਆ ਗਿਆ। ਪਿਆਰ ਵਾਲੇ ਜਾਰ ਦੇ ਰਵੇ ਬੜੇ ਸੋਹਣੇ,ਦਿਲਕਸ਼ ਤੇ ਸਮਰੂਪ ਬਣ ਗਏ। ਨਫਰਤ ਵਾਲੇ ਜਾਰ ਦੇ ਰਵੇ ਉੱਘੜ-ਦੁਘੜ ਕੇ ਕਰੂਪ। ਹੈ ਨਾ ਕਮਾਲ?
ਅਸਲ ਵਿਚ ਬੋਲੇ ਗਏ ਸ਼ਬਦਾਂ ਦੀ ਆਪਣੀ ਇੱਕ ਲਰਜ਼ ਹੁੰਦੀ ਹੈ।ਤਰੰਗ ਹੁੰਦੀ ਹੈ। ਇਹ ਤਰੰਗ ਜਿਸ ਤਰਾਹ ਦੀ ਹੋਵੇਗੀ,ਉਸੇ ਤਰ੍ਹਾਂ ਦਾ ਪਾਣੀ ਤੇ ਅਸਰ ਪੈਂਦਾ। ਮਿੱਠੇ ਵਾਕਾਂ ਵਿਚ ਪਲ਼ੇ ਪਾਣੀ ਦੀ ਅਮੀਰੀ ਵੱਧ ਹੁੰਦੀ ਹੈ।
ਗੁਰੂਘਰਾਂ ਵਿੱਚ ਪੜ੍ਹੀ ਜਾਂਦੀ ਬਾਣੀ ਜਦ ਸਰੋਵਰਾਂ ਦੇ ਜਲ ਨੂੰ ਛੁਹਉਂਦੀ ਹੋਓ ਤਾਂ ਕਿਉਂ ਨਹੀਂ ਅਲੌਕਿਕ ਕ੍ਰਿਸ਼ਮੇ ਹੁੰਦੇ ਹੋਣਗੇ?ਗੁਰਬਾਣੀ ਦੀ ਸ਼ਬਦ ਜੜਤ ਅਤੇ ਉਚਾਰੇ ਜਾਣ ਵਾਲੇ ਬੋਲਾਂ ਨਾਲ ਪਾਣੀ ਦੀ ਗੁਣਵੱਤਾ ਕਿਉਂ ਨਹੀਂ ਵਧਦੀ ਹੋਣੀ? ਇਸੇ ਕਰਕੇ ਉਹ ਪਵਿਤਰ ਹੀ ਕਿਹਾ ਜਾਂਦਾ ਹੈ। ਪਾਠ ਕਰਨ ਵੇਲੇ ਵੀ ਅਸੀਂ ਆਪਣੇ ਕੋਲ ਪਾਣੀ ਰੱਖਦੇ ਹਾਂ।ਪਾਠ ਦੇ ਕੇਵਲ ਅਰਥ ਹੀ ਮਹੱਤਤਾ ਨਹੀਂ ਰੱਖਦੇ, ਉਸ ਦੀ ਧੁਨੀਆਤਮਕ ਅਮੀਰੀ ਨੇ ਵੀ ਸਾਡੀਆਂ ਲਹੂਆਂ ਨੂੰ ਕਸ਼ੀਦਣਾ ਹੁੰਦਾ।
ਅਸਲ ਚ ਪਾਣੀ ਦੇ ਪਵਿੱਤਰਤਾ ਤੇ ਰੂਹਾਨੀਅਤ ਪਾਣੀ ਦੇ ਅਣੂਆਂ ਦੀ ਸੁਚੱਜੀ ਬਣਤਰ ਦਾ ਸਿੱਟਾ ਹੈ। ਅਣੂਆਂ ਦੀ ਵਿਗੜੀ ਬਣਤਰ ਸਹਿਤ ਤੇ ਵੀ ਭੈੜੇ ਅਸਰ ਪੌਂਦੀ ਹੈ। ਸ਼ਾਂਤੀ ਅਤੇ ਠਹਿਰਾਓ ਨਾਲ ਕੀਤੀ ਗਈ ਅਰਦਾਸ ਸਰੀਰ ਅੰਦਰਲੇ ਵਿਗੜੇ ਪਾਣੀ ਦੇ ਅਣੂਆਂ ਚ ਇਕਸੁਰਤਾ ਲੈ ਕੇ ਆਉਂਦੀ ਹੈ। ਏਸੇ ਲਈ ਅਰਦਾਸ ਕਰਕੇ ਅਸੀਂ ਹਲਕਾ ਮਹਿਸੂਸ ਕਰਦੇ ਹਾਂ।
ਵਿਗਿਆਨ ਕਹਿੰਦਾ ਹੈ ਬੁੱਢੀ ਉਮਰ ਚ ਯਾਦਾਸ਼ਤ ਸ਼ਕਤੀ ਘਟਣ ਦਾ ਇਕ ਕਾਰਨ, ਦਿਮਾਗ ਵਿਚ ਆ ਜਾਂਦੀ ਪਾਣੀ ਦੀ ਘਾਟ ਵੀ ਹੈ। ਪਾਣੀ ਸੂਚਨਾ ਤੇ ਸੰਚਾਰ ਦਾ ਮੁਜੱਸਮਾ ਹੈ। ਕਮਾਲ ਦੀ ਗੱਲ ਹੈ ਪਾਣੀ ਕੋਲ ਆਪਣੀ ਯਾਦਾਸ਼ਤ ਸ਼ਕਤੀ ਹੁੰਦੀ ਹੈ। ਪਾਣੀ ਜਿਸ ਮਾਹੌਲ ਚ ਰਹਿੰਦਾ ਹੈ ਆਲ਼ੇ ਦੁਵਾਲੇ ਦਾ ਛਾਪਾ ਉਹਦੀ ਅੰਦਰੂਨੀ ਬਣਤਰ ਚ ਲ੍ਹ ਜਾਂਦਾ।ਪਾਣੀ ਦੀ ਅਣੂਆਂ ਦੀ ਬਣਤਰ ਉਸ ਵਿਚ ਵਰਨ ਮਾਲਾ ਦਾ ਕੱਮ ਕਰਦੀ ਹੈ।
ਜੇ ਤੁਸੀਂ ਚਾਹੋ ਤਾਂ ਏਸ ਵਾਰਨ ਮਾਲਾ ਚ ਕੋਈ ਵਾਕ ਬਣਾ ਸਕਦੇ ਹੋ। ਹੁਣ ਕੇਹੜਾ ਸਮਝੇ ਕਿ ਪਾਣੀਆਂ ਨੂੰ ਗਾਇਆ ਵੀ ਜਾ ਸਕਦਾ। ਵਹਾਅ ਹੀ ਪਾਣੀ ਦਾ ਧਰਮ ਹੈ।ਇਸਦਾ ਕਿਰਦਾਰ ਹੈ।
~ ਹਰਮਨ(ਰਾਣੀ ਤੱਤ)
ਆਪਣੇ ਵਾਹਲੇ ਵੀਰਾਂ ਦਾ ਇਹੀ ਹਾਲ ਹੈ, ਮੈਨੂੰ ਤਾਂ ਇਓ ਫਿਕਰ ਹੈ ਕੱਲ ਨੂੰ ਇਹ ਪਿਆਰ ਨੂੰ ਵੀ ਨਾ ਨਕਾਰ ਦੇਣ scientific ਫਾਰਮੂਲੇ ਤਰੀਕੇ ਨਾਲ। ਜਦ ਕਿ ਜੀਵਨ ,ਪਿਆਰ ਤੋਂ ਹੀ ਸਿਰਜਿਆ ਹੈ ਤੇ ਪਿਆਰ ਤੇ ਆਕੇ ਹੀ ਮੁਕਦਾ ਹੈ ੲਿਸਦੇ ਵੀ ਰੂਪ ਨੇ, ਜੋ ਸ਼ਬਦਾ ਦੇ ਜਾਲ ਤੋਂ ਬਾਹਰ ਨੇ.ਇਹ ਪੜ੍ਹਾਅ ਚ ਅਗੇ ਵਧਦਾ ਹੈ। ਰੂਹਾਨੀ ਚੇਤਨਾ ਦੀ ਕਮੀ ਬਹੁਤ ਖੜਕ ਰੇਹੀ ਹੈ, ਦਿਮਾਗ ਤਰੱਕੀ ਤਾਂ ਕਰ ਰੇਹਾ, ਗਿਆਨ ਤਾਂ ਚਲੋ ਕਿਸੇ ਕੋਲ ਵੱਧ ਘੱਟ , ਹੋ ਸਕਦਾ ਬੋਧਿਕਤਾ ਵੀ ਏਧਰ ਓਧਰ ਹੋ ਸਕਦੀ ਪਰ ਭਵਾਨਾਤਮਿਕ ਰੁਹਾਨੀ ਚੇਤਨਾ ਦੀ ਗੱਲ ਏਹ੍ਹਨਾਂ ਚੀਜ਼ਾ ਤੋਂ ਅਲਗ ਹੈ, ਇਹ ਆਨੰਦ ਨੂੰ ਵੀ ਇਕ ਹੀ ਕਰਕੇ ਦੇਖਦੇ ਨੇ ਜਦ ਕਿ ਆਨੰਦ ਦਾ ਰੁਹਾਣੀ ਪੱਖ ਜੋ ਹੈ ੳੁਸ ਨੂੰ ਵਰਨਣ ਕਰਨਾ ਸੌਖਾ ਨਹੀਂ। ਵੈਸੇ ਇਹ ਮਸਲਾ ਨਿਜੀ ਅਨੁਭਵ ਦਾ ਆਪਣਾ ਆਪਣਾ,  ਆਪਾ ਕਿਸੇ ਤੇ ਥੋਪ ਨਹੀਂ ਸਕਦੇ, ਮਹਿਸੂਸ ਓਹੀ ਕਰੁ ਜੋ ਅਨੁਭਵ ਕਰੁ। ਤੇ ਇਹ ਅਨੁਭਵ ਅਲਗ ਅਲਗ ਹੋ ਸਕਦਾ। ਸ਼ਬਦਾਂ ਦੀ ਗੱਲ ਕਰਾਂ ਤਾਂ ਪਾਣੀ ਨੂੰ ਵੀ ਉਹੀ ਕਹਿ ਸਕਦੇ ਹੋ ਜੋ ਜਲ ਨੂੰ ਵੀ ਉਹੀ ਪਰ ਰੂਹਾਨੀ ਅੰਦਰੂਨੀ ਕਿਰਦਾਰ ਦੀ ਗੱਲ ਕਰਨ ਤੇ ਆਪਾਂ ਨੂੰ ਫਰਕ ਕਰਕੇ ਦੇਖਣਾ ਹੀ ਪੈਣਾ.
https://www.youtube.com/watch?v=_naeIQAMJTs&feature=youtu.be
https://www.youtube.com/watch?v=iu9P167HLsw&feature=youtu.be
।।ਜਿੰਦਾ।।

No comments:

Post a Comment