Saturday, 19 August 2017

ਦੇਗ ਤੇਗ ਫਤਹਿ ਦਾ ਕੀ ਭਾਵ ਹੈ ? - ਪ੍ਰਿ. ਸਤਿਬੀਰ ਸਿੰਘ


 
ਕਲਗੀਧਰ ਨੇ ਵਾਹਿਗੁਰੂ ਕੋਲੋਂ ਪੰਥ ਚਲੈ ਤਬ ਜਗਤ ਮੇਂ ਜਬ ਤੁਮ ਕਰਹੁ ਸਹਾਇ ਦਾ ਵਰ ਲਿਆ ਸੀ ਉਥੇ ਇਹ ਯਾਚਨਾ ਵੀ ਕੀਤੀ ਸੀ
 
ਦੇਗ ਤੇਗ ਜਗ ਮਹਿ ਦੋਊ ਚਲੈ॥
ਰਾਖ ਆਪ ਮੁਹਿ ਅਵਰ ਨ ਦਲੈ॥ (ਕ੍ਰਿਸ਼ਨਾਵਤਾਰ, ਦਸਮ ਗ੍ਰੰਥ)
 
ਦੇਗ ਤੇਗ ਫਤਹਿ ਦੇ ਸ਼ਬਦ ਪਿੱਛੋਂ ਬਾਬਾ ਬੰਦਾ ਸਿੰਘ ਜੀ ਨੇ ਸਰਹਿੰਦ ਦੀ ਫਤਹ ੳਪਰੰਤ ਆਪਣੀਆਂ ਸੀਲ ਮੋਹਰਾਂ ਤੇ ਉਕਰਵਾਏ ਸਨ। ਪੂਰੇ ਸ਼ਬਦ ਇਹ ਸਨ:
 
ਦੇਗ ਤੇਗ ਫਤਹਿ ਨੁਸਰਤ ਬੇਦਰੰਗ
ਯਾਫਤ ਅਜ਼ ਨਾਨਕ ਗੁਰੂ ਗੋਬਿੰਦ ਸਿੰਘ
 
ਜਿਸ ਦਾ ਭਾਵ ਹੈ ਕਿ ਗੁਰੂ ਨਾਨਕ – ਗੁਰੂ ਗੋਬਿੰਦ ਸਿੰਘ ਕੋਲੋਂ ਦੇਗ ਤੇਗ ਫਤਹ ਦੀਆਂ ਸਦਾ ਬਰਕਤਾਂ ਪਾਈਆਂ।
 
ਦੇਗ ਦਾ ਅਰਥ ਹੈ ਤੋਟਾ ਨਾ ਆਉਣਾ, ਖੁੱਲਾ ਮੁੰਹ, ਖਿਮਾ, ਵੰਡ ਛੱਕਣ ਦਾ ਸੁਬਾਅ ਅਤੇ ਉਦਾਰਚਿਤੱਤਾ (Magnanimity).
 
ਗੁਰੂ ਨਾਨਕ ਦੇਵ ਜੀ ਨੇ ਬਸੰਤ ਰਾਗ ਦੀ ਸੱਤਵੀਂ ਅਸ਼ਟਪਦੀ ਵਿਚ ਦੇਗ ਨੂੰ ਇਸੇ ਭਾਵ ਵਿਚ ਵਰਤਿਆ ਹੈ। ਉਹਨਾਂ ਦਾ ਕਹਿਣਾ ਹੈ ਕਿ ਵਾਹਿਗੁਰੂ ਨੇ ਧਰਤੀ ਐਸੀ ਦੇਗ ਕਰੀ ਹੈ ਕਿ ਉਹ ਜਗ ਨੂੰ ਦੇਂਦਿਆਂ ਥੱਕਦੀ ਨਹੀਂ। ਅੱਗੋਂ ਸਾਡੇ ਭਾਗ ਹਨ ਕਿ ਅਸੀਂ ਕਿਤਨਾ ਕੁ ਪ੍ਰਾਪਤ ਕਰਦੇ ਹਾਂ।
 
ਘਰਿ ਘਰਿ ਲਸਕਰੁ ਪਾਵਕੁ ਤੇਰਾ ਧਰਮੁ ਕਰੇ ਸਿਕਦਾਰੀ॥
ਧਰਤੀ ਦੇਗ ਮਿਲੈ ਇਕ ਵੇਰਾ ਭਾਗੁ ਤੇਰਾ ਭੰਡਾਰੀ॥2॥(ਪੰਨਾ 1190)
 
ਦੇਗ ਦਾ ਅਰਥ ਹੈ ਸੰਘਰਸ਼ ਲਈ ਜੁਟੇ ਰਹਿਣਾ ਪਰ ਆਪਣੇ ਬਲ ਨਾਲੋਂ ਪ੍ਰਭੂ ਦੇ ਬਲ ’ਤੇ ਜ਼ਿਆਦਾ ਟੇਕ ਰਖਣੀ।ਗੁਰੂ ਨਾਨਕ ਦੇਵ ਜੀ ਦੇ ਹੀ ਸ਼ਬਦਾਂ ਵਿਚ:
 
ਜਾ ਤੁਧੁ ਭਾਵੈ ਤੇਗ ਵਗਾਵਹਿ ਸਿਰ ਮੁੰਡੀ ਕਟਿ ਜਾਵਹਿ॥ ਮਾਝ ਕੀ ਵਾਰ. ਪੰਨਾ 145)
 
ਜਿਨਾਂ ਪਾਸ ਦੇਗ ਤੇਗ ਹੈ, ਉਹਨਾਂ ਨੂੰ ਕੋਈ ਕਦੇ ਹਰਾ ਨਹੀਂ ਸਕਦਾ।‘ਅਸਰਰਿ ਸਮਦੀ’ ਦੇ ਲਿਖਾਰੀ ਨੇ ਲਿਖਿਆ ਹੈ ਕਿ ਸਿੱਖਾਂ ਨੂੰ ਹਰਾਉਣਾ ਕਠਿਨ ਹੈ ਕਿਉਂਕੀ ਇਹਨਾਂ ਪਾਸ ‘ਦੇਗ ਤੇਗ’ ਹੈ।
 
ਦੇਗ ਤੇਗ ਜਿਸ ਪਾਸ ਇਕੱਠੀਆਂ ਹੋਣ ਉਸਨੂੰ ਕੋਈ ਦੁਨਿਆਵੀ ਤਾਕਤ ਪਛਾੜ ਨਹੀਂ ਸਕਦੀ।
 
ਕਲਗੀਧਰ ਨੇ ਜਦ ਕਿਸੇ ਰਾਜ, ਰਾਜੇ, ਸੂਰਮੇ ਜਾਂ ਯੋਧੇ ਦੀ ਉਪਮਾ ਕਰਨੀ ਹੁੰਦੀ ਸੀ ਤਾਂ ਇਹ ਬਚਨ ਹੀ ਕਰਦੇ ਸਨ:
 
ਜਾ ਸਮ ਸੁੰਦਰ ਸੁਨਾ ਨ ਸ਼ੂਰਾ॥
ਦੇਗ ਤੇਗ ਸਾਚੋ ਭਰਪੂਰਾ॥ (ਚਰਿਤ੍ਰ, ਦਸਮ ਗ੍ਰੰਥ)
 
ਜਾਂ
 
ਸ਼ਕਤੀ ਦਰਸਾਉਣੀ ਹੋਵੇ ਤਾਂ ਲਿਖਦੇ ਸਨ:
 
ਦੇਗ ਤੇਗ ਕੋ ਜਾਹਿ ਭਰੋਸਾ॥2॥307॥(ਚਰਿਤ੍ਰ)
 
ਗੁਰੂ ਗੋਬਿੰਦ ਸਿੰਘ ਜੀ ਨੇ ਪੰਜਾਂ ਪਿਆਰਿਆਂ ਨੂੰ ਅੰਮਿ੍ਤ ਛਕਾਉਣ ਵੇਲੇ ਜਿਥੇ ਰਹਿਤ ਕੁਰਹਿਤ ਦ੍ਰਿੜਾਈ, ਉੱਥੇ ਇਹ ਬਚਨ ਵੀ ਕਹੇ:
 
ਗੁਰੂ ਗ੍ਰੰਥ ਜਾਨੋ ਸਦਾ ਅੰਗ ਸੰਗੇ।
ਜਹਾ ਧਰਮਸਾਲਾ ਤਹਾ ਨੀਤ ਜੇਯੈ।
ਗੁਰ ਦਰਸ ਕੀਜੈ ਮਹਾਂ ਸੁਖ ਪੇਯੈ।
ਜਪੋ ਵਾਹਿਗੁਰੂ ਜਾਪ ਚੀਤੇ ਸਦਾ ਹੀ।
ਸਦਾ ਨਾਮ ਲੀਜੈ, ਗੁਰ ਗੀਤ ਗਾ ਹੀ।
ਸਦਾ ਦੇਗ ਤੇਗੰ ਤੁਮੋ ਜੀਤ ਹੋਈ। (ਗੁਰਬਿਲਾਸ ਪਾਤਸ਼ਾਹੀ ਦਸਵੀਂ)
 
ਪ੍ਰਾਚੀਨ ਪੰਥ ਪ੍ਰਕਾਸ਼ ਵਿਚ ਲਿਖਿਆ ਹੈ ਕਿ ਖਾਲਸੇ ਦੀ ਵਡੀ ਵਡਿਆਈ ਇਹ ਹੈ ਕਿ ਉਹ ਦੇਗ ਤੋਂ ਹੱਥ ਹਟਾਂਦੇ ਨਹੀਂ ਤੇ ਵੰਡ ਖਾਉਣ ਤੋਂ ਹਟਦੇ ਨਹੀਂ।
 
ਯਹੀ ਲਾਇਕੀ ਖਾਲਸੇ ਮਾਹਿ।
ਲੜਨ ਮਰਨ ਮੋ ਰਹੇ ਅਗਾਹਿਂ।
ਔਰ ਪ੍ਰਸ਼ਾਦਿ ਵੰਡਕੇ ਖਾਹਿ।
ਮਿਠਾ ਬੋਲਹਿ, ਸਿੱਖੀ ਕਮਾਹਿ॥ (ਪ੍ਰਾਚੀਨ ਪੰਥ ਪ੍ਰਕਾਸ਼)

ਪ੍ਰਿ. ਸਤਿਬੀਰ ਸਿੰਘ ਜੀ ਕ੍ਰਿਤ ''ਸੌ ਸਵਾਲ'' ਵਿਚੋਂ

ਸ੍ਰੀ ਦਸਮ ਗ੍ਰੰਥ ਬਾਬਤ ਭਾਈ ਮਨੀ ਸਿੰਘ ਦੀ ਇਤਿਹਾਸਕ ਚਿੱਠੀ - ਇਕ ਸਮੀਖਿਆ


ਡਾਹਰਿਭਜਨ ਸਿੰਘ

(ਪੰਜਾਬੀ ਯੂਨੀਵਰਸਿਟੀ ਪਟਿਆਲਾ)


'ਦਸਮ ਗ੍ਰੰਥ' ਦੀ ਸੰਪਾਦਨਾ ਸੰਬੰਧੀ ਸਥਿਤੀ ਬਿਲਕੁਲ ਸਪਸ਼ਟ ਹੈ ਕਿ ਇਸ ਦੀ ਪਹਿਲੀ ਸੰਪਾਦਨਾ ਭਾਈ ਮਨੀ ਸਿੰਘ ਜੀ ਦੇ ਯਤਨਾਂ ਨਾਲ ਸੰਭਵ ਹੋਈ ਸੀ। ਇਸ ਬਾਰੇ ਭਾਈ ਮਨੀ ਸਿੰਘ ਜੀ ਦੁਆਰਾ ਮਾਤਾ ਸੁੰਦਰੀ ਜੀ ਨੂੰ ਲਿਖਿਆ ਇਕ ਪੱਤਰ ਉਪਲਬਧ ਹੈ, ਜਿਸ ਵਿਚ ਉਨ੍ਹਾਂ ਨੇ 303 'ਚਰਿਤਰ ਉਪਾਖਿਆਨ' ਅਤੇ 'ਕ੍ਰਿਸ਼ਨਅਵਤਾਰ' ਦਾ ਪੂਰਬਾਰਧ ਮਿਲ ਜਾਣ ਅਤੇ ਇਸ ਦਾ ਉਤਰਾਰਧ ਅਥਵਾ 'ਸ਼ਸਤ੍ਰ ਨਾਮ ਮਾਲਾ' ਨਾ ਮਿਲਣ ਦਾ ਜ਼ਿਕਰ ਕੀਤਾ ਹੈ। 'ਦਸਮ ਗ੍ਰੰਥ' ਦੇ ਵਿਰੋਧੀ ਕੁਝਤਕਨੀਕੀ ਕਾਰਨਾਂ ਕਰ ਕੇ ਇਸ ਚਿੱਠੀ ਨੂੰ ਜਾਅਲੀ ਕਹਿੰਦੇ ਹਨ। ਉਨ੍ਹਾਂ ਦੇ ਮੁਖ ਇਤਰਾਜ਼ ਇਹ ਹਨ-

1. ਇਹ ਪੱਤਰ ਨਿੱਬ ਨਾਲ ਲਿਖਿਆ ਗਿਆ ਹੈ ਅਤੇ ਭਾਈ ਮਨੀ ਸਿੰਘ ਦੁਆਰਾ ਨਿੱਬ ਦੀ ਵਰਤੋਂ ਕੀਤੇ ਜਾਣਾ ਪ੍ਰਮਾਣਿਤ ਕਰਨਾ ਔਖਾ ਹੈ 
2. ਇਹ ਚਿੱਠੀ ਵਿਜੋਗਾਤਮਕ ਢੰਗ ਨਾਲ ਲਿਖੀ ਗਈ ਹੈਜਦੋਂ ਕਿ ਉਸ ਸਮੇਂ ਦੀ ਲਿਖਤ ਸੰਜੋਗਤਮਕ ਢੰਗ ਨਾਲ ਲਿਖੀ ਹੋਣੀ ਚਾਹੀਦੀ ਸੀ
3. ਇਸ ਦੀਆਂ ਪੰਕਤੀਆਂ ਵਿਚ ਸੁਘੜਤਾ ਅਤੇ ਸੁੰਦਰਤਾ ਨਹੀਂ ਹੈ
4. ਇਸ ਚਿੱਠੀ ਵਿਚ ਬਿੰਦੀ ਦੀ ਵਰਤੋਂ ਹੋਈ ਹੈਜੋ ਉਸ ਸਮੇਂ ਬਹੁਤ ਅਪ੍ਰਚਲਿਤ ਸੀ
5. ਪੂਰਨ ਵਿਸ਼ਰਾਮ ਚਿੰਨ੍ਹਾਂ ਦੀ ਵਰਤੋਂ ਵੀ ਬਹੁਤ ਹੋਈ ਹੈ
6. ਅੱਖਰਾਂ ਅਤੇ ਮਾਤ੍ਰਾਵਾਂ ਦਾ ਸਰੂਪ ਨਵਾਂ ਹੈ
7. ਇਸ ਵਿਚ 303 ਚਰਿਤ੍ਰਾਂ ਦਾ ਜ਼ਿਕਰ ਹੈਜਦੋਂ ਕਿ ਕੁਲ ਚਰਿਤ੍ਰ 404 ਹਨ
 8. ਇਸ ਵਿਚ ਦੁਤ ਅੱਖਰਾਂ ਦੀ ਵਰਤੋਂ ਨਾ ਕਰ ਕੇ 'ਚਰਿਤਰਅਤੇ 'ਕਰਿਸਨਲਿਖਿਆ ਹੈਜੋ ਭਾਈ ਮਨੀ ਸਿੰਘ ਵੇਲੇ ਸੰਭਵ ਨਹੀਂ ਸੀ

ਵਿਰੋਧੀ ਪਖ ਦੀਆਂ ਉਪਰੋਕਤ ਯੁਕਤੀਆਂ ਆਧਾਰਹੀਨ ਹਨ। ਸਤਿਕਾਰ ਯੋਗ ਡਾਰਤਨ ਸਿੰਘ ਜੱਗੀ ਜੀ ਦਾ ਵਿਚਾਰ ਹੈ ਕਿ 'ਦਸਮ ਗ੍ਰੰਥਦੀਆਂ ਪੁਰਾਤਨ ਬੀੜਾਂਵਿਚ ਲਗੇ 'ਖ਼ਾਸ ਦਸਖ਼ਤੀ ਪੱਤਰੇ', ਨਿੱਬ ਨਾਲ ਲਿਖੇ ਗਏ ਹਨ। ਆਮ ਸਿਖਾਂ ਦਾ ਵਿਸ਼ਵਾਸ ਹੈ ਕਿ ਇਹ ਵਿਸ਼ੇਸ਼ ਪੱਤਰੇ ਗੁਰੂ ਗੋਬਿੰਦ ਸਿੰਘ ਜੀ ਦੁਆਰਾਲਿਖਿਤ ਹਨ। ਡਾਸਾਹਿਬ ਲਿਖਦੇ ਹਨ ਸਾਧਾਰਣ ਵਿਸ਼ਵਾਸ ਅਨੁਸਾਰ ਇਹ ਲਿਪੀ ਤੀਰ ਦੀ ਮੁਖੀ’ ਨਾਲ ਲਿਖੀ ਹੋਈ ਹੈਪਰ ਉਸ ਸਮੇਂ ਤਕ ਜਦੋਂ ਇਹ (ਖ਼ਾਸਦਸਖ਼ਤੀਪੱਤਰੇ ਲਿਖੇ ਗਏ ਸਨਭਾਰਤ ਵਿਚ ਪੁਰਤਗਾਲੀ ਨਿੱਬ ਪਹੁੰਚ ਚੁਕੀ ਸੀ।" ਇਸ ਦਾ ਭਾਵ ਇਹ ਹੋਇਆ ਕਿ ਗੁਰੂ ਗੋਬਿੰਦ ਸਿੰਘ ਜੀ ਕੋਲਆਨੰਦਪੁਰ ਸਾਹਿਬ ਵਿਖੇ ਨਿੱਬ ਵਾਲੀ ਕਲਮ ਮੌਜੂਦ ਹੋਵੇਗੀ। ਜੇ ਇਹ ਠੀਕ ਹੈ ਤਾਂ ਭਾਈ ਮਨੀ ਸਿੰਘ ਜੀ ਦਾ ਸੰਪਰਕ ਦੇਸ਼ ਦੀ ਰਾਜਧਾਨੀ ਦਿੱਲੀ ਨਾਲਨਿਰੰਤਰ ਬਣਿਆ ਸੀ ਅਤੇ ਉਨ੍ਹਾਂ ਦਾ ਇਹ ਪੱਤਰ ਗੁਰੂ ਗੋਬਿੰਦ ਸਿੰਘ ਜੀ ਦੇ ਜੋਤੀ-ਜੋਤਿ ਸਮਾਉਣ ਤੋਂ ਵੀ ਕੋਈ 4-5 ਸਾਲ ਬਾਅਦ ਦਾ ਹੈ। ਸੋ ਭਾਈ ਮਨੀਸਿੰਘ ਕੋਲ ਨਿੱਬ ਵਾਲੀ ਕਲਮ ਦਾ ਹੋਣਾ ਕੋਈ ਅਸੰਭਵ ਗਲ ਨਹੀਂ ਹੈ

ਦੂਜੀ ਯੁਕਤੀ ਦਾ ਵੀ ਕੋਈ ਪੁਸ਼ਟ ਆਧਾਰ ਨਹੀਂ ਹੈ। ਭਾਈ ਮਨੀ ਸਿੰਘ ਤੋਂ ਬਹੁਤ ਪਹਿਲਾਂ ਗੁਰੂ ਹਰਿਗੋਬਿੰਦ ਸਾਹਿਬ ਦੀਆਂ ਲਿਖਤਾਂ ਵਿਚ ਵਿਜੋਗਾਤਮਕ ਵਿਧੀਨਾਲ ਲਿਖੀ ਗਈ ਸਾਮਗਰੀ ਉਪਲਬਧ ਹੈ। ਇਸ ਸੰਬੰਧੀ ਕਰਤਾਰਪੁਰੀ ਬੀੜ’ ਵਿਚ ਉਨ੍ਹਾਂ ਦਾ ਨੀਸਾਣ ਅਤੇ ਹੁਕਮਨਾਮੇ ਵੇਖੇ ਜਾ ਸਕਦੇ ਹਨ। ਬਾਬਾ ਗੁਰਦਿੱਤਾਜੀ ਦਾ ਹੁਕਮਨਾਮਾਗੁਰੂ ਹਰਿ ਰਾਏ ਜੀ ਦਾ ਨੀਸਾਣਗੁਰੂ ਤੇਗ ਬਹਾਦਰ ਜੀ ਦੇ ਨੀਸਾਣਗੁਰੂ ਤੇਗ ਬਹਾਦਰ ਜੀ ਦੇ ਕੁਝ ਹੁਕਮਨਾਮੇ ਵੀ ਸੰਜੋਗਾਤਮਕ ਵਿਧੀਨਾਲ ਨਹੀਂ ਲਿਖੇ ਗਏ। ਜਦੋਂ ਕਿ ਇਸ ਦੇ ਉਲਟ ਬਹੁਤ ਮਗਰਲਾ 4 ਫ਼ਰਵਰੀ 1862 ਦਾ ਤਖ਼ਤ ਪਟਨਾ ਸਾਹਿਬ ਦਾ ਹੁਕਮਨਾਮਾ ਸੰਜੋਗਾਤਮਕ ਹੈ। ਇਸ ਤੋਂਸਪਸ਼ਟ ਹੈ ਕਿ ਇਸ ਆਧਾਰ ਉਤੇ ਲਿਖਤਾਂ ਦੀ ਪੜਚੋਲ ਕਰਨ ਨਾਲ ਠੀਕ ਨਤੀਜਿਆਂ ਤੇ ਪਹੁੰਚ ਜਣਾ ਨਿਸ਼ਚਿਤ ਨਹੀਂ ਹੈ। ਕੁਝ ਸਿਆਣੇ ਕਹਿੰਦੇ ਹਨ ਕਿਭਾਈ ਮਨੀ ਸਿੰਘ ਵਰਗੇ ਪਰਿਪੱਕ ਲਿਖਾਰੀ ਦੇ ਨਾਮ ਨਾਲ ਜੁੜੀ ਇਸ ਚਿੱਠੀ ਦੀਆਂ ਪੰਕਤੀਆਂ ਵਿਚ ਵਾਂਛਿਤ ਸੁਘੜਤਾ ਅਤੇ ਸੁੰਦਰਤਾ ਨਹੀਂ ਹੈ। ਪਰ ਇਹਵਿਦਵਾਨ ਅਜਿਹੀ ਵਿਚਿਤ੍ਰ ਦੁਵਿਧਾ ਦੇ ਸ਼ਿਕਾਰ ਹਨ ਕਿ ਅਗਲੇ ਸਾਹੇ ਇਹ ਤਰਕ ਦੇ ਦੇਂਦੇ ਹਨ ਕਿ ਇਸ ਚਿੱਠੀ ਦੇ ਅਖਰਾਂ ਦੀ ਸੋਹਣੀ ਬਣਤਰ ਉਸ ਸਮੇਂਸੰਭਵ ਨਹੀਂ ਸੀ ਹੋ ਸਕਦੀ। ਕਿਹੜੀ ਗਲ ਇਨ੍ਹਾਂ ਸਿਆਣਿਆਂ ਦੀ ਮੰਨੀ ਜਾਵੇ ਅਤੇ ਕਿਹੜੀ ਛਡੀ ਜਾਵੇਇਹ ਨਿਰਣਾ ਕਰਨਾ ਹੀ ਮੁਸ਼ਕਿਲ ਕੰਮ ਹੈ। ਮੈਨੂੰਯੂਨੀਵਰਸਿਟੀ ਨੇ ਲਿਖਣ-ਪੜ੍ਹਨ ਦੀ ਡਿਊਟੀ ਦਿੱਤੀ ਹੈਪਰ ਮੇਰੀ ਲੇਖਣੀ ਵਿਚ ਖ਼ੂਬਸੂਰਤੀ ਦਾ ਅਭਾਵ ਹੈਜਦੋਂ ਕਿ ਮੈਂ ਹਿੰਦੀ ਭਾਸ਼ੀ ਉਤਰਾਂਚਲ ਪ੍ਰਦੇਸ਼ ਦੇਇਕ ਅਜਿਹੇ ਸਿਖ ਕਲਰਕ ਨੂੰ ਜਾਣਦਾ ਹਾਂਜਿਸ ਦੀ ਲਿਖਤ ਵੇਖ ਕੇ ਇਹ ਅੰਦਾਜ਼ਾ ਲਾਉਣਾ ਹੀ ਮੁਸ਼ਕਿਲ ਹੈ ਕਿ ਇਹ ਹਥ ਲਿਖਤ ਹੈ ਜਾਂ ਛਾਪੇ ਖਾਨੇਦੀ ਛਪਾਈ ਹੈ। ਇਹ ਚਿੱਠੀ ਕੋਈ ਇਤਨੀ ਮਾੜੀ ਵੀ ਨਹੀਂ ਲਿਖੀ ਹੋਈ ਕਿ ਲਿਖਣ ਵਾਲੇ ਨੂੰ ਵਿਦਿਤ ਵਿਅਕਤੀ ਮੰਨਣ ਵਿਚ ਕੋਈ ਔਖ ਹੋਵੇ। ਇਸ ਤਰਕਵਿਚ ਵੀ ਕੋਈ ਦਮ ਨਹੀਂ ਹੈ ਕਿ ਇਸ ਚਿੱਠੀ ਵਿਚ ਬਿੰਦੀ ਦੀ ਵਰਤੋਂ ਹੋਈ ਹੈਜੋ ਉਸ ਵੇਲੇ ਪ੍ਰਚਲਿਤ ਨਹੀਂ ਸੀਕਿਉਂਕਿ ਗੁਰੂ ਗ੍ਰੰਥ ਸਾਹਿਬਜੋ ਭਾਈ ਮਨੀਸਿੰਘ ਦੇ ਪੱਤਰ ਤੋਂ ਇਕ ਸਦੀ ਪਹਿਲਾਂ ਸੰਪਾਦਿਤ ਹੋ ਚੁਕਿਆ ਸੀਵਿਚ ਵਿਸ਼ੇਸ਼ ਤੌਰ ਤੇ ਮਲਾਰ’ ਰਾਗ ਦੀ ਵਾਰ ਲਿਖਦਿਆਂ ਬਿੰਦੀ ਦੀ ਵਰਤੋਂ ਬਹੁਤ ਕੀਤੀਗਈ ਹੈ

ਇਹ ਤਥ ਬੇਬੁਨਿਆਦ ਹੈ ਕਿ ਭਾਈ ਜੀ ਦੇ ਪੱਤਰ ਵਿਚ ਪੂਰਣ ਵਿਸ਼ਰਾਮ-ਚਿੰਨ੍ਹਾਂ ਦੀ ਅਧਿਕ ਵਰਤੋਂ ਹੋਈ ਹੈਜੋ ਹੋਰ ਹੁਕਮਨਾਮਿਆਂ ਆਦਿ ਵਿਚ ਨਹੀਂ ਹੈਪੰਜਾਬੀ ਯੂਨੀਵਰਸਿਟੀ ਦੁਆਰਾ ਪ੍ਰਕਾਸ਼ਿਤ ਹੁਕਮਨਾਮੇ’ ਪੁਸਤਕ ਦਾ ਦੂਜਾ ਹੁਕਮਨਾਮਾ ਗੁਰੂ ਹਰਿਗੋਬੰਦ ਸਾਹਿਬ ਦਾ ਹੈ ਅਤੇ ਇਸ ਵਿਚ ਪੂਰਣ ਵਿਸ਼ਰਾਮ-ਚਿੰਨ੍ਹ ਦੀਵਿਆਪਕ ਵਰਤੋਂ ਹੋਈ ਹੈ। ਇਸੇ ਪੁਸਤਕ ਵਿਚ ਹੁਕਮਨਾਮਾ ਨੰਬਰ 66 ਬਾਬਾ ਬੰਦਾ ਸਿੰਘ ਬਹਾਦਰ ਦਾ ਹੈ। ਇਸ ਵਿਚ ਵੀ ਵਿਸ਼ਰਾਮ-ਚਿੰਨ੍ਹ ਵਾਰ-ਵਾਰ ਵਰਤਿਆਗਿਆ ਹੈ। ਇਸ ਪੱਤਰ ਨੂੰ ਨਕਲੀ ਦੱਸਣ ਵਾਲੇ ਇਹ ਵੀ ਕਿਹਾ ਜਾਂਦਾ ਹੈ ਕਿ ਇਸ ਵਿਚ ਅੱਖਰਾਂ ਅਤੇ ਮਾਤ੍ਰਾਵਾਂ ਦਾ ਸਰੂਪ ਨਵੀਨ ਹੈਜੋ ਭਾਈ ਮਨੀ ਸਿੰਘਤੋਂ ਬਾਅਦ ਦਾ ਹੀ ਹੋ ਸਕਦਾ ਹੈ। ਇਹ ਦਲੀਲ ਵੀ ਮੰਨਣ ਯੋਗ ਨਹੀਂ ਹੈਕਿਉਂਕਿ ਇਹ ਸਾਰਾ ਕੁਝ ਕਿਸੇ ਵਿਅਕਤੀ ਦੀ ਲੇਖਣੀ ਉਤੇ ਨਿਰਭਰ ਕਰਦਾ ਹੈ। ਨੌਵੇਂ ਗੁਰੂ ਜੀ ਦੇ ਹੁਕਮਨਾਮਿਆਂ ਵਿਚ ਲਿਖਾਰੀ ਦੀ ਲਿਖਤ ਅਤੇ ਗੁਰੂ ਜੀ ਦੀ ਲਿਖਤ ਦੇ ਅੱਖਰਾਂ ਵਿਚ ਇਤਨਾ ਅੰਤਰ ਹੈ ਕਿ ਇਹੋ ਜਿਹੀਆਂ ਖੋਜ-ਕਸੌਟੀਆਂ ਦੇ ਆਧਾਰ ਤੇ ਦੋਵੇਂ ਇਕ ਕਾਲ ਦੇ ਸਿੱਧ ਨਹੀਂ ਕੀਤੇ ਜਾ ਸਕਦੇ (ਵੇਖੋ ਹੁਕਮਨਾਮਾ ਨੰਬਰ 8, 25, 27, 28, 29, 30 ਆਦਿ)। ਦਸਵੇਂ ਗੁਰੂ ਜੀ ਦੇਹੁਕਮਨਾਮਾ ਨੰਬਰ 33, 34, 36, 41, 42, 43, 44, 45, 46, 50, 51, 52, 55, 56 ਦੀ ਵੀ ਇਹੋ ਸਥਿਤੀ ਹੈ। ਮਾਤਾ ਸੁੰਦਰੀ ਜੀ ਅਤੇ ਭਾਈ ਮਨੀ ਸਿੰਘ ਦੇ ਪੱਤਰਾਂਵਿਚ ਅੱਖਰਾਂ ਦੀ ਬਨਾਵਟ ਦਾ ਕੋਈ ਵਿਸ਼ੇਸ਼ ਅੰਤਰ ਨਹੀਂ ਹੈ। ਅਸਲ ਵਿਚ ਵਿਰੋਧੀ ਧਿਰ ਨੇ ਚਿੱਠੀ ਨੂੰ ਹਰ-ਹਾਲ ਜਾਅਲੀ ਦੱਸਣਾ ਹੈ। ਜੇ ਅੱਖਰ ਚੰਗੇ ਹੋਣਤਾਂ ਵੀ ਚਿੱਠੀ ਜਾਅਲੀ ਹੈਕਿਉਂਕਿ ਉਸ ਸਮੇਂ ਅਖਰਾਂ ਦੀ ਸੁੰਦਰ ਬਨਾਵਟ ਸੰਭਵ ਨਹੀਂ ਸੀ। ਜੇ ਮਾੜੇ ਹੋਣ ਤਾਂ ਵੀ ਇਹ ਪੱਤਰ ਭਾਈ ਮਨੀ ਸਿੰਘ ਵਰਗੇਵਿਦਵਾਨ ਦਾ ਕਿਵੇਂ ਹੋ ਸਕਦਾ ਹੈਉਨ੍ਹਾਂ ਦੀ ਹਥ ਲਿਖਤ ਬਹੁਤ ਖ਼ੂਬਸੂਰਤ ਹੋਣੀ ਚਾਹੀਦੀ ਸੀ। ਇਹੋ-ਜਿਹੀ ਹੈ ਸਾਡੀ ਨਿਰਪੱਖ ਅਤੇ ਯੁਕਤੀ-ਸੰਗਤ ਖੋਜ

ਚਰਚਿਤ ਚਿੱਠੀ ਵਿਚ 303 ਚਰਿਤਰਾਂ ਦਾ ਜ਼ਿਕਰ ਹੋਣ ਦਾ ਮਤਲਬ ਇਹ ਤਾਂ ਨਹੀਂ ਹੋ ਸਕਦਾ ਕਿ ਪੱਤਰ ਲਿਖਣ ਵਾਲੇ ਨੂੰ ਚਰਿਤਰਾਂ ਦੀ ਪੂਰੀ ਗਿਣਤੀ ਦਾਬੋਧ ਨਹੀਂ ਸੀ। ਪੱਤਰ-ਲੇਖਕ ਨੂੰ ਜਿਤਨੀ ਬਾਣੀ ਮਿਲੀ ਹੈਉਸ ਦਾ ਜ਼ਿਕਰ ਉਸ ਕੀਤਾ ਹੈ। ਹਾਂ ਜੇ ਇਹ ਪੱਤਰ ਨਕਲੀ ਹੁੰਦਾ ਤਾਂ ਜ਼ਰੂਰ ਹੀ ਚਰਿਤਰ ਉਤਨੇਲਿਖੇ ਜਾਣੇ ਸਨਜਿਤਨੇ 'ਦਸਮ ਗ੍ਰੰਥਵਿਚ ਸੰਕਲਿਤ ਹਨ। ਇਸ ਚਿੱਠੀ ਨੂੰ ਜਾਅਲੀ ਸਿੱਧ ਕਰਨ ਵਾਸਤੇ ਇਕ ਤਰਕ ਇਹ ਦਿੱਤਾ ਜਾਂਦਾ ਹੈ ਕਿ ਇਸ ਵਿਚਕਰਿਸਨ (ਕ੍ਰਿਸ਼ਨਅਤੇ ਚਰਿਤਰ (ਚਰਿਤ੍ਰਆਦਿ ਲਿਖਣ ਸਮੇਂ ਅੱਧੇ ਅਖਰਾਂ ਦੀ ਵਰਤੋਂ ਨਹੀਂ ਕੀਤੀ ਗਈਕਿਉਂਕਿ ਇਹ ਸਰਲੀਕਰਣ ਮਗਰਲੇ ਸਮੇਂ ਵਿਚ ਹੀਸੰਭਵ ਹੋ ਸਕਦਾ ਸੀ। ਇਹ ਦਲੀਲ ਵੀ ਉਤਨੀ ਹੀ ਨਿਰਾਧਾਰ ਹੈ ਜਿਤਨੀਆਂ ਹੋਰ ਯੁਕਤੀਆਂਕਿਉਂਕਿ 'ਦਸਮ ਗ੍ਰੰਥਦੇ ਗਿਆਨੀ ਨਰੈਣ ਸਿੰਘ ਦੁਆਰਾ ਲਿਖਤਟੀਕੇ ਵਿਚ 'ਚਰਿਤ੍ਰ ਉਪਾਖਿਆਨਦੇ ਪਹਿਲੇ ਚਰਿਤ੍ਰ ਨੂੰ ਚਰਿਤਰ’ ਪਹਿਲਾ ਅਤੇ ਦੂਜੇ ਚਰਿਤ੍ਰ ਨੂੰ ਚਲਿਤਰ ਦੂਜਾ’ ਲਿਖਿਆ ਗਿਆ ਹੈ। ਜੇ ਵਿਦਵਾਨਾਂ ਨੇ ਗੰਭੀਰਵਿਚਾਰ ਕੀਤੀ ਹੁੰਦੀ ਤਾਂ ਇਹ ਸਮਝ ਪੈ ਜਾਂਦੀ ਕਿ ਵਾਸਤਵ ਵਿਚ ਜਨਮ ਸਾਖੀਆਂਹੁਕਮਨਾਮਿਆਂ ਅਤੇ ਹੋਰ ਸਿਖ ਸਾਹਿਤ ਵਿਚ ਕ੍ਰਿਸ਼ਨ ਦਾ ਵਿਗੜ ਕੇਕਿਸ਼ਨ’ ਹੋ ਜਾਣ ਪਿਛੇ ਸਿਰਫ਼ ਅੱਧੇ ਰਾਰੇ ਦੀ ਸਮੱਸਿਆ ਸੀ। ਹੁਕਮਨਾਮਿਆਂ ਵਿਚ ਅਨੇਕਾਂ ਥਾਵਾਂ ਤੇ ਉਗ੍ਰਸੈਣ ਨੂੰ ਉਗਰਸੈਣਸ੍ਰੀਧਰ ਨੂੰ ਸਿਰੀਧਰਕ੍ਰਿਪਾ ਰਾਮਨੂੰ ਕਿਰਪਾ ਰਾਮਪ੍ਰੇਮ ਚੰਦ ਨੂੰ ਪਰੇਮ ਚੰਦਬ੍ਰਿੰਦਾਬਨ ਨੂੰ ਬਿੰਦਰਾਬਨਪ੍ਰੀਤਮ ਦਾਸ ਨੂੰ ਪਰੀਤਮ ਦਾਸ ਆਦਿ ਲਿਖਿਆ ਹੈ। ਕੀ ਇਹ ਸਾਰਾ ਕੁਝ ਜਾਅਲੀ ਹੈ ਹਾਂ ਮੇਰਾ ਖ਼ਿਆਲ ਹੈ ਕਿ ਗ੍ਰੰਥ-ਨਿੰਦਕਾਂ ਵਾਸਤੇ ਕਾਗ਼ਜ਼ ਅਤੇ ਅਖਰ ਦਾ ਅਸਤਿਤ੍ਵ ਹੀ ਪਾਪ ਦੇ ਪਸਾਰੇ ਦਾ ਮੂਲ-ਕਾਰਨ ਹੈ। ਇਸੇ ਕਰ ਕੇ ਇਹ ਲੋਕ ਕਦੇ'ਦਸਮ ਗ੍ਰੰਥ', ਕਦੇ ਹੁਕਮਨਾਮਿਆਂਕਦੇ ਗੁਰ ਬਿਲਾਸ ਪਾਤਸ਼ਾਹੀ 6 ਵਰਗੇ ਗ੍ਰੰਥਾਂ ਨੂੰ ਸਮੂਲ ਨਸ਼ਟ ਕਰਨ ਵਾਸਤੇ ਯਤਨਸ਼ੀਲ ਹਨ

ਇਹ ਵੀ ਸੋਚਣ ਦੀ ਗਲ ਹੈ ਕਿ ਜੇ ਇਸ ਚਿੱਠੀ ਦੇ ਅਸਤਿਤ੍ਵ ਦੀ ਖ਼ਬਰ 'ਦਸਮ ਗ੍ਰੰਥ' ਦੀ ਬਾਣੀ ਉਤੇ ਵਿਸ਼ਵਾਸ ਕਰਨ ਵਾਲੇ ਕਿਸੇ ਵਿਅਕਤੀ ਤੋਂ ਮਿਲਦੀ, ਤਾਂਇਹ ਮੰਨਿਆ ਜਾ ਸਕਦਾ ਸੀ ਕਿ ਪੂਰੇ 'ਦਸਮ ਗ੍ਰੰਥ' ਨੂੰ ਗੁਰੂ-ਕ੍ਰਿਤ ਦਸਣ ਵਾਸਤੇ ਉਸ ਨੇ ਫ਼ਰਜ਼ੀ ਚਿੱਠੀ ਬਣਾਈ ਹੈ। ਪਰ ਸਥਿਤੀ ਇਸ ਦੇ ਉਲਟ ਹੈ। ਜਿਸਗਿਹਰਨਾਮ ਸਿੰਘ 'ਬਲਭ' ਨੇ ਕਰਮ ਸਿੰਘ 'ਹਿਸਟੋਰੀਅਨ' ਦੀ ਪ੍ਰੁੇੁਰਨਾ ਨਾਲ ਇਸ ਪੱਤਰ ਨੂੰ ਖੋਜ ਕੇ ਪ੍ਰਚਾਰਿਆ ਸੀ, ਵਾਸਤਵ ਵਿਚ ਉਹ 'ਦਸਮ ਗ੍ਰੰਥ' ਦਾਵਿਰੋਧੀ ਸੀ। 'ਕ੍ਰਿਸ਼ਨਾਵਤਾਰ ਬਾਣੀ', ਜਿਸ ਦਾ ਜ਼ਿਕਰ ਇਸ ਪੱਤਰ ਵਿਚ ਹੈ, ਉਸ ਨੂੰ ਗਿਆਨੀ ਹਰਨਾਮ ਸਿੰਘ ਕਿਸੇ ਕਵੀ ਦੀ ਰਚਨਾ ਮੰਨਦਾ ਹੈ। ਉਸ ਦੇਵਿਚਾਰ ਅਨੁਸਾਰ 'ਚਰਿਤਰੋਪਾਖਿਆਨ' ਦੇ ਕੇਵਲ 303 ਚਰਿਤ੍ਰ ਗੁਰੂ-ਕ੍ਰਿਤ ਹਨ। ਸੋ ਇਸ ਪੱਤਰ ਨੂੰ ਇਨ੍ਹਾਂ ਯੁਕਤੀਆਂ ਦੇ ਆਧਾਰ 'ਤੇ ਜਾਅਲੀ ਨਹੀਂ ਸਿੱਧ ਕੀਤਾਜਾ ਸਕਦਾ। ਇਸ ਦਾ ਕੋਈ ਲਾਭ ਵੀ ਨਹੀਂ ਹੈ, ਕਿਉਂਕਿ ਇਸ ਤੋਂ ਕੇਵਲ ਇਹੋ ਸਿੱਧ ਹੁੰਦਾ ਹੈ ਕਿ ਭਾਈ ਮਨੀ ਸਿੰਘ ਨੇ ਪ੍ਰਯਤਨ ਕਰ ਕੇ ''ਦਸਮ ਗ੍ਰੰਥ' ਦੀਆਂਬਾਣੀਆਂ ਇਕਤਰ ਕੀਤੀਆਂ ਸਨ। ਇਸ ਵਿਚਾਰ ਨਾਲ 'ਦਸਮ ਗ੍ਰੰਥ' ਦੇ ਬਹੁਤੇ ਵਿਰੋਧੀ ਵੀ ਸਹਿਮਤ ਹਨ ਕਿ ਦਸਮ ਗੁਰੂ ਜੀ ਤੋਂ ਬਾਅਦ ਉਨ੍ਹਾਂ ਦੇ ਅਤਿਨਜ਼ਦੀਕੀ ਸੇਵਕ ਪਰਮ ਗਿਆਨੀ ਭਾਈ ਮਨੀ ਸਿੰਘ ਜੀ ਨੇ ਇਸ ਗ੍ਰੰਥ ਦੀ ਬਾਣੀ ਸੰਕਲਿਤ ਕੀਤੀ ਸੀ। ਇਸ ਸੰਬੰਧੀ ਸਤਿਕਾਰਤ ਵਿਦਵਾਨ ਡਾਰਤਨ ਸਿੰਘਜੱਗੀ ਜੀ ਲਿਖਦੇ ਹਨ ਕਿ ਇਸ ਦਾ ਪਹਿਲਾ ਸੰਕਲਨ ਭਾਈ ਮਨੀ ਸਿੰਘ ਜੀ ਨੇ ਤਿਆਰ ਕੀਤਾ ਸੀ ਅਤੇ ਉਨ੍ਹਾਂ ਤੋਂ ਬਾਅਦ ਬਾਬਾ ਦੀਪ ਸਿੰਘ, ਭਾਈ ਸੁਖਾਸਿੰਘ ਆਦਿ ਸਿਖ ਵਿਦਵਾਨਾਂ ਨੇ ਹੋਰ ਪ੍ਰਾਪਤ ਹੋਈ ਸਾਮੱਗਰੀ ਨੂੰ ਰਲਾ ਕੇ ਆਪਣੀ ਰੁਚੀ ਅਨੁਸਾਰ ਇਸ ਗ੍ਰੰਥ ਦੇ ਸੰਸਕਰਣ ਤਿਆਰ ਕੀਤੇ ਸਨ। ਆਮਧਾਰਨਾ ਅਨੁਸਾਰ ਇਸ ਗ੍ਰੰਥ ਦਾ ਪਹਿਲਾ ਸੰਕਲਨ 1713 ਵਿਚ ਹੋਇਆ ਸੀ
----------------------------------
(ਡਾਹਰਿਭਜਨ ਸਿੰਘ ਕ੍ਰਿਤ  ਸ਼੍ਰੀ 'ਦਸਮ ਗ੍ਰੰਥਦਾ ਕਰਤ੍ਰਿਤਵ (ਪੁਨਰ-ਸਮੀਖਿਆ) ਵਿਚੋਂ)